Share on Facebook

Main News Page

💀"ਨਸਲਕੁਸ਼ੀ" Genocide 💀
-: ਸੰਪਾਦਕ ਖ਼ਾਲਸਾ ਨਿਊਜ਼
19.04.2024
#KhalsaNews #JaswantSinghKhalra #kaumishaheed #Genocide #Chamkila #Gand #hypocrisy #ashleel

💀"ਨਸਲਕੁਸ਼ੀ" ਕੇਵਲ ਸਰੀਰਕ ਨਹੀਂ ਹੁੰਦੀ, ਕੌਮਾਂ ਦੀ ਪਨੀਰੀ ਦਾ ਇੱਖ਼ਲਾਕ ਖ਼ਤਮ ਕਰਨਾ ਵੀ "ਨਸਲਕੁਸ਼ੀ" ਹੀ ਹੁੰਦੀ। ਸਿਸਟਮ ਨੇ ਤਾਂ ਪੂਰਾ ਜ਼ੋਰ ਲਾਇਆ ਹੈ ਕਿ ਸਿੱਖਾਂ ਪੰਜਾਬੀਆਂ ਦੀ ਪਨੀਰੀ ਨੂੰ ਕਿਵੇਂ ਤੇ ਕਦੋਂ ਤਹਿਸ ਨਹਿਸ ਕਰਨਾ ਹੈ।

🤡 ਇੱਕ ਬੇਗੈਰਤ ਕਲਾਕਾਰ ਦਿਲਜੀਤ ਦੋਸਾਂਝ ਵੱਲੋਂ ਘਟੀਆ ਚਮਕੀਲੇ ਦਾ ਕਿਰਦਾਰ ਕਰਨਾ , ਸਰਕਾਰ ਵੱਲੋਂ ਚਮਕੀਲਾ ਫਿਲਮ ਨੂੰ ਵੱਡੇ ਪੱਧਰ ਉੱਤੇ ਹੱਲਾਸ਼ੇਰੀ ਦੇਣੀ, ਤੇ ਮੂਵੀ ਦੇ ਸੁਰੂ ਦੇ ਗਾਣੇ ਵਿੱਚ ਹੀ ਦਸਤਾਰਾਂ ਵਾਲਿਆਂ ਨੂੰ ਗੰਦੇ ਇਸ਼ਾਰੇ, ਨਿੱਕੇ ਬੱਚੇ ਨੂੰ ਗੰਦੇ ਬੋਲ, ਲੋਕਾਂ ਦੀ ਤਾਕੀਆਂ ਵਿੱਚੋਂ ਝਾਕਣਾ, ਨਹਾਉਂਦੀਆਂ ਬੀਬੀਆਂ ਨੂੰ ਤੱਕਣਾ, ਤੇ ਹੋਰ ਗੈਰ ਇਖਲਾਕੀ ਕੰਮ ਕਰਦੇ ਦਰਸਾਉਣੇ... ਇਹੀ ਸਾਬਤ ਕਰਦਾ ਹੈ ਕਿ ਅੱਜ ਦੀ ਪਨੀਰੀ ਜਿਹੜੀ ਪਹਿਲਾਂ ਹੀ ਇਖਲਾਕ ਪੱਖੋਂ ਬਹੁਤੀ ਮਜ਼ਬੂਤ ਨਹੀਂ, ਉਸਨੂੰ ਹੋਰ ਕਿਵੇਂ ਰਸਾਤਾਲ ਵੱਲ ਧੱਕਣਾ ਹੈ।

😲 ਪਰ ਹੈਰਾਨੀ ਉਸ ਗੱਲ ਦੀ ਵੀ ਹੈ, ਕਿ ਜਿਹੜੇ ਲੋਕ ਇਸਦਾ ਵਿਰੋਧ ਕਰ ਰਹੇ ਹਨ, ਉਹ ਅਸ਼ਲੀਲ ਗਾਹਲ਼ਾਂ ਨਾਲ ਕਰ ਰਹੇ ਹਨ, ਤੇ ਚਮਕੀਲੇ ਦੀ ਅਸ਼ਲੀਲ ਗਾਣਿਆਂ ਤੋਂ ਕਈ ਗੁਣਾ ਵੱਧ ਅਸ਼ਲੀਲ "ਅਖੌਤੀ ਦਸਮ ਗ੍ਰੰਥ" ਨੂੰ ਪੂਜੀ ਵੀ ਜਾ ਰਹੇ ਹਨ। ਇਹ ਦੋਗਲਾਪਨ ਹੀ ਕੌਮ ਦੀ ਤ੍ਰਾਸਦੀ ਦਾ ਕਾਰਣ ਹੈ। ਸਰਕਾਰਾਂ ਨੇ ਤਾਂ ਪੂਰਾ ਜ਼ੋਰ ਲਾਇਆ ਹੋਇਆ ਹੀ ਹੈ, ਪਰ ਸਿੱਖ ਅਖਵਾਉਣ ਵਾਲੇ ਵੀ ਤਾਂ ਐਸੇ ਗ੍ਰੰਥਾਂ ਦਾ ਖਹਿੜਾ ਨਹੀਂ ਛੱਡ ਰਹੇ, ਉਨ੍ਹਾਂ ਨੂੰ ਵੀ ਤਾਂ ਅਸ਼ਲੀਲਤਾ ਭਾਉਂਦੀ ਹੈ। ਕਿ ਨਹੀਂ?

👳 ਮਾਰਸ਼ਲ ਕੌਮ ਨੂੰ ਹੁਣ ਠਰਕੀ ਤੇ ਕੰਜਰ ਬਣਾ ਕੇ ਸਾਰੀ ਦੁਨੀਆਂ ਸਾਹਮਣੇ ਪੇਸ਼ ਕਰਤਾ ਕਿ ਪੱਗਾਂ ਵਾਲੇ ਤਾਂ ਇਸ ਤਰ੍ਹਾਂ ਦੇ ਹੁੰਦੇ ਹਨ। ਜੇ ਵਾਕਿਆ ਹੀ ਸਿੱਖ ਕੌਮ ਗੁਰਬਾਣੀ ਨਾਲ ਜੁੜੀ ਹੁੰਦੀ ਤਾਂ ਕੀ ਮਜਾਲ ਸੀ ਕਿ ਚਮਕੀਲੇ, ਮੂਸੇਆਲੇ ਵਰਗੇ ਗੰਦ... ਨੌਜਵਾਨਾਂ ਦਾ ਬੇੜਾ ਗਰਕ ਕਰ ਜਾਂਦੇ!!!

✅ ਇੱਕ ਵੀਰ ਗੁਰਵੀਰ ਸਿੰਘ ਨੇ ਬਹੁਤ ਸੋਹਣਾ ਲਿਖਿਆ ਕਿ...

ਇੱਕੋ ਕਲਾਕਾਰ ਦੀਆਂ ਦੋ ਫ਼ਿਲਮਾਂ…
🔹 ਇੱਕ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਕਿਉਂਕਿ ਉਹ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਤੇ ਬਣੀ ਸੀ, ਅਤੇ 🔸 ਦੂਜੀ ਨੂੰ ਗੱਜ-ਵੱਜ ਕੇ ਰਿਲੀਜ਼ ਕੀਤਾ ਗਿਆ ਕਿਉਂਕਿ ਉਹ ਚਮਕੀਲੇ ਦੀ ਜੀਵਨੀ ਉੱਤੇ ਬਣੀ ਸੀ… ਲੋਕਾਂ ਨੂੰ ਕੀ ਦਿਖਾਉਣਾ ਹੈ ਜਾਂ ਕੀ ਨਹੀਂ ਦਿਖਾਉਣਾ, ਇਹ ਸਿਸਟਮ ਦੇ ਮਾਲਕਾਂ ਨੇ ਤੈਅ ਕਰਨਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top