Share on Facebook

Main News Page

💥 ਇਹ ਕੈਸੀ ਪੁਰਾਤਨ ਮਰਯਾਦਾ ?❓
-: ਦਵਿੰਦਰ ਸਿੰਘ ਖ਼ਾਲਸਾ
09.04.2024
#KhalsaNews #PuratanMaryada #Amritsar #Shop #LadiesNotAllowed

🙏ਅੰਮ੍ਰਿਤਸਰ ਸਾਹਿਬ, ਬਸ ਸਟੈਂਡ ਦੇ ਪਿੱਛੇ ਇਹ ਸ਼ਸ਼ਤਰਾਂ ਦੀ ਦੁਕਾਨ, ਸਾਡੇ ਦੁਮਾਲੇ ਸਜਾਉਂਦੇ ਸਿੰਘ, ਤੇ ਦੁਕਾਨ ਤੇ ਕੋਈ ਕਿਸੇ ਬੀਬੀ ਨਾਲ ਨਹੀਂ ਜਾ ਸਕਦਾ। ਹੋਰ ਤਾਂ ਹੋਰ ਜੇ ਕੋਈ ਕਿਸੇ ਬੀਬੀ ਨਾਲ ਆਇਆ ਹੋਵੇ ਤੇ ਬੀਬੀ ਨੂੰ ਬਾਹਰ ਖੜ੍ਹਾ ਕਰਕੇ ਅੰਦਰ ਜਾਵੇ, ਤਾਂ ਕਹਿ ਦੇਂਦੇ ਆ ਕਿ ਤੁਸੀਂ ਬੀਬੀ ਨਾਲ ਆਏ ਹੋ ਤੁਸੀਂ ਇਸ ਦੁਕਾਨ 'ਚ ਨਹੀਂ ਆ ਸਕਦੇ, ਆਹ ਕੀ ਮੂਰਖਤਾ ਹੈ ?❓

🤔 ਇਹ ਕਿੱਥੋਂ ਦਾ ਧਰਮ ਹੋਇਆ ? ਕੀ ਸਿੱਖੀ ਇਹੀ ਹੈ ਅਸੀਂ ਤਾਂ ਦੂਸਰਿਆਂ ਨੂੰ ਬਹੁਤ ਹੁੱਬ-ਹੁੱਬ ਕੇ ਦੱਸਦੇ ਆ ਕਿ ਸਿੱਖੀ 'ਚ ਬੀਬੀਆਂ ਦਾ ਬਹੁਤ ਸਤਿਕਾਰ ਹੈ। ਜੋ ਅੰਮ੍ਰਿਤਪਾਨ ਕਰ ਕੇ ਅਸੀਂ ਸਿੱਖ ਬਣਦੇ ਆ ਉਸ ਅੰਮ੍ਰਿਤ 'ਚ ਪਤਾਸੇ ਮਾਤਾ ਸਾਹਿਬ ਕੌਰ ਨੇ ਪਾਏ, ਮਾਤਾ ਖੀਵੀ ਨੇ ਲੰਗਰ ਦੌਲਤ ਵੰਡੀ, ਜਿਹਨਾਂ ਦੀ ਸਿਫਤ ਗੁਰੂ ਗ੍ਰੰਥ ਸਾਹਿਬ 'ਚ ਵੀ ਦਰਜ ਹੈ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ॥

👉...ਅਤੇ ਦੂਜੇ ਪਾਸੇ ਸਿੱਖ ਇਤਿਹਾਸ 'ਚ ਬੀਬੀਆਂ ਦਾ ਜੋ ਮੁਕਾਮ ਹੈ ਉਹ ਸੰਸਾਰ ਦੇ ਸਾਹਮਣੇ ਹੈ। ਮਾਤਾ ਗੁਜਰ ਕੌਰ ਜੀ, ਮਾਤਾ ਭਾਗ ਕੌਰ ਜੀ, ਬੀਬੀ ਭਾਨੀ ਜੀ, ਬੀਬੀ ਅਮਰੋ, ਬੀਬੀ ਹਰਸ਼ਰਨ ਕੌਰ, ਬੀਬੀ ਵੀਰੋ, ਸਿੱਖ ਇਤਿਹਾਸ ਦੀਆਂ ਉਹ ਮਹਾਨ ਬੀਬੀਆਂ ਜਿਹਨਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਆਪਣੇ ਗਲਾਂ 'ਚ ਹਾਰ ਪਵਾਏ, ਹੋਰ ਵੀ ਹਜ਼ਾਰਾਂ ਐਸੀਆਂ ਮਹਾਨ ਬੀਬੀਆਂ ਹਨ॥ ਤੇ ਆਹ ਕਿਹੜੇ ਸਿੱਖ ਜੰਮ ਪਏ ?

☝️ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਜਨਮ ਦੇਣ ਵਾਲੀਆਂ ਵੀ ਬੀਬੀਆਂ ਹੀ ਹਨ। ਕੀ ਇਹ ਸਿੱਖੀ ਸਿਧਾਂਤਾਂ ਦਾ ਘਾਣ ਨਹੀਂ ? ਕੀ ਇਹ ਮਰਿਆਦਾ ਦੀ ਉਲੰਘਣਾ ਨਹੀਂ ?

ਗੁਰੂ ਸਾਹਿਬ ਤਾਂ ਫੁਰਮਾਉਂਦੇ ਹਨ... ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨੁ॥

️🎯 ਇਹ ਸਿਰਫ਼ ਮੰਦਾ ਆਖਣਾ ਹੀ ਨਹੀਂ ਇਹ ਸਿੱਖੀ ਸਿਧਾਤਾਂ 'ਤੇ ਬਹੁਤ ਵੱਡਾ ਵਾਰ ਹੈ ਸਿੱਖੀ ਦੇ ਫ਼ਲਸਫ਼ੇ ਨੂੰ ਮਿੱਟੀ ਕੀਤਾ ਜਾ ਰਿਹਾ ਹੈ। ਜਿੱਥੇ ਸਿੱਖਾਂ ਦਾ ਕੇਂਦਰੀ ਅਸਥਾਨ ਹੋਵੇ, ਜਿਸ ਸ਼ਹਿਰ ਨੂੰ ਗੁਰੂ ਰਾਮਦਾਸ ਜੀ ਨੇ ਆਪ ਵਸਾਇਆ ਹੋਵੇ, ਜਿੱਥੇ ਸ਼ਹੀਦ ਸਿੰਘ ਸਿੰਘਣੀਆਂ ਦਾ ਖੂਨ ਡੁੱਲਿਆ ਹੋਵੇ, ਉਥੇ ਹੀ ਜਿਸ ਨੇ ਸਿਰਫ ਬਾਣਾ ਪਾ ਲਿਆ ਉਸ ਲਈ ਸਭ ਮੁਆਫ਼ ਹੈ ?

👉 ਹੈ ਕੋਈ ਜੁਆਬ ???❓❔
---------------------------------
✍️ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼

👎"ਪੁਰਾਤਨ ਮਰਯਾਦਾ" ਦੇ ਨਾਮ ਹੇਠ ਅਖੌਤੀ ਟਕਸਾਲ ਤੇ ਸੰਪਰਦਾਈ ਪਖੰਡੀ ਸਾਧਾਂ ਨੇ ਪਹਿਲਾਂ ਹੀ ਸਿੱਖੀ ਦਾ ਨਾਸ ਮਾਰਿਆ ਹੈ। 🔹 ਹਜ਼ੂਰ ਸਾਹਿਬ ਵਿਖੇ ਤਾਂ ਬੀਬੀਆਂ ਨੂੰ ਖੰਡੇ ਨਾਲ ਨਹੀਂ, ਕਿਰਪਾਨ ਨਾਲ, ਸਿਰਫ ਜਪੁਜੀ ਸਾਹਿਬ ਦੀ ਬਾਣੀ ਪੜ ਕੇ, ਸਿਰਫ ਇੱਕ ਪਿਆਰਾ ਅੰਮ੍ਰਿਤ ਛਕਾਉਂਦਾ ਹੈ, ਪੰਜ ਪਿਆਰੇ ਨਹੀਂ।

👿 ਹਰੀ ਪ੍ਰਸਾਦ ਰੰਧਾਵੇ ਵਰਗੇ ਪਖੰਡੀ ਸਾਧ ਪ੍ਰਚਾਰਕ ਤਾਂ ਬੀਬੀਆਂ ਨੂੰ ਮਹੀਨਾ Periods ਆਉਣ ਕਰਕੇ ਅਪਵਿਤ੍ਰ ਮੰਨਦੇ ਹਨ। ਗੱਲ ਕਿ ਪੁਰਾਤਨਤਾ ਦੇ ਨਾਮ ਹੇਠ ਦਕੀਅਨੂਸੀ ਤੇ ਘਟੀਆ ਦਰਜੇ ਦੀਆਂ ਪਰੰਪਰਾਵਾਂ ਤੋਰੀਆਂ ਹੋਈਆਂ ਹਨ, ਜੋ ਕਿ ਹੁਣ ਬੋ ਮਾਰ ਰਹੀਆਂ ਹਨ। ਇਸ ਦੁਕਾਨ ਦਾ ਮਾਲਕ ਵੀ ਕਿਸੇ ਪਖੰਡੀ ਸਾਧ ਦਾ ਚੇਲਾ ਜਾਪਦਾ ਹੈ, ਜਿਸਨੇ ਪੁਰਾਤਨਤਾ ਦੇ ਨਾਮ ਹੇਠ ਐਸੀ ਘਟੀਆ ਸੋਚ ਧਾਰਣ ਕੀਤੀ ਹੈ।

🙏"ਸਾਹਿਬੁ ਮੇਰਾ ਨੀਤ ਨਵਾ" ਤੇ ਸਿੱਖ ਅਖਵਾਉਣ ਵਾਲੇ ਪੱਥਰ ਯੁੱਗ 'ਚ ਜੀਣ ਵਾਲੇ! ਹੈ ਕੋਈ ਸ਼ਰਮ ਹਿਆ?❓

🏨 Address:
"Puratan Maryada"
St, 138/7, City Center, Near Guru Nanak Bhawan
G.T.Road Amritsar, Punjab, 143001 India
Phone: +91-75086-19598, 88472-10049


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top