Share on Facebook

Main News Page

😧ਕੀ ਬਾਜੇਕੇ ਵਰਗੇ ਬੇਵਕੂਫ਼ ਬੇਕਸੂਰ ਹਨ ??❓
-: ਸਰਬਜੀਤ ਸੋਹੀ, ਆਸਟਰੇਲੀਆ
#KhalsaNews #SarabjitSohi #Bajeke #Amritpal #Foolish #IntellectualPoverty
⛔ਅੱਤਵਾਦ ਦੇ ਦੌਰ ਵਿਚ ਡਾ. ਜਗਜੀਤ ਸਿੰਘ ਚੌਹਾਨ ਵਰਗਿਆਂ ਨੇ ਖੁਦ ਨੂੰ ਖ਼ਾਲਸਤਾਨ ਦਾ ਰਾਸ਼ਟਰਪਤੀ ਐਲਾਨਿਆ ਹੋਇਆ ਸੀ। ਡਾ. ਗੁਰਭਗਤ ਸਿੰਘ ਵਰਗੇ ਖ਼ਾਲਸਤਾਨ ਬਣ ਜਾਣ ਤੇ ਪ੍ਰਧਾਨ ਮੰਤਰੀ ਬਣਨ ਅਤੇ ਡਾ. ਸੋਹਣ ਸਿੰਘ ਵਰਗੇ ਸਿਹਤ ਮੰਤਰੀ ਬਣਨ ਦਾ ਸੁਪਨਾ ਵੇਖਦੇ ਹੋਣਗੇ। ਉਹ ਤਾਂ ਫਿਰ ਵੀ ਪੜ੍ਹੇ ਲਿਖੇ ਲੋਕ ਸਨ।

‼️ਅੱਜ ਦੇ "ਅੰਮ੍ਰਿਤਪਾਲੀ" ਸਿੱਖਾਂ ਦੀ ਤ੍ਰਾਸਦੀ ਵੇਖੋ, ਇਹਨਾਂ ਦਾ ਪ੍ਰਧਾਨ ਮੰਤਰੀ ਇਕ ਕਮਲਾ ਭਗਵੰਤ ਸਿੰਘ ਬਾਜੇਕੇ ਹੈ ! ਇਹ ਉਸਦਾ ਆਪ ਰੱਖਿਆ ਨਾਮ ਹੀ ਨਹੀਂ, ਬਲਕਿ ਉਸ ਨੂੰ ਫਾਲ਼ੋ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਵੀ ਹੈ।

🔹ਅੱਜ ਮਾਪਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਤਰਲੇ ਲੈਣ ਵਾਲਿਆਂ ਵੱਲੋਂ ਉਸ ਨੂੰ ਸਿੱਧੜ ਅਤੇ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਇਨ੍ਹਾਂ ਕਦੀ ਪਹਿਲਾਂ ਵੀ ਉਸ ਦਾ ਨੋਟਿਸ ਲਿਆ ਸੀ ? 🔸ਕੀ ਉਸਦੀਆਂ ਬੇਵਕੂਫ਼ੀਆਂ ਪ੍ਰਤੀ ਚੁੱਪ ਉਸ ਨੂੰ ਸਹਿਮਤੀ ਨਹੀਂ ਸੀ ?

👏ਉਸ ਨੂੰ ਹਲਾਸ਼ੇਰੀ ਦੇਣ ਵਾਲੇ ਲੋਕ ਉਸ ਦੀਆਂ ਮੂਰਖਤਾਈਆਂ ਵਿਚ ਬਰਾਬਰ ਦੇ ਭਾਈਵਾਲ਼ ਹਨ। ਜਿਸ ਨੂੰ ਅਸੀਂ ਮਨੋਰੰਜਨ ਸਮਝਦੇ ਹਾਂ, ਅਸਲ ਵਿਚ ਇਹ ਸਾਡੇ ਲੋਕਾਂ ਦੀ “ਬੌਧਿਕ ਕੰਗਾਲੀ” ਹੈ।

🤡ਬਾਜੇਕੇ ਵਰਗੇ ਬੱਧੂ ਕਿਸਮ ਦੇ ਲੋਕ ਮਾਂ ਦੀ ਕੁੱਖ ਵਿੱਚੋਂ ਨਹੀਂ, ਸਾਡੀ ਚਗਲ ਬਿਰਤੀ, ਬੌਧਿਕ ਕਮੀਨਗੀ ਅਤੇ ਲਤੀਫ਼ੇਬਾਜ਼ ਪ੍ਰਵਿਰਤੀ ਵਿੱਚੋਂ ਜਨਮ ਲੈਂਦੇ ਹਨ। ਬਾਜੇਕੇ ਸਾਡੇ ਲਈ ਮਨੋਰੰਜਨ ਦਾ ਸਾਧਨ ਹੀ ਨਹੀਂ, ਘਰਦਿਆਂ ਲਈ ਕਮਾਈ ਦਾ ਸਾਧਨ ਵੀ ਹੈ। 👁️ਜ਼ਰਾ ਵੇਖੋ ਹਰਾਮ ਦੀ ਕਮਾਈ ਜਦੋਂ ਘਰ ਆਉਂਦੀ ਹੈ ਤਾਂ ਅੰਮ੍ਰਿਤਪਾਲ ਦੀ ਮਾਂ ਢਿੱਡੋਂ ਜੰਮੇ ਪੁੱਤ ਨੂੰ ਵੀ “ਭਾਈ ਸਾਬ” ਆਖ ਰਹੀ ਹੈ। ⚠️ਆਉਂਦੀ ਮੱਸਿਆ ਨੂੰ ਕਿਸੇ ਚੈਨਲ ਨੂੰ ਉਹਨਾਂ ਦੇ ਘਰ ਜਾ ਕੇ ਮਾਤਾ ਜੀ ਦੇ ਵਿਚਾਰ ਜ਼ਰੂਰ ਲੈਣੇ ਚਾਹੀਦੇ ਹਨ।

🙊ਬਾਜੇਕੇ ਨੂੰ ਪੰਥ ਵੱਲੋਂ ਮਿਲੇ ਅਥਾਹ ਮਾਣ/ਮਾਨਤਾ ਨੂੰ ਵੇਖਦਿਆਂ ਰਾਹੀ ਅਤੇ ਅਜਮੇਰ ਨੂੰ ਵਾਮਪੰਥ ਵਿਚ ਵਾਪਸੀ ਕਰ ਲੈਣੀ ਚਾਹੀਦੀ ਹੈ। ਵੈਸੇ ਵੀ ਪੰਥ ਵਿੱਚ ਪੜ੍ਹੇ ਲਿਖੇ ਨੂੰ ਮੂਰਖ ਅਤੇ ਮੂਰਖ ਨੂੰ ਭਾਈ ਸਾਬ ਕਹਿਣ ਦਾ ਰਿਵਾਜ ਹੈ। ਬਾਜੇਕੇ ਨੂੰ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਵੀ ਸਵਾਲ ਕਰਨਾ ਬਣਦਾ ਹੈ। ️🎯ਜਿਸ ਬੰਦੇ ਦੇ ਹੱਥ ਗੁਲੇਲ ਹੋਣੀ ਵੀ ਖ਼ਤਰਨਾਕ ਹੈ, ਤੁਸੀਂ ਉਸ ਨੂੰ ਗਾਤਰਾ ਕੀ ਸੋਚ ਕੇ ਪਵਾ ਦਿੱਤਾ ?

🔥ਉਹ ਸ਼ਰੇਆਮ ਫੇਸਬੁੱਕ ਉੱਤੇ ਇਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਗਾਹਲਾਂ ਕੱਢ ਰਿਹਾ ਹੈ, ਉਹ ਭਾਈ ਰਣਜੀਤ ਸਿੰਘ ਬਾਰੇ ਬੇਹੱਦ ਬੇਹੂਦਾ ਕਿਸਮ ਦੀਆਂ ਗੱਲ੍ਹਾਂ ਕਰ ਰਿਹਾ ਹੈ। ਕੀ ਸਾਡੀ ਬਾਜੇਕੇ ਨੂੰ ਹਮਾਇਤ ਜਾਂ ਮੌਨ ਸਹਿਮਤੀ ਸਿਰਫ਼ ਇਸੇ ਕਰਕੇ ਹੈ ਕਿ ਅਸੀਂ ਰਵਨੀਤ ਸਿੰਘ ਦੀ ਪਾਰਟੀ ਦੇ ਰਾਜਨੀਤਕ ਵਿਰੋਧੀ ਹਾਂ ਜਾਂ ਰਣਜੀਤ ਸਿੰਘ ਦੇ ਨਾਲ਼ੋਂ ਸਾਡੇ ਧਾਰਮਿਕ ਵਿਚਾਰ ਅਲੱਗ ਹਨ। ਅਗਰ ਅਜਿਹੀ ਸੋਚ ਤਹਿਤ ਅਸੀਂ ਉਸਦੀ ਉਜੱਡਤਾ ਨੂੰ ਸਹੀ ਕਹਿ ਰਹੇ ਹਾਂ ਤਾਂ ਸਾਡੇ ਤੋਂ ਵੱਡਾ ਸਿੱਖ ਧਰਮ ਦਾ ਵਿਰੋਧੀ ਕੋਈ ਹੋਰ ਨਹੀਂ ਹੋ ਸਕਦਾ।

🙏ਗੁਰਬਾਣੀ ਤਾਂ ਕਹਿੰਦੀ ਹੈ ਕਿ “ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥” ਗੁਰਬਾਣੀ ਤਾਂ ਕਹਿੰਦੀ ਹੈ ਕਿ “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ” ਗੁਰਬਾਣੀ ਤਾਂ ਕਹਿੰਦੀ ਹੈ ਕਿ “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ” ਕੀ ਬਾਜੇਕੇ ਵਰਗਿਆਂ ਨੂੰ ਗੁਰਸਿੱਖ ਤਾਂ ਦੂਰ ਦੀ ਗੱਲ, ਸਾਧਾਰਨ ਸਿੱਖ ਸਮਝਣਾ ਵੀ ਠੀਕ ਹੈ ?

☹️ਦੁੱਖ ਦੀ ਗੱਲ ਹੈ ਕਿ ਊਲ-ਜਲੂਲ ਬੋਲਣ ਵਾਲੇ ਬਾਜੇਕੇ ਵਰਗੇ ਬੰਦੇ ਜੋ ਸਿੱਖੀ ਦਾ ਊੜਾ-ਐੜਾ ਵੀ ਨਹੀਂ ਜਾਣਦੇ, ਵਰਤਮਾਨ ਵਿਚ ਸਿੱਖੀ ਦਾ ਆਈਕੋਨ ਬਣਕੇ ਵਿਚਰਦੇ ਪਏ ਹਨ। ਬਾਜੇਕੇ ਵਰਗਿਆਂ ਨੂੰ ਉਤਸ਼ਾਹਿਤ ਕਰਨ ਤੋਂ ਪਹਿਲਾਂ, ਆਓ ਗੁਰਬਾਣੀ ਅਨੁਸਾਰ ਮਨੁੱਖੀ ਕਿਰਦਾਰ ਦੀ ਸੁੱਚਤਾ, ਸਹਿਜਤਾ ਅਤੇ ਸਚਿਆਰਤਾ ਬਾਰੇ ਜ਼ਰੂਰ ਵਿਚਾਰ ਕਰੀਏ !

✍️ ਟਿੱਪਣੀ: ਸਾਡੀ ਨਾ ਤਾਂ ਰਵਨੀਤ ਬਿੱਟੂ ਦੀ ਕੀਤੀ ਬਕਵਾਸ ਨਾਲ ਸਹਿਮਤੀ ਹੈ, ਨਾ ਲੋਕਾਂ ਦੇ ਪੈਸੇ 'ਤੇ ਪੱਲਣ ਵਾਲੇ ਸਾਧ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ। ਜੋ ਇਸ ਲੇਖ ਦਾ ਵਿਸ਼ਾ ਹੈ, ਉਸ ਬਾਰੇ ਹੀ ਟਿੱਪਣੀ ਕੀਤੀ ਜਾਵੇ। ਬਾਕੀ, ਕਿਸੀ ਬਾਰੇ ਵੀ ਗੰਦ ਬਕਣਾ ਭਾਵੇਂ ਉਹ ਤੁਹਾਡਾ ਦੁਸ਼ਮਣ ਵੀ ਹੋਵੇ, ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। - ਸੰਪਾਦਕ ਖ਼ਾਲਸਾ ਨਿਊਜ਼

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top