Share on Facebook

Main News Page

👿 ਡੁੱਬ ਕੇ ਮਰਜੋ ਲਾਹਨਤੀਓ
-: ਭਾਈ ਗੁਰਸ਼ਰਨ ਸਿੰਘ ਚੀਮਾ ਕਲਾਂ 25.03.2023
#KhalsaNews #PseudoSikhs #Amritpal #Shameless

🕉️ਹਿੰਦੁਤਵ ਸਿਆਸਤ ਦਾ ਵਿਰੋਧ ਜ਼ਰੂਰੀ ਹੈ, ਪਰ ਸਿੱਖਾਂ ਨੂੰ ਪੂਰੇ ਹਿੰਦੂਆਂ ਦੇ ਖਿਲਾਫ ਭੜਕਾਉਣ ਵਾਲੇ ਟੁੱਕਲ ਜਿਹੜੇ ਵਿਦਵਾਨਾਂ ਦੀਆਂ ਉਦਾਹਰਨਾਂ ਦਿੰਦੇ ਹਨ ਉਦੋਂ ਚੁੱਪ ਹੋ ਜਾਂਦੇ ਹਨ, ਜਦੋਂ ਇੱਦਾਂ ਦੀਆਂ ਵੀਡੀਓਜ਼ ਆਉਦੀਆਂ ਹਨ। ਜੇ ੧੦੦ ਕਰੋੜ ਦੀ ਅਬਾਦੀ ਵਾਲੇ ਵਿੱਚੋ ਕੁਝ ਮਾੜੇ ਨੇ ਤੇ ਆਪਣੇ ਕਹੇ ਜਾਂਦੇ ੨ ਕਰੋੜ ਵਾਲਿਆਂ ਵਿਚਲਿਆਂ 'ਤੇ ਪਰਦੇ ਪਾ ਕੇ ਕਿਹੜੀ ਕੌਮੀ ਸੇਵਾ ਤੇ ਸਿੱਖੀ ਦੇ ਝੰਡਾਬਰਦਾਰ ਬਣੇ ਰਹੇ ਹੋ ?

🌐 ਸੋਸ਼ਲ ਮੀਡੀਆ 'ਤੇ ਗੰਦੀਆਂ ਗਾਲ੍ਹਾਂ ਆਪਣੇ ਹੀ ਕੌਮ ਦੇ ਪ੍ਰਚਾਰਕਾਂ ਦੇ ਪਰਿਵਾਰਾਂ ਦੇ ਬੱਚੇ, ਬੱਚੀਆਂ ਨੂੰ ਜ਼ਲੀਲ ਹੋਣ ਨੂੰ ਇਹ ਸਿੱਖ ਰਾਸ਼ਟਰਵਾਦ ਸਮਝਦੇ ਹਨ ? ਇਹਨਾਂ ਦੀਆਂ ਕਲਮਾਂ ਟੁੱਟ ਜਾਂਦੀਆਂ ਹਨ।

🇮🇳 ਭਾਰਤ ਦੇ ਗੁਲਾਮ ਕੈਨੇਡਾ ਵਰਗੇ ਮੁਲਕ ਵਿੱਚ ਇਕੱਠੇ ਹੋ ਕੇ ਕੱਲਾ ਬੰਦੇ ਜਿਹੜਾ ਖੁੱਦ ਸਿੱਖ ਪਰਿਵਾਰ ਨਾਲ ਸੰਬੰਧਤ ਹੈ ਨੂੰ ਘੇਰ ਕੇ ਕੁੱਟਣੇ ਨੂੰ ਸ਼ਾਇਦ ਸਿੱਖੀ ਦੀ ਸੇਵਾ ਹੀ ਸਮਝਦੇ ਹਨ, ਹੁਣ ਸਟੇਜਾਂ ਤੇ ਦਮਗੱਜੇ ਮਾਰਨੇ ਵਿਸਾਖੀ 'ਤੇ ਕਿ ਖਾਲਸਾ ਡਿੱਗੇ 'ਤੇ ਵਾਰ ਨਹੀਂ ਕਰਦਾ, ਨਿਹੱਥੇ 'ਤੇ ਵਾਰ ਨਹੀਂ ਕਰਦਾ।

🚩ਕੱਲੇ ਹਿੰਦੂ ਗੁਜਰਾਤੀ ਬਜ਼ੁਰਗ ਨੂੰ ਘੇਰ ਕੇ ਜਲੀਲ ਕਰਨਾ ਲੰਗਰ ਦੇ ਮਿਹਣੇ ਮਾਰਨਾ ਕਿਹੜਾ ਸਿੱਖ ਰਾਸ਼ਟਰਵਾਦ ਹੈ ? ਬੋਲੋ ਲਿਖੋ ਕੁੱਝ ਸਟੇਜਾਂ 'ਤੇ ਸਾਖੀਆਂ ਇਹ ਸੁਣਾਉਣੀਆਂ ਕੇ ਸਿੱਖਾਂ ਤਾਂ ਲੰਗਰ ਵਿੱਚ ਆਏ ਦੁਸ਼ਮਣ ਨੂੰ ਵੀ ਦੁਸ਼ਮਣ ਨਹੀਂ ਮੰਨਦਾ।

☝️ਇੱਕ ਪਾਸੇ ਸਾਡੇ ਉਹ ਸਿੱਖ "ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ॥" (ਭਾਈ ਗੁਰਦਾਸ ਜੀ ਵਾਰ 29) ਤੇ ਦੁਸ਼ਮਣ ਦੀ ਧੀ ਨੂੰ ਵੀ ਆਪਣੀ ਧੀ ਸਮਝਣ ਵਾਲੇ ਤੇ ਦੂਜੇ ਪਾਸੇ ਆ ਵੀਡੀਓ ਵਾਲੇ ਅਖੋਤੀ ਖਾਲਸੇ ਵੇਖ ਲਵੋ, ਇਹੀ ਸਿੱਖ ਰਾਸ਼ਟਰਵਾਦ ਹੈ। ਗੰਦੀ ਪੈਦਾਇਸ਼ ਆਖ ਰਹੀ ਬਾਮਣੀਆਂ ਸਤਾਉਣੀਆਂ ਹਨ, ਬਾਕੀ ਵੀਡੀਓ ਵਿਚ ਵੇਖ ਲਵੋ...

👁️ਜਦੋਂ ਹਿੰਦੂਆਂ ਦੀ ਗੱਲ ਹੋਵੇ ਤੇ ਸਾਰੇ ਹਿੰਦੂਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਦੋਸ਼ੀ ਬਣਾਇਆ ਜਾਂਦਾ ਤੇ ਜਦੋਂ ਆਪਣੀ ਗੱਲ ਆਉਂਦੀ ਫਿਰ ਇਹ ਆਖ ਕੇ ਸਾਰ ਦੇਣਾ ਜਾਂ ਸੁਆਲ ਕਰਨਾ ਕੇ ਬਾਣੀ ਮੁਤਾਬਕ ਸਿੱਖ ਕਿਹੜਾ ਹੁੰਦਾ ਜਾਂ ਫਿਰ ਜੰਸੀਆਂ ਦੇ ਬੰਦੇ, ਸਿਰਫ ਇਹ ਰਾਹ ਅਪਣਾਇਆ ਨਹੀਂ ਸਰਨਾ ਕੇ ਬਾਣੀ ਮੁਤਾਬਕ ਇਹ ਸਿੱਖ ਨਹੀਂ ਹਨ।

🙏 ਇਹਨਾਂ ਹਿੰਦੂ ਭੈਣਾਂ ਤੇ ਹਿੰਦੂ ਭਾਈਚਾਰੇ ਤੋਂ ਮੈਂ ਮੁਆਫੀ ਮੰਗਦਾ ਹਾਂ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top