Share on Facebook

Main News Page

ਝੂਠਾ ਪ੍ਰਚਾਰ...
⚠️ "ਅਖੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਸੋਮਨਾਥ ਮੰਦਰ ਵਾਲੇ ਹਨ"!❗

-: ਬਲਦੀਪ ਸਿੰਘ ਰਾਮੂੰਵਾਲੀਆ
06.03.2023
#DarshaniDeori #DarbarSahib #BaldeepSinghRamoowalia #KhalsaNews #KirpalSingh

👳ਸਿੱਖ ਇਤਿਹਾਸ ਨੂੰ ਗੰਧਲਾ ਕਰਨ ਲਈ ਜੇਕਰ ਮਿਲਗੋਭਾ ਦੂਜਿਆਂ ਕੀਤਾ ਤਾਂ ਇਸਦਾ ਸਤਿਆਨਾਸ ਮਾਰਨ ਵਿਚ ਸਾਡੇ ਆਲਿਆਂ ਵੀ ਘੱਟ ਨਹੀਂ ਕੀਤੀ। ਅਕਲ ਦੀ ਵਰਤੋਂ ਕਰਨ ਦੀ ਬਜਾਇ ਖਾਹ ਮਖਾਹ ਦੇ ਝੂਠਾਂ ਨੂੰ ਫੈਲਾ ਫੈਲਾ ਪਤਾ ਨਹੀਂ ਕਿਹੜੀ ਪੰਥ ਪ੍ਰਸਤੀ ਕਰ ਰਹੇ ਹਨ ?

🙏ਦਰਬਾਰ ਸਾਹਿਬ ਉਪਰ ਬੇਅੰਤ ਕਿਤਾਬਾਂ ਤੇ ਕਿਤਾਬਚੇ ਹਨ ; ਜੋ ਸਹੀ ਜਾਣਕਾਰੀ ਵਾਸਤੇ ਪੜ੍ਹੇ ਜਾ ਸਕਦੇ ਹਨ। ਪਰ ਮਿਹਨਤ ਕੌਣ ਕਰੇ ਜਦ ਮੱਖੀ ਤੇ ਮੱਖੀ ਮਾਰ ਸਰਦਾ ਹੋਵੇ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਤੇ ਵਿਦਵਾਨ ਸੱਜਣ ਗਿਆਨੀ ਕਿਰਪਾਲ ਸਿੰਘ ਹੁਣਾਂ ਨੇ ਇੱਕ ਸ਼ਾਨਦਾਰ ਕਿਤਾਬ "ਸ੍ਰੀ ਹਰਿਮੰਦਰ ਸਾਹਿਬ ਦਾ ਸੁਨਿਹਰੀ ਇਤਿਹਾਸ" ਬਹੁਤ ਖੋਜ ਪੜਤਾਲ ਤੋਂ ਬਾਅਦ ਲਿਖੀ ਜੋ ਕਮੇਟੀ ਨੇ ਹੀ ਛਾਪੀ ਹੋਈ ਹੈ । ਉਹ ਪੜ੍ਹਨਯੋਗ ਹੈ।

👉ਇਸ ਕਿਤਾਬ ਵਿਚ ਉਹ ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਬਾਰੇ ਗੱਲ ਕਰਦਿਆਂ ਦੱਸਦੇ ਹਨ ਕਿ 🔹"ਦਰਸ਼ਨੀ ਦਰਵਾਜ਼ੇ ਦੀ ਵੱਡੀ ਚੁਗਾਠ ਸੰਗ ਮਰਮਰ ਦੀ ਬਣੀ ਹੋਈ ਹੈ। ਜਿਸ ਦੀ ਉਚਾਈ ੧੦ ਫੁੱਟ ਤੇ ਚੌੜਾਈ ੮ ਫੁੱਟ ੬ ਇੰਚ ਹੈ। ਇਸ ਦਰਵਾਜ਼ੇ ਦੀ ਵੱਡੀ ਜੋੜੀ ਭਾਈ ਸੰਤ ਸਿੰਘ ਜੀ ਗਿਆਨੀ ਦੇ ਹੁਕਮ ਅਨੁਸਾਰ 'ਮੁਹੰਮਦ ਯਾਰ ਖਾਂ ' ਮਿਸਤਰੀ (ਦਰਬਾਰ ਸਾਹਿਬ ਤੇ ਲਿਖੀ ਸੁੰਦਰ ਸਿੰਘ ਰਾਮਗੜ੍ਹੀਆ ਦੀ ਕਿਤਾਬ ਵਿਚ ਇਹ ਮਿਸਤਰੀ ਸੱਜਣ ਚਿਨਓਟ ਵੱਲ ਦੇ ਲਿਖੈ ਗਏ ਹਨ, ਭਾਈ ਸੰਤ ਸਿੰਘ ਹੁਣਾਂ ਦਾ ਪਿੱਛਾ ਵੀ ਚਿਨਓਟ ਦਾ ਹੀ ਸੀ) ਦੀ ਨਿਗਰਾਨੀ ਹੇਠ ਸੱਤਰ ਹਜ਼ਾਰ ਰੁਪਏ ਦੀ ਲਾਗਤ ਨਾਲ ਹਾਥੀ ਦੰਦ ਦੀ ਬਣਾਈ ਗਈ ਸੀ ਜਿਸ ਦੇ ਬਾਹਰਲੇ ਪਾਸੇ ਚਾਂਦੀ ਦੇ ਪੱਤਰੇ ਮਹਾਰਾਜਾ ਰਣਜੀਤ ਵੱਲੋਂ ਲਗਵਾਏ ਗਏ।"🔹

️🥅ਇਹਨਾਂ ਦਰਵਾਜ਼ਿਆਂ ਨੂੰ ਸੋਮਨਾਥ ਦੇ ਮੰਦਰ ਵਾਲੇ ਦਰਵਾਜ਼ੇ ਕਹਿਣ ਦਾ ਝੂਠ ਫੈਲਿਆ ਕਿਵੇਂ ਬਾਰੇ ਗਿਆਨੀ ਸੰਤੋਖ ਸਿੰਘ ਜੀ ਇਕ ਜਗ੍ਹਾ ਲਿਖਦੇ ਹਨ "੧੯੭੭ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਰਾਰ ਜੀ ਡੇਸਾਈ ਸ੍ਰੀ ਦਰਬਾਰ ਸਾਹਿਬ ਆਏ ਸਨ ਓਦੋਂ ਤੋਂ ਹੀ ਇਹ ਪ੍ਰੈਸ ਵਿੱਚ ਇੱਕ ਮਨਘੜਤ ਖ਼ਬਰ ਚਲਾ ਦਿਤੀ ਗਈ। 👁️ ਜਿਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਇੱਕ ਬਹੁਤ ਗਰਮ ਤੇ ਸ਼ਰਾਰਤੀ ਕਿਸਮ ਦੇ ਪੱਤਰਕਾਰ, ਜੋ ਕਿ ਆਪਣੇ ਹਿੰਦੂ ਵਿਰੋਧੀ ਗਰਮਾ ਗਰਮ ਲੇਖਾਂ ਤੇ ਭਾਸ਼ਣਾਂ ਬਾਰੇ ਪ੍ਰਸਿਧ ਸੀ, ਨੇ ਇਹ ਝੂਠੀ ਖ਼ਬਰ ਫੈਲਾਈ ਸੀ।"

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top