Share on Facebook

Main News Page

"ਸ਼ਹੀਦ" ਲਕਬ ਬਾਰੇ ਥੋੜਾ ਕੌੜਾ ਘੁੱਟ ਭਰ ਕੇ ਕੁੱਝ ਵਿਚਾਰ
-: ਗੁਰਸ਼ਰਨ ਸਿੰਘ ਚੀਮਾ ਕਲਾਂ
16.02.2023
#KhalsaNews #GursharanSingh #Shaheed #Sahibzaade #BandaSinghBahadar #GuruGobindSingh #GuruHarkishan #MaharajaRanjitSingh #KanwarNaunihalSingh MaharajaKharakSingh #JarnailSinghBhindranwala #GurbakhshSingh #DeepSidhu

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਮੈ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਹੇਠਲੇ ਲਿਖੇ ਇਹਨਾਂ ਵਿਚਾਰਾਂ ਨਾਲ ਇਤਫਾਕ ਰੱਖਦਾ ਹਾਂ ਤੇ ਗੱਲ ਦਲੀਲ ਵਾਲੀ ਹੈ ਤੇ ਸਾਰੇ ਮਾਈ ਭਾਈ ਨੂੰ ਸਮਝਣੀ ਚਾਹੀਦੀ ਹੈ।

ਸ਼ਹੀਦ ਦਾ ਲਕਬ ਸਿੱਖੀ ਵਿਚ ਵਿਸ਼ੇਸ਼ ਹੈ, ਇਸਲਾਮਿਕ ਪ੍ਰੰਪਰਾਂ ਵਾਂਗ ਨਹੀਂ ਹੈ ਤੇ ਇਸ ਨੂੰ ਬਹਾਲ ਰੱਖੀਏ।

੧. ਸਾਹਿਬਜਾਦੇ ਛੋਟੀ ਉਮਰ ਦੇ ਬਾਲਕ ਬਾਬੇ ਸਨ, ਬਾਬਾ ਬੰਦਾ ਸਿੰਘ ਬਹਾਦੁਰ ਦੇ ਪੁੱਤਰ ਅਜੈ ਸਿੰਘ ਤੋਂ ਲੈ ਭਰੋਸੇ ਦਾ ਭਾਂਬੜ ਬਾਲ ਦਰਬਾਰਾ ਸਿੰਘ ਜਿਸ ਨੂੰ ਸ਼ਹੀਦ ਕਿਹਾ ਜਾਂਦਾ ਹੈ। ਗੁਰੂ ਹਰਿਕ੍ਰਸ਼ਨ ਸਾਹਿਬ ਨੂੰ ਵੀ ਬਾਲਾ ਪ੍ਰੀਤਮ ਆਖਿਆ ਜਾਂਦਾ ਹੈ ਉਹਨਾਂ ਦਿੱਲੀ ਵਿਚ ਚੇਚਕ ਪੀੜਤਾਂ ਦੀ ਸੇਵਾ ਕੀਤੀ ਤੇ ਇਤਿਹਾਸ ਨੇ ਲਿਖਿਆ ਕੇ ਇਹੋ ਕਾਰਨ ਸੀ ਉਨ੍ਹਾਂ ਦੇ ਆਪਣੇ ਚਲਾਣੇ ਦਾ ਵੀ, ਉਹ ਆਪ ਵੀ ਚੇਚਕ ਦੇ ਉਸੇ ਰੋਗ ਨਾਲ ਗ੍ਰਸੇ ਗਏ, ਪਰ ਉਹਨਾਂ ਨੂੰ ਕਿਸੇ ਨੇ "ਸ਼ਹੀਦ" ਨਹੀਂ ਕਿਹਾ।

੨. ਗੁਰੂ ਕਲਗੀਧਰ ਸਾਹਿਬ 'ਤੇ ਪਠਾਣਾਂ ਨੇ ਹਮਲਾ ਕੀਤਾ, ਜ਼ਖਮ ਡੂੰਘੇ ਸਨ, ਇਲਾਜ ਦੀ ਕੋਸ਼ਿਸ਼ ਵੈਦਾਂ ਨੇ ਕੀਤੀ ਤੇ ਅਖੀਰ ਉਹ ਜੋਤੀ ਜੋਤਿ ਸਮਾ ਗਏ, ਪਰ ਇਤਿਹਾਸ ਨੇ ਜਾਂ ਅੱਜ ਤੱਕ ਕਿਸੇ ਸਿੱਖ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਤੇ ਨਾਂ ਉਹਨਾਂ ਨੂੰ "ਸ਼ਹੀਦ" ਕਿਹਾ ਅਤੇ ਸਿੱਖਾਂ ਨੂੰ ਵੀ ਕਦੇ ਨਹੀਂ ਲੱਗਾ ਅੱਜ ਤੱਕ ਇਹ ਲੱਗਾ ਕੇ ਪਾਤਸ਼ਾਹ ਦੀ ਮਹਾਨਤਾ ਘੱਟ ਜਾਵੇਗੀ।

੩. ਸਿੱਖ ਰਾਜ ਤੇ ਪੰਜਾਬ ਦੇ ਮਹਾਨ ਸ਼ਾਸਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬੀਮਾਰੀ ਨਾਲ ਹੋਈ, ਸ਼ੱਕ ਪਿੱਛੇ ਡੋਗਰਿਆਂ 'ਤੇ ਵੀ ਕਈ ਕਰਦੇ ਹਨ, ਪਰ ਅੱਜ ਤੱਕ ਕੌਮ ਨੇ ਵੀ ਅਤੇ ਦੋਵਾਂ ਪੰਜਾਬਾਂ ਦੇ ਬਸ਼ਿੰਦਿਆਂ ਨੇ ਵੀ ਮਹਾਰਾਜਾ ਨੂੰ "ਸ਼ਹੀਦ" ਨਹੀਂ ਕਿਹਾ।

੪. ਮਹਾਰਾਜਾ ਖੜਕ ਸਿੰਘ ਨੂੰ ਸਾਜਿਸ਼ ਤਹਿਤ ਕੈਦ ਕੀਤਾ ਗਿਆ ਤੇ ਮਿੱਠਾ ਜ਼ਹਿਰ ਹਰ ਰੋਜ ਖਾਣੇ ਵਿੱਚ ਮਿਲਾ ਕੇ ਦਿੱਤਾ ਜਿਸ ਕਾਰਨ ਮੌਤ ਹੋ ਗਈ, ਪਰ ਉਹਨੂੰ ਕਿਸੇ ਨੇ "ਸ਼ਹੀਦ" ਨਹੀਂ ਕਿਹਾ।

੫. ਕੰਵਰ ਨੌਨਿਹਾਲ ਸਿੰਘ ਰੌਸ਼ਨ ਦਿਮਾਗ ਫਰਜੰਦ ਖੜਕ ਸਿੰਘ ਦਾ ਅਤੇ ਪੋਤਰਾ ਮਹਾਰਾਜਾ ਰਣਜੀਤ ਸਿੰਘ ਦਾ, ਕਤਲ ਕੀਤਾ ਗਿਆ ਛੱਜਾ ਸੁੱਟ ਕੇ ਤੇ ਪੱਥਰ ਮਾਰ ਕੇ, ਪਰ ਕਿਸੇ ਪੰਜਾਬੀ ਜਾਂ ਸਿੱਖ ਨੇ ਉਸਨੂੰ "ਸ਼ਹੀਦ" ਨਹੀਂ ਕਿਹਾ।

੬. ਗੁਰਬਖਸ਼ ਸਿੰਘ ਜੀਹਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲਾ ਕੀਤਾ ਸੀ, ਮੋਰਚਾ ਲਾਇਆ ਪਰ ਪਾਣੀ ਵਾਲੀ ਟੈਂਕੀ ਤੋਂ ਡਿੱਗਣਾ ਜਾਂ ਆਪ ਛਾਲ ਮਾਰ ਦੇਣ ਕਰਕੇ ਜੀਵਨ ਲੀਲਾ ਸਮਾਪਤ ਕਰ ਦੇਣ ਕਰਕੇ ਵੀ ਉਸ ਨੂੰ ਕਿਸੇ ਨੇ "ਸ਼ਹੀਦ" ਨਹੀਂ ਕਿਹਾ।

੭. ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ "ਸ਼ਹੀਦ" ਕਿਹਾ ਜਾਂਦਾ ਹੈ, ਪਰ ਉਸੇ ਟਕਸਾਲ ਹੀ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਜੋ 3 ਅਗਸਤ 1977 ਨੂੰ ਮਲਸੀਆਂ ਤੋਂ ਸੋਲਨ (ਹਿਮਾਚਲ) ਜਾਂਦਿਆ ਦਾ ਐਕਸੀਡੈਂਟ ਹੋਇਆ, 15 ਦਿਨ ਬਾਅਦ ਉਹ ਬੱਚ ਨਹੀਂ ਸਕੇ, ਅਕਾਲ ਚਲਾਣਾ ਕਰ ਗਏ, ਉਹਨਾਂ ਨੂੰ ਕਿਸੇ ਨੇ "ਸ਼ਹੀਦ" ਨਹੀਂ ਕਿਹਾ।

ਇਹ ਸੀ ਸ਼ਹੀਦ ਲਕਬ ਬਾਰੇ ਮੇਰੇ ਕੁਝ ਖਿਆਲ ਸੀ ਜੋ ਮੈਂ ਪੜਿਆ ਸਮਝਿਆ। ਡਾ. ਸੁਖਪ੍ਰੀਤ ਸਿੰਘ ਉਦੋਕੇ, ਸ੍ਰ. ਅਜਮੇਰ ਸਿੰਘ ਵਰਗੇ ਜਾਂ ਹੋਰ ਮਾਝੀ ਸਾਬ, ਢਪਾਲੀ ਸਾਬ ਵਰਗੇ ਹੋਰ ਅਨੇਕਾਂ ਪ੍ਰਚਾਰਕ ਕਥਾਕਾਰ ਸੱਜਣ, ਸਿੱਖ ਵਿਦਵਾਨ, ਜਥੇਦਾਰ, ਲਿਖਾਰੀ ਜਨੋਂ ਜੇ ਮੈਂ ਗਲਤ ਲਿਖਿਆ ਹੈ ਤਾਂ ਦੱਸੋ, ਜੋ ਵੀ ਹੈ ਸਪੱਸ਼ਟ ਕਰ ਦੇਵੋ, ਕੋਈ ਹੰਕਾਰੀ ਬਿਰਤੀ ਨਹੀਂ ਪੋਸਟ ਹਟਾ ਦੇਵਾਂਗਾ, ਪਰ ਇਸ ਬਾਰੇ ਸਿਧਾਂਤਕ ਵਿਚਾਰ ਪੇਸ਼ ਕਰ ਦੇਵੋ।

ਧੰਨਵਾਦ
ਭੁੱਲ ਚੁੱਕ ਦੀ ਖਿਮਾਂ ਮੰਗਦਾ ਹਾਂ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top