💥
ਮੂਲ਼ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਡਾ.
ਦਿਲਗੀਰ ਦੀ ਚੁਣੌਤੀ ਕੀਤੀ ਪ੍ਰਵਾਨ
-: ਕੁਲਦੀਪ ਸਿੰਘ ਸ਼ੇਰੇ ਪੰਜਾਬ
07.01.2023
#KhalsaNews #Purewal #Sacramento #Dilgeer #NanakShahi #Calendar
#KuldeepSingh
📍 ਡਾ. ਹਰਜਿੰਦਰ ਸਿੰਘ ਦਿਲਗੀਰ ਜੀ
ਕਿਰਪਾ ਕਰਕੇ ਏਸ ਸੱਦੇ ਨੂੰ ਪਰਵਾਨ ਕਰੋ! ਸਿੱਖਾਂ ਨੇ ਹੁਣ ਤੋਂ ਦਸ਼ਮੇਸ਼ ਪਾਤਸ਼ਾਹ
ਦਾ ਪ੍ਰਕਾਸ਼ ਪੁਰਬ 23 ਪੋਹ ਨੂੰ ਪਕੇ ਤੌਰ 'ਤੇ ਮਨਾਉਣ ਦਾ ਪ੍ਰਣ ਕਰ ਲਿਆ ਹੈ।
ਤੁਸੀਂ ਚੈਲੰਜ ਕੀਤਾ ਸੀ ਕਿ ਮੂਲ ਨਾਨਕਸ਼ਾਹੀ ਕਲੈਂਡਰ ਸਾਕਾ ਕਲੈਂਡਰ ਦੀ ਕਾਪੀ
ਨਾ ਹੋਈ ਤਾਂ ਮੈਂ ਪੰਜ ਲੱਖ ਰੁਪਏ ਦਾ ਈਨਾਮ ਦੇਵਾਂਗਾ।
💢 ਆਉ ਜੇਕਰ ਤੁਸੀਂ ਸਬੂਤਾਂ ਸਹਿਤ
ਦੇਖਣਾ ਹੈ ਤਾਂ ਪੰਜ ਲੱਖ ਕਿਸੇ ਸਾਂਝੀ ਸੰਸਥਾ ਕੋਲ ਜਮਾਂ ਕਰਵਾ ਕੇ ਰਸੀਦ ਭੇਜ
ਦੇਣਾ। ਤੇ ਉਹਨਾਂ ਦਾ ਨਾਮ ਤੇ ਫੋਨ ਭੇਜ ਦੇਣਾ। ਤੁਹਾਡੀ ਸਹੂਲਤ ਮੁਤਾਬਕ ਸਮਾਂ
ਮਿਥਿਆ ਜਾ ਸਕਦਾ ਹੈ ਤਾਂ ਜੋ ਟੀ ਵੀ ਜਾਂ ਰੇਡੀਓ ਉਤੇ ਲਾਈਵ ਡਿਬੇਟ ਕੀਤੀ ਜਾ
ਸਕੇ। ਕੀ ਸਰਬਜੀਤ ਸਿੰਘ ਪੰਜ ਲੱਖ ਜਿਤ ਸਕਦਾ ਹੈ ਜਾਂ ਨਹੀਂ।
👉 ਫੈਸਲਾ ਤੁਹਾਡੇ ਹੱਥ ਹੈ। ਨਾਲੇ
ਤੁਹਾਡੇ ਵਲੋਂ ਬਣਾਇਆ ਕਲੈਂਡਰ ਵੀ ਭੇਜ ਦੇਣਾ। ਜੇਕਰ ਸਰਬਜੀਤ ਸਿੰਘ ਪੰਜ ਲੱਖ
ਰੁਪਏ ਦਾ ਇਨਾਮ ਨਾ ਜਿੱਤ ਸਕਿਆ ਤਾਂ ਤੁਹਾਡੇ ਵਲੋਂ ਲਿਖੀਆਂ ਕਿਤਾਬਾਂ ਦਾ
ਪ੍ਰਚਾਰ ਕਰਾਂਗਾ, ਨਹੀਂ ਤਾਂ ਤੁਹਾਡੇ ਵਲੋਂ ਲਿਖੀਆਂ ਕਿਤਾਬਾਂ ਕੂੜੇਦਾਨ ਨੂੰ
ਭੇਟ ਕਰਨੀਆਂ ਪੈਣਗੀਆਂ। ਧੰਨਵਾਦ। ਕੁਲਦੀਪ ਸਿੰਘ।
-----------
🙏 ਵਿਦਵਾਨਾਂ ਨੂੰ ਤਾਂ ਮਿਲ ਬੈਠ ਕੇ ਹੀ ਮਸਲਾ ਸੁਲਝਾ ਲੈਣਾ ਚਾਹੀਦਾ ਹੈ, ਪਰ
ਸਮੇਂ ਦੀ ਚਾਲ ਹੀ ਅਜਿਹੀ ਹੈ ਕੇ ਵਿਦਵਾਨ ਪੁਰਖ ਵੀ ਇੱਕ ਦੂਜੇ ਨੂੰ ਚੁਣੌਤੀ ਦੇ
ਰਹੇ ਹਨ। ਇਹ ਸਿੱਖ ਆਸ਼ੇ ਅਨੁਸਾਰ ਕਤਈ ਸਹੀ ਨਹੀਂ ਤੇ ਨਾ ਹੀ ਇਸ ਦਾ ਇਹ ਇਸ ਦਾ
ਹੱਲ ਹੈ। ਬਾਕੀ ਜਿਵੇਂ ਵਾਹਿਗੁਰੂ ਨੂੰ ਭਾਵੇ। - ਭਾਈ ਹਰਜਿੰਦਰ ਸਿੰਘ ਸਭਰਾਅ