Share on Facebook

Main News Page

"ਸਿੰਘ" ਸ਼ਬਦ ਬਾਰੇ ਪਾਏ ਜਾ ਰਹੇ ਭੁਲੇਖਿਆਂ ਦਾ ਜਵਾਬ
-: ਭਾਈ ਹਰਜਿੰਦਰ ਸਿੰਘ ਸਭਰਾਅ
25.01.2023
#KhalsaNews #Singh #HarhinderSingh #Sabhra #Ghagga

1. ਸਿੱਖਾਂ ਵਿੱਚ ਬਰਾਬਰਤਾ ਨਾਲ "ਸਿੰਘ" ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਬਿਨਾਂ ਕਿਸੇ ਜਾਤ ਬਰਾਦਰੀ ਅਮੀਰੀ-ਗ਼ਰੀਬੀ ਜਦ ਕੇ ਹੋਰ ਕਿਸੇ ਮਜ੍ਹਬ ਵਿਚ ਜਾਂ ਖੁਦ ਪੁਰਾਣੀ ਵਰਤੋਂ ਵਿਚ ਅਜਿਹਾ ਨਹੀਂ ਹੁੰਦਾ।

2. ਸਿੱਖਾਂ ਵਿਚ "ਸਿੰਘ" ਸ਼ਬਦ ਗੁਰੂ ਵੱਲੋਂ ਬਖਸ਼ਿਸ਼ ਕੀਤਾ ਸਨਮਾਨ ਹੈ ਨਾ ਕਿ ਕਿਸੇ ਵੱਡੀ ਕੁਲ ਜਾਂ ਰਾਜ ਘਰਾਣੇ ਦੇ ਮੈਂਬਰ ਹੋਣ ਕਰ ਕੇ ਮਿਲਦਾ ਹੈ।

3. "ਸਿੰਘ" ਅਤੇ "ਕੌਰ" ਸ਼ਬਦ ਪ੍ਰਤੀ ਅਜਿਹੀ ਬਰਾਬਰਤਾ ਭਾਰਤ ਦੇ ਹੋਰ ਕਿਸੇ ਖਿੱਤੇ ਵਿੱਚ ਨਹੀਂ ਪਾਈ ਜਾਂਦੀ, ਜਿਸ ਤਰ੍ਹਾਂ ਸਿੱਖਾਂ ਵਿੱਚ ਪਾਈ ਜਾਂਦੀ ਹੈ।

4. ਜੇ ਕਿਤੇ ਕੁਰਾਹੇ ਪਏ ਹੋਏ ਕਿਸੇ ਸ਼ਖਸ਼ ਨੂੰ ਕੋਈ ਅਜਿਹਾ ਮਿਹਣਾ ਮਾਰਦਾ ਹੈ ਕਿ ਉਹ ਆਪਣੇ ਨਾਂ ਨਾਲ "ਸਿੰਘ" ਲਗਾ ਹੋਇਆ ਹੈ ਲਾਇਆ ਹੋਇਆ ਹੈ ਗੁਰਮਤਿ ਵਿਰੋਧੀ ਕੋਈ ਕੰਮ ਨਾ ਕਰ ਤਾਂ ਉਸ ਪਿੱਛੇ ਮਨਸ਼ਾ ਜਾਂ ਉਦੇਸ਼ ਆਪਣਾ ਮੂਲ ਪਛਾਨਣ ਦੀ ਹੁੰਦੀ ਹੈ ਅਗਲੇ ਨੂੰ ਆਪਣਾ ਵਿਰਸਾ ਚੇਤੇ ਕਰਵਾਉਣ ਦੀ ਹੁੰਦੀ ਹੈ।

5. ਸਿੱਖਾਂ ਵਿਚ "ਸਿੰਘ" ਸ਼ਬਦ ਵਾਲਿਆਂ ਨੇ ਸਦੀਆਂ ਤੋਂ ਜ਼ੁਲਮ ਖਿਲਾਫ਼ ਲੜ ਕੇ ਇੱਕ ਮਿਸਾਲੀ ਇਤਿਹਾਸ ਪੈਦਾ ਕੀਤਾ ਹੈ, ਜਦਕਿ ਰਾਜਪੂਤਾਨੇ ਵਿੱਚ ਵਰਤੇ ਜਾਣ ਵਾਲੇ ਸਿੰਘ ਲੋਕ ਆਪ ਨੂੰ ਉੱਚੇ ਘਰਾਣਿਆਂ ਨੇ ਆਪਣੀ ਵਡਿਆਈ ਅਤੇ ਰਾਜਸੀ ਪਹੁੰਚ ਬਚਾਉਣ ਤੱਕ ਮਹਿਦੂਦ ਰੱਖਿਆ ਹੈ।

6. ਸ਼ਬਦ ਕਿਸੇ ਦੇ ਖਰੀਦੇ ਹੋਏ ਜਾਂ ਕਬਜ਼ਾ ਕਰਕੇ ਰੱਖੇ ਹੋਏ ਨਹੀਂ ਹੁੰਦੇ, ਬਲਕਿ ਇਹਨਾਂ ਪਿਛਲੇ ਭਾਵ ਅਤੇ ਇਨ੍ਹਾਂ ਦੀ ਵਿਆਖਿਆ ਅਤੇ ਵਿਆਖਿਆ ਦੀ ਸਥਾਪਤੀ ਏਸ ਦੀ ਵਰਤੋਂ ਨੂੰ ਦੂਜਿਆਂ ਨਾਲੋਂ ਅਲੱਗ ਕਰਦੀ ਹੈ।

7. ਅਜੋਕੇ ਸਮੇਂ ਵਿੱਚ ਇਹ ਵਰਤਾਰਾ ਚੱਲ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸ਼ਬਦਾਵਲੀ ਵਿਚਲੇ ਸ਼ਬਦਾਂ ਨੂੰ ਦੂਜੀਆਂ ਕੌਮਾਂ ਕਿਤਾਬਾਂ ਨਾਲ ਮਿਲਾ ਕੇ ਇਹ ਦੱਸਣ ਦਾ ਯਤਨ ਹੋਇਆ ਹੈ, ਕੁਝ ਵੀ ਨਵਾਂ ਨਹੀਂ ਬਲਕਿ ਅਜਿਹੇ ਸ਼ਬਦ ਤਾਂ ਪਹਿਲਾਂ ਹੀ ਵਰਤੇ ਜਾਂਦੇ ਸਨ। ਅਜਿਹੇ ਹੀ ਕੁਚੇਸ਼ਟਾ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕੇ ਸ਼ਬਦ ਓਦੋਂ ਹੀ ਵਰਤਿਆ ਜਾਂਦਾ ਹੈ ਜਦੋਂ ਉਹ ਪਹਿਲਾਂ ਮੌਜੂਦ ਹੋਵੇ। ਜਾਂ ਕੋਈ ਸ਼ਬਦ ਕਿਸੇ ਖਾਸ ਹਾਲਾਤ ਵਿੱਚੋਂ ਹੀ ਜਨਮ ਲੈਂਦਾ ਹੈ। ਅਤੇ ਸਮੇਂ ਸਥਿਤੀ ਮੁਤਾਬਕ ਉਸ ਦਾ ਰੂਪ ਬਦਲਦਾ ਰਹਿੰਦਾ ਹੈ ਦੇਖਣਾ ਇਹ ਹੁੰਦਾ ਹੈ ਕੋਈ ਧਿਰ ਸ਼ਬਦ ਦੇ ਭਾਵ,ਵਿਆਖਿਆ ਨੂੰ ਕਿਵੇਂ ਲੈਂਦੀ ਹੈ ਅਤੇ ਉਸ ਵਿਚੋਂ ਕੀ ਸਥਾਪਤ ਹੁੰਦਾ ਹੈ।

ਸਿੱਖਾਂ ਨੇ ਕਾਪੀਰਾਈਟ ਰਾਜਪੂਤਾਂ ਤੋਂ ਨਹੀਂ, ਗੁਰੂ ਦਰੋਂ ਲਿਆ ਹੈ।

ਵਾਲੀ-ਏ-ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਉਤਰਾਧਿਕਾਰੀ ਸਮੂਹ ਸਿੰਘ/ਕੌਰ ਖਾਲਸਾ ਪੰਥ
ਹਰਜਿੰਦਰ ਸਿੰਘ ਸਭਰਾਅ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details... .

Go to Top