❌
ਉੱਡਤਾ ਪੰਜਾਬ ਨਹੀਂ, ✅
ਜੂਝਦਾ ਪੰਜਾਬ❤️❤️
-: ਨਿਰਮਲ ਸਿੰਘ ਸੁਰ ਸਿੰਘ
98885 20250
#KhalsaNews #WarriorPunjab #UdtaPunjab #NirmalSingh #Sursingh #ArshdeepSingh
#HarmanpreetKaur #NavdeepWadali #JarmanpreetSingh #ShubmanGill
👳ਪੰਜਾਬ ਦੇ ਜੰਮੇ-ਪਲੇ
ਨੌਜਵਾਨ ਧੀਆਂ ਪੁੱਤਰ ਅੱਜ ਤਕਨੌਲਜੀ ਦੇ ਯੁੱਗ 'ਚ ਹਰੇਕ ਖ਼ੇਤਰ ਵਿੱਚ ਮੱਲਾਂ
ਮਾਰ ਰਹੇ ਹਨ।
☝️ ਬੇਸ਼ੱਕ ਅਸੀਂ ਗੰਦੀ ਸਿਆਸਤ ਦੇ ਸਤਾਏ ਤੇ ਝੰਬੇ ਹੋਏ ਨਸ਼ਿਆਂ ਵਰਗੀਆਂ ਅਲਾਮਤਾਂ
ਨਾਲ ਜੂਝ ਰਹੇ ਹਾਂ, ਪਰ ਇਸ ਗੱਲ ਵਿੱਚ ਵੀ ਕੋਈ ਦੋ-ਰਾਵਾਂ ਨਹੀਂ ਹਨ ਕਿ ਵਿਰੋਧੀ
ਧਿਰ ਨੇ ਪਿਛਲੇ ਅੱਠ ਦਸ ਸਾਲਾਂ ਵਿੱਚ ਲੋੜ ਤੋਂ ਵੱਧ ਸਾਡੀ ਅਕਸ ਨੂੰ ਵਿਗਾੜ ਕੇ
ਪੇਸ਼ ਕੀਤਾ ਹੈ।
💊 ਨਸ਼ਾ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵੀ ਪੈਰ
ਪਸਾਰ ਚੁੱਕਾ ਹੈ, ਫਿਰ ਪੰਜਾਬ ਦੇ ਹੀ ਧੀਆਂ ਪੁੱਤਾਂ ਦੇ ਮੱਥੇ 'ਤੇ ਨਸ਼ੇੜੀ ਹੋਣ
ਦਾ ਧੱਭਾ ਕਿਉਂ?❓
👉 ਅਜੋਕੇ ਸੰਦਰਭ 'ਚ ਪੰਜਾਬੀ ਤੇ ਸਿੱਖਾਂ ਦੇ ਧੀਆਂ ਪੁੱਤ ਖੇਡਾਂ ਦੇ ਨਾਲ ਨਾਲ
ਦੁਨੀਆਂ ਦੇ ਹਰੇਕ ਪਿੜ ਵਿੱਚ ਆਪਣੀ ਮਿਹਨਤ ਦਾ ਲੋਹਾ ਮੰਨਵਾ ਰਹੇ ਹਨ ਤੇ
ਤਰੱਕੀਆਂ ਕਰ ਰਹੇ ਹਨ।
🙏 ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਤੇ ਸੁਚੇਤ ਕਰਨ ਦੀ ਤਾਂ ਜੋ ਸਾਡੇ
ਢਿੱਡੋਂ ਜਾਏ ਬੁਲੰਦੀਆਂ ਨੂੰ ਛੂਹ ਕੇ ਦੇਸ ਪੰਜਾਬ ਦਾ ਨਾਮ ਰੌਸ਼ਣ ਕਰਦੇ ਰਹਿਣ।
❤️❤️
|
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|