Share on Facebook

Main News Page

✍️ ਖ਼ਾਨਦਾਨੀ ਇਤਿਹਾਸਕਾਰ ਅਨੁਰਾਗ ਸਿੰਘ ਜੀ,
ਜਿਹੜੀ ਕਿਤਾਬ ਵਿਖਾ ਰਹੇ ਹੋ ਉਸ ਨੂੰ ਪੜ੍ਹਨਾ ਤਾਂ ਸਿੱਖ ਲਉ
!

-: ਸਰਵਜੀਤ ਸਿੰਘ ਸੈਕਰਾਮੈਂਟੋ
09.01.2023
#KhalsaNews #SarbjitSinghSacramento #AnuragSingh #Nanakshahi #Calendar #Purewal

🙏 ਸਾਰੇ ਸੱਜਣਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਸ. ਪਾਲ ਸਿੰਘ ਪੁਰੇਵਾਲ ਜੀ ਦੀ ਕਿਤਾਬ “Nanakshahi Calendar With Calendar Conversion Tables For 632 Years” ਦਾ ਜਿਹੜਾ ਪੰਨਾ (ਪੰਨਾ 563) ਇਹ ਖ਼ਾਨਦਾਨੀ ਇਤਿਹਾਸਕਾਰ Sangat TV ਉੱਪਰ ਵਿਖਾ ਰਿਹਾ ਹੈ ਕਿ 23 ਪੋਹ 7 ਜਨਵਰੀ ਨੂੰ ਸੀ, ਉਸ ਪੰਨੇ ਨੂੰ ਧਿਆਨ ਨਾਲ ਵੇਖੋ। https://www.youtube.com/watch?v=jKjl-Ve9Qyc

☝️ ਪਹਿਲੇ ਕਾਲਮ ਵਿੱਚ JAN ਭਾਵ ਜਨਵਰੀ ਦੀਆਂ ਤਾਰੀਖਾਂ, ਦੂਜੇ ਕਾਲਮ ਵਿੱਚ ਦਿਨ, ਤੀਜੇ ਕਾਲਮ ਵਿੱਚ TI ਭਾਵ ਤਿੱਥ, ਚੌਥੇ ਕਾਲਮ ਵਿੱਚ Bk ਭਾਵ ਬਿਕ੍ਰਮੀ ਅਤੇ ਪੰਜਵੇਂ ਕਾਲਮ ਵਿੱਚ NS ਭਾਵ ਨਾਨਕਸ਼ਾਹੀ ਲਿਖਿਆ ਹੋਇਆ ਹੈ। ਖ਼ਾਨਦਾਨੀ ਇਤਿਹਾਸਕਾਰ ਕਹਿ ਰਿਹਾ ਹੈ ਕਿ 2023 ਵਿੱਚ ਪੁਰੇਵਾਲ ਦੀ ਜੰਤਰੀ ਮੁਤਾਬਕ 23 ਪੋਹ 7 ਜਨਵਰੀ ਨੂੰ ਸੀ।

👉 ਇਸ ਨੇ ਪਹਿਲਾ ਅਤੇ ਚੌਥਾ ਕਾਲਮ ਤਾਂ ਪੜ੍ਹ ਕੇ ਦੱਸ ਦਿੱਤਾ ਕਿ 7 ਜਨਵਰੀ ਨੂੰ 23 ਪੋਹ ਸੀ ਪਰ ਪੰਜਵਾਂ ਕਾਲਮ, ਜਿਥੇ NS ਲਿਖਿਆ ਹੋਇਆ ਹੈ, ਉਸ ਨੂੰ ਇਹ ਸਮਝ ਨਹੀਂ ਸਕਿਆ ਕਿ NS ਦਾ ਕੀ ਭਾਵ ਹੈ। ਜੇ ਇਸ ਨੂੰ ਇੰਨੀ ਸਮਝ ਹੁੰਦੀ ਤਾਂ ਇਹ, ਅਜੇਹਾ ਝੂਠ ਥੋੜੀ ਬੋਲ ਸਕਦਾ ਸੀ, ਜਿਹੜਾ ਇਸ ਵੱਲੋਂ ਪੇਸ਼ ਕੀਤੇ ਸਬੂਤ ਨਾਲ ਹੀ ਫੜ ਹੋ ਗਿਆ।

🖐️ ਪੰਜਵੇਂ ਕਾਲਮ ਵਿੱਚ ਨਾਨਕਸ਼ਾਹੀ ਕੈਲੰਡਰ ਮੁਤਾਬਕ ਪ੍ਰਵਿਸ਼ਟਾ ਦਰਜ ਹੈ। ਇਸ ਸਾਰੇ ਦਾ ਭਾਵ ਇਹ ਹੈ ਕਿ 7 ਜਨਵਰੀ, ਦਿਨ ਸ਼ਨਿਚਰਵਾਰ, ਮਾਘ ਵਦੀ ਏਕਮ, 23 ਪੋਹ ਬਿਕ੍ਰਮੀ ਅਤੇ 25 ਪੋਹ ਨਾਨਕਸ਼ਾਹੀ ਸੀ। ਇਸੇ ਪੰਨੇ ਉੱਪਰ 5 ਜਨਵਰੀ ਨੂੰ ਧਿਆਨ ਨਾਲ ਵੇਖੋ। 5 ਜਨਵਰੀ, ਦਿਨ ਵੀਰਵਾਰ, ਪੋਹ ਸੁਦੀ 14, 21 ਪੋਹ ਬਿਕ੍ਰਮੀ ਅਤੇ 23 ਪੋਹ ਨਾਨਕਸ਼ਾਹੀ ਲਿਖਿਆ ਹੋਇਆ ਹੈ। ਪਰ ਖ਼ਾਨਦਾਨੀ ਇਤਿਹਾਸਕਾਰ ਕਹਿ ਰਿਹਾ ਹੈ ਕਿ 5 ਜਨਵਰੀ ਨੂੰ 21 ਪੋਹ ਹੈ। ਇਥੇ ਵੀ ਪੰਜਵਾਂ ਕਾਲਮ ਜਾਣ ਬੁਝ ਕੇ ਛੱਡ ਗਿਆ ਹੈ।

📍 ਇਕ ਗੱਲ ਬੜੀ ਸਾਫ ਹੈ ਕਿ ਜਾਂ ਤਾਂ ਇਸ ਨੂੰ ਇਹ ਪੜ੍ਹਨਾ ਨਹੀਂ ਆਉਂਦਾ ਕਿ, ਕੀ ਲਿਖਿਆ ਹੋਇਆ ਹੈ ਜਾਂ ਇਸ ਨੇ ਇਹ ਸੋਚ ਕੇ ਝੂਠ ਬੋਲਿਆ ਹੈ, ਕਿ ਮੇਰਾ ਝੂਠ ਕਿਹੜਾ ਕਿਸੇ ਤੋਂ ਫੜ੍ਹ ਹੋਣਾ ਹੈ। ਕਾਰਨ ਕੁਝ ਵੀ ਹੋਵੇ, ਇਥੇ ਇਹ ਤਾਂ ਸਪੱਸ਼ਟ ਹੈ ਕਿ ਖ਼ਾਨਦਾਨੀ ਇਤਿਹਾਸਕਾਰ ਜਾਣਬੁਝ ਕੇ ਜਾਂ ਅਗਿਆਨੀ ਹੋਣ ਕਾਰਨ ਤੁਹਾਨੂੰ ਗੁਮਰਾਹ ਕਰ ਰਿਹਾ ਹੈ। ਨਾਨਕਸ਼ਾਹੀ ਪ੍ਰਵਿਸ਼ਟੇ ਨੂੰ ਬਿਕ੍ਰਮੀ ਵਿੱਚ ਵੇਖ ਕੇ, ਉਸ ਨੂੰ ਗਲਤ ਪ੍ਰਚਾਰਨ ਵਾਲੇ ਬੰਦੇ ਆਮ ਨਹੀਂ ਹੁੰਦੇ, ਇਹ ਤਾ ਖ਼ਾਨਦਾਨੀ ਇਤਿਹਾਸਕਾਰ ਹੁੰਦੇ ਹਨ।

🙏 ਸਤਿਕਾਰਯੋਗ ਸੱਜਣੋ! ਮੈਂ, ਇਸ ਦੀ ਅਸਲੀਅਤ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਕਿਤਾਬ ਦਾ ਇਕ ਪੰਨਾ, ਜਿਸ ਨੂੰ ਵਿਖਾ ਕੇ ਉਹ ਸ. ਪਾਲ ਸਿੰਘ ਪੁਰੇਵਾਲ ਦੀ ਅਲੋਚਨਾ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਗਲਤ ਸਾਬਿਤ ਕਾਰਨ ਦਾ ਅਸਫਲ ਯਤਨ ਕਰ ਰਿਹਾ ਹੈ, ਇਸ ਨੂੰ ਪੜ੍ਹਨੀ ਵੀ ਨਹੀਂ ਆਉਂਦੀ, ਤਾਂ ਇਹ ਕੈਲੰਡਰ ਬਾਰੇ ਹੋਰ ਕਿੰਨਾ ਕੁ ਜਾਣਦਾ ਹੋਵੇਗਾ, ਇਹ ਦਾ ਅੰਦਾਜ਼ਾਂ ਲਾਉਣਾ ਬਹੁਤਾ ਔਖਾ ਕੰਮ ਨਹੀਂ ਹੈ।

ਜੇ ਅਜੇ ਵੀ ਤੁਸੀਂ ਉਸ ਦੀਆਂ ਪੋਸਟਾਂ ਪੜ੍ਹ ਕੇ ਗੁਮਰਾਹ ਹੋਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ।

ਧੰਨਵਾਦ
-: ਸਰਵਜੀਤ ਸਿੰਘ ਸੈਕਰਾਮੈਂਟੋ
9 ਜਨਵਰੀ 2023 ਈ: ਦਿਨ ਸੋਮਵਾਰ
ਮਾਘ ਵਦੀ ਦੁਤੀਆ ਦੂਜ, 25 ਪੋਹ, ਸੰਮਤ 2079 ਬਿਕ੍ਰਮੀ,
27 ਪੋਹ ਸੰਮਤ 554 ਨਾਨਕਸ਼ਾਹੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top