|
ਬੰਬੇ ਤੋਂ ਇੱਕ ਬਹਿਰੂਪੀਆ ਭੇਜਿਆ
ਭੇਜਿਆ ਪੰਜਾਬ ਦੇ ਵੱਲ ਵਾਹਿਗੁਰੂ!
ਜੋ ਪੰਜਾਬ 'ਚ ਵੜਕੇ ਲਾਂਬੂ ਲਾਵੇ
ਕਰਕੇ ਸਿੱਖੀ ਵਾਲੀ ਗੱਲ ਵਾਹਿਗੁਰੂ!
ਹੌਲੀ ਹੌਲੀ ਗੁਰਾਂ ਦੀ ਸਿਫਤ ਕਰਕੇ
ਬਣਾ ਲਈ ਆਪਣੀ ਭੱਲ ਵਾਹਿਗੁਰੂ!
ਜਿੰਨਾਂ ਵਾਹਿਗੁਰੂ ਦਾ ਨਾਟਕ ਕਰਦੈ
ਓਨੀ ਅੰਦਰ ਨਹੀਓਂ ਗੱਲ ਵਾਹਿਗੁਰੂ! |
ਇਹੀ ਡਰਾਮੇਬਾਜ਼ ਦੀ ਨਿਸ਼ਾਨੀ ਹੁੰਦੀ
ਅੰਦਰੋਂ ਡੁੱਲ ਡੁੱਲ ਪੈਂਦਾ ਛਲ ਵਾਹਿਗੁਰੂ!
ਫਿਰ ਵੀਡੀਓ ਬਣਾਕੇ ਅੰਮ੍ਰਿਤ ਛਕਿਆ
ਜਾਕੇ ਹਜ਼ੂਰ ਸਾਹਿਬ ਦੇ ਵੱਲ ਵਾਹਿਗੁਰੂ!
ਅਸਲ ਕਾਰਵਾਈ ਹੁਣ ਸ਼ੁਰੂ ਕਰਤੀ
ਮੰਨਣੀ ਸਟੇਟ ਦੀ ਆਖੀ ਗੱਲ ਵਾਹਿਗੁਰੂ!
ਕਿਤੇ ਡਰਾਇਵਰ ਵੀਰਾਂ ਨੂੰ ਤੰਗ ਕਰੇ
ਗੁੱਟ ਵੱਢਤਾ ਕਿਸੇ ਦਾ ਕੱਲ ਵਾਹਿਗੁਰੂ! |
ਅਖੇ ਬੇਅਦਬੀ ਨਹੀਂ ਹੋਣ ਦੇਣੀ
ਐਵੇਂ ਫਿਰੇ ਖਿਲਰਦਾ ਝੱਲ ਵਾਹਿਗੁਰੂ!
ਇਹ ਸਾਡੇ ਵਿੱਚ ਹੀ ਕਮੀਆਂ ਨੇ
ਜੋ ਹਰੇਕ ਨੂੰ ਲਾ ਲੈਨੇ ਆਂ ਗਲ਼ ਵਾਹਿਗੁਰੂ!
ਕਦੇ ਭੇੜੀਏ ਸ਼ੇਰ ਨਹੀਂ ਬਣ ਜਾਂਦੇ
ਪਾਕੇ ਸ਼ੇਰਾਂ ਵਾਲੀ ਖੱਲ ਵਾਹਿਗੁਰੂ!
ਇਹ ਵੀ "ਪੂਹਲਾ ਨਿਹੰਗ" ਨਾ ਬਣ ਜਾਵੇ
ਹੁਣੇ ਪੈਂਦੀ ਹੈ ਤਾਂ ਪਾ ਲਓ ਠੱਲ ਵਾਹਿਗੁਰੂ! |