Share on Facebook

Main News Page

💥 ਚਿੱਲੀਆਂਵਾਲਾ ਦੀ ਲੜਾਈ 13 ਜਨਵਰੀ 1849 ਈ.
👉 ਇਹ ਜਾਣਕਾਰੀ (ਬਾਈ ਰਾਮੂਵਾਲੀਆ ਜੀ ਦੀ ਕੰਧ ਤੋਂ) --
ਜੰਗ ਹਿੰਦ ਪੰਜਾਬ (ਸਿੱਖ ਬਨਾਮ ਅੰਗਰੇਜ਼)
#ChillianwalaBattle #Sikhs #Britishers #KhalsaNews #BaldeepSingh #Ramoowalia #RupinderSingh

⚠️ ਲੜਾਈ ਦਾ ਨਗਾਰਾ ਵੱਜ ਗਿਆ, 13 ਜਨਵਰੀ 1849 ਦੀ ਸ਼ਾਮ ਨੂੰ ਜਰਨੈਲ ਸ਼ੇਰ ਸਿੰਘ ਅਟਾਰੀ ਵਾਲਾ ਸਿੰਘ (ਸਿਰਦਾਰ ਚਤਰ ਸਿੰਘ ਅਟਾਰੀ ਵਾਲੇ ਦਾ ਪੁਤਰ ) ਸਿੱਖ ਫੌਜਾਂ ਦਾ ਮੁਖੀ ਸੀ,. ਫੌਜਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੀਆਂ ਹੋਈਆਂ ਅੰਗਰੇਜਾਂ 'ਤੇ ਟੁੱਟ ਪਈਆਂ.. ਥੋੜੇ ਸਮੇਂ ਵਿਚ ਹੀ ੩ ਹਜਾਰ ਤੋਂ ਜਿਆਦਾ ਅੰਗਰੇਜ ਫੌਜੀ ਮੋਤ ਦੇ ਮੂੰਹ ਜਾ ਪਏ ...

‼️ ਅੰਗਰੇਜਾਂ ਲਈ ਚਿੱਲੀਆਂਵਾਲਾ ਦੀ ਲੜਾਈ ਹੁਣ ਤੱਕ ਦੀਆਂ ਸਾਰੀਆਂ ਲੜਾਈਆਂ ਵਿਚੋਂ ਭਿਆਨਕ ਲੜਾਈ ਸੀ ! ਅੰਗਰੇਜ ਫੌਜੀਆਂ ਨੂੰ ਛੁਪਣ ਲਈ ਥਾਂ ਨਹੀਂ ਸੀ ਲੱਭ ਰਹੀ..

ਅਗਲੀ ਸਵੇਰ ਮਤਲਬ 14 ਜਨਵਰੀ 1849 ਨੂੰ ਖਾਲਸਾ ਫੌਜਾਂ ਨੇ ਜਿੱਤ ਦੀ ਖੁਸ਼ੀ ਵਿਚ 21 ਤੋਪਾਂ ਦੇ ਗੋਲੇ ਦਾਗ ਕੇ ਜਸ਼ਨ ਮਨਾਇਆ ....!
-------
🔸 ਇਸ ਲੜਾਈ ਵਿੱਚ ਖ਼ਾਲਸਾ ਫੌਜਾਂ ਦੀ ਅਗਵਾਈ ਸਿਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਅੰਗਰੇਜ਼ੀ ਫੌਜ ਦੀ ਅਗਵਾਈ ਜਨਰਲ ਗਫ਼ ਕੋਲ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦਾ 3000 ਤੋਂ ਉਪਰ ਬੰਦਾ ਜਾਇਆ ਹੋਇਆ, ਬਹੁਤ ਸਾਰੇ ਕੈਦੀ ਵੀ ਹੋਏ (ਤਕਰੀਬਨ 9000), ਝੰਡੇ ਤੇ ਤੋਪਾਂ ਵੀ ਖੁਸੀਆਂ, ਤਿੰਨ ਦਿਨ ਮਾਤਮ ਚੱਲਦਾ ਰਿਹਾ, ਇੰਗਲੈਂਡ ਤੱਕ ਹਲਚਲ ਪੈਦਾ ਹੋ ਗਈ। ਅੰਗਰੇਜ਼ਾਂ ਨਾਲ ਜੋ ਹੋਈ ਬੀਤੀ, ਉਹਨਾਂ ਦੀ ਜ਼ੁਬਾਨੀ ਹੀ ਪਾਠਕਾਂ ਦੇ ਸਨਮੁੱਖ ਰੱਖਦੇ ਹਾਂ।

🔹 ਚਿੱਲੀਆਂਵਾਲਾ ਦੀ ਲੜਾਈ ਸਮੇਂ ਅੰਗਰੇਜ਼ ਫ਼ੌਜ ਦੀ ਲਾਮਬੰਦੀ ਸੰਸਾਰ ਪ੍ਰਸਿੱਧ ਵਾਟਰਲੂ ਲੜਾਈ ਦੇ ਬਰਾਬਰ ਸੀ। ਪਰ ਫਿਰ ਵੀ ਜੋ ਹਸ਼ਰ ਅੰਗਰੇਜ਼ਾਂ ਦਾ ਹੋਇਆ, ਉਸ ਨੇ ਸਾਰੀ ਦੁਨੀਆਂ ਵਿਚ ਹਲਚਲ ਪੈਦਾ ਕਰ ਦਿੱਤੀ। ..........ਇਸ ਲੜਾਈ ਵਿਚ ਜੇਕਰ ਕਿਸੇ ਨੂੰ ਕਾਮਯਾਬੀ ਮਿਲੀ ਤਾਂ ਨਿਸਚਿਤ ਹੀ ਸਿੱਖ ਸਨ, ਜਿਨ੍ਹਾਂ ਦਾ ਰੁਤਬਾ ਹੋਰ ਵੀ ਉਚਾ ਹੋ ਗਿਆ ਸੀ। (ਜੌਸਫ਼ ਥੈਕਵਲ, ਇਹ ਆਪ ਇਸ ਲੜਾਈ ਵਿੱਚ ਸੀ)

🔸 ਇਸ ਲੜਾਈ ਸਮੇਂ ਪੰਜ ਜਾਂ ਛੇ ਝੰਡੇ , ਜੋ 24ਵੀਂ ਪੈਦਲ, 25, 30 ਤੇ 56ਵੀਂ ਬਟਾਲੀਅਨਾਂ ਦੇ ਸਨ, ਸਿੱਖਾਂ ਹੱਥ ਲੱਗੇ ਅਤੇ ਮੇਜਰ ਕਰਿਸਟੀ ਦੀਆਂ ਚਾਰ ਤੋਪਾਂ ਵੀ ਹੱਥ ਲੱਗੀਆਂ।

............ 33 ਅੰਗਰੇਜ਼ ਅਫ਼ਸਰ ਅਤੇ 53 ਜੇ.ਸੀ.ਓ ਮਾਰੇ ਗਏ। 94 ਅੰਗਰੇਜ਼ ਅਫ਼ਸਰ ਅਤੇ 91 ਜੇ.ਸੀ.ਓ ਫਟੜ ਹੋਏ। ਉਹਨਾਂ ਦੀਆਂ ਫੌਜਾਂ ਸਾਰੀ ਰਾਤ ਲਾਮਬੰਦ ਨ ਹੋ ਸਕੀਆਂ। ਉਧਰ ਸਿੱਖਾਂ ਦੇ ਹੱਲੇ ਦਾ ਖ਼ਤਰਾ ਵੀ ਸਾਰੀ ਰਾਤ ਬਣਿਆ ਰਿਹਾ। ਉਸ ਰਾਤ ਭਾਰੀ ਮੀਂਹ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ। ਸਾਰੀ ਰਾਤ ਜਖ਼ਮੀ ਸਿਪਾਹੀ ਸੰਭਾਲਣ ਵਿੱਚ ਲਗ ਗਈ। 'ਐਨਾ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਦੁਨੀਆਂ ਵਿੱਚ ਕਿਤੇ ਵੀ ਨਹੀਂ ਸੀ ਹੋਇਆ, ਜੋ ਇਸ ਢਾਈ ਘੰਟੇ ਦੀ ਲੜਾਈ ਸਮੇਂ ਹੋ ਗਿਆ ਸੀ।'
(ਮੇਜਰ ਟਰੋਟਰ)

🔹 ਇਸ ਤਬਾਹੀ ਨੇ ਸਾਡੀਆਂ ਕਾਮਯਾਬੀਆਂ ਉੱਤੇ ਮਿਟੀ ਪਾ ਦਿੱਤੀ ਹੈ ਅਤੇ ਲੋਕਾਂ ਦੇ ਦਿਲਾਂ ਉੱਤੇ ਕਾਬਲ ਦੇ ਘੱਲੂਘਾਰੇ ਨਾਲੋਂ ਜ਼ਿਆਦਾ ਅਸਰ ਕੀਤਾ ਹੈ। ਨਤੀਜਾ ਇਹ ਹੋਇਆ ਕਿ ਡਾਕ ਪੁਜਣ ਦੇ ਅਠਤਾਲੀ ਘੰਟਿਆਂ ਦੇ ਅੰਦਰ ਇਹ ਫੈਸਲਾ ਹੋ ਕਿ ਗਫ਼ ਦੀ ਥਾਂ ਸਰ ਚਾਰਲਸ ਨੇਪੀਅਰ ਨੂੰ ਹਿੰਦੁਸਤਾਨ ਦੀ ਫ਼ੌਜ ਦੀ ਕਮਾਨ ਕਰਨ ਲਈ ਭੇਜਿਆ ਜਾਵੇ।
(ਸਰ ਜੌਨ ਹੌਬਹਾਊਸ)

🔸 ਕਮਾਂਡਰ ਇਨ ਚੀਫ਼ ਦੀ ਚਿੱਠੀ ਨੇ ਅਜ ਪਿਛੇ ਨਾਲੋਂ ਮੈਨੂੰ ਜ਼ਿਆਦਾ ਫ਼ਿਕਰ ਲਾ ਦਿੱਤਾ ਹੈ ਜਿਸ ਵਿਚੋਂ ਮੈਨੂੰ ਇਉਂ ਦਿਸਦਾ ਹੈ ਜਿਵੇਂ ਉਸ ਨੂੰ ਆਪਣੇ ਆਪ ਤੋਂ ਸਾਰਾ ਭਰੋਸਾ ਉਡ ਗਿਆ ਹੋਵੇ। ਮੈਂ ਅਗਲੀ ਲੜਾਈ ਵਿਚ ਅਸਰਦਾਰ ਕਾਰਵਾਈ ਲਈ ਫੌਜ ਉੱਤੇ, ਤੁਹਾਡੇ ਉੱਤੇ ਅਤੇ ਹੋਰ ਤੁਹਾਡੇ ਵਰਗਿਆਂ ਤੇ ਭਰੋਸਾ ਲਾਈ ਬੈਠਾਂ ਹਾਂ।
ਕਿਸੀ ਅੰਗਰੇਜ਼ੀ ਫੌਜ ਨੇ ਕਦੀ ਕੋਈ ਵੱਡੀ ਲੜਾਈ ਇਸ ਤੋਂ ਘਟ ਰੁਕਾਵਟਾਂ ਅਤੇ ਫ਼ਤਹ ਲਈ ਇਸ ਤੋਂ ਜਿਆਦਾ ਸਾਮਾਨ ਅਤੇ ਸਾਧਨਾਂ ਨਾਲ ਨਹੀਂ ਲੜੀ।
(ਬ੍ਰਿਗੇਡੀਅਰ ਮਾਊਟਿਨ ਦਾ ਡਲਹੌਜ਼ੀ ਨੂੰ ਖ਼ਤ)

🔹 ਸਿੱਖ ਸਿਰਲੱਥ ਸੂਰਮਿਆਂ ਵਾਂਗ ਲੜੇ। ....ਉਹ ਆਪਣੇ ਅੰਤਿਮ ਸੰਘਰਸ਼ ਵਿੱਚ ਵੀ ਬੜੇ ਜ਼ੋਰਦਾਰ ਤੇ ਭਿਆਨਕ ਢੰਗ ਨਾਲ ਲੜੇ। ਐਨੀ ਭਾਰੀ ਗਿਣਤੀ ਵਿੱਚ ਸ਼ੇਰਾਂ ਵਾਂਗ ਦਲੇਰ ਆਦਮੀ ਪਹਿਲਾਂ ਮੈਂ ਕਦੇ ਨਹੀਂ ਵੇਖੇ ਸਨ। ਉਹ ਸੰਗੀਨਾਂ ਨਾਲ ਵਿਨ੍ਹੇ ਵੀ ਆਪਣੇ ਹਮਲਾਵਰ ਵੱਲ ਦੌੜ ਪੈਂਦੇ। (ਸੈਡਫੋਰਡ)

🔸 ਜਨਤਕ ਤੌਰ 'ਤੇ ਭਾਂਵੇਂ ਮੈਂ ਹਾਲਤ ਨੂੰ ਵਧੀਆ ਪੇਸ਼ ਕਰਨ ਲਈ , ਇਸ ਨੂੰ ਇਕ ਵੱਡੀ ਜਿੱਤ ਕਹਿੰਦਾ ਹਾਂ। ਪਰ ਆਪ ਨੂੰ ਰਾਜ਼ਦਾਨਾ ਢੰਗ ਨਾਲ ਲਿਖਣ ਸਮੇਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਮੇਰੀ ਸਥਿਤੀ ਬੜੀ ਗੰਭੀਰ ਤੇ ਸੰਕਟਪੂਰਨ ਹੈ।
(ਡਲਹੌਜ਼ੀ ਦਾ ਵੈਲਿੰਗਟਨ ਨੂੰ ਲਿਖਿਆ ਖ਼ਤ)

🔹 ...ਚਿੱਲੀਆਂਵਾਲਾ ਵਿੱਚ ਸਿੱਖਾਂ ਨੇ ਆਪਣੇ ਹਮਲਾਵਰਾਂ ਦੀਆਂ ਸੰਗੀਨਾਂ ਖੱਬੇ ਹੱਥ ਨਾਲ ਫੜ੍ਹ ਲਈਆਂ ਤੇ ਨੇੜੇ ਹੋ ਕੇ ਆਪਣੇ ਸੱਜੇ ਹੱਥਾਂ ਵਿੱਚ ਫੜ੍ਹੀਆਂ ਤਲਵਾਰਾਂ ਨਾਲ ਆਪਣੇ ਵੈਰੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਇਹ ਹਾਲਾਤ, ਇਹ ਦੱਸਣ ਲਈ ਕਾਫੀ ਹਨ ਕਿ ਇਹ ਆਦਮੀ (ਸਿੱਖ) ਕਿਸ ਪ੍ਰਕਾਰ ਦੀ ਸਾਹਸੀ ਨਸਲ ਦੇ ਹਨ। (ਥੈਕਵਲ)

🔸 ਜੇਕਰ ਸਿੱਖ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਨਾ ਕੇਵਲ ਅੰਗਰੇਜ਼ਾਂ ਦੀ ਹਕੂਮਤ ਪੰਜਾਬ 'ਚ ਹੀ ਖ਼ਤਮ ਹੋ ਜਾਂਦੀ ਬਲਕਿ ਉਨ੍ਹਾਂ ਨੂੰ ਹਿੰਦੁਸਤਾਨ ਵਿਚੋਂ ਵੀ ਕੱਢ ਦਿੱਤਾ ਜਾਂਦਾ।(ਐਡਵਿਨ ਅਰਨਾਲਡ)

ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾ ਮਾਰੀਆਂ ਨੇ।

ਮਹਾਨ ਯੋਧਿਆਂ ਨੂੰ ਪ੍ਰਣਾਮ ਜਿੰਨ੍ਹਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ , ਬੇਫਜ਼ੂਲ ਦੇ ਤਿਉਹਾਰਾਂ ਵਿੱਚ ਆਵਦਾ ਇਤਿਹਾਸ ਨਾ ਭੁੱਲਿਆ ਕਰੋ । ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਣ ਉਹ ਕੌਮਾਂ ਲੀਹ ਤੋਂ ਲਹਿ ਜਾਂਦੀਆਂ ਤੇ ਧੂਣੀਆਂ ਸੇਕਦੀਆਂ ਰਹਿ ਜਾਂਦੀਆਂ ਨੇ ।

ਰੁਪਿੰਦਰ ਸਿੰਘ ਪਿੰਡ ਕਾਲਖ਼
98556 27927


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top