👉ਕਦੇ
ਤੁਸੀਂ ਇਸ ਗੱਲ ਦਾ ਨੋਟਿਸ ਨਹੀਂ ਲਿਆ ਕਿ ਪੂਰੇ ਸਾਲ ਚੱਲੇ ਕਿਸਾਨ ਅੰਦੋਲਨ ਵਿਚ
ਢੱਡਰੀਆਂ ਵਾਲੇ ਨੇ ਇੱਕ ਵਾਰ ਵੀ ਡਾਕਟਰ ਸਵੈਮਾਣ ਸਿੰਘ ਦਾ ਨਾਮ ਲੈਕੇ ਉਹਨਾਂ ਵਲੋਂ ਪਾਏ
ਯੋਗਦਾਨ ਬਾਰੇ ਆਪਣੇ ਕਿਸੇ ਵੀ ਪ੍ਰੋਗਰਾਮ ਵਿਚ ਕੋਈ ਸ਼ਲਾਘਾ ਨਹੀਂ ਕੀਤੀ?
☝️ ਕੀ ਤੁਸੀਂ ਇੱਕ ਵਾਰ ਵੀ ਇਸ
ਐਸ਼ਪ੍ਰਸਤ ਸਰਕਾਰੀ ਪਿੱਠੂ ਦੇ ਮੂੰਹੋਂ ਕਿਸਾਨ ਅੰਦੋਲਨ ਵਿਚ ਸ਼ਾਂਤਮਈ ਰੋਸ ਮੁਜਾਹਰਾ
ਕਰਦੇ ਭਾਈ ਜਗਮੀਤ ਸਿੰਘ ਅਤੇ ਉਸਦੇ ਮਾਤਾ ਨੂੰ ਝੂਠੇ ਸਰਕਾਰੀ ਕੇਸਾਂ ਵਿੱਚ ਗ੍ਰਿਫਤਾਰ
ਕਰਨ ਦੇ ਵਿਰੋਧ ਵਿੱਚ ਕੋਈ ਬਿਆਨ ਸੁਣਿਆ?
🙏 ਹੁਣ ਧਿਆਨ
ਦਿਉ, ਇਹ ਜਿਣਸ ਫੌਰਨ ਕਿਸ ਦੇ ਹੱਕ ਵਿੱਚ ਭੁਗਤਿਆ? ਕਪੂਰਥਲੇ ਵਿੱਚ ਗੁਰਦੁਆਰੇ
ਵਿੱਚ ਮਾਰੇ ਗਏ ਇੱਕ ਸ਼ਰਾਰਤੀ ਦੇ !!
💃 ਫੌਰਨ ਕਿਸ ਦੇ ਹੱਕ ਵਿੱਚ ਭੁਗਤਿਆ, ਹਰਨਾਜ਼ ਸੰਧੂ ਦੇ ਅਤੇ
ਭੰਡਿਆ ਕਿਸ ਨੂੰ, ਸਧਾਰਨ ਪਹਿਰਾਵੇ ਵਿੱਚ ਢਾਡੀ ਵਾਰਾਂ ਗਾਉਣ ਵਾਲੀਆਂ ਬੀਬੀਆਂ ਨੂੰ!!
👽 ਢੱਡਰੀਆਂ ਵਾਲਾ ਉਹਨਾਂ ਦੇ ਹੱਕ
ਵਿੱਚ ਭੁਗਤਦਾ ਆ ਰਿਹਾ ਹੈ ਜਿਸ ਨੇ ਵੀ ਦਸਮ ਪਿਤਾ ਨੂੰ ਬੇ-ਇੱਜਤ ਕੀਤਾ, ਸ਼ਹੀਦ
ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਨੰਦ ਲਾਲ ਜੀ, ਬੰਦਾ ਸਿੰਘ ਬਹਾਦੁਰ, ਪੰਜ
ਪਿਆਰਿਆਂ ਦੇ ਖਿਲਾਫ ਜ਼ਹਿਰ ਭਰੀਆਂ ਉਲਟੀਆਂ ਕੀਤੀਆਂ ਨੇਂ !!
👁️ ਦੱਸਿਉ ਕੇ ਇਸ ਨੇ ਪੰਜਾਬ ਦੇ ਵਿੱਚ ਖੇਡੇ ਜਾਂਦੇ ਸਿਆਸੀ ਦੰਗਲ
ਵਿੱਚ ਖੇਡੀ ਜਾਂਦੀ ਖੇਡ ਵਿੱਚ ਕਦੇ ਵੀ ਸਿਖਾਂ ਦੀ 1984 ਦੀ ਜਿੰਮੇਵਾਰ ਕਾਤਿਲ ਸਿਆਸੀ
ਪਾਰਟੀ ਕਾਂਗਰਸ ਦੇ ਖਿਲਾਫ ਕੋਈ ਬਿਆਨ ਦਿੱਤਾ ਹੋਵੇ? ਨਹੀਂ ਨਾ!! ਪਤਾ ਕਿਉਂ? ਕਿਉਂਕਿ
ਇਸਦੀ ਪੂਛ ਪਟਿਆਲੇ ਵਾਲੇ ਰਾਜੇ ਦੀ ਕੁਰਸੀ ਦੇ ਪਾਵੇ ਨਾਲ ਬੰਨੀ ਹੋਈ ਹੈ ਅਤੇ ਕਦੇ ਕਦੇ
ਗੁਪਤ ਰੂਪ ਵਿੱਚ ਟੁੱਕੜ ਮਹਾਰਾਣੀ ਵੀ ਪਾ ਜਾਂਦੀ ਆ !!
👉 ਇਹੋ ਜਿਹੀਆਂ
ਸਰਕਾਰੀ ਰਖੈਲਾਂ ਹਮੇਸ਼ਾਂ ਸਰਕਾਰ ਵਲੋਂ ਪੂਰੇ ਸਹਿਯੋਗ ਦੇ ਨਾਲ ਉਭਾਰੀਆਂ ਜਾਂਦੀਆਂ ਨੇ
ਅਤੇ ਫਿਰ ਇਹਨਾਂ ਦੇ ਮੂੰਹੋਂ ਹੀ ਤੁਹਾਡੇ ਇਤਿਹਾਸ, ਤੁਹਾਡੇ ਧਰਮ ਗ੍ਰੰਥ, ਤੁਹਾਡੇ
ਸਭਿਆਚਾਰ, ਪ੍ਰੇਰਣਾ ਦਾ ਸ੍ਰੋਤ ਵਾਲੀਆਂ ਹਸਤੀਆਂ ਉੱਪਰ ਲਗਾਤਾਰ ਲਾਮਬੰਦ ਅਤੇ ਸੰਗਠਤ
ਤਰੀਕੇ ਨਾਲ ਹਮਲੇ ਕੀਤੇ ਜਾਂਦੇ ਨੇ ਤਾਂ ਕੇ ਜਿਹੜਾ ਕੰਮ ਸਰਕਾਰਾਂ ਭਾਵੇਂ ਹਥਿਆਰਬੰਦ
ਤਰੀਕੇ ਨਾਲ ਕਰਨ ਵਿੱਚ ਨਾਕਾਮ ਰਹੀਆਂ ਹੋਣ ਉਹ ਹੁਣ ਤੁਹਾਡੇ ਵਿੱਚ ਤੁਹਾਡੇ ਹੀ ਪਛਾਣ ਵਾਲੇ
ਪਹਿਰਾਵੇ ਵਿੱਚ ਠੱਗਾਂ ਨੂੰ ਘੁਸਪੈਠ ਕਰਵਾਕੇ ਹੌਲੀ ਹੌਲੀ ਤੁਹਾਡੀਆਂ ਹੀ ਜੜ੍ਹਾਂ ਵਿੱਚ
ਤੇਲ ਦੇ ਕੇ ਇਹੋ ਜਿਹੀਆਂ ਜਿਣਸਾਂ ਤੋਂ ਕਰਵਾਉਂਦੀਆਂ ਨੇਂ!!
️🎯 ਇਸ ਵਾਸਤੇ ਜ਼ਰੂਰੀ ਨਹੀਂ ਹੁੰਦਾ ਕਿ
ਇਹੋ ਜਿਹੇ ਸੂਹੀਏ ਹਮੇਸ਼ਾਂ ਪੈਸੇ ਨਾਲ ਖਰੀਦੇ ਜਾਣ ਕਿਉਂਕਿ ਇਹੋ ਜਿਹੀਆਂ ਜਿਣਸਾਂ
ਨੂੰ ਵੱਸ ਕਰਨ ਦੇ ਤਰੀਕੇ ਹੋਰ ਵੀ ਬਹੁਤ ਹੁੰਦੇ ਨੇ। ਜਿਵੇਂ ਕੇ ਜਿਸ ਲੋਕਤੰਤਰ ਦੀ ਇਹ
ਸਿੱਖੀ ਦਾ ਦੁਸ਼ਮਣ ਰੋਜ਼ ਦੁਹਾਈ ਪਾਉਂਦਾ ਨੀਂ ਥੱਕਦਾ ਉਸੇ ਵਿੱਚ ਇਸ ਦਾ ਨਜ਼ਦੀਕੀ ਸਾਥੀ ਭੇਦ
ਭਰੇ ਹਾਲਾਤਾਂ ਵਿੱਚ ਅਣਪਛਾਤੇ ਬੰਦਿਆਂ ਵਲੋਂ ਕਤਲ ਕੀਤਾ ਜਾਂਦਾ ਹੈ, ਅਤੇ ਇਸਦੇ ਦਾਅਵੇ
ਮੁਤਾਬਿਕ ਇਸਤੇ ਸੈਂਕੜੇ ਗੋਲੀਆਂ ਚਲਾਈਆਂ ਜਾਂਦੀਆਂ ਏਂ ਅਤੇ ਉਹਨਾਂ ਵਿਚੋਂ ਇਹ ਰਿਮਾਂ ਤੇ
ਗੱਡੀ ਭਜਾਕੇ ਬਚ ਜਾਂਦਾ ਹੈ ਅਤੇ ਇਸ ਦੇ ਇੱਕ ਵੀ ਗੋਲ਼ੀ ਨੀਂ ਲੱਗੀ!! ਫਿਰ ਇਸਨੇ ਕਿਸੇ ਦੇ
ਖਿਲਾਫ ਮੌਕਿਆ ਦੇ ਗਵਾਹ ਵੱਜੋਂ ਕੋਈ ਬਿਆਨ ਨਹੀਂ ਦਿੱਤਾ, FIR ਵੀ ਕਿਸੇ ਹੋਰ ਵਲੋਂ ਦਰਜ਼
ਕਰਵਾਈ ਜਾਂਦੀ ਹੈ, ਸਰਕਾਰੀ ਬਿਆਨ ਦਰਜ਼ ਕਰਵਾਉਣ ਤੋਂ ਭਗਾਉਂੜਾ ਰਿਹਾ ਪਰ ਸਟੇਜਾਂ ਤੋਂ
ਦੂਜੇ ਦਿਨ ਬਾਅਦ ਹੀ ਟਕਸਾਲ ਦੇ ਖਿਲਾਫ ਭੰਡਣਾ ਸ਼ੁਰੂ ਕਰ ਦਿੱਤਾ ਸੀ, ਕੇ ਨਹੀਂ? ਕਿਉਂਕਿ
ਮਨਸ਼ਾ ਹਮੇਸ਼ਾਂ ਆਪਣੇ ਮਾਲਕਾਂ ਦੀ ਰਹਿਮਤ ਦਾ ਪਾਤਰ ਬਣਿਆ ਰਹਿਣ ਵਾਸਤੇ ਭਰਾ ਮਾਰੂ ਜੰਗ
ਕਰਵਾਉਣਾ ਤੇ ਕੌਮ ਨੂੰ ਪਾੜਨਾ ਸੀ, ਹੈ ਅਤੇ ਰਹੇਗਾ। 👮 ਹੁਣ ਸਰਕਾਰੀ ਸ਼ਹਿ ਤੋਂ ਬਗੈਰ ਇਸ
ਪਿੱਠੂ ਦਾ ਜਿਉਂਣਾਂ ਹੀ ਨਾ-ਮੁਮਕਿਨ ਹੋ ਚੁੱਕਿਆ ਹੈ ਅਤੇ ਇਸਦੀ ਇਹੀ ਮਜਬੂਰੀ ਵੱਸ ਇਸ
ਨੂੰ ਸਰਕਾਰੀ ਤੰਤਰ ਦੀਆਂ ਉਂਗਲ਼ਾਂ ਤੇ ਹਮੇਸ਼ਾਂ ਮੁਜਰਾ ਕਰਨਾ ਪੈਣਾ ਹੈ, ਕੇ ਨਹੀਂ!!
🤔 ਹੁਣ ਸੋਚਿਉ ਕਿ, ਲੁਧਿਆਣੇ
ਵਾਲੇ ਬੰਬ ਧਮਾਕੇ ਵਿੱਚ ਸਰਕਾਰੀ ਤੰਤਰ ਫੌਰਨ ਜਰਮਨੀ ਤੱਕ ਬੈਠੇ ਬੰਦਿਆ ਵਲੋਂ ਬਣਾਈ
ਸਾਜਿਸ਼ ਤੱਕ ਪਹੁੰਚਣ ਤੱਕ ਦਾ ਦਾਅਵਾ ਕਰਦਾ ਭਾਵੇਂ ਉਸ ਦਾ ਮੁਖ ਦੋਸ਼ੀ ਖੰਨੇ ਵਾਲੇ ਨਸ਼ਾ
ਤਸਕਰੀ ਵਾਲੇ ਗਰੋਹ ਦਾ ਮੈਂਬਰ ਸਾਬਿਤ ਹੋ ਚੁੱਕਿਆ ਹੈ ਪਰ ਢੱਡਰੀਆਂ ਵਾਲੇ ਦੇ ਸਾਥੀ ਦਾ
ਕਾਤਲ ਪੰਜਾਬ ਵਿਚੋਂ ਅਜੇ ਤੱਕ ਕਿੰਨੇ ਸਾਲਾਂ ਬਾਅਦ ਵੀ ਨਹੀਂ ਲਭਿਆ?? ਕਦੇ ਇਸ ਢੱਡਰੀਆਂ
ਵਾਲੇ ਦੀ ਜ਼ੁਬਾਨੋਂ ਮੋਦੀ ਜਾਂ ਭਾਜਪਾ ਦੇ ਖਿਲਾਫ ਕੋਈ ਬਿਆਨ ਸੁਣਿਆ ਹੋਇਆ ਤਾਂ ਜ਼ਰੂਰ
ਸਾਂਝਾ ਕਰਿਉ!!
✍️ ਸੋ ਸਾਦੇ ਜਿਹੇ ਸ਼ਬਦਾਂ ਵਿੱਚ ਕਹਿ
ਦੇਵਾਂ ਕਿ ਭਾਈ ਕੌਮ ਦੇ ਪੁੱਤਾਂ ਨੂੰ ਮਰਵਾਉਣ ਵਾਲੇ ਗੰਗੂ ਤੁਹਾਨੂੰ ਰੰਗ ਬਿਰੰਗੇ
ਚੋਲਿਆਂ ਵਿੱਚ ਪਰਮੇਸ਼ਰ ਦੇ ਦੁਆਰ ਵਾਲਿਆਂ ਡੇਰਿਆਂ ਵਿਚੋਂ ਸਿੱਖੀ ਭੇਖ ਵਿੱਚ ਮਿਲਣਗੇ ਕਿਤੇ
ਐਵੇਂ ਨਾਂ ਕੋਈ ਬੋਦੀਆਂ, ਧੋਤੀਆਂ, ਕਮੰਡਲ, ਚੰਦਨ ਦੀਆਂ ਮੱਥੇ ਤੇ ਮਾਰੀਆਂ ਤਿੰਨ ਲੀਕਾਂ
ਵਾਲੇ ਭਾਲਦੇ ਰਿਹਾ ਕਰੋ !! ਕਾਰਨ ਸਾਫ ਹੈ ਕੇ ਹੁਣ ਤੋਤੇ ਨੂੰ ਚਾਣਕਿਆ ਨੀਤੀ ਪੜ੍ਹਾਕੇ
ਤੁਹਾਡੇ ਹੀ ਵਿਹੜੇ ਵਾਲੇ ਦਰਖਤ 'ਤੇ ਬਿਠਾ ਦਿੱਤਾ ਹੈ ਜਿਸ ਦਾ ਸਾਰਾ ਰਟਨ ਉਹੀ ਹੈ ਜੋ ਇਸ
ਦੇ ਮਾਲਕ ਚਾਹੁੰਦੇ ਨੇ!!
️⛳ਜਿਹਨਾਂ ਦੀਆਂ ਢੱਡਰੀਆਂ ਵਾਲੇ ਦੀਆਂ
ਅੱਜ ਕੱਲ ਦੀਆਂ ਇੱਕ ਦੋ ਸਟੇਟਮੈਂਟਾਂ ਨਾਲ ਭਾਵਨਾਵਾਂ ਭੜਕੀਆਂ ਨੇ, ਭਾਈ ਸਾਡੀ
ਮੱਘਦੇ ਬੋਲ ਵਾਲੀ ਟੀਮ ਤਾਂ ਡੇਢ ਸਾਲ ਤੋਂ ਤੁਹਾਨੂੰ ਜਾਗ੍ਰਤ ਕਰਦੀ ਆ ਰਹੀ ਹੈ ਕੇ ਭਾਈ
ਇਹੋ ਜਿਹੇ ਵਿਹਲੜ ਐਸ਼ਪ੍ਰਸਤ ਦੋਗਲੇ ਬਨਾਰਸ ਦੇ ਠੱਗਾਂ ਤੋਂ ਸੁਚੇਤ ਰਹੋ ਅਤੇ ਆਪਣੀ ਮਿਹਨਤ
ਵਾਲੀ ਕਿਰਤ ਕਮਾਈ ਨੂੰ ਇਹੋ ਜਿਹੇ ਲੁਟੇਰਿਆਂ ਤੋਂ ਬਚਾਕੇ ਆਪਣੇ ਪਰਿਵਾਰ, ਬੱਚਿਆਂ,
ਲੋੜਵੰਦ ਰਿਸ਼ਤੇਦਾਰਾਂ, ਪਿੰਡ, ਕਸਬੇ ਨੂੰ ਸਾਂਭਣ ਵਾਸਤੇ ਖੁਦ ਵਰਤੋ।
💥 ਜੇ ਜੋਕਾਂ ਅਤੇ
ਚਿੱਚੜਾਂ ਨੂੰ ਖਤਮ ਕਰਨਾ ਹੋਵੇ ਤਾਂ ਉਹਨਾਂ ਨੂੰ ਸ਼ਰੀਰਕ ਤੌਰ 'ਤੇ ਮਾਰਨ ਦੀ ਲੋੜ
ਨਹੀਂ ਹੁੰਦੀ, ਸਿਰਫ ਲਹੂ ਚੂਸਣ ਵਾਲੇ ਸਰੋਤ ਤੋਂ ਲਾਂਭੇ ਕਰ ਦਿਉ, ਬੱਸ ਸੁੱਕ ਕੇ ਆਪੇ ਹੀ
ਖਤਮ ਹੋ ਜਾਣਗੇ, ਕਿ ਨਹੀਂ?⁉️