Share on Facebook

Main News Page

ਸ਼ਹੀਦੀ ਹਫਤੇ ਨੂੰ ਸੋਗਮਈ ਹਫਤਾ ਨਾਂ ਬਣਾਉ...
-: ਗੁਰਸ਼ਰਨ ਸਿੰਘ ਚੀਮਾ ਕਲਾਂ
07.12.2021
#KhalsaNews #Sahibzaade #Shaheedi #Week

ਸਾਹਿਬਜਾਦਿਆਂ ਦਾ ਸ਼ਹੀਦੀ ਹਫਤੇ ਕੌਮ ਦੇ ਮਹਾਨ ਵਿਰਸੇ ਦੀ ਗਾਥਾ ਹੈ ਸਾਡੇ ਲਈ ਫਖਰ ਤੇ ਗੌਰਵਮਈ ਕਿੱਸਾ ਹੈ। ਇਸ ਨੂੰ ਸ਼ੀਆ ਮੁਸਲਮਾਨ ਭਰਾਵਾਂ ਦੀ ਤਰਜ਼ 'ਤੇ ਚੱਲਦਿਆਂ ਸੋਗ ਦਿਵਸ ਵਿਚ ਨਾਂ ਬਦਲੋ, ਸਿੱਖ ਸਦਾ ਹੀ ਵਿਗਾਸ ਵਿਚ ਵਿਚਰਦਾ ਹੈ, ਹਰਖ,ਸੋਗ ਸਿੱਖ ਨੂੰ ਕਦੀ ਵੀ ਨਹੀ ਪੋਹ ਸਕਦਾ,ਉਹ ਇਹਨਾਂ ਵਿਚ ਫਸ ਕੇ ਨਿਰੰਕਾਰ ਨੂੰ ਭੁੱਲ ਜਾਵੇ।

ਸਾਹਿਬਜਾਦਿਆਂ ਦੇ ਚਿਹਰਿਆਂ 'ਤੇ ਮੌਤ ਦਾ ਕੋਈ ਖੌਫ ਜਾਂ ਗਮ ਨਹੀਂ ਸੀ ਜਿਸ ਤੋਂ ਡਰਦੇ ਉਹਨਾਂ ਕੋਈ ਰੋਟੀ ਪਾਣੀ ਛੱਡ ਦਿੱਤਾ ਸੀ ਉਹ ਤਾਂ ਅਖੀਰ ਤੱਕ ਖਿੜੇ ਮੱਥੇ ਵਿਚ ਸਨ ਜੋ ਸਾਡੇ ਲਈ ਪ੍ਰੇਰਣਾ ਮਈ ਸਬਕ ਹੈ। ਪ੍ਰੇਸ਼ਾਨੀ ਤਾਂ ਉਸ ਸੂਬੇ ਸਰਹੰਦ ਨੂੰ ,ਗੰਗੂ ਤੇ ਹੋਰ ਕਰਿੰਦਿਆਂ ਨੂੰ ਸੀ ਜਿੰਨਾਂ ਦੀ ਸੰਘ ਹੇਠਾਂ ਬੁਰਕੀ ਨਹੀਂ ਸੀ ਉਤਰ ਰਹੀ ਇਹਨਾਂ ਛੋਟੀ ਉਮਰ ਦੇ ਬਾਬਿਆਂ ਦੀ ਚੜ੍ਹਦੀਕਲਾ ਵੇਖ ਕੇ।

ਗੁਰਮਤਿ ਦਾ ਮਾਰਗ ਹਸੰਦਿਆਂ ਖੇਲੰਦਿਆਂ ਵਿਚ ਹੀ ਜੀਵਨ ਮੁਕਤੀ ਦਾ ਰਾਹ ਦਰਸਾਉਂਦਾ ਹੈ। ਜਿਵੇਂ ਕਿਸੇ ਘਰ ਵਿੱਚ ਮੌਤ ਹੋ ਜਾਵੇ ਤਾਂ ਉਹ ਰੋਂਦੇ ਕੁਰਲਾਉਦੇਂ ਹਾਏ ਹਾਏ ਕਰ ਦੇ ਦਿਨ ਕੱਟਦੇ ਹਨ "ਹਾਏ ਰੋਟੀ ਨੀ ਖਾਣੀ ਹਾਏ ਆ ਕੰਮ ਨਹੀਂ ਕਰਨਾ , ਇਸ ਤਰ੍ਹਾਂ ਦਿਨ ਕੱਢਦੇ ਹਨ। ਅਜਿਹੀਆਂ ਸਾਰੀਆਂ ਗੱਲਾਂ ਨੂੰ ਹੁਣ ਸਾਹਿਬਜਾਦਿਆਂ ਦੇ ਸ਼ਹੀਦੀ ਦਿਨਾਂ ਵਿਚ ਢਾਲਣਾ ਕੋਈ ਸਿਆਣਪ ਨਹੀਂ ਹੈ, ਕਿਸੇ ਦੇ ਘਰ ਵਿਚ ਉਹਨਾਂ ਦਿਨਾਂ ਵਿਚ ਮੌਤ ਵੀ ਹੋ ਸਕਦੀ ਹੈ, ਕਿਸੇ ਦੇ ਘਰ ਵਿੱਚ ਇਕ ਬੱਚੇ ਦਾ ਜਨਮ ਵੀ ਹੋ ਸਕਦਾ ਹੈ ਇਹ ਕੁਦਰਤੀ ਦੀ ਇਕ ਪ੍ਰਕਿਰਿਆ ਹੈ ਜੇ ਬੱਚੇ ਨੇ ਜਨਮ ਲੈ ਲਿਆ ਹੈ ਤਾਂ ਸਹਿਜ ਖੁਸ਼ੀ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ।

ਕੁੱਝ ਦਿਨ ਦੇ ਵਿਖਾਵੇ ਵਾਲੀ ਜਿੰਦਗੀ ਨੂੰ ਛੱਡ ਕੇ ਇਹ ਪ੍ਰਣ ਕਰੀਏ ਕੇ ਜਿੰਦਗੀ ਨੂੰ ਸਦੀਵ ਲਈ ਸਹਿਜ ਤੇ ਮਰਿਆਦਾ ਵਿਚ ਕਿਵੇਂ ਲੈ ਕੇ ਆਉਣਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ। ਸ਼ਹੀਦੀ ਹਫਤੇ ਲੰਘੇ ਤੋਂ ਪੁੱਤਰਾਂ ਦੇ ਵਿਆਹਾਂ 'ਤੇ ਸ਼ਰਾਬਾਂ, ਗੰਦਖਾਨਾ ਉਹ ਜਾਇਜ ਥੋੜ੍ਹਾ ਹੋ ਜਾਵੇਗਾ, ਕੌਮੀ ਇਤਿਹਾਸ ਦਾ ਕੋਈ ਮਹੀਨਾਂ ਵੀ ਸ਼ਹਾਦਤਾਂ ਤੇ ਗੁਰੂ ਸਾਹਿਬਾਨਾਂ ਤੋ ਸੱਖਣਾ ਨਹੀਂ ਹੈ। ਯਾਦ ਰੱਖੋ ਇਹਨਾਂ ਸ਼ਹੀਦੀਆਂ ਦੀ ਪ੍ਰੇਰਨਾ ਨੇ ਹੀ ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ ਬਣਾਇਆ ਤੇ ਸਰਹੰਦ ਦੀਆਂ ਨੀਂਹਾਂ ਹਿੱਲ ਗਈਆਂ। ਸੋ ਸੋਗ ਨਹੀਂ, ਫਖਰ ਕਰੋ ਤੇ ਆਪਣੇ ਸੁਭਾਅ ਵਿੱਚ ਤਬਦੀਲੀ ਲੈ ਕੇ ਆਈਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top