Share on Facebook

Main News Page

ਸਿੱਖਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ IAS, IPS, IFS ਵਿੱਚ ਭੇਜਣ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਸਨ
-: ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ 
25 ਸਤੰਬਰ 2021
#KhalsaNews #SarabjeetSingh #Advocate #UPSC #IAS #IPS #IFS #IELTS

ਸਿੱਖ ਅਖਵਾਉਣ ਵਾਲੇ ਲੀਡਰ ਅਤੇ ਉਨ੍ਹਾਂ ਦੇ ਸਮਰਥਕ, ਕੁਝ ਕੁ ਗੁਰਦੁਆਰਿਆਂ ਅਤੇ ਸਕੂਲ-ਕਾਲਜਾਂ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਤੇ ਕਾਬਿਜ ਹੋਣ ਲਈ, ਦੇਸ਼/ਰਾਜਧਾਨੀ ਦੀ ਸੱਤਾ ਤੇ ਕਾਬਿਜ ਸਿੱਖੀ ਤੋਂ ਖਾਰ ਖਾਂਦੀਆਂ ਤਾਕਤਾਂ ਅਧੀਨ ਚੱਲ ਰਹੀਆਂ ਸਰਕਾਰਾਂ ਅਤੇ ਉਨ੍ਹਾਂ ਸਰਕਾਰਾਂ ਦੇ ਸਰਕਾਰੀ ਨੌਕਰਾਂ ਰਾਹੀਂ ਤੋੜ-ਮਰੋੜ ਵਾਲੇ (Manipulated) ਨਤੀਜੇ ਪ੍ਰਦਾਨ ਕਰਨ ਵਾਲੀਆਂ ਕਥਿਤ ਆਮ ਚੋਣਾਂ ਵਿਚ ਕਈ ਮਹੀਨਿਆਂ ਤੋਂ ਆਪਣੀ ਸਾਰੀ ਊਰਜਾ ਅਤੇ ਲੱਖਾਂ-ਕਰੋੜਾਂ ਰੁਪਏ ਖਚਿੱਤ ਕਰ ਰਹੇ ਹਨ ਜਦਕਿ ਬਿਹਾਰੀ ਕਹਿ ਕੇ ਦੁਰਕਾਰੇ ਜਾਂਦੇ ਤਬਕੇ ਦੇ ਲੋਕ, ਆਪਣੀ ਮਿਹਨਤ ਅਤੇ ਸਖਤ ਇੱਛਾ-ਸ਼ਕਤੀ ਨਾਲ ਚੰਗੀ ਪੜ੍ਹਾਈ ਕਰਨ ਉਪਰੰਤ ਸਿਵਿਲ ਸਰਵਿਸਜ਼ ਸੇਵਾਵਾਂ (UPSC) ਵਿਚ ਅਵੱਲ ਦਰਜੇ ਪ੍ਰਾਪਤ ਕਰਕੇ ਸਮੁੱਚੇ ਦੇਸ਼ ਦੇ ਪ੍ਰਬੰਧ ਤੇ ਕਾਬਿਜ ਹੋ ਰਹੇ ਹਨ, ਜਿਸ ਕਾਰਨ ਸਾਲ 2020 ਦੇ ਯੂ.ਪੀ.ਐਸ.ਸੀ. ਇਮਤਿਹਾਨ ਦੇ ਕੱਲ ਜਾਰੀ ਨਤੀਜਿਆਂ ਵਿਚ ਨੰਬਰ 1 ਤੇ ਆਉਣ ਵਾਲੇ ਉਮੀਦਵਾਰ ਸਮੇਤ, 10 ਅਵੱਲ ਉਮੀਦਵਾਰਾਂ ਵਿੱਚੋਂ 3 ਬਿਹਾਰੀ ਹਨ (ਅਵੱਲ ਆਏ ਪਹਿਲੇ 20-25 ਨਾਵਾਂ ਵਿਚ ਇਕ ਵੀ ਨਾਮ ਕਿਸੇ ਸਿੱਖ ਉਮੀਦਵਾਰ ਦਾ ਨਹੀਂ)।

IAS, IPS, IFS ਅਤੇ ਇਸ ਕਿਸਮ ਦੀਆਂ ਹੋਰਨਾਂ ਸਰਕਾਰੀ ਸੇਵਾਵਾਂ ਵਿਚ ਪ੍ਰਸ਼ਾਸਨਿਕ ਅਹੁਦਿਆਂ ਤੇ ਬਿਰਾਜਮਾਨ ਹੋਣ ਉਪਰੰਤ, ਇਨ੍ਹਾਂ ਲੋਕਾਂ ਵੱਲੋਂ ਚੁੱਕੇ ਗਏ ਕਦਮ ਹੀ ਜਨਤਾ, ਖਾਸਕਰ ਸਿੱਖਾਂ ਵਰਗੇ ਅਤਿ-ਪੱਖਪਾਤ ਦੇ ਸ਼ਿਕਾਰ ਵਰਗਾਂ, ਪ੍ਰਤੀ ਸਰਕਾਰੀ ਤਾਕਤਾਂ ਅਤੇ ਨੀਤੀਆਂ ਦਾ ਫੈਸਲਾ ਕਰਦੇ ਹਨ (ਜਿਸਦੀ ਇਕ ਛੋਟੀ ਜਿਹੀ ਮਿਸਾਲ ਪਿਛਲੇ ਦਿਨੀਂ ਹਰਿਆਣਾ ਵਿਚ ਇਕ ਐਸ.ਡੀ.ਐਮ., ਜੋ ਇਸੇ ਤਰ੍ਹਾਂ ਦੇ ਇਮਤਿਹਾਨ ਰਾਹੀਂ ਪ੍ਰਾਪਤ ਕੀਤਾ ਗਿਆ ਅਹੁਦਾ ਹੈ, ਵੱਲੋਂ ਕਿਸਾਨਾਂ ਦੇ ਸਿਰ ਫਾੜ ਦੇਣ ਦਾ ਆਦੇਸ਼ ਦੇਣ ਵਾਲੇ ਵੀਡੀਓ ਤੋਂ ਜਾਹਿਰ ਹੋਈ ਸੀ)।

ਇਸ ਲਈ ਸਿੱਖਾਂ ਵਰਗੀ ਘੱਟ-ਗਿਣਤੀ ਕੌਮ ਦੀ ਧਾਰਮਕ ਲੀਡਰਸ਼ਿਪ ਨੂੰ, ਸਿੱਖਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀਆਂ ਸੇਵਾਵਾਂ ਵਿਚ ਭੇਜਣ ਲਈ ਕਈ ਦਹਾਕੇ ਪਹਿਲਾਂ ਹੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਸਨ। ਪਰ ਜਿਹੜੇ ਪਗੜੀਧਾਰੀ ਲੋਕ ਅੱਜ ਵੀ ਫਿਰਕੂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਤਲਵੇ ਚੱਟ ਕੇ, ਗੁਰਦੁਆਰਾ ਕਮੇਟੀਆਂ ਤੇ ਕਾਬਿਜ ਹੋ ਜਾਣ ਨੂੰ ਹੀ ਆਪਣੀ ਜਿੰਦਗੀ ਦਾ ਇਕ-ਮਾਤਰ ਮਕਸਦ ਬਣਾਈ ਬੈਠੇ ਹਨ ਅਤੇ ਉਸ ਤੋਂ ਵੱਧ ਨਾ ਤਾਂ ਉਨਾਂ ਦੀ ਕੋਈ ਸੋਚ ਹੈ, ਨਾ ਇੱਛਾ-ਸ਼ਕਤੀ, ਉਨ੍ਹਾਂ ਨੇ ਆਪਣੇ ਸਿਆਸੀ ਆਕਾਵਾਂ ਨੂੰ ਨਰਾਜ ਕਰਨ ਵਾਲੇ ਅਜਿਹੇ ਕਦਮ ਕਿਉਂ ਚੁੱਕਣੇ ਹਨ? ਵਿਚਾਰਨਾ ਤਾਂ ਉਨ੍ਹਾਂ ਬੁੱਧੀਜੀਵੀ ਸਿੱਖਾਂ ਨੂੰ ਚਾਹੀਦਾ ਹੈ, ਜਿਹੜੇ ਖੁਦ ਬਾਰੇ ਕਿਸੇ ਵੀ ਸਿਆਸੀ ਪਾਰਟੀ / ਆਗੂ ਦੇ ਪਿਛਲੱਗੂ ਨਾ ਹੋਣ ਦਾ ਦਾਅਵਾ ਕਰਦੇ ਹਨ, ਪਰ ਕੌਮ ਨੂੰ ਅਜਿਹੇ ਅਹਿਮ ਮੁੱਦਿਆਂ ਬਾਰੇ ਸੁਚੇਤ ਕਰਨ ਦੀ ਬਜਾਏ, ਖੁਦ ਵੀ ਗੁਰਦੁਆਰਾ ਕਮੇਟੀ ਦੀਆਂ ਸਰਕਾਰੀ ਚੋਣਾਂ ਦੇ ਸਰਕਾਰੀ ਨਤੀਜਿਆਂ ਦੇ ਜੋੜ-ਤੋੜ / ਲਿਖਤੀ ਇਮਤਿਹਾਨ / ਲਾਟਰੀ ਆਦਿਕ ਦਾਅ-ਪੇਚਾਂ ਦੀ ਖੇਡ ਵਿਚ ਹੀ ਉਲਝ ਕੇ ਰਹਿ ਗਏ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top