🙏ਸ੍ਰੀ ਗੁਰੂ ਰਾਮਦਾਸ ਜੀ ਨਿਵਾਸ (ਗੁਰੂ ਰਾਮਦਾਸ ਸਰਾਂ), ਨੂੰ
ਬੜ੍ਹੀ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਮਾਸਟਰ Sandip Singh Teja ਦੇ ਦੱਸਣ ਮੁਤਾਬਕ
ਇਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਸਰਾਂ ਨੂੰ ਢਾਉਣਾ ਪਾਪ ਹੈ ਤਾਂ ਢਹਿਣ ਦੇਣਾ ਵੀ
ਗੁਨਾਹ ਹੈ ।
👉ਇਸਦੀਆਂ ਤਸਵੀਰਾਂ ਵੇਖ ਕੇ ਪਤਾ ਲੱਗਦਾ
ਕਿ ਰੱਖ ਰਖਾਵ ਦੇ ਪੱਖੋਂ ਵੀ ਬਹੁਤ ਹੱਦ ਤਕ ਕੰਮ ਹੋਇਆ ਵੀ ਹੈ । ਰੰਗ ਰੋਗਨ,
ਬਾਥਰੂਮ, ਛੱਤਾਂ ਸਭ ਨੌ ਬਰ ਨੌ ਹਨ । ਕੋਈ ਨਿੱਕਾ ਮੋਟਾ ਰੱਖ ਰਖਾਵ ਦਾ ਕੰਮ ਹੋ ਸਕਦਾ
ਹੈ, ਹੋਰ ਕੋਈ ਕਮੀ ਪੇਸ਼ੀ ਨਹੀਂ ਹੈਗੀ ।
ਇਸ ਸਰਾਂ ਨੂੰ ਢਾਉਣ ਲਈ ਭੂਰੀ ਆਲਿਆਂ ਨੂੰ 2016 ਵਿਚ ਵੀ ਸੇਵਾ ਦੇਣ ਦੀ ਤਿਆਰੀ ਸੀ, ਪਰ
ਉਸ ਵਕਤ ਹੋਏ ਥੋੜੇ ਬਹੁਤ ਵਿਰੋਧ ਕਾਰਨ ਇਹ ਕੰਮ ਠੱਪ ਹੋ ਗਿਆ। ਕਿਰਤੀ, ਗੁਰੂ ਵਾਲੜੇ,
ਪ੍ਰੇਮ ਰੱਤੜੇ ਗੁਰਸਿੱਖਾਂ ਦੀਆਂ ਭਾਵਨਾਵਾਂ ਇਸ ਸਰਾਂ ਨਾਲ ਜੁੜੀਆਂ ਹਨ। ਇਥੇ ਰਾਜਾ ਰੰਕ
ਸਭ ਇਕ ਹਨ। ਬਿਲਕੁਲ ਮੁਫ਼ਤ ਹਰ ਸਹੂਲਤ ਹੈ।
📜 ਪਿੰਡ ਪੱਧਰ 'ਤੇ ਮੱਤੇ ਪਾ ਕੇ ਭੇਜੋ
ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਇਹ ਸਰਾਂ 'ਤੇ ਹਥੌੜੇ ਨਹੀਂ ਚੱਲਣੇ, ਇਹ
ਪੰਥ ਦੀਆਂ ਭਾਵਨਾਵਾਂ ਤੇ ਹੋਣਗੇ। ਆਪਸੀ ਖਿੱਚੋਤਾਣ ਨੂੰ ਪਾਸੇ ਰੱਖਦਿਆਂ ਸਭ ਇਸ ਪਾਸੇ
ਜ਼ੋਰ ਲਾਓ। ਇੱਕ ਲਹਿਰ ਬਣਾ ਦੇਵੋ। ਤੁਹਾਡੇ ਸੰਪਰਕ ਜਿਤਨੀਆਂ ਵੀ ਸੰਸਥਾਵਾਂ ਨੇ ਉਹਨਾਂ
ਤੋਂ ਵੀ ਸਰਾਂ ਦੇ ਢਾਉਣ ਵਿਰੁਧ ਮਤੇ ਪਵਾਓ। ਸਬੂਤ ਤਾਂ ਦਈਏ ਕਿ ਅਜੇ ਜਿਉਂਦੇ ਹਾਂ।