👹ਕੇ.ਪੀ.ਐਸ. ਗਿੱਲ ਨੇ ਪੰਜਾਬ ਦੀ
ਜਵਾਨੀ ਦੇ ਨਾਲ ਨਾਲ ਪੰਜਾਬੀਆਂ ਨੂੰ ਖੇਡ ‘ਚੋਂ ਪਰ੍ਹਾਂ ਕਰਕੇ ਹਾਕੀ ਵੀ ਮਾਰ ਦਿੱਤੀ।
ਉਜਾੜੇ ਪਾਉਣ ਵਾਲਾ ਹਰ ਥਾਂ ਉਜਾੜੇ ਪਾਈ ਗਿਆ। ਇਸ ਵਾਰ ️🏑 ਹਾਕੀ ਟੀਮ ‘ਚ
ਪੰਜਾਬ ਤੋਂ ਗਿਆਰਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ, ਨਤੀਜੇ ਸਾਹਮਣੇ ਹਨ। ਟੀਮ
ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪੁੱਜ ਗਈ ਹੈ, ਜਿੱਥੇ ਬੈਲਜੀਅਮ ਜਾਂ ਸਪੇਨ ‘ਚੋਂ
ਕਿਸੇ ਇੱਕ ਨਾਲ ਮੈਚ ਪਵੇਗਾ।
ਰਹਿੰਦੀ ਕਸਰ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ Discuss Throw ਦੇ ਸਿਖਰਲੇ
ਮੁਕਾਬਲਿਆਂ ‘ਚ ਪੁੱਜ ਕੇ ਪੂਰੀ ਕਰ ਦਿੱਤੀ। 👉 ਅੱਗੇ “ਕੌਰ” ਲਿਖਿਆ ਦੇਖ ਕੇ ਹਰ
ਪੰਜਾਬੀ ਦਾ ਸੀਨਾ ਚੌੜਾ ਹੁੰਦਾ।
👽 ਹਾਕਮਾਂ ਨੇ ਪੰਜਾਬ ਨੂੰ ਖਤਮ ਕਰਨ ਦੀ ਕੋਈ ਕਸਰ ਨੀ ਛੱਡੀ, ਪਰ
ਪੰਜਾਬ ਮੁੜ ਉੱਠ ਉੱਠ ਥਾਪੀਆਂ ਮਾਰਦਾ।
ਪੰਜਾਬੀ ਖ਼ੂਨ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ।