🙃 'ਗੋਲਾ'
-: ਸੁਖਵਿੰਦਰ
ਸਿੰਘ ਰਟੌਲ਼ 19.07.21
#KhalsaNews #Rataul #Moosewala #Gola
💦- ਲੈਟਰੀਨਾਂ ਉਦੋਂ ਕਿਸੇ ਕਿਸੇ ਦੇ ਘਰ ਬਣੀਆਂ ਹੁੰਦੀਆਂ
ਸੀ। ਸਾਡੀ ਮਜੀਠੇ ਵਾਲੀ ਭੂਆ ਦਾ ਦਿਓਰ 'ਗੋਲਾ', ਦੋਨਾਂ ਲੱਤਾਂ ਤੋਂ ਆਰੀ, ਡੰਡੇ
ਦੇ ਸਹਾਰੇ ਤੁਰਨ ਵਾਲਾ, ਦਿਮਾਗ ਵੱਲੋਂ ਸਿਧਰਾ, ਉਂਜ ਪੂਰਾ ਲੜਾਕਾ ਤੇ ਇੱਲਤੀ,
ਨਵੀਂ ਬਣੀ ਲੈਟਰੀਨ ਵਿਚ ਖੇਤਾਂ ਵਾਲੇ ਹਿਸਾਬ ਨਾਲ, ਬਿਨਾਂ ਦਰਵਾਜ਼ਾ ਲਾਏ, ਏਦਾਂ
ਈ ਚੌੜਾ ਹੋ ਕੇ ਬਹਿ ਗਿਆ।
ਭੂਆ ਦੇ ਮੁੰਡਿਆਂ ਨੇ ਗੋਲੇ ਦੀ ਵਾਹਵਾ ਚੰਗੀ ਤਰ੍ਹਾਂ
ਲਾਹ ਪਾਹ ਕਰ'ਤੀ। ਰੋਂਦੇ,ਕਲਪਦੇ ਗੋਲੇ ਨੂੰ ਲੋਕੀਂ ਪੁੱਛਣ ਕਿ ਕੀ ਹੋਇਆ? ਗੋਲਾ
ਸਾਰੇ ਮੁਹੱਲੇ ਚ ਦੱਸਦਾ ਫਿਰੇ ਕਿ ਨਵੀਂ ਲੈਟਰੀਨ ਬਣਾਈ ਆ, ਆਪ ਤਾਂ ਸਾਰੇ
ਦੋ-ਦੋ, ਤਿੰਨ-ਤਿੰਨ ਵਾਰ ਜਾਂਦੇ ਆ, ਮੈਂ ਇਕੋ ਵਾਰ ਈ ਗਿਆਂ ਵਾਂ, ਮੈਂਨੂੰ ਵੇਖ
ਕੇ ਈ ਸੜ'ਗੇ। ਸਾਰੇ ਮੇਰੇ ਨਾਲ ਹੀ ਸੜਦੇ ਆ 🙂।
🐷- ਮੂਸੇ ਵਾਲੇ ਦੇ 295 ਵਾਲੇ
ਨਵੇਂ ਗਾਣੇ ਨੇ 25-30 ਸਾਲ ਪੁਰਾਣਾ "ਗੋਲਾ" ਯਾਦ ਕਰਵਾ ਤਾ। ਗੋਲਾ
ਤਾਂ ਮਰ ਗਿਆ, ਮੂਸੇ ਵਾਲਾ ਅਜੇ ਜਿਉਂਦਾ ਆ ਤੇ ਆਪਦੇ ਹਿਸਾਬ ਦੀ ਤਰੱਕੀ ਵੀ ਕਰ
ਰਿਹਾ। ਲੋਕਾਂ ਨੂੰ ਬੇਨਤੀ ਹੈ ਕਿ ਸਿੱਧੂ ਮੂਸੇਵਾਲੇ ਵੱਲ ਵੇਖ ਕੇ ਸੜਿਆ ਨਾ ਕਰੋ।
😉 🙂