Share on Facebook

Main News Page

ਢੱਡਰੀਆਂਵਾਲਿਓ "ਹੋਰਨਾਂ ਦੀਆਂ ਹੱਥ 'ਚ ਤੇ ਆਪਣਿਆਂ ਦੀਆਂ ਕੱਛ 'ਚ" ਕਿਉਂ?
-: ਜਸਮੀਤ ਸਿੰਘ
11.07.2021
#KhalsaNews #JasmeetSingh #Dhadrianwala #PrabhjeetSingh #Drugs #Mafia

1. ਆਪਣੀ ਸਾਰੀ ਵੀਡੀਓ ਵਿੱਚ ਢੱਡਰੀਆਂਵਾਲੇ ਨੇ ਆਪਣੇ ਗੰਨਮੈਨ ਰਾਮ ਸਿੰਘ ਚੋਲੇ ਵਾਲੇ ਦੇ ਮੁੰਡੇ ਦੇ ਕਾਰਨਾਮਿਆਂ 'ਤੇ ਪਰਦਾ ਕਿਉਂ ਪਾਈ ਰੱਖਿਆ?

2. ਕੀ ਢੱਡਰੀਆਂਵਾਲਾ ਉਸ ਦੇ ਚੇਲੇ ਅਤੇ ਅਪਗਰੇਡਾਂ ਨੇ ਹੁਣ ਤੱਕ ਧੁੰਮੇ ਨੂੰ ਉਸ ਦੀਆਂ ਫੋਟੋਆਂ ਪਾ ਪਾ ਕੇ ਬਦਨਾਮ ਨਹੀਂ ਕੀਤਾ? ਕੀ ਜੇ ਧੁੰਮਾਂ ਫੋਟੋਆਂ ਕਰਕੇ ਗ਼ਲਤ ਹੋ ਸਕਦਾ ਹੈ ਤਾਂ ਢੱਡਰੀਆਂਵਾਲਾ ਕਿਓਂ ਨਹੀਂ?

3. ਇੱਕ ਪਾਸੇ ਢੱਡਰੀਆਂਵਾਲਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦਾ ਹੈ ਅਤੇ ਦੂਜੇ ਪਾਸੇ ਇਸ ਦੇ ਚੇਲੇ ਅਤੇ ਇਸ ਦੇ ਹਮਾਇਤੀ ਅਪਗ੍ਰੇਡ ਉਸ ਨੂੰ ਕੌਮ ਦਾ ਦੁਸ਼ਮਣ ਅਤੇ ਗੱਦਾਰ ਆਖਦੇ ਹਨ ਅਤੇ ਹਰ ਤਰ੍ਹਾਂ ਦੀ ਗਾਲ੍ਹ ਕੱਢਦੇ ਹਨ। ਕੀ ਢੱਡਰੀਆਂਵਾਲਾ ਡਬਲ ਗੇਮ ਨਹੀਂ ਖੇਡ ਰਿਹਾ? ਇਹ ਇਸ ਦਾ ਦੋਗਲਾਪਨ ਨਹੀਂ?

4. ਵਿਰਸਾ ਸਿੰਘ ਵਲਟੋਹਾ ਵਰਗੇ ਬੰਦੇ ਤਾਂ ਪਹਿਲਾਂ ਹੀ ਲੋਕਾਂ ਸਾਹਮਣੇ ਜ਼ਾਹਰ ਹਨ ਕਿ ਉਨ੍ਹਾਂ ਦਾ ਕਿਰਦਾਰ ਕੀ ਹੈ? ਪਰ ਵਿਰਸਾ ਸਿੰਘ ਵਲਟੋਹਾ ਦੀ ਆੜ ਵਿੱਚ ਢੱਡਰੀਆਂਵਾਲਾ ਆਪਣੇ ਚੇਲਿਆਂ ਨੂੰ ਸਿੱਧਮ ਸਿੱਧਾ ਅਕਾਲੀ ਦਲ ਦੇ ਵਿਰੋਧ ਵਿੱਚ ਭੁਗਤਣ ਦਾ ਇਸ਼ਾਰਾ ਨਹੀਂ ਕਰ ਰਿਹਾ?

5. ਜਿਹੜੇ ਟਰੱਕਾਂ ਵਾਲੇ ਮਹੀਨੇ ਦਾ ਇੱਕ ਗੇੜਾ ਪਰਮੇਸ਼ਰ ਦੁਆਰ ਦੇ ਬਿੱਲ ਬੱਤੀਆਂ ਲਈ ਲਾ ਕੇ ਇੰਨੀ ਮਿਹਨਤ ਨਾਲ ਪੈਸਾ ਜਮ੍ਹਾ ਕਰਵਾਉਂਦੇ ਹਨ। ਉਨ੍ਹਾਂ ਲੋਕਾਂ ਦੀ ਮਿਹਨਤ ਉਤੇ ਲਗਜ਼ਰੀ ਲਾਈਫ ਜੀਉਣੀ ਕਿਧਰ ਦਾ ਧਰਮ ਹੈ? ਕੀ ਸਾਦਗੀ ਰੱਖ ਕੇ ਉਨ੍ਹਾਂ ਲੋਕਾਂ ਦੀ ਮਿਹਨਤ ਨੂੰ ਸਤਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ?

6. ਦੂਜਿਆਂ ਨੂੰ ਗੋਲਕਾਂ ਉੱਤੇ ਪਲਣ ਵਾਲੇ ਅਤੇ ਗੋਲਕਾਂ ਵੱਲ ਧਿਆਨ ਕਰਨ ਵਾਲੇ ਆਖਣ ਵਾਲਾ ਢੱਡਰੀਆਂਵਾਲਾ ਕੀ ਖੁਦ ਲੋਕਾਂ ਵੱਲੋਂ ਦਿੱਤੇ ਜਾਂਦੇ ਦਾਨ ਉਤੇ ਹਾਈ ਫਾਈ ਲਾਈਫ ਨਹੀਂ ਜਿਊ ਰਿਹਾ?

7. ਕੀ ਇਹ ਸੱਚ ਨਹੀਂ ਕਿ ਹਰਨਾਮ ਸਿੰਘ ਧੁੰਮੇ ਦਾ ਵਿਰੋਧ ਕਰਦਾ ਕਰਦਾ ਢੱਡਰੀਆਂਵਾਲਾ ਆਪਣੀ ਕਿੜ ਕੱਢਣ ਲਈ ਹਰ ਹਰਬਾ ਵਰਤਦਾ ਹੈ ਅਤੇ ਇਹ ਕਿੜ ਉਹ ਬਾਕੀ ਸਿੱਖਾਂ ਉੱਤੇ ਵੀ ਕੱਢਦਾ ਹੈ।

8. ਢੱਡਰੀਆਂਵਾਲੇ ਬਾਰੇ ਕੋਈ ਜ਼ਰਾ ਜਿੰਨਾ ਵੀ ਬੋਲੇ ਤਾਂ ਆਪੇ ਤੋਂ ਬਾਹਰ ਹੋ ਕੇ ਵੀਡੀਓਗ੍ਰਾਫੀ ਰਾਹੀਂ ਢੱਡਰੀਆਂ ਵਾਲਾ ਉਸ ਦਾ ਜਵਾਬ ਝੱਟ ਦਿੰਦਾ ਹੈ ਅਸੀਂ ਅਤੇ ਇਸਦੇ ਚੇਲੇ ਥਾਂ ਥਾਂ ਉਸ ਨੂੰ ਸ਼ੇਅਰ ਕਰ ਕੇ ਕੁਮੈਂਟਾਂ ਵਿੱਚ ਦੂਜੀਆਂ ਧਿਰਾਂ ਨੂੰ ਗਾਲ੍ਹਾਂ ਕੱਢਦੇ ਹਨ। ਜਦੋਂ ਕਿ ਇਹੋ ਕੁੱਝ ਹੀ ਸੰਪਰਦਾਈ ਅਤੇ ਟਕਸਾਲੀ ਵੀ ਕਰਦੇ ਹਨ।ਦੋਨਾਂ ਧਿਰਾਂ ਵਿਚ ਕੀ ਫ਼ਰਕ ਹੈ ?

9. ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਉੱਚੀ ਉੱਚੀ ਸਫ਼ਾਈਆਂ ਦੇਣ ਵਾਲਾ ਢੱਡਰੀਆਂਵਾਲਾ ਉੱਥੇ ਕਿਉਂ ਨਹੀਂ ਬੋਲਦਾ ਜਿੱਥੇ ਇਸ ਦੇ ਖ਼ਾਸ ਹਮਾਇਤੀ ਅਪਗ੍ਰੇਡ ਜਿਨ੍ਹਾਂ ਦੀ ਸਰਪ੍ਰਸਤੀ ਵਿਚ ਇਹ ਚੱਲ ਰਿਹਾ ਹੈ ਜਦੋਂ ਉਹ ਗੁਰੂ ਸਾਹਿਬਾਨ, ਪੁਰਾਤਨ ਸ਼ਹੀਦਾਂ ਬਾਰੇ ਕੁਫ਼ਰ ਤੋਲਦੇ ਹਨ। ਕੀ ਹਰਨਾਮ ਸਿੰਘ ਧੁੰਮੇ ਵਾਂਗ ਢੱਡਰੀਆਂਵਾਲਾ ਵੀ ਧੜੇ ਨਹੀਂ ਪਾਲ ਰਿਹਾ?

10. ਆਪਣੇ ਉਤੇ ਹਮਲੇ ਨੂੰ ਬਾਰ ਬਾਰ ਉਜਾਗਰ Highlight ਕਰਕੇ ਲੋਕਾਂ ਨੂੰ ਭੜਕਾਉਣ ਭੜਕਾਉਂਦਿਆਂ ਹੋਇਆ ਢੱਡਰੀਆਂਵਾਲਾ ਇਸ ਗੱਲ ਦਾ ਜਵਾਬ ਦੇਣ ਤੋਂ ਕਿਉਂ ਭੱਜਦਾ ਹੈ ਕਿਉਂ ਉਸਨੇ Mastermind ਹਰਨਾਮ ਸਿੰਘ ਧੁੰਮੇ ਦਾ ਨਾਂ ਪਰਚੇ ਵਿੱਚ ਦਰਜ ਕਿਉਂ ਨਹੀਂ ਕਰਵਾਇਆ? ਕਿਹੜੀ ਗੱਲ ਕਰਕੇ ਹਰਨਾਮ ਸਿੰਘ ਧੁੰਮੇ ਨੂੰ ਇਹ ਖਾਸ ਰਿਆਇਤ ਦਿੱਤੀ ਗਈ। ਕੀ ਹਰਨਾਮ ਸਿੰਘ ਧੁੰਮਾ ਅਤੇ ਢੱਡਰੀਆਂ ਵਾਲਾ ਦੋਵੇਂ ਹੀ ਏਜੰਸੀਆਂ ਦੇ ਹੱਥ ਵਿੱਚ ਖੇਡ ਕੇ ਸਿੱਖਾਂ ਨੂੰ ਗੁੰਮਰਾਹ ਨਹੀਂ ਕਰ ਰਹੇ।

ਨੋਟ: ਅਸੀਂ ਜਾਣਦੇ ਹਾਂ ਕਿ ਢੱਡਰੀਆਂਵਾਲਾ ਅਸਲ ਸੁਆਲਾਂ ਦੇ ਰੂਬਰੂ ਕਦੇ ਵੀ ਨਹੀਂ ਹੋ ਸਕਦਾ, ਇਸ ਲਈ ਉਹ ਇਨ੍ਹਾਂ ਗੱਲਾਂ ਦੇ ਜਵਾਬ ਨਹੀਂ ਦਿੰਦਾ ਅਤੇ ਇਨ੍ਹਾਂ ਨੂੰ ਅਣਗੌਲਿਆਂ ਕਰ ਦੇਂਦਾ ਹੈ ਅਤੇ ਇਸ ਦੇ ਚੇਲੇ ਅਜਿਹੇ ਸਵਾਲ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਅਤੇ ਉਸ ਦੀ ਬੇਇੱਜ਼ਤੀ ਕਰਦੇ ਹਨ। ਜਦੋਂ ਕਿ ਢੱਡਰੀਆਂਵਾਲਾ ਅਤੇ ਇਸਦੇ ਚੇਲੇ ਸਾਰੀ ਦੁਨੀਆਂ ਨੂੰ ਸਵਾਲ ਕਰਨ ਦਾ ਠੇਕਾ ਆਪਣੇ ਕੋਲ ਰੱਖਦੇ ਹਨ। ਪਰ ਜੁਆਬ ਦੇਣ ਵਾਰੀ ਪਿੱਟਣ ਲੱਗ ਜਾਂਦੇ ਹਨ। ਜੇ ਆਪਣੇ ਸੁਆਲਾਂ ਦਾ ਜੁਆਬ ਨਹੀਂ ਦੇ ਸਕਦੇ ਤਾਂ ਦੂਜਿਆਂ ਉੱਤੇ ਸਵਾਲ ਕਰਨ ਦਾ ਹੱਕ ਵੀ ਨਾ ਰੱਖੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top