ਗੁਰਬਾਣੀ
ਵਿੱਚ ਚੌਰਾਸੀ ਬਾਰੇ ਵਿਸਥਾਰ ਪੂਰਵਕ ਲੇਖ ਬੀਤੇ ਦਿਨ ਪਾਇਆ ਗਿਆ ਸੀ, ਉਸ ਤੋਂ ਬਾਅਦ ਵੀ
ਕੋਈ ਚੌਰਾਸੀ ਦੇ ਚੱਕਰਾਂ 'ਚ ਪਿਆ ਰਹੇ ਫਿਰ ਉਸਦਾ ਕੱਖ ਨਹੀਂ ਹੋ ਸਕਦਾ। ਚੌਰਾਸੀ ਅਨਗਿਣਤ
ਨੂੰ ਦਰਸਾਉਣ ਲਈ ਇੱਕ ਸੂਚਕ ਹੈ, ਸਮੇਂ ਦੇ ਪ੍ਰਚਲਿੱਤ ਅੱਖਰ ਨੂੰ ਸਮਝਾਉਣ ਲਈ ਵਰਤਿਆ ਗਿਆ।
ਸ. ਗੁਰਬੀਰ ਸਿੰਘ ਜੀ ਦਾ ਹੇਠਲਾ ਕੁਮੈਂਟ ਵੀ ਸ਼ਾਨਦਾਰ ਹੈ, ਜੋ
ਸਭ ਨਾਲ ਸਾਂਝਾ ਕੀਤਾ ਜਾ ਰਿਹਾ ਹੈ:
ਇਸ ਸਬੰਧੀ ਇਕ ਬੜੀ ਪਿਆਰੀ ਵਾਰਤਾ ਹੈ। ਮੈਂ ਛੁੱਟੀ
ਕੱਟਣ ਪੰਜਾਬ ਆਇਆ ਹੋਇਆ ਸੀ। ਸਰਦੀਆਂ ਦੇ ਦਿਨ ਸਨ। ਸਵੇਰੇ ਸਵੇਰੇ ਪਿੰਡ ਦੇ ਗੁਰਦਵਾਰੇ
'ਚ ਗ੍ਰੰਥੀ ਸਿੰਘ ਢੋਲਕੀ ਨਾਲ ਧਾਰਨਾ ਗਾ ਰਹੇ ਸਨ... "ਕੱਟੀ
ਜਾਊਗੀ ਚੌਰਾਸੀ ਤੇਰੀ ਗੋਂਦਵਾਲ (ਗੋਇੰਦਵਾਲ ਸਾਹਿਬ) ਜਾ ਕੇ ਵੇਖ ਲੈ।" ਜਦ ਤਕ
ਮੈਂ ਗੁਰਦਵਾਰੇ ਪਹੁੰਚਿਆ ਭਾਈ ਸਾਹਿਬ ਬਾਹਰ ਜੋੜਾ ਪਹਿਨ ਰਹੇ ਸਨ। ਮੈਂ ਕਿਹਾ ਕੇ
ਭਾਈ ਸਾਹਿਬ ਜੀ ਆਪ ਸਰਦੀਆਂ 'ਚ ਗੋਇੰਦਵਾਲ ਸਾਹਿਬ ਦੀ ਥਾਂ
ਬਾਸਰਕੇ ਪਿੰਡ 'ਚ ਸੰਨ੍ਹ ਸਾਹਿਬ ਗੁਰਦਵਾਰੇ ਜਾ ਵੇਖ ਲੈ ਪੜਿਆ ਕਰੋ।
ਆਖਣ ਲੱਗੇ ਕਿਉਂ?
ਮੈਂ ਕਿਹਾ ਕਿ ਸਰਦੀਆਂ 'ਚ ਚੌਰਾਸੀ ਪੌੜੀਆਂ 'ਤੇ ਚੌਰਾਸੀ ਵਾਰ
ਇਸ਼ਨਾਨ ਔਰ ਚੌਰਾਸੀ ਜਪੁਜੀ ਸਾਹਿਬ ਦੇ ਪਾਠ ਕਰਦਿਆਂ ਕਿਸੇ ਨੂੰ ਨਿਮੋਨਿਆ ਹੋ ਗਿਆ, ਵੱਖਤ
ਨੂੰ ਫੜਿਆ ਜਾਵੇਗਾ। ਸੋ ਅਗਰ ਚੌਰਾਸੀ ਕੱਟਣੀ ਹੈ ਤਾਂ ਸੰਨ੍ਹ
ਸਾਹਿਬ ਵਾਲਿਆਂ ਵਲੋਂ ਅਗਰ ਅਸਾਨ ਤਰੀਕਾ ਦਸਿਆ ਜਾ ਰਿਹਾ ਹੈ ਕਿ ਬਸ ਝੁੱਕ ਕੇ ਮਘੋਰੇ ਥਾਣੀ
ਨਿਕਲਣਾ ਚੌਰਾਸੀ ਕੱਟੀ ਜਾਣੀ ਹੈ, ਫਿਰ ਕੀ ਲੋੜ ਹੈ ਮੁਸ਼ਕਿਲ ਕੰਮ ਕਰਨ ਦੀ।
ਹਾਂ ਗਰਮੀ 'ਚ ਇਹ ਧਾਰਨਾ "ਗੋਇੰਦਵਾਲ ਜਾ ਕੇ ਵੇਖ ਲੈ"
ਪੜ੍ਹਦਿਆ ਕਰੋ।
ਨਾਲੇ ਇਕ ਹੋਰ ਅਸਾਨ ਤਰੀਕਾ ਵੀ ਹੈਗਾ ਹੋ ਸਕਦਾ ਕਿਸੇ ਦਾ ਲੱਕ
ਦੁੱਖਦਾ ਹੋਵੇ ਬਹੁਤਾ ਮੋਟਾ ਹੋਵੇ ਝੁੱਕ ਕੇ ਮਘੋਰੇ ਥਾਣੀਂ ਨਾ ਨਿਕਲ ਸਕਦਾ ਹੋਵੇ,
ਉਸ ਲਈ ਹੋਰ ਵੀ ਅਸਾਨ ਤਰੀਕਾ ਅੰਮ੍ਰਿਤਸਰ ਜੀ ਦੇ ਦਰਸ਼ਨੀ ਡਿਉੜੀ
ਤੋਂ ਅਰੰਭ ਹੁੰਦੇ ਪੁੱਲ ਉਪਰ ਵਾਹਿਗੁਰੂ ਦਾ ਜਾਪ ਕਰਦਿਆਂ ਅੰਦਰ ਨਤਮਸਤਿਕ ਹੋ ਜਾਵੇ, ਉਸਦੀ
ਵੀ ਚੌਰਾਸੀ ਕੱਟੀ ਜਾਵੇਗੀ।
ਕਾਫੀ ਸੰਗਤਾਂ ਮੇਰੇ ਆਲੇ ਦੁਆਲੇ ਜੁੜ ਗਈਆਂ ਕਈ ਮੈਨੂੰ ਨਾਸਤਿਕ ਸਮਝ ਮਖੌਲ ਕਰਨ ਲੱਗ ਪਏ,
ਪਰ ਕੁੱਝ ਇਕ ਦੇ ਗੱਲ੍ਹ ਪੱਲ੍ਹੇ ਪੈ ਗਈ।
ਇਹ ਸਭ ਝੂਠ ਬਿਲਾਸ ਪਾਤਸ਼ਾਹੀ ਛੇਵੀਂ
ਕੂੜ ਗ੍ਰੰਥ 'ਚ ਲਿਖੀਆਂ ਕਹਾਣੀਆਂ ਹਨ। ਸਿੱਖ ਕੌਮ 'ਚ ਚੰਗਾ ਸਾਹਿਤ ਨਾ ਪੜਨ ਦੀ
ਆਦਤ ਹੋਣ ਕਾਰਨ ਇਹਨਾਂ ਵਪਾਰੀ ਪ੍ਰਚਾਰਕਾਂ ਦੀਆਂ ਕਹਾਣੀਆਂ ਸੱਚ ਮੰਨ ਲੈਂਦੇ ਹਨ।