ਜੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਉਣਾ
ਜਿਹਾਦ ਹੈ, ਤਾਂ ਪਰਿਵਾਰਾਂ ਦੀ ਸਹਿਮਤੀ ਨਾਲ ਹਿੰਦੂ, ਗੋਰਿਆਂ ਅਤੇ ਹੋਰਾਂ ਨਾਲ ਵਿਆਹ ਕਰਵਾਉਣ
ਕਿਹੜਾ ਜਿਹਾਦ ਹੈ?
-: ਸਰਬਜੀਤ
ਸਿੰਘ ਐਡਵੋਕੇਟ, ਨਵੀਂ ਦਿੱਲੀ 01 ਜੁਲਾਈ 2021
#KhalsaNews #SarabjeetSingh #LoveJihaad #SikhGirls #Muslim #Hindu
#Christians #Blacks
ਵੱਖ-ਵੱਖ ਲੇਬਲਾਂ
/ ਬ੍ਰਾਂਡਾਂ ਰਾਹੀਂ ਸਿੱਖੀ ਸਰੂਪ ਵਿਚ ਦਿੱਲੀ ਦੇ ਸਿੱਖਾਂ ਦੇ ਧਾਰਮਕ ਅਦਾਰਿਆਂ ’ਤੇ ਪੂਰੀ
ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਕਾਬਿਜ ਖਾਕੀ ਨਿੱਕਰ ਗੈਂਗ ਦੇ ਵੱਡੇ ਦਲਾਲਾਂ (ਅਖੌਤੀ ਆਗੂਆਂ)
ਅਤੇ ਭੇਡਾਂ ਦੇ ਤੌਰ ’ਤੇ ਸਰਗਰਮ ਉਨ੍ਹਾਂ ਦੇ ਚੇਲੇ ਚਪਾਟਿਆਂ ਨੂੰ ਕੁਝ ਸਵਾਲ :
ਕਸ਼ਮੀਰ, ਜਿਥੋਂ ਦੀ ਬਹੁਤਾਤ ਅਬਾਦੀ ਮੁਸਲਮਾਨਾਂ ਦੀ ਹੈ, ਉਥੇ ਕਿਸੇ
ਸਿੱਖ / ਹਿੰਦੂ ਲੜਕੀ ਵੱਲੋਂ ਕਿਸੇ ਮੁਸਲਮਾਨ ਲੜਕੇ ਨਾਲ ਪ੍ਰੇਮ-ਵਿਆਹ ਕਰਨਾ ‘‘ਲਵ-ਜਿਹਾਦ’’
ਹੈ ਤਾਂ ਦੇਸ਼ ਦੇ ਬਾਕੀ ਹਿੱਸਿਆਂ ਵਿਚ ਰਹਿੰਦੇ ਸਿੱਖ ਪਰਵਾਰਾਂ ਦੀਆਂ ਲੜਕੀਆਂ ਵੱਲੋਂ
ਆਪਣੀ ਮਰਜ਼ੀ ਨਾਲ - ਅਤੇ ਬਹੁਤੀ ਵਾਰ ਆਪਣੇ ਪਰਵਾਰਾਂ ਦੀ
ਸਹਿਮਤੀ ਨਾਲ - ਅਖਬਾਰਾਂ ਜਾਂ ਵੈਬਸਾਈਟਾਂ ’ਤੇ ਇਸ਼ਤਿਹਾਰ ਦੇ-ਦੇ ਕੇ ਹਿੰਦੂ ਲੜਕਿਆਂ ਨਾਲ
ਵਿਆਹ ਕਰਵਾਉਣ ਦਾ ਆਮ ਨਜ਼ਰੀਂ ਪੈਂਦਾ ਰੁਝਾਨ ਕਿਹੜਾ ‘‘ਜਿਹਾਦ’’ ਹੈ?
ਵਿਦੇਸ਼ਾਂ ਵਿਚ ਰਹਿੰਦੀਆਂ ਸਿੱਖ ਲੜਕੀਆਂ ਵੱਲੋਂ ਗੋਰੇ
ਇਸਾਈ ਲੜਕਿਆਂ ਨਾਲ ਆਪਣੇ ਪਰਵਾਰਾਂ ਦੀ ਖੁਸ਼ੀ ਨਾਲ ਵਿਆਹ ਕਰਵਾਉਣ ਦਾ ਰੁਝਾਨ ਕਿਹੜਾ
‘‘ਜਿਹਾਦ’’ ਹੈ?
ਗੈਰ-ਮੁਸਲਿਮ ਮੁੰਡਿਆਂ ਵੱਲੋਂ ਕੀਤੇ ਜਾ ਰਹੇ ਇਸ ‘‘ਜਿਹਾਦ’’
ਬਾਰੇ ਬੋਲਦਿਆਂ, ਕੀ ਇਨ੍ਹਾਂ ਦਲਾਲਾਂ ਦੀ ਜੁਬਾਨ ਨੂੰ ਲਕਵਾ ਮਾਰ ਜਾਂਦਾ ਹੈ?
ਸਿੱਖ ਦੀ ਲੜਕੀ ਦਾ ਕਿਸੇ ਵੀ ਗੈਰ-ਸਿੱਖ ਨਾਲ ਵਿਆਹ ਹੋਣਾ ਦੁਖਦਾਈ ਹੈ ਜਾਂ ਸਿਰਫ
ਮੁਸਲਮਾਨਾਂ ਦੇ ਲੜਕੇ ਨਾਲ ਵਿਆਹ ਹੋਣਾ ਹੀ ਦੁਖਦਾਈ ਹੈ?
ਕਸ਼ਮੀਰ ਦੀ ਲੜਕੀ ਬਾਰੇ ਮਗਰਮੱਛੀ ਹੰਝੂ ਵਗਾ ਕੇ ਗੋਦੀ ਮੀਡੀਆ ਰਾਹੀਂ ਸਸਤੀ ਸ਼ੋਹਰਤ
ਖੱਟ ਰਹੇ ਇਨ੍ਹਾਂ ਦਲਾਲਾਂ ਵਾਸਤੇ ਲੜਕੀ ਦੀ ਪ੍ਰਦਰਸ਼ਰਨੀ ਕਰਨੀ ਜਰੂਰੀ ਸੀ ਜਾਂ ਉਸਨੂੰ
ਕਾਨੂੰਨੀ ਅਤੇ ਨੈਤਿਕ ਮਦਦ ਪ੍ਰਦਾਨ ਕਰਨਾ?
ਕੀ ਇਹ ਸੱਚ ਨਹੀਂ ਕਿ ਇਸ ਘਟਨਾਕ੍ਰਮ
ਨੂੰ ਅੰਜਾਮ ਦੇ ਕੇ ਇਨ੍ਹਾਂ ਬਹਿਰੂਪੀਏ ਪਗੜੀਧਾਰੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ
ਵਿਚ ਭਾਜਪਾ ਵਿਰੋਧੀ ਵੋਟਾਂ ਦੇ ਵੰਡੇ ਜਾਣ ਅਤੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਆਪਸ
ਵਿਚ ਲੜਵਾਉਣ ਦਾ ਰਾਹ ਪੱਧਰਾ ਕਰਕੇ ਆਪਣਾ ਡੋਗਰਾਪੁਣਾ ਇਕ ਵਾਰ ਫਿਰ ਸਾਬਿਤ ਕਰ ਦਿੱਤਾ
ਹੈ?
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|