✍️ ਨੋਟ: ਗੁਰਪ੍ਰੀਤ ਸਿੰਘ ਸਹੋਤਾ ਜਾਂ
ਚੜ੍ਹਦੀਕਲਾ ਦੀਆਂ ਹੋਰ ਲਿਖਤਾਂ/ਪੋਸਟਾਂ ਨਾਲ "ਜ਼ਰੂਰੀ ਨਹੀਂ" ਕਿ ਖ਼ਾਲਸਾ ਨਿਊਜ਼
ਦੀ ਸਹਿਮਤੀ ਹੋਵੇ, ਪਰ ਢੱਡਰੀਆਂਵਾਲੇ ਬਾਰੇ ਉਨ੍ਹਾਂ ਦੀ ਇਹ ਲਿਖਤ ਪਾਏਦਾਰ ਹੈ।
- ਸੰਪਾਦਕ ਖ਼ਾਲਸਾ ਨਿਊਜ਼
🤔 ਢੱਡਰੀਆਂ ਵਾਲਾ ਕੀ ਹੈ? ਲੋਕ ਬਹੁਤ ਪੁੱਛਦੇ ਹਨ।
☝️ ਮੇਰੀ ਉਸ ਬਾਰੇ ਧਾਰਨਾ ਹੁਣ ਤੱਕ ਇਹ ਬਣੀ ਹੈ।👇
🏛 ਡੇਰੇ ‘ਚ ਮਾਂ ਬਾਪ ਦੇ ਮੋਹ ਪਿਆਰ ਬਿਨਾ ਪਲ਼ਿਆ ਇੱਕ
ਬੱਚਾ, ਜਿਸਨੂੰ ਉਹ ਕੁਝ ਨਹੀਂ ਮਿਲਿਆ, ਜੋ ਇੱਕ ਆਮ ਘਰ ‘ਚ ਬਹੁਤੇ ਬੱਚਿਆਂ ਨੂੰ
ਮਿਲਦਾ। ਆਮ ਬੱਚਾ ਹੋਣ ਦੇ ਖ਼ਾਸ ਅਹਿਸਾਸਾਂ ਤੋਂ ਵਾਂਝਾ ਰਿਹਾ ਵਿਚਾਰਾ। ਉਹ
ਇਲਤਾਂ, ਸ਼ਰਾਰਤਾਂ, ਮੌਜਾਂ, ਜੋ ਆਪਾਂ ਸਭ ਨੇ ਕੀਤੀਆਂ, ਤੋਂ ਦੂਰ ਰਿਹਾ। ਪਤਾ
ਨੀ ਕਿੰਨੇ ਕੁ ਡੇਰੇਈ ਅਨੁਸ਼ਾਸਨ ‘ਚ ਜੀਵਿਆ ਹੋਣਾ।
🙏 ਗੁਰੂ ਗ੍ਰੰਥ ਸਾਹਿਬ ਦੀ
ਸਿੱਖਿਆ ਦੇ ਉਹ ਲਾਗਿਓਂ ਨੀ ਲੰਘਿਆ, ਇਹ ਡੇਢ ਦਹਾਕਾ ਪਹਿਲਾਂ ਸਰੀ ਉਸਦੀ ਫੇਰੀ
ਦੇ ਵਿਰੋਧ ਮਗਰੋਂ (ਕਲਗੀ ਲਾਉਣ ਕਰਕੇ) ਮਾਫ਼ੀ ਲਈ ਹੋਈ ਮੁਲਾਕਾਤ ਵੇਲੇ
ਮਹਿਸੂਸ ਕਰ ਲਿਆ ਸੀ। ਡੇਢ ਦਹਾਕਾ ਬਾਅਦ ਵੀ ਲਾਗੇ ਨਹੀਂ ਹੋਇਆ। ਇਹ ਹੁਣ ਉਸਦੀਆਂ
ਤਾਜ਼ਾ ਵੀਡੀਓਜ਼ ਦੱਸ ਰਹੀਆਂ।
😠 ਉਸ
‘ਤੇ ਗ਼ੁੱਸੇ ਜਾਂ ਨਾਰਾਜ਼ ਹੋਣਾ ਮੂਰਖਤਾ ਹੈ। ਉਹ ਤਰਸ ਦਾ ਪਾਤਰ ਹੈ,
ਉਹ ਹੁਣ ਆਮ ਬੱਚੇ ਵਾਲੇ ਕੰਮ ਕਰ ਕਰ ਦੇਖ ਰਿਹਾ, ਜੋ ਕਿ ਕਰਨੇ ਉਸਦਾ ਹੱਕ ਹੈ।
ਹੁਣ ਉਹ ਆਮ ਇਨਸਾਨ ਬਣਨਾ ਚਾਹ ਰਿਹਾ। ਹਰ ਲੀਡਰ, ਅਮੀਰ, ਹੀਰੋ/ਹੀਰੋਇਨ, ਖ਼ਾਸ
ਦੇ ਮਨ ‘ਚ ਇਹ ਤਾਂਘ ਹੁੰਦੀ ਹੈ ਕਿ ਉਹ ਵੀ ਆਮ ਬੰਦੇ ਵਾਂਗ ਉਹ ਸਭ ਕੁਝ ਕਰਨਾ
ਚਾਹੁੰਦੇ ਹਨ ਪਰ ਝੂਠੀ ਸ਼ਖ਼ਸੀਅਤ ਕਰਨ ਨੀ ਦਿੰਦੀ ਜਾਂ ਸੁਰੱਖਿਆ ਨੂੰ ਖਤਰਾ
ਹੁੰਦਾ।
🙂 ਢੱਡਰੀਆਂ ਵਾਲੇ ਲਈ ਮੈਂ
ਬਹੁਤ ਖੁਸ਼ ਹਾਂ ਤੇ ਅਮਰੀਸ਼ ਪੁਰੀ ਵਾਲਾ ਡਾਇਲੌਗ ਮਾਰਦਾਂ; “ਰਣਜੀਤ,
ਜਾ ਜੀਅ ਲੈ ਆਪਣੀ ਜ਼ਿੰਦਗੀ।”
️🎯 ਦੋਸਤੋ! ਆਪਾਂ
ਬਹੁਤ ਖੁਸ਼ਕਿਸਮਤ ਹਾਂ ਕਿ ਆਪਾਂ ਆਮ ਬੰਦੇ ਹਾਂ। ਲੋਕ ਤਰਸਦੇ ਨੇ ਅਜਿਹੇ ਬਣਨ
ਲਈ।