Khalsa News homepage

 

 Share on Facebook

Main News Page

ਕੀ ਚਲੀਹੇ ਗੁਰਮਤਿ ਦਾ ਸਿਧਾਂਤ ਹੈ ?
-: ਇੰਜ. ਦਰਸਨ ਸਿੰਘ ਖਾਲਸਾ, ਕੈਨਬਰਾ, ਆਸਟਰੇਲੀਆ
07.05.2021
#KhalsaNews #DarshanSingh #Chaliha #AntiGurmat

ਚਲੀਹਾ : 40 ਦਿਨਾਂ ਲਈ ਲਗਾਤਾਰ ਬਿਨਾਂ ਰੁੱਕੇ ਕੋਈ ਕੰਮ, ਕਾਰ-ਵਿਹਾਰ, ਕਰਮਕਾਂਡ ਕਰਨਾ।

.. ਚਲੀਹਾ
.. ਦੁਪਹਿਰੇ
.. ਚੁਪਹਿਰੇ
.. ਛੇਪਹਿਰੇ

.. ਗਰਮਤਿ ਫਲਸ਼ਫਾ ਅਜੇਹੇ ਗਿਣਤੀਆਂ-ਮਿਣਤੀਆਂ ਦੇ ਬ੍ਰਾਹਮਣੀ/ਬਿੱਪਰੀ ਕਰਮਕਾਂਡਾਂ ਨੂੰ ਸਿਰੇ ਤੋਂ ਨਕਾਰਦਾ ਹੈ। ਖਾਰਜ਼ ਕਰਦਾ ਹੈ। ਸਿੱਖ ਸਮਾਜ ਵਿਚ ਬ੍ਰਾਹਮਣੀ ਸੋਚ ਦੇ ਮਾਲਿਕ ਘੁਸਪੈਠ ਕਰ ਚੁੱਕੇ ਹਨ, ਜੋ ਆਨੇ-ਬਹਾਨੇ ਆਰੀਅਨ/ਸਨਾਤਨੀ, ਬ੍ਰਾਹਮਣੀ ਕਰਮਕਾਡਾਂ ਨੂੰ ਸਾਰੰਜਾਮ ਦਿੰਦੇ ਰਹਿੰਦੇ ਹਨ। ਇਸੇ ਕਰਕੇ ਸਿੱਖ ਸਮਾਜ ਦੇ 90% ਲੋਕਾਂ ਦੇ ਘਰਾਂ ਵਿਚ ਉਸੇ ਤਰਾਂ ਦੇ ਵਹਿਮਾਂ-ਭਰਮਾਂ, ਪਾਕੰਡਾਂ ਵਾਲੇ ਕਰਮਕਾਂਡ ਕੀਤੇ ਜਾਂਦੇ ਸਾਫ਼ ਵੇਖੇ ਜਾ ਸਕਦੇ ਹਨ।

.. ਗਰਮਤਿ ਦਾ ਫਲ਼ਸ਼ਫਾ ਹੈ :

.. ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥
ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥

.. ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥

.. .. RSS ਰਾਸ਼ਟਰੀ ਸਿੱਖ ਸੰਗਤ ਵਾਲੇ (ਕੀਰਤਨ ਮੰਡਲ) ਵਾਲੇ ਸਿੱਖੀ ਭੇਖ ਵਿਚ ਬ੍ਰਾਹਮਣੀ ਕਰਮ ਕਾਂਡ ਵਾਲੇ ਹੀ ਲੋਕ ਹਨ, ਜਿਹਨਾਂ ਦਾ ਟਾਰਗੇਟ ਹੈ, ਸਿੱਖ ਸਮਾਜ ਅੰਦਰ ਬਿੱਪਰੀ ਰਵਾਇਤਾਂ ਦੀ ਘੁਸਪੈਠ ਕਰਵਾਉਂਣੀ।

.. ਅਫਸੋਸ਼ !! ਕਿ ਸਿੱਖ ਸਮਾਜ ਦੀਆਂ ਧਾਰਮਿੱਕ ਸਿਰਮੌਰ ਜੱਥੇਬੰਦੀਆਂ ਵੀ ਚੁੱਪ-ਚਾਪ ਤਮਾਸ਼ਾ ਵੇਖਦੀਆਂ ਹਨ। ਕੋਈ ਕਮੇਟੀ ਇਹਨਾਂ ਗਰਮਤਿ ਵਿਰੋਧੀ ਗਤੀ-ਵਿੱਧੀਆਂ ਵਿਰੁੱਧ ਕੋਈ ਆਵਾਜ਼ ਬੁਲੰਦ ਨਹੀਂ ਕਰਦੀ। ਕਿਉਂਕਿ ਇਹਨਾਂ ਲੋਕਾਂ ਨੂੰ ਵੋਟਾਂ ਚਾਹੀਦੀਆਂ ਹਨ , ਸੋ ਇਹ ਸਾਰੇ ਭੇਖੀ ਆਪਣਾ ਮੂੰਹ ਬੰਦ ਰੱਖਦੇ ਹਨ।

.. ਲੱਖ ਲਾਹਨਤ ਹੈ।
.. ਸਿੱਖ ਸਮਾਜ ਅੰਦਰ ਜਾਗਰੂਕ ਤਬਕੇ ਨੂੰ ਤਾਂ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਧੰਨਵਾਦ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top