Khalsa News homepage

 

 Share on Facebook

Main News Page

🐯 ਬੰਗਾਲ ਦੇ ਚੋਣ ਨਤੀਜੇ ਪੰਜਾਬ 👳 ਲਈ ਚੁਣੌਤੀ ਹਨ
-: ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
02.05.2021
#KhalsaNews #GurpreetSingh #Chardikala #Bengal #Modi #Mamta

⚠️ ਬੰਗਾਲ ‘ਚ ਕਾਮਰੇਡ ਤੇ ਕਾਂਗਰਸੀ ਵੋਟ ਹਿੰਦੂਤਵੀ ਪ੍ਰਭਾਵ ਤੇ ਮਮਤਾ ਨਾਲ ਖਾਰ ਕਾਰਨ ਭਾਜਪਾ ਦੇ ਹੱਕ ‘ਚ ਭੁਗਤ ਗਈ ਤੇ ਭਾਜਪਾ ਦੀਆਂ ਸੀਟਾਂ 2 ਤੋਂ ਸਿੱਧੀਆਂ 77 ਹੋ ਗਈਆਂ। ਵਕਤੀ ਤੌਰ ‘ਤੇ ਇਹ ਭਾਜਪਾ ਦੀ ਹਾਰ ਹੈ ਪਰ ਲੰਮੀ ਦੌੜ ‘ਚ ਇਹ ਭਾਜਪਾ ਦੀ ਵੱਡੀ ਜਿੱਤ ਹੈ।

💥 ਲੋਕ ਸਭਾ ਚੋਣਾਂ ਜਿੱਤਣੀਆਂ ਵੀ ਭਾਜਪਾ ਨੇ ਦੋ ਸੀਟਾਂ ਤੋਂ ਆਰੰਭੀਆਂ ਸਨ ਤੇ ਹੁਣ ਪੂਰਨ ਬਹੁਮਤ ਲੈ ਕੇ ਬੈਠੇ ਹਨ। ਜੇ 2024 ‘ਚ ਸੰਘੀ ਫਿਰ ਸਰਕਾਰ ਬਣਾ ਗਏ ਤਾਂ 2026 ‘ਚ ਉਹ ਬੰਗਾਲ ‘ਚ ਕੀ ਕਰ ਸਕਣਗੇ, ਇਸਦਾ ਅੰਦਾਜ਼ਾ ਲਾਉਣਾ ਕੋਈ ਬਹੁਤਾ ਔਖਾ ਨੀ।

👩 ਮਮਤਾ ਦੀ ਜਿੱਤ ਦੇ ਬਹੁਤ ਵੱਡੇ ਮਾਇਨੇ ਹਨ, ਇਹ ਬਹੁਤ ਜ਼ਰੂਰੀ ਵੀ ਸੀ, ਖੁਸ਼ੀ ਮਨਾਉਣੀ ਬਣਦੀ ਹੈ, ਪਰ ਸ਼ਾਤਰ ਹਿੰਦੂਤਵੀ ਉਸਨੂੰ ਮਜਬੂਰ ਕਰ ਗਏ ਕਿ ਉਸਨੂੰ ਵਾਰ ਵਾਰ ਕਹਿਣਾ ਪਿਆ ਕਿ ਮੈਂ ਹਿੰਦੂ ਹਾਂ, ਮੈਂ ਚੰਡੀ ਦਾ ਪਾਠ ਕਰਦੀ ਹਾਂ। ਭਾਜਪਾ ਬੇਸ਼ੱਕ ਹਾਰ ਗਈ ਪਰ ਹਿੰਦੂਤਵ ਬੰਗਾਲ ‘ਚ ਵੀ ਜਿੱਤ ਗਿਆ।

👳 ਹੁਣ ਵਾਰੀ ਪੰਜਾਬ ਦੀ ਹੈ। ਗੇਮ ਬੜੀ ਸਪੱਸ਼ਟ ਹੈ। ਪੰਜਾਬ ‘ਚ ਕਿਸੇ ਇੱਕ ਪਾਰਟੀ ਦੀ ਹਵਾ ਨਹੀਂ। ਭਾਜਪਾ ਨੇ ਪੂਰਾ ਖਿਲਾਰਾ ਪਵਾ ਦਿੱਤਾ ਹੈ। ਕਈਆਂ ਨੇ ਭਾਜਪਾ ਦੇ ਬੇੜੇ ‘ਤੇ ਸਵਾਰ ਹੋਣਾ ਸੀ ਪਰ ਕਿਸਾਨ ਮੋਰਚੇ ਕਾਰਨ ਹੁਣ ਲੱਤਾਂ ਭਾਰ ਨਹੀਂ ਝੱਲ ਰਹੀਆਂ।

ਕਾਂਗਰਸ, ਅਕਾਲੀ, ਆਪ, ਬਸਪਾ, ਢੀਂਡਸਾ, ਬ੍ਰਹਮਪੁਰਾ, ਖਹਿਰਾ, ਬੈਂਸ ਭਰਾ, ਪੰਥਕ, ਖੱਬੇਪੱਖੀ, ਕਿਸਾਨ ਮੋਰਚੇ ‘ਚੋਂ ਨਿਕਲਣ ਵਾਲੀ ਸਿਆਸੀ ਪਾਰਟੀ ਤੇ ਹੋਰ ਨਿੱਕਸੁੱਕ, ਕਿਸੇ ਇੱਕ ਕੋਲ ਤਾਕਤ ਨਹੀਂ। ਪੰਜਾਬ ਤੋਂ ਬਾਹਰਲੇ ਸੂਬਿਆਂ ਦੀਆਂ ਵੋਟਾਂ ਬਣਾ ਕੇ ਭਾਜਪਾ ਸ਼ਹਿਰੀ ਖੇਤਰ ‘ਚ ਸੀਟਾਂ ਵਧਾਉਣ ਲਈ ਹੰਭਲਾ ਮਾਰੇਗੀ। ਸਰਕਾਰ ਬਣਾ ਲੈਣਾ ਉਸਦੇ ਵੱਸ ਦੀ ਗੱਲ ਭਾਵੇਂ ਨਹੀਂ ਜਾਪਦੀ ਪਰ ਉਹ ਆਪਣਾ ਵੋਟ ਸ਼ੇਅਰ ਵਧਾ ਕੇ ਛੋਟੇ ਦਲਾਂ ਨੂੰ ਖਿੱਚ ਕੇ ਆਪਣੀ ਪੈਰ ਜ਼ਰੂਰ ਵੱਡੀ ਪੱਧਰ ‘ਤੇ ਜਮਾ ਜਾਵੇਗੀ, ਜਿਵੇਂ ਬੰਗਾਲ ‘ਚ ਹੱਥ ਫੇਰ ਗਈ ਹੈ। ਫਿਰ 2022 ਨਹੀਂ ਤਾਂ 2027 ਸਹੀ।

😟 ਅਫ਼ਸੋਸ! ਪੰਜਾਬ ਕੋਲ ਮਮਤਾ ਵਰਗਾ ਇੱਕ ਵੀ ਆਪਣੇ ਸੂਬੇ, ਆਪਣੀ ਬੋਲੀ, ਆਪਣੇ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਲੀਡਰ ਨਹੀਂ, ਜਿਸਦੇ ਮਗਰ ਲੋਕ ਵੀ ਹੋਣ ਤੇ ਉਸਨੂੰ ਕੇਂਦਰ ਅੱਗੇ ਪੂਛ ਹਿਲਾਉਣ ਦੀ ਆਦਤ ਵੀ ਨਾ ਹੋਵੇ।

👉 ਪੰਜਾਬ ਅੱਗੇ ਵੱਡੀ ਚੁਣੌਤੀ ਹੈ। ਟੈਗੋਰ ਦੀ ਨਕਲ ਕਰਨ ਵਾਲੇ ਨੇ ਬੱਸ ਸਿਰ ‘ਤੇ ਪੱਗ ਹੀ ਰੱਖਣੀ ਹੈ ਹੁਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top