Khalsa News homepage

 

 Share on Facebook

Main News Page

ਲੜਕੀਆਂ ਤੋਂ ਕਿਉਂ ਡਰ ਰਿਹੈ ਕੰਜਕਾਂ ਪੂਜਣ ਵਾਲਾ ਦੇਸ਼ ?
-: ਅਵਤਾਰ ਸਿੰਘ ਟਹਿਣਾ
16 ਫਰਵਰੀ 2021
- ਐੱਨਜ਼ੈੱਡ ਪੰਜਾਬੀ ਨਿਊਜ, ਆਕਲੈਂਡ, ਨਿਊਜ਼ੀਲੈਂਡ
+64210553075

ਬੱਚੀਆਂ ਨਾਲ ਸਬੰਧਤ ਕਿਸਾਨੀ ਅੰਦੋਲਨ ਨਾਲ ਜੁੜੀਆਂ ਕਈ ਘਟਨਾਵਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਰਹੀਆਂ ਹਨ ਕਿ ਕੀ ਭਾਰਤ ਦੇਸ਼ 20-22 ਸਾਲ ਦੀਆਂ ਸੋਚਵਾਨ ਬੱਚੀਆਂ ਤੋਂ ਡਰਨ ਲੱਗ ਪਿਆ ਹੈ ? ਜੋ ਆਮ ਕਰਕੇ ਤੋਂ ‘ਕੰਜਕਾਂ ਪੂਜਣ’ ਭਾਵ ਕੰਨਿਆਵਾਂ ਦਾ ਸਤਿਕਾਰ ਕਰਨ ਵਾਲਾ ਦੇਸ਼ ਮੰਨਿਆ ਜਾਂਦਾ ਹੈ।

ਪੰਜਾਬ ਦੀ 23 ਕੁ ਸਾਲ ਦੀ ਧੀ ਨੌਦੀਪ ਕੌਰ ਅਤੇ ਬੈਂਗਲੁਰੂ ਦੀ 22 ਕੁ ਸਾਲ ਦੀ ਵਾਤਾਵਰਨ ਵਰਕਰ ਮੁਟਿਆਰ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਇਲਾਵਾ ਸਵੀਡਨ ਦੀ 18 ਸਾਲਾ ਵਾਤਾਰਰਨ ਪ੍ਰੇਮੀ ਗਰੇਟਾ ਧੰਮਬਰਗ ਅਤੇ ਅਮਰੀਕਾ ਦੀ ਗਾਇਕ ਬ'ਚੀ ਰਿਹਾਨਾ ਵੱਲੋਂ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਤੋਂ ਬਾਅਦ ਸਰਕਾਰ ਦੇ ਹਿੱਸੇਦਾਰਾਂ 'ਚ ਮਚੀ ਖਲਬਲੀ ਦਰਸਾਉਂਦੀ ਹੈ ਕਿ ਸਰਕਾਰ ਬੱਚੀਆਂ ਦੇ ਵਿਚਾਰਾਂ ਤੋਂ ਡਰਨ ਲੱਗ ਪਈ ਹੈ।

ਪਿਛਲੇ ਦਿਨੀਂ ਦੁਨੀਆਂ ਭਰ ਦੇ ਲੋਕਾਂ ਨੇ ਵੇਖਿਆ ਹੈ ਕਿਸ ਤਰ੍ਹਾਂ ਭਾਰਤ 'ਚ ਗਰੇਟਾ ਦੇ ਪੁਤਲੇ ਫੂਕੇ ਗਏ। ਪੁਤਲੇ ਫੂਕਣ ਵਾਲਿਆਂ 'ਚ ਕਈ ਅਜਿਹੇ ਲੋਕ ਵੀ ਹੋਣਗੇ, ਜੋ ਵਿਸ਼ੇਸ਼ ਮੌਕਿਆਂ ‘ਤੇ ਕੰਜਕਾਂ ਦੀ ਪੂਜਾ ਵੀ ਕਰਦੇ ਹੋਣਗੇ। ਕੀ ਅਜਿਹੇ ਲੋਕ ਸਿਰਫ ਇਹੀ ਸਮਝਦੇ ਹਨ ਕਿ ਦੇਸ਼-ਵਿਦੇਸ਼ ਦੀਆਂ ਧੀਆਂ ਸਿਰਫ਼ ਤਰਸ ਦੀਆਂ ਹੀ ਪਾਤਰ ਬਣੀਆਂ ਰਹਿਣ ਅਤੇ ਲੋੜ ਪੈਣ 'ਤੇ ਲੋੜਵੰਦ ਲੋਕਾਂ ਦੀ ਆਵਾਜ਼ ਨਾ ਚੁੱਕਣ ?

ਤਾਜ਼ਾ ‘ਟੂਲ-ਕਿੱਟ’ ਮਾਮਲੇ 'ਚ ਦਿੱਲੀ ਪੁਲੀਸ ਵੱਲੋਂ ਕੁੜੀ ਦਿਸ਼ਾ ਰਵੀ ਦੀ ਗ੍ਰਿਫਤਾਰੀ 'ਤੇ ਅਦਾਲਤ 'ਚ ਪੇਸ਼ ਕਰਨ ਦੀ ਵਿਖਾਈ ਗਈ ਚੁਸਤੀ ਫੁਰਤੀ ਦਰਸਾਉਂਦੀ ਹੈ ਕਿ ਆਮ ਲੋਕਾਂ ਨੂੰ ਮੌਲਿਕ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਨਵੀਂ ‘ਦਿਸ਼ਾ’ ਵੱਲ ਚੁੱਕੇ ਜਾ ਰਹੇ ਕਦਮ ਹੈਰਾਨ ਕਰਨ ਵਾਲੇ ਹਨ ਕਿ ਜੇਕਰ ਲੋਕਤੰਤਰੀ ਦੇਸ਼ 'ਚ ਆਮ ਲੋਕਾਂ ਨੂੰ ਅਵਾਜ਼ ਉਠਾਉਣ ਦਾ ਹੱਕ ਨਹੀਂ ਤਾਂ ਹੋਰ ਕਿੱਥੇ ਮਿਲੇਗਾ?

ਕਾਨੂੰਨੀ ਮਾਹਿਰ ਮੰਨਦੇ ਹਨ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 22 ਅਨੁਸਾਰ ਗਿ੍ਰਫ਼ਤਾਰ ਕੀਤਾ ਗਿਆ ਹਰ ਵਿਅਕਤੀ ਕਿਸੇ ਵੀ ਅਦਾਲਤ 'ਚ ਸੁਣਵਾਈ ਲਈ ਆਪਣੀ ਮਰਜ਼ੀ ਦੇ ਵਕੀਲ ਨੂੰ ਨਾਲ ਲਿਜਾ ਸਕਦਾ ਹੈ। ਪਰ ਰਿਪੋਰਟਾਂ ਆ ਰਹੀਆਂ ਹਨ ਕਿ ਦਿਸ਼ਾ ਰਵੀ ਦੇ ਕੇਸ 'ਚ ਅਜਿਹਾ ਨਹੀਂ ਹੋਇਆ। ਇਸ ਕਾਨੂੰਨੀ ਖਾਮੀ ਦਾ ਨਵੀਂ ਦਿੱਲੀ 'ਚ ਡਿਊਟੀ ਮਜਿਸਟਰੇਟ ਨੇ ਵੀ ਨੋਟਿਸ ਲਿਆ ਹੈ। ਇਸ ਕੇਸ 'ਚ ਅਜਿਹਾ ਪ੍ਰਭਾਵ ਸਾਹਮਣੇ ਆ ਰਿਹਾ ਹੈ ਕਿ ਦੇਸ਼ ਦੀ ਪੁਲੀਸ ਆਜ਼ਾਦੀ ਤੋਂ ਕਰੀਬ ਪੌਣੀ ਸਦੀ ਲੰਘ ਜਾਣ ਤੋਂ ਬਾਅਦ ਵੀ ਸੱਤਾਧਾਰੀਆਂ ਦੀ ‘ਜੀ-ਹਜ਼ੂਰੀ’ ਵਾਲੀ ਮਾਨਸਿਕਤਾ ਦਾ ਪੱਲਾ ਨਹੀਂ ਛੱਡ ਸਕੀ। ਇਹ ਵੀ ਹੋ ਸਕਦਾ ਹੈ ਕਿ ਆਪਣੇ ‘ਆਕਾ’ ਨੂੰ ਖੁਸ਼ ਕਰਨ ਲਈ ਕਿਸੇ ਵੱਡੇ ਪੁਲੀਸ ਅਧਿਕਾਰੀ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਾਰਵਾਈ ਕੀਤੀ ਹੋਵੇ। ਹਾਲਾਂਕਿ ਕਾਨੂੰਨ 'ਚ ਆਮ ਲੋਕਾਂ ਦਾ ਵਿਸ਼ਵਾਸ਼ ਬਣਾ ਕੇ ਰੱਖਣ ਲਈ ਪੁਲੀਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਅਜੋਕੇ ਹਾਲਾਤ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਪੁਲੀਸ ਸਿਰਫ਼ ਤੇ ਸਿਰਫ਼ ਸੱਤਾਧਾਰੀਆਂ ਦਾ ਪੱਖ ਪੂਰਨ ਜੋਗੀ ਰਹਿ ਗਈ ਹੈ। ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਪੁਲੀਸ ਪ੍ਰਸ਼ਾਸ਼ਨ ਦੀ ਦੁਰਵਰਤੋਂ ਕੀਤੇ ਬਾਰੇ ਕਿਸਾਨ ਆਗੂਆਂ ਵੱਲੋਂ ਲਗਾਤਾਰ ਦੋਸ਼ ਲਾਏ ਜਾ ਰਹੇ ਹਨ।

ਇਸੇ ਆਲਮ 'ਚ ਪੰਜਾਬ ਦੇ ਲੋਕ ਨੌਦੀਪ ਕੌਰ ਦੀ ਪੁਲੀਸ ਤੋਂ ਰਿਹਾਈ ਲਈ ਲਗਾਤਾਰ ਜ਼ੋਰ ਪਾ ਰਹੇ ਹਨ। ਪਰ ਦੋ ਹੋਰ ਕੇਸਾਂ 'ਚ ਜ਼ਮਾਨਤ ਦੇ ਬਾਵਜੂਦ ਜਨਵਰੀ ਵਾਲੇ ਕੇਸ 'ਚ ਅਜੇ ਵੀ ਉਸਦੀ ਜ਼ਮਾਨਤ ਨਹੀਂ ਹੋਈ। ਰਿਪੋਰਟਾਂ ਦੱਸ ਰਹੀਆਂ ਹਨ ਕਿ ਨੌਦੀਪ ਕੌਰ ਅਜਿਹੇ ਕਾਮਿਆਂ ਲਈ ਆਸ ਦੀ ਨਵੀਂ ਰੌਸ਼ਨੀ ਦਾ ‘ਦੀਪ’ ਬਣ ਕੇ ਆਈ ਹੈ , ਜੋ ਅਗਿਆਨਤਾ ਦੇ ਹਨੇਰੇ 'ਚ ਧੋਖਾ ਖਾਣ ਲਈ ਮਜਬੂਰ ਹਨ। ਪੁਲੀਸ ਦੀ ਆਪਾ-ਧਾਪੀ ਦੇ ਦੌਰ 'ਚ ਸਾਊਥ ਇੰਡੀਅਨ ਬੱਚੀਆਂ ਵੀ ਅਜਿਹੇ ਹੀ ਪੁਲੀਸਤੰਤਰ ਦਾ ਸਿ਼ਕਾਰ ਹੋ ਰਹੀਆਂ ਹਨ। ਜਿਸਦੀ ਪੂਰੀ ਦੁਨੀਆ 'ਚ ਨਿਖੇਧੀ ਹੋ ਰਹੀ ਹੈ।

ਗਰੇਟਾ ਅਤੇ ਰਿਹਾਨਾ ਦੇ ਟਵੀਟ ਤੋਂ ਬਾਅਦ ਜਿਸ ਤਰ੍ਹਾਂ ਨਫ਼ਰਤੀ ਅਨਸਰਾਂ ਨੇ ਬੱਚੀਆਂ ਵਿਰੁੱਧ ਜ਼ਹਿਰ ਉਗਲਿਆ, ਉਸ ਬਾਰੇ ਸਭ ਜਾਣਦੇ ਹਨ। ਵੱਡਾ ਸਵਾਲ ਇਹ ਵੀ ਉਭਰ ਰਿਹਾ ਹੈ ਕਿ ਕੀ ਭਾਰਤ ਹੁਣ ਐਨਾ ਕਮਜ਼ੋਰ ਹੋ ਗਿਆ ਹੈ ਕਿ ਬੱਚੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਤੋਂ ਵੀ ਘਬਰਾਉਣ ਲੱਗ ਪਿਆ ਹੈ।

ਖ਼ੈਰ ! ਸੱਤਾਧਾਰੀਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕਤੰਤਰੀ ਢਾਂਚੇ 'ਚ ਲੋਕਾਂ ਦੀ ਆਵਾਜ਼ ਨੂੰ ਜਿਆਦਾ ਦੇਰ ਤੱਕ ਦਬਾਇਆ ਨਹੀਂ ਜਾ ਸਕਦਾ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਪਾਰਲੀਮੈਂਟ 'ਚ ਦਾਅਵਾ ਕੀਤਾ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੀ ਨਹੀਂ ਸਗੋਂ ਇਹ ਤਾਂ ਲੋਕਤੰਤਰ ਦੀ ਮਾਂ ਹੈ। ਜੇ ਇਹ ਗੱਲ ਸ'ਚ ਹੈ ਤਾਂ ਵੱਡਾ ਸਵਾਲ ਇਹ ਵੀ ਹੈ ਕਿ ਲੋਕਤੰਤਰ ਦੀ ਮਾਂ ਦੀਆਂ ‘ਧੀਆਂ’ ਨੂੰ ਸਲਾਖਾਂ ਪਿੱਛੇ ਕਿਉਂ ਬੰਦ ਕੀਤਾ ਜਾ ਰਿਹਾ ਹੈ? ਜੋ 'ਭਾਰਤ ਮਾਂ ਦੇ ਵਿਹੜੇ' 'ਚ ਆਮ ਲੋਕਾਂ ਦੀ ਭਲਾਈ ਲਈ ਅਵਾਜ਼ ਉਠਾ ਰਹੀਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top