Khalsa News homepage

 

 Share on Facebook

Main News Page

💥 ਨੌਦੀਪ ਕੌਰ ਨੂੰ ਰਿਹਾ ਕਰੋ 💥
-: ✍️ ਪ੍ਰੋ. ਬਲਵਿੰਦਰਪਾਲ ਸਿੰਘ
06.02.2021
#KhalsaNews #SikhLivesMatter #Standwithfarmerschallenge #FarmersProtest #NodeepKaur

ਦਲਿਤ ਹੋਣਾ ਆਪਣੇ ਆਪ ਵਿਚ ਦੁਖਾਂਤ ਹੈ। ਹੁਣ ਵੀ ਭਾਰਤੀ ਸਮਾਜ ਵਿਚ ਦਲਿਤ ਭਾਈਚਾਰੇ ਦਾ ਸਤਿਕਾਰ ਨਹੀਂ। ਵਰਨ ਆਸ਼ਰਮ ਦੀ ਰੀਤ ਚਲ ਰਹੀ ਹੈ ,ਕਿਉਕਿ ਸੰਵਿਧਾਨ ਦਾ ਸਤਿਕਾਰ ਨਹੀਂ।ਖਬੇ ਪਖੀ ਚੁਪ ਹਨ ,ਇਹਨਾਂ ਮਨੁੱਖੀ ਅਧਿਕਾਰਾਂ ਦੀਆਂ ਘਟਨਾਵਾਂ ਬਾਰੇ।ਸਿਰਫ ਸਿਖ ਇਸ ਕਰਕੇ ਆਵਾਜ਼ ਉਠਾ ਰਹੇ ਹਨ ਕਿ ਦਲਿਤ ਸਾਡੇ ਆਪਣੇ ਹਨ।ਦਲਿਤ ਭਾਈਚਾਰਾ ਗੁਰੂ ਸਾਹਿਬਾਨ ਨੇ ਆਪਣੀ ਹਿੱਕ ਨਾਲ ਲਗਾਇਆ ਹੈ। ਗੁਰੂ ਸਾਹਿਬਾਨ ਨੇ ਇਹਨਾਂ ਦੇ ਢਾਡੀ ਅਖਵਾਕੇ ਮਾਣ ਮਹਿਸੂਸ ਕਰਵਾਇਆ ਹੈ। ਸਿੱਖ ਮਨੁੱਖਤਾ ਪਖੀ ਤੇ ਸਾਂਝੀਵਾਲਤਾ ਵਿੱਚ ਯਕੀਨ ਕਰਦੇ ਹਨ।

ਲਗਾਤਾਰ ਇਹਨਾਂ ਵਿਚ ਤਬਦੀਲੀ ਵਾਪਰ ਰਹੀ ਹੈ ਦਲਿਤਾਂ ਦੇ ਹਕਾਂ ਤੇ ਇਨਸਾਫ ਪ੍ਰਤੀ।23 ਸਾਲ ਦੀ ਪਤਰਕਾਰ ਕੁੜੀ ਨੌਦੀਪ ਕੌਰ ਜੋ ਦਲਿਤਾਂ ਕਿਸਾਨਾਂ ਮਜਦੂਰਾਂ ਦੇ ਹੱਕ ਵਿੱਚ ਲਿਖਦੀ ਰਹੀ, 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ। ਉਸ ਨੂੰ 20 ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ।

ਨੌਦੀਪ ਕੌਰ ਦੇ ਵਕੀਲ ਨੇ ਦੱਸਿਆ ਹੈ ਕਿ ਮੈਡੀਕਲ ਚੈਕਅੱਪ ਤੋਂ ਬਾਅਦ ਨੌਦੀਪ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੈਰਾਨੀ ਹੈ ਕਿ ਕੋਈ ਕਿਸਾਨ ਆਗੂ ਇਸ ਬੱਚੀ ਦੇ ਹੱਕ ਵਿਚ ਇਕ ਸ਼ਬਦ ਨਹੀਂ ਬੋਲਿਆ। ਸ਼ਾਇਦ ਇਹ ਯੂਨੀਅਨ ਮੈਂਬਰ ਨਹੀਂ ਸੀ। ਇੱਕ ਬਹੁਜਨ ਦਾ ਮੈਂਬਰ ਇਸ ਮੋਰਚੇ ਵਿਚ ਸ਼ਹੀਦ ਹੋ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਕਿਸਾਨ ਨਹੀਂ ਸੀ। ਯੂਨੀਅਨ ਮੈਂਬਰ ਨਹੀਂ ਸੀ।ਆਖਿਰ ਬਸਪਾ ਨੇ ਉਸਦੀ ਸਹਾਇਤਾ ਕੀਤੀ।

ਜਾਤ ਪਾਤ ਬੀਜ ਨਾਸ਼ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਲਿਖਿਆ ਹੈ ਕਿ ਕਾਮਰੇਡ ਸਮਾਜਵਾਦੀ ਜਾਤੀਵਾਦ ਨੂੰ ਆਪਣੇ ਵਿਚਾਰ ਵਿਚੋਂ ਖਾਰਜ ਕਰਦੇ ਵਰਨ ਆਸ਼ਰਮੀ ਕਤਾਰ ਵਿਚ ਖੜ ਜਾਂਦੇ ਹਨ। ਉਹ ਸਮਾਜ ਮੁਕਤੀ ਬਾਰੇ ਨਹੀਂ ਸੋਚ ਸਕਦੇ। ਬਾਬਾ ਸਾਹਿਬ ਦਾ ਇੱਕ ਇੱਕ ਅੱਖਰ ਸੱਚ ਹੈ। ਇਹ ਵਰਤਾਰਾ ਨਸਲਵਾਦੀ ਵੀ ਹੈ ਤੇ ਜਾਤੀਵਾਦੀ ਵੀ। ਇਹ ਸਾਂਝੀਵਾਲਤਾ ਦੇ ਵਿਚਾਰ ਵਿਰੋਧੀ ਹਨ। ਯੂਨੀਅਨ ਕਲਚਰ ਕਦੇ ਸਫਲ ਨਹੀਂ ਹੋ ਸਕਦਾ।

ਗੁਰੂ ਸਾਹਿਬਾਨ ਦਾ ਸੱਚ ਬਹੁਤ ਵੱਡਾ ਹੈ। ਸੱਚ ਸਟੇਟ ਕੋਲ ਵੀ ਹੈ। ਲੀਡਰਾਂ ਕੋਲ ਵੀ ਹੈ। ਪੀੜਤ ਲੋਕਾਂ ਦਾ ਵੀ ਹੈ। ਸੁਆਲ ਪੈਦਾ ਹੁੰਦਾ ਹੈ ਅਸਲ ਸੱਚ ਕੀ ਹੈ। ਜੋ ਗੁਰੂ ਸਾਹਿਬਾਨ ਨੇ ਸੱਚ ਉਭਾਰਿਆ ਹੈ ਉਹ ਵੱਡਾ ਤੇ ਅਸਲ ਸੱਚ ਹੈ। ਗੁਰੂ ਸਾਹਿਬਾਨ ਕਹਿੰਦੇ ਹਨ ਉਸ ਸਚ ਦੇ ਕੋਈ ਅਰਥ ਨਹੀਂ ਜਿਸ ਵਿਚ ਨੈਤਿਕਤਾ ਤੇ ਆਚਾਰ ਸ਼ਾਮਲ ਨਹੀਂ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥

ਗੁਰਬਾਣੀ ਜੋ ਸਦਭਾਵਨਾ, ਸਹਿਨਸ਼ੀਲਤਾ, ਸਦਾਚਾਰ, ਸਾਂਝੀਵਾਲਤਾ, ਬਰਾਬਰੀ, ਮਾਨਵੀ ਏਕਤਾ ਮਜ਼ਬੀ ਆਜ਼ਾਦੀ, ਭਰਾਤਰੀ-ਭਾਵ ਆਦਿ ਅਨੇਕਾਂ ਸਦਗੁਣ ਸਿਖਾਉਂਦੀ ਹੈ ਤੇ ਬੁਰਿਆਈਆਂ ਤੋਂ ਦੂਰ ਲਿਜਾ ਕੇ ਉਸ ਸੱਚੇ ਨਾਲ ਅਭੇਦ ਹੋਣ ਦਾ ਰਾਹ ਦੱਸਦੀ ਹੈ, ਅਜੋਕੇ ਸਮੇਂ ਲਈ ਬਹੁਤ ਵੱਡਾ ਸੁਨੇਹਾ ਦਿੰਦੀ ਹੈ ਤੇ ਆਖਦੀ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥
(ਪੰਨਾ ੧੩੪੯)
...ਪਰ ਇਸ ਸੱਚ ਨੂੰ ਯੂਨੀਅਨ ਲੀਡਰਸ਼ਿਪ ਕਦੋਂ ਸਮਝਣਗੇ ਜੋ ਨੈਤਿਕਤਾ ਨੂੰ ਅਪਣਾਏ ਬਿਨਾਂ ਸੱਚ ਹੋਣ ਦਾ ਦਾਅਵਾ ਕਰ ਰਹੇ ਹਨ। ਇਸ ਵਿਚੋਂ ਮਨੁੱਖੀ ਅਧਿਕਾਰ ਵੀ ਖਾਰਜ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top