ਕਿਵੇਂ
ਸ਼ਬਦੀ ਹਿੰਸਾ ਨੂੰ ਹੱਲਾਸ਼ੇਰੀ ਦੇ ਕੇ ਉਸ ਹਿੰਸਾ ਨੂੰ ਜੁਆਨ ਕਰਨ ਵਾਲੇ ਉਸ ਰੇਡੀਉ ਵਿਰਸਾ
ਦੇ ਸਰੋਤੇ ਜਦੋਂ ਉਹੀ ਸ਼ਬਦੀ ਹਿੰਸਾ ਵੈਲੀ ਬਣ ਖੰਜਰ ਦੀ ਹਿੰਸਾ ਬਣਕੇ ਸਾਹਮਣੇ ਟੱਕਰੀ
ਤਾਂ ਉਸ ਖੰਜਰ ਵਾਲੀ ਬਲਦੀ ਹਿੰਸਾ ਤੇ ਅੱਜ ਹੋਰ ਭੜਕਾਵੇਂ ਸ਼ਬਦਾਂ ਦਾ ਤੇਲ ਪਾ ਕੇ ਭਾਂਬੜ
ਬਣਾਉਣ ਵਿੱਚ ਲੱਗੇ ਹੋਏ ਨੇ।
ਉਏ ਭਲਿਉ, ਨਾਨਕ ਦੇ ਯਾਰ ਵਾਲਾ ਫੱਟਾ ਗਲ ਵਿੱਚ ਪਾਉਣ
ਵਾਲੇ ਨੂੰ ਕੂਕਾਂ ਮਾਰਕੇ ਦੱਸਣਾ ਨਹੀਂ ਪੈਂਦਾ ਕੇ ਉਹ ਵਾਕਿਆ ਹੀ ਨਾਨਕ ਦਾ ਯਾਰ ਹੈ,
ਬਲਕਿ ਨਾਨਕ ਦਾ ਯਾਰ ਹੋਣਾ ਉਸ ਦੇ ਕਿਰਦਾਰ ਵਿਚੋਂ ਝਲਕਾਂ ਮਾਰੇ ਤਾਂ ਮੰਨੀਏ ਕੇ ਉਹ
ਅਸਲ ਵਿੱਚ ਨਾਨਕ ਦਾ ਯਾਰ ਬਣਿਆ।
ਨਾਨਕ ਨੇ ਬਾਬਰ ਨੂੰ ਜਾਬਰ ਕਹਿਣ ਦਾ ਹੀਆਂ ਕੀਤਾ ਕਿਉਂਕਿ ਨਾਨਕ ਦੇ ਕੋਲ ਉਹ ਵਿਚਾਰ ਦੀ
ਖੜਗ ਸੀ ਜਿਸ ਅੱਗੇ ਬਾਬਰ ਦੀ ਤਲਵਾਰ ਵੀ ਵਾਰ ਨਾ ਕਰ ਸਕੀ।
ਬਾਬਾ ਨਾਨਕ ਜਦੋਂ ਮੱਕੇ ਗਿਆ ਤਾਂ ਅਗਲਿਆਂ ਦੇ ਚੋਟੀ ਦੇ ਵਿਦਵਾਨਾਂ ਨੂੰ ਸਭਿਅਕ
ਵੀਚਾਰ ਚਰਚਾ ਦੇ ਨਾਲ ਕਾਇਲ ਕੀਤਾ ਕੇ ਗੈਰਾਂ ਨੇ ਵੀ ਪਿਆਰ ਅਤੇ ਸਤਿਕਾਰ ਵਿੱਚ ਭਿੱਜਕੇ
ਬਗਦਾਦ ਵਿੱਚ ਬਾਬੇ ਦੀ ਯਾਦਗਾਰ ਵਿੱਚ ਅਸਥਾਨ ਬਣਾ ਦਿੱਤਾ।
ਕਿਉਂ? ਕਿਂਉਕਿ ਬਾਬੇ ਦੀ ਦਲੀਲ ਵਿਚੋਂ ਮਨੁੱਖਤਾ
ਦਾ ਪਿਆਰ ਡੁੱਲ ਡੁੱਲ ਪੈਂਦਾ ਸੀ, ਬਾਬੇ ਨੇ ਵਿਚਾਰਾਂ ਵਲੋਂ ਵਖਰੇਵੇਂ ਹੁੰਦੇ ਹੋਇਆਂ ਵੀ
ਵਿਚਾਰ ਗੋਸ਼ਟੀ ਕਰਨ ਦੇ ਅੰਦਾਜ਼ ਨੇ ਗੈਰਾਂ ਨੂੰ ਵੀ ਇਉਂ ਸੋਚਣ ਲਾ ਦਿੱਤਾ ਸੀ ਕੇ ਜਿਵੇਂ
ਬਾਬੇ ਨਾਨਕ ਨੇ ਉਹਨਾਂ ਨੂੰ ਗਲਵਕੜੀ ਵਿੱਚ ਲੈ ਲਿਆ ਹੋਵੇ। ਇਹੀ ਪਿਆਰ ਦੀ ਗਲਵਕੜੀ ਵਿੱਚ
ਗੈਰਾਂ ਨੂੰ ਵੀ ਨਾਨਕ ਦੇ ਯਾਰ ਹੋਣ ਦਾ ਫਖਰ ਮਹਿਸੂਸ ਹੋਇਆ ਸੀ ਅਤੇ ਹੈ।
ਪਰ ਤੁਸੀਂ ਅੱਜ ਸਿੱਖੀ ਦੇ ਲੰਬੜਦਾਰ ਬਣਕੇ ਰੇਡੀਉ ਵਿਰਸਾ ਤੋਂ ਨਫਰਤਾਂ ਦੀਆਂ ਅੱਗਾਂ
ਬਾਲਦੇ ਨਹੀਂ ਥੱਕਦੇ, ਇਹੀ ਕਾਰਨ ਹੈ ਕੇ ਤੁਹਾਨੂੰ ਵਾਰ ਵਾਰ ਕੂਕ ਕੂਕ ਕੇ ਲੋਕਾਂ ਨੂੰ
ਦੱਸਣਾ ਪੈਂਦਾ ਹੈ ਕੇ ਤੁਸੀਂ ਨਾਨਕ ਦੇ ਯਾਰ ਹੋ !!
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ
ਦੇ ਗੁਰਮਤਿ ਦੇ ਸਿਧਾਂਤ ਨੂੰ ਤੁਸੀਂ ਸ਼ਾਇਦ ਭੁੱਲ ਗਏ ਹੋ ਕੇ ਗੁਰੂ ਗੋਬਿੰਦ ਸਿੰਘ ਵੀ ਉਸੇ
ਨਾਨਕ ਸੋਚ ਦਾ ਸਰੂਪ ਹੈ।
ਜਿਸ ਬਾਬੇ ਨਾਨਕ ਨੇ ਆਪਣੇ ਦੋ ਬਿੰਦੀ ਪੁੱਤਾਂ ਦੇ ਮੋਹ ਨੂੰ ਤਿਆਗਕੇ ਭਾਈ ਲਹਿਣੇ ਨੂੰ
ਗੁਰਤਾ ਗੱਦੀ ਤੇ ਬਿਰਾਜਿਆ ਤੇ ਗੁਰੂ ਅੰਗਦ ਬਣਾਇਆ ਤੁਸੀਂ ਉਸੇ ਬਾਬੇ ਨਾਨਕ ਦੇ ਦਸਮ ਸਰੂਪ
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਚਮਕੌਰ ਦੀ ਗੜ੍ਹੀ ਵਿੱਚ ਘਿਰੇ ਨੂੰ ਹੀ
ਰੇਡੀਉ ਵਿਰਸਾ ਤੋਂ ਪੁੱਤਾਂ ਦੇ ਮੋਹ ਵਿੱਚ ਗ੍ਰੱਸਿਆ, ਪੁੱਤਾਂ ਨੂੰ ਲੁਕਾਉਂਦਾ, ਲਾਚਾਰ,
ਡਰਪੋਕ, ਮਜਬੂਰ ਆਦਿ ਬਿਆਨ ਕੀਤਾ ਪਰ ਤੁਸੀਂ ਰੇਡੀਉ ਵਿਰਸਾ ਦੇ ਬੀਬੇ ਸਰੋਤੇ ਬਣਕੇ ਇਹ ਸਭ
ਕੁਝ ਹਜਮ ਕੀਤਾ।
ਕੀ ਉਸੇ ਦਸਮ ਪਿਤਾ ਨੂੰ ਦਮਦਮਾ ਸਾਹਿਬ ਦੀ ਧਰਤੀ ਤੋਂ ਤੁਹਾਡੇ ਵਲੋਂ ਦੋਸ਼ੀ ਐਲਾਨੇ
ਗੋਲਕ ਦੇ ਲਾਲਚੀ ਸਿੰਘਾਂ ਕੋਲੋਂ ਡਰਦਾ, ਲੁਕਦਾ ਛਿਪਦਾ,
ਦੱਖਣ ਪਹੁੰਚਿਆ ਅਤੇ ਬੰਦੇ ਵੈਰਾਗੀ ਦੀਆਂ ਲੇਲੜ੍ਹੀਆਂ ਕੱਢਦਾ ਦਰਸਾ ਕੇ ਤੁਸੀਂ ਦਸਮ
ਪਾਤਸ਼ਾਹ ਦੀ ਸਖਸ਼ੀਅਤ ਨੂੰ ਮਲੀਆਮੇਟ ਕਰਨ ਵਿੱਚ ਕੋਈ ਕਸਰ ਬਾਕੀ ਛੱਡੀ ਹੈ?
ਅੱਜ ਤੁਸੀਂ ਕਿਹੜੀ ਜ਼ੁਬਾਨ ਦੇ ਨਾਲ ਨਾਨਕ ਦੇ ਯਾਰ ਬਣਨ
ਦੇ ਦਾਅਵੇ ਕਰਦੇ ਹੋ?
ਉਸ ਵੇਲੇ ਨਾਨਕ ਵਾਲੀ ਬਾਬਰ ਨੂੰ ਜਾਬਰ ਕਹਿਣ ਦੀ ਤੁਹਾਡੀ ਹਿੰਮਤ ਕਿਥੇ ਚਲੀ ਜਾਂਦੀ
ਹੈ ਜਦੋਂ ਇਹੋ ਜਿਹੇ ਕਲੰਕ ਪਾਤਸ਼ਾਹੀਆਂ ਤੇ ਰੇਡੀਉ ਵਿਰਸਾ ਤੋਂ ਸ਼ਰੇਆਮ ਮੜ੍ਹੇ ਜਾਂਦੇ
ਨੇ?
ਤੁਸੀਂ ਚਮਕੌਰ ਦੀ ਗੜ੍ਹੀ ਵਿੱਚ ਦਸਮ ਪਿਤਾ ਤੋਂ ਹੱਸ ਕੇ ਜਾਨਾਂ ਵਾਰਨ ਵਾਲੇ 40 ਸਿੰਘਾਂ
ਨੂੰ ਹੀ ਦਸਮ ਪਿਤਾ ਨੂੰ ਮਿਹਣੇ ਮਾਰਦੇ ਤੇ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਵਿੱਚ ਭੇਜਣ
ਵਾਸਤੇ ਮਜਬੂਰ ਕਰਨ ਦਾ ਕਲੰਕ ਲਾਇਆ ਪਰ ਤੁਹਾਡੇ ਕਲੇਜੇ ਵਿਚੋਂ ਇੱਕ ਵੀ ਹੂਕ ਨਾ ਨਿਕਲੀ?
ਹੱਦ ਹੋ ਗਈ, ਅਜੇ ਵੀ ਤੁਸੀਂ ਨਾਨਕ ਦੇ ਯਾਰ?
ਤੁਸੀਂ ਦਸਮ ਪਿਤਾ ਦੇ ਮਹਿਲ ਮਾਤਾ ਸੁੰਦਰੀ ਨੂੰ ਮੁਗਲਾਂ ਦੀ ਸੂਹੀਆ ਤੇ ਮੁਗਲ
ਬਾਦਸ਼ਾਹਾਂ ਨਾਲ ਦਿੱਲੀ ਵਿੱਚ ਰੰਗ ਰਲੀਆਂ ਮਨਾਉਂਦੀ ਗਰਦਾਨਿਆ। ਉਦੋਂ ਤੁਹਾਨੂੰ ਚਮਕੌਰ
ਦੀ ਗੜ੍ਹੀ ਵਿਚੋਂ ਲਾਸ਼ਾਂ ਚੁੱਕ ਕੇ ਸਸਕਾਰ ਕਰਨ ਅਤੇ ਸ਼ਹੀਦ ਹੋਣ ਵਾਲੀ ਬੀਬੀ
ਹਰਸ਼ਰਨਜੀਤ ਕੌਰ ਅਤੇ ਬੱਚਿਆਂ ਦੇ ਟੋਟੇ ਕਰਵਾ ਗਲਾਂ ਵਿੱਚ ਹਾਰ ਪੁਆਉਣ ਵਾਲੀਆਂ ਦਲੇਰ
ਮਾਵਾਂ, ਧੀਆਂ ਅਤੇ ਭੈਣਾਂ ਦੀ ਯਾਦ ਭੁੱਲ ਗਈ ਸੀ?
ਯਾਦ ਰਖਿਉ, ਉਹਨਾਂ ਬੀਬੀਆਂ ਨੂੰ ਨਾਨਕ ਦੇ ਨਾਲ ਆਪਣੇ ਇੱਕ ਸਤਿਕਾਰਤ ਰਿਸ਼ਤੇ ਨੂੰ
ਤੁਹਾਡੇ ਵਾਂਗ ਕੂਕ ਕੂਕ ਕੇ ਦੱਸਣਾ ਨਹੀਂ ਪਿਆ ਬਲਕਿ ਉਹਨਾਂ ਦੇ ਕਰਮਾਂ ਸਦਕਾ ਅੱਜ ਉਹਨਾਂ
ਨੂੰ ਗੁਰੂ ਦੀਆਂ ਧੀਆਂ ਜਾਣਕੇ ਪੰਥ ਸਨਮਾਨ ਦਿੰਦਾ ਹੈ।
ਤੁਸੀਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹੀਦੀ
ਨੂੰ ਸਿਰਫ ਇਸ ਬੇਹੂਦਾ ਦਲੀਲ ਨਾਲ ਰੋਲਤਾ ਕੇ ਉਹ ਅਨੰਦਪੁਰ ਦੇ ਘੇਰੇ ਵੇਲੇ ਕਿਥੇ ਸੀ, ਉਹ
ਉਥੇ ਕਿਉਂ ਨਹੀਂ ਪਹੁੰਚੇ?
ਜਰਾ ਅੱਜ ਇਹੀ ਦਲੀਲ ਆਪਣੇ ਆਪ ਤੇ ਲਾ ਕੇ ਵੇਖਿਉ ਕੇ ਜਦੋਂ ਹਰਨੇਕ ਤੇ ਕਾਤਲਾਨਾ ਹਮਲਾ
ਹੁੰਦਾ ਹੈ ਤਾਂ ਅੱਜ ਉਹੀ ਰਣਜੀਤ ਸਿੰਘ ਢੱਡਰੀਆਂ ਵਾਲਾ ਨਿਊਜ਼ੀਲੈਂਡ ਕਿਉਂ ਨਹੀਂ
ਪਹੁੰਚਿਆ ਜਿਹੜਾ ਕਹਿੰਦਾ ਸੀ ਕੇ ਮੈਂ ਤਾਂ ਏਅਰਪੋਰਟ ਤੇ ਹੀ ਨਾਲ ਸੈਲਫੀ ਖਿੱਚ ਕੇ ਪਾ
ਦੇਣੀ ਹੈ? ਉਹਨੇ ਤਾਂ ਉਸ ਤੋਂ ਬਾਅਦ ਲਾਏ ਆਪਣੇ ਦੀਵਾਨਾ ਵਿੱਚ ਅਜੇ ਤੱਕ ਖੁੱਲ ਕੇ ਨਾਮ
ਲੈਕੇ ਉਸ ਦੇ ਹੱਕ ਵਿੱਚ ਬਿਆਨ ਤੱਕ ਨਹੀਂ ਦਿੱਤਾ। ਕੀ ਹੁਣ ਢੱਡਰੀਆਂ ਵਾਲੇ ਨੂੰ ਗੋਲਕ
ਦੀ ਲਾਲਸਾ ਵਿੱਚ ਗ੍ਰਸਿਆ ਪੁਜਾਰੀ ਨਾ ਮੰਨਿਆ ਜਾਵੇ ਤੁਹਾਡੀ ਦਲੀਲ ਨਾਲ?
ਹਾਲੇ ਤਾਂ ਕੁਝ ਦਿਨ ਵੀ ਨਹੀਂ ਲੰਘੇ ਜਦੋਂ ਤੁਸੀਂ ਇਹਨਾਂ ਦੋਹਾਂ ਨੂੰ ਬਾਬਾ ਨਾਨਕ
ਤੇ ਮਰਦਾਨਾ ਦੇ ਬਰਾਬਰ ਦੇ ਜੋਟੀਦਾਰ ਬਣਾਕੇ ਪੇਸ਼ ਕਰਦੇ ਸੀ। ਭਾਈ ਮਰਦਾਨਾ ਤਾਂ ਨਾਨਕ
ਨਾਲ ਅਖੀਰ ਤੱਕ ਨਿਭਾ ਗਿਆ ਸੀ ਭਾਈ ਭਾਵੇਂ ਉਹ ਵਿਰੋਧੀ ਵੀਚਾਰਧਾਰਾ ਵਾਲਿਆਂ ਦੇ ਗੜ੍ਹ
ਵਿੱਚ ਮੱਕੇ ਸੀ, ਭਾਵੇਂ ਹਰਦੁਆਰ, ਭਾਵੇਂ ਜਗਨਨਾਥ ਪੂਰੀ ਸੀ ਪਰ ਸੀ ਮਰਦਾਨਾ ਬਾਬੇ ਨਾਨਕ
ਦੇ ਨਾਲ।
ਬਾਬੇ ਦੇ ਯਾਰ ਦਾ ਫੱਟਾ ਗਲ ਵਿੱਚ ਪਾ ਕੇ ਕੂਕਾਂ ਮਾਰਨ ਵਾਲਿਉ, ਬਾਬਾ ਨਾਨਕ
ਹਿਮਾਲਿਆ ਪਰਬਤ ਤੇ ਗਿਆ ਤੇ ਸਿਧਾਂ ਦੇ ਮੋਢੀਆਂ ਨੂੰ ਸਭਿਅਕ ਵੀਚਾਰ ਵਟਾਂਦਰੇ ਨਾਲ ਕਾਇਲ
ਕਰ ਆਇਆ ਸੀ ਪਰ ਤੁਹਾਡੇ ਵਾਂਗ ਉਹਨਾਂ ਨੂੰ ਕੋਈ ਸਾਲੇ, ਮਾਮੇ, ਮੰਗਖ਼ਾਨੇ, ਟੁੱਕੜਬੋਚ
ਵਰਗੇ ਅਪਸ਼ਬਦਾਂ ਨਾਲ ਗਾਹਲਾਂ ਨਹੀਂ ਸੀ ਕੱਢਦਾ। ਬਾਬੇ ਨਾਨਕ ਦੇ ਕਰੋੜਾ followers
ਬਣ ਗਏ ਸੀ ਉਸ ਵੇਲੇ ਤੱਕ ਪਰ ਫਿਰ ਵੀ ਬਾਬੇ ਨਾਨਕ ਨੇ ਸਿਧਾਂ ਨੂੰ ਜਾਂ ਕਿਸੇ ਹੋਰ ਨੂੰ
500 ਵਾਲੀ ਦਗੜ ਦਗੜ ਕਰਦੀ ਆਪਣੀ ਗੁੰਡਾਗਰਦੀ ਵਾਲੀ ਫੌਜ ਵਲੋਂ ਘਰੋਂ ਚੁੱਕਣ ਦੀਆਂ
ਧਮਕੀਆਂ ਨਹੀਂ ਸੀ ਦਿੱਤੀਆਂ। ਹਾਂ ਸਾਡੇ ਗਿਆਨ ਵਿੱਚ ਜ਼ਰੂਰ ਵਾਧਾ ਕਰਿਉ ਜੇ ਤੁਹਾਡੇ ਵਲੋਂ
ਸਿਰਜੇ ਜਾ ਰਹੇ ਨਵੇਂ ਇਤਿਹਾਸਿਕ ਸਰੋਤਾਂ ਵਿਚੋਂ ਕੋਈ ਜਾਣਕਾਰੀ ਮਿਲੇ!!
ਉਸ ਬਾਬੇ ਨਾਨਕ ਨੇ ਉਹਨਾਂ ਸਿਧਾਂ ਦੇ ਮੂੰਹ ਤੇ ਵੱਟ
ਵੱਟ ਕੇ ਪਿਆਰ ਨਾਲ ਮਾਰੀਆਂ ਚਪੇੜਾਂ ਕੇ ਤੁਹਾਡੀਆਂ ਇਹ ਸਮਾਧੀਆਂ, ਤੁਹਾਡੀਆਂ
ਐਥੇ ਕੀਤੀਆਂ ਵੀਚਾਰਾਂ, ਭਾਸ਼ਣ, ਤੁਹਾਡੇ ਪਰਮੇਸ਼ਰ ਦੇ ਨਾ ਤੇ ਬਣਾਏ ਆਲੀਸ਼ਾਨ ਡੇਰੇ
ਕੌਡੀਆਂ ਦੇ ਭਾਅ ਨੇ ਜੇ ਉਹ ਲੁਕਾਈ ਦੀ ਹੋ ਰਹੀ ਲੁੱਟ ਅਤੇ ਉਸ ਉੱਪਰ ਹੋ ਰਹੇ ਅਤਿਆਚਾਰ
ਦੇ ਵਿਰੁੱਧ ਹਾਅ ਦਾ ਨਾਅਰਾ ਮਾਰਕੇ ਉਸ ਜ਼ੁਲਮ ਨੂੰ ਠੱਲ ਨਹੀਂ ਪਾ ਸਕਦੇ।
ਪਰ ਅਫਸੋਸ, ਅੱਜ ਇੱਕ ਨਾਨਕ ਦਾ ਯਾਰ ਹੋਣ ਦਾ ਦਾਅਵਾ ਕਰਨ ਵਾਲਾ ਪੰਜਾਬ ਦੇ ਹੀ ਨਹੀਂ
ਸਗੋਂ ਸਾਰੇ ਭਾਰਤ ਦੇ ਕਿਸਾਨਾਂ ਤੇ ਹੋ ਰਹੇ ਧੱਕੇ ਦੀ ਘੜੀ ਵਿਚ ਕਿਸਾਨਾਂ ਨੂੰ ਨਸ਼ੇੜੀ,
ਝੁੱਡੂ, ਮੰਗਖਾਣੇ, ਬੇਅਕਲੇ ਆਦਿ ਗਰਦਾਨਕੇ ਸਮੇਂ ਦੀ ਹਕੂਮਤ ਦੇ ਕਾਲੇ ਕਨੂੰਨਾਂ ਦੀ
ਹਿਮਾਇਤ ਕਰ ਰਿਹਾ ਹੈ ਅਤੇ ਦੂਜਾ ਨਾਨਕ ਦਾ ਯਾਰ ਸੁਰਖਿਆ ਦੀ ਆੜ ਦੇ ਬਹਾਨੇ ਬਾਹਰ ਜਾਣੋਂ
ਡਰਦਾ ਸਿਰਫ ਦੂਸਰੀਆਂ ਧਿਰਾਂ ਨਾਲ ਆਪਣੀਆਂ ਕਿੜਾਂ ਕੱਢਣ ਨੂੰ ਹੀ ਧਰਮ ਪ੍ਰਚਾਰ ਸਮਝ ਰਿਹਾ
ਹੈ ਅਤੇ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਦੀ ਨਿਸ਼ਕਾਮ ਸੇਵਾ ਤੇ ਉਂਗਲ ਚੁੱਕਦਾ ਡੇਰੇ
ਵਿੱਚ ਆਪਣੀਆਂ ਪਿਕਨਿਕਾਂ ਮਨਾ ਰਿਹਾ ਹੈ।
ਜਦੋਂ ਨਾਨਕ ਦੇ ਯਾਰ ਹੋਣ ਦਾ ਦਾਅਵਾ ਕਰਨ ਵਾਲਿਆਂ
ਨੂੰ ਮੋਰਚੇ ਤੇ ਪੋਹ ਮਾਘ ਦੀ ਹੱਡ ਭੰਨਣੀ ਠੰਡ ਵਿੱਚ ਬਰਸਾਤਾਂ ਵਿੱਚ ਭਿੱਜੇ,
ਕਿਸਾਨਾਂ ਦੀਆਂ ਧੀਆਂ ਭੈਣਾਂ ਨੂੰ ਪਿੱਛੇ ਘਰਾਂ ਵਿਚ ਆਸ਼ਕਾਂ ਨਾਲ ਦਾਅ ਲਗਦੇ ਗਰਦਾਨਕੇ
ਉਹਨਾਂ ਦੇ ਸ਼ਬਦੀ ਬਲਾਤਕਾਰ ਕਰੋਂ ਤਾਂ ਤੁਸੀਂ ਸੱਚ ਦੇ ਪੁਜਾਰੀ ਹੋਗੇ?
ਵਾਹ, ਸਦਕੇ ਤੁਹਾਡੀ ਅਸ਼ਲੀਲ, ਬਿਮਾਰ ਅਤੇ ਰੋਗੀ ਮਾਨਸਿਕਤਾ ਦੇ! ਉਦੋਂ ਤੁਹਾਡੀ ਕਿਸੇ
ਦੀ ਵੀ ਜੁੱਰਤ ਨਹੀਂ ਪੈਂਦੀ, ਸ਼ਬਦਾਂ ਨਾਲ ਤੁਹਾਡੀਆਂ ਧੀਆਂ ਭੈਣਾਂ ਨੂੰ ਬੇਪਤ ਅਤੇ
ਬੇਇੱਜਤ ਕਰਨ ਵਾਲੇ ਬਾਬਰ ਨੂੰ ਜਾਬਰ ਕਹਿਣ ਦੀ।
ਵਾਹ ਉਏ ਨਾਨਕ ਦੇ ਯਾਰੋ ਅੱਜ ਨਾਨਕ ਨੂੰ ਵੀ ਸ਼ਰਮ ਆਉਂਦੀ ਹੋਣੀ ਹੈ ਕੇ ਆਹ ਸਿੱਖ
ਅਤੇ ਪ੍ਰਚਾਰਕ ਨੇ ਮੇਰੇ ਸੁਨੇਹੇ ਨੂੰ ਇਹੋ ਜਿਹੇ ਅਸ਼ਲੀਲ ਅਤੇ ਭੱਦੇ ਸ਼ਬਦਾਂ ਦੇ ਵਿੱਚ
ਲਪੇਟ ਕੇ ਲੁਕਾਈ ਨੂੰ ਪਰੋਸਣ ਵਾਲੇ?
ਅਜੇ ਵੀ ਇਹੋ ਜਿਹੇ ਬਲਾਤਕਾਰੀ ਵਿਰਤੀ ਵਾਲੇ ਤੁਸੀਂ ਨਾਨਕ ਦੇ ਯਾਰ !!?!! ਨਹੀਂ,
ਨਹੀਂ ਤੁਸੀਂ ਤਾਂ ਜਾਰ ਨਿਕਲੇ ਯਾਰ ਨਹੀਂ !!
ਜ਼ਰਾ ਸੋਚਿਉ ਕੇ ਜੇ ਬਾਬਾ ਨਾਨਕ ਜੀ ਅੱਜ ਆਪਣੀ ਦੇਹ ਵਿਚ
ਹੁੰਦੇ ਤਾਂ ਕੀ ਉਹਨਾਂ ਦਾ ਵਿਹਾਰ ਵੀ ਆਹੀ ਹੁੰਦਾ? ਜੇ ਜਵਾਬ ਨਾਂਹ ਵਿੱਚ ਮਿਲੇ
ਤਾਂ ਫਿਰ ਨਾਨਕ ਦੇ ਯਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਵਿਹਾਰ ਨਾਨਕ ਦੇ ਵਿਹਾਰ ਤੋਂ
ਬਿੱਲਕੁੱਲ ਉਲਟ ਕਿਉਂ?
ਇਹ ਸਭ ਤਾਂ ਤੁਹਾਡੇ ਵਾਸਤੇ ਇੱਕ ਟੂਕ ਮਾਤਰ ਹੈ ਕਿਉਂਕਿ ਤੁਹਾਡੇ ਨਫਰਤ ਭਰੇ ਨਿੱਜੀ
ਰੰਜਸ਼ਾਂ ਕੱਢਣ ਵਾਲੇ ਮੀਡੀਆ ਦੀ ਆੜ ਵਿੱਚ ਬੰਦ ਕਮਰਿਆਂ ਵਿਚੋਂ ਬੋਲੇ ਸ਼ਬਦੀ ਹਮਲਿਆਂ ਦੀ
ਹਿੰਸਾ ਤੋਂ ਜ਼ਖਮੀ ਦਿਲਾਂ ਵਿਚੋਂ ਬਹੁਤ ਸਵਾਲ ਉਠਦੇ ਨੇ।
ਜੇ ਵਾਕਿਆ ਹੀ ਤੁਸੀਂ ਨਾਨਕ ਦੇ ਯਾਰ ਹੋ ਤਾਂ ਆਉ ਅੱਜ ਤੁਹਾਨੂੰ 6 ਮਹੀਨਿਆਂ ਤੋਂ
ਸਾਡਾ ਖੁੱਲ੍ਹਾ ਸੱਦਾ ਯਾਦ ਕਰਵਾ ਦਿਆਂ ਕੇ ਆਉ ਤੁਸੀਂ ਆਪਣਾ ਸਾਰਾ ਵਿਦਵਾਨੀ ਢਾਂਚਾ ਇਕੱਠਾ
ਕਰੋ ਸਣੇ ਭਾਈ ਆਪਣੇ ਮੋਢੀ ਰਣਜੀਤ ਸਿੰਘ ਜੀ ਦੇ ਤੇ ਆਉ ਇੱਕ ਖੁੱਲੇ ਨਿਰਪੱਖ ਮੰਚ ਤੇ
ਤੁਹਾਡੇ ਅਤੇ ਸਾਡੇ ਹੁਣ ਤੱਕ ਦੇ ਪੇਸ਼ ਕੀਤੇ ਵੀਚਾਰਾਂ ਤੇ ਖੁੱਲੀ, ਗੁਰਮਤਿ ਦੇ ਦਾਇਰੇ
ਵਿੱਚ ਸਭਿਅਕ ਵਿਚਾਰ ਗੋਸ਼ਟੀ ਕਰੀਏ ਤੇ ਲੋਕਾਂ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ
ਕਰ ਲੈਣ ਦੇਈਏ।
ਆਉ ਫਿਰ ਵੇਖਾਂਗੇ ਕੇ ਬਾਬਾ ਨਾਨਕ ਕਿਸ ਨੂੰ ਆਪਣਾ ਯਾਰ
ਜਾਣਕੇ ਗੱਲ ਨਾਲ ਲਾਉਂਦਾ ਹੈ !!
ਜੇ ਵਾਕਿਆ ਹੀ ਬਾਬੇ ਨਾਨਕ ਦੇ ਯਾਰ ਹੋ ਤਾਂ ਨਾਨਕ ਦੇ ਸਿਧਾਂਤ ਨੂੰ ਭੁੱਲ ਨਾ ਜਾਇਉ
ਕੇ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ਭਾਵ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ
ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ
ਹੈ, ਤੇਹਾ ਫਲ ਪਾਂਦਾ ਹੈ)।
ਜਾਂ ਫਿਰ... ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ
ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥
ਭਾਵ ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ
ਵਾਂਗ ਹੈ) ਜੋ ਜੱਟ ਕਿਕਰਾਂ ਬੀਜਦਾ ਹੈ ਪਰ (ਉਹਨਾਂ ਕਿਕਰਾਂ ਤੋਂ) ਬਿਜੌਰ ਦੇ ਇਲਾਕੇ ਦਾ
ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ
ਪਹਿਨਣਾ ਚਾਹੁੰਦਾ ਹੈ।
ਐਥੇ ਇਹ ਯਾਦ ਰਖਿਉ ਕੇ ਨਿਊਜ਼ੀਲੈਂਡ ਦੀ Broadcast
Standards Authority ਵਰਗੀ ਇੱਕ ਨਿਰਪੱਖ ਗੌਰਮਿੰਟ ਦੀ ਸੰਸਥਾ ਵਲੋਂ ਰੇਡੀਉ
ਵਿਰਸਾ ਤੇ ਕੀਤੇ ਜਾਂਦੇ ਹਰਨੇਕ ਵਾਲੇ ਪੇਸ਼ ਪ੍ਰੋਗਰਾਮ ਦੇ ਸਭੰਧ ਵਿਚ ਹਿੰਸਾ ਨੂੰ
ਉਤਸ਼ਾਹਿਤ ਕਰਨ ਅਤੇ ਆਪਣੇ ਪੈਰੋਕਾਰਾਂ ਨੂੰ ਭੜਕਾਉਣ ਬਾਬਤ ਆਹ ਫੈਸਲਾ ਦਿੱਤਾ ਹੈ;
(1) On this occasion, we find the comments which encouraged
violence undermined widely shared community standards in New Zealand.
ਅਸੀਂ ਇਸ ਮੌਕੇ ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੇ ਵਿਚਾਰਾਂ ਨੂੰ ਨਿਊਜ਼ੀਲੈਂਡ
ਭਾਈਚਾਰੇ ਦੇ ਵਿਆਪਕ ਮਾਪਦੰਡਾਂ ਨੂੰ ਖੋਰਾ ਸਮਝਦੇ ਹਾਂ
(2) The comments called for collective violent action from his
community in response to recent events. Mr Singh also referenced
specific actions to be taken: the day when we resolve to have a direct
fight, the day we prepare our team by organizing 500 people in Punjab
and they know how to infiltrate the houses and they also know how to
(forcibly) pick up people from their houses
ਟਿੱਪਣੀਆਂ ਅਤੇ ਤਾਜ਼ਾ ਘਟਨਾਵਾਂ ਦੇ ਜਵਾਬ ਵਿੱਚ (ਹਰਨੇਕ ਨੇ) ਭਾਈਚਾਰੇ ਤੋਂ ਸਮੂਹਕ
ਹਿੰਸਕ ਕਾਰਵਾਈ ਕਰਨ ਦੀ ਮੰਗ ਕੀਤੀ। (ਹਰਨੇਕ) ਸਿੰਘ ਨੇ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼
ਕਾਰਵਾਈਆਂ ਦਾ ਵੀ ਹਵਾਲਾ ਦਿੱਤਾ: ਜਿਸ ਦਿਨ ਅਸੀਂ ਸਿੱਧੀ ਲੜਾਈ ਲੜਨ ਦਾ ਸੰਕਲਪ ਲਿਆ,
ਜਿਸ ਦਿਨ ਅਸੀਂ ਪੰਜਾਬ ਵਿਚ 500 ਵਿਅਕਤੀਆਂ ਨੂੰ ਇਕੱਠੇ ਕਰਕੇ ਆਪਣੀ ਟੀਮ ਤਿਆਰ ਕੀਤੀ
ਅਤੇ ਉਹ ਘਰਾਂ ਵਿਚ ਘੁਸਪੈਠ ਕਰਨਾ ਜਾਣਦੇ ਹਨ ਅਤੇ ਉਹ ਇਹ ਵੀ ਜਾਣਦੇ ਹਨ ਕਿ ਕਿਵੇਂ (ਜ਼ਬਰਦਸਤੀ)
ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕਣਾ
"
(3) We find these comments, considering their specific and
serious nature and the context in which they were made, were likely to
incite or encourage violence or brutality and that Mr Singh and Radio
Virsa did not exercise caution by broadcasting them.
ਸਾਨੂੰ ਇਹ ਟਿੱਪਣੀਆਂ ਮਿਲੀਆਂ, ਉਨ੍ਹਾਂ ਦੇ ਖਾਸ ਅਤੇ ਗੰਭੀਰ ਪ੍ਰਭਾਵ ਅਤੇ ਉਹ
ਸੰਧਰਭ ਜਿਸ ਵਿੱਚ ਇਹ ਟਿੱਪਣੀਆਂ ਮਿਲੀਆਂ ਹਨ, ਨੂੰ ਵਿਚਾਰਦੇ ਹੋਏ ਹਿੰਸਾ ਜਾਂ ਬੇਰਹਿਮੀ
ਨੂੰ ਭੜਕਾਉਣ ਜਾਂ ਉਤਸ਼ਾਹਿਤ ਕਰਨ ਦੀ ਸੰਭਾਵਨਾ ਸੀ ਅਤੇ (ਹਰਨੇਕ) ਸਿੰਘ ਅਤੇ ਰੇਡੀਓ
ਵਿਰਸਾ ਨੇ ਇਹਨਾਂ ਨੂੰ ਪ੍ਰਸਾਰਣ ਕਰਕੇ ਸਾਵਧਾਨੀ ਨਹੀਂ ਵਰਤੀ
(4) Therefore, we find the broadcast also breached the violence
standard.
ਇਸ ਲਈ, ਅਸੀਂ ਨਿਸ਼ਚਿਤ ਕਰਦੇ ਹਾਂ ਕਿ (ਰੇਡੀਉ ਵਿਰਸਾ ਦੇ) ਪ੍ਰਸਾਰਨ ਨੇ ਵੀ ਹਿੰਸਾ
ਦੇ ਮਾਪਦੰਡ ਦੀ ਉਲੰਘਣਾ ਕੀਤੀ।
(5) For the reasons, we have discussed above under the good taste
and decency and violence standards, we find that Mr Singhs comments
also amounted to a breach of the law and order standard.
ਚੰਗੀ ਸਮਾਜਿਕ ਮਰਿਯਾਦਾ ਅਤੇ ਸੰਜੀਦਗੀ ਅਤੇ ਹਿੰਸਾ ਦੇ ਮਾਪਦੰਡਾਂ ਹੇਠਾਂ ਉਪਰਲੇ
ਕਾਰਨਾਂ ਕਰਕੇ, ਅਸੀਂ ਇਹ ਨਿਸ਼ਚਿਤ ਕਰਦੇ ਹਾਂ ਕਿ (ਹਰਨੇਕ) ਸਿੰਘ ਦੀਆਂ ਟਿਪਣੀਆਂ ਵੀ
ਅਮਨ-ਕਾਨੂੰਨ ਦੇ ਮਿਆਰ ਦੀ ਉਲੰਘਣਾ ਹਨ।
(6) Considering the direct nature of Mr Singhs comments
alongside their specificity and the context in which they were made, we
find the comments amounted to a direct incitement to break the law
with a real likelihood that the audience will act on them. 15 Mr Singh
urged his listeners (and their associates in India) to take action.
Therefore, we consider the broadcast actively undermined and promoted
disrespect for the law and find the potential for harm outweighed Radio
Virsas right to freedom of expression on this occasion.
(ਹਰਨੇਕ) ਸਿੰਘ ਦੀਆਂ ਟਿੱਪਣੀਆਂ ਦੇ ਸਿਧੇ ਨਿਸ਼ਾਨੇ ਅਤੇ ਉਨ੍ਹਾਂ ਦੇ ਸੰਧਰਭ ਨੂੰ
ਵੇਖਦਿਆਂ, ਅਸੀਂ ਟਿੱਪਣੀਆਂ ਨੂੰ ਕਾਨੂੰਨ ਤੋੜਨ ਦੀ ਸਿੱਧੀ ਭੜਕਾਹਟ ਦੀ ਇਕ ਅਸਲ
ਸੰਭਾਵਨਾ ਦੇ ਨਾਲ ਸਰੋਤਿਆਂ ਵਲੋਂ ਉਨ੍ਹਾਂ ਟਿੱਪਣੀਆਂ ਉੱਤੇ ਅਮਲ ਕਰਨ ਦੀ ਸੰਭਾਵਨਾ ਨਾਲ
ਦੇਖਦੇ ਹਾਂ। (ਹਰਨੇਕ) ਸਿੰਘ ਨੇ ਆਪਣੇ ਸਰੋਤਿਆਂ (ਅਤੇ ਭਾਰਤ ਵਿੱਚ ਉਨ੍ਹਾਂ ਦੇ
ਸਹਿਯੋਗੀਆਂ) ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਲਈ, ਅਸੀਂ ਨਿਸ਼ਚਿਤ ਕਰਦੇ ਹਾਂ ਕੇ
(ਰੇਡੀਉ ਵਿਰਸਾ ਦਾ) ਪ੍ਰਸਾਰਣ ਕਨੂੰਨ ਦੇ ਪ੍ਰਤੀ ਅਪਮਾਨਜਨਕ ਅਤੇ ਖੋਰਾ ਲਾਉਣ ਵਾਲਾ ਸੀ
ਅਤੇ ਇਹ ਵੀ ਨਿਸ਼ਚਿਤ ਕਰਦੇ ਹਾਂ ਕੇ ਇਸ ਮੌਕੇ ਤੇ (ਰੇਡੀਉ ਵਿਰਸਾ ਵਲੋਂ) ਕੀਤੇ ਪ੍ਰਸਾਰਣ
ਤੋਂ ਨੁਕਸਾਨ ਦੀ ਸੰਭਾਵਨਾ ਰੇਡੀਉ ਵਿਰਸਾ ਦੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦੇ ਹੱਕਾਂ
ਨਾਲੋਂ ਜਿਆਦਾ ਭਾਰੂ ਹੈ।
(7) The statements contributing to the breach of standards, in
this case, were willful and intentional.
ਇਸ ਕੇਸ ਵਿਚ ਮਾਪਦੰਡਾਂ ਦੀ ਉਲੰਘਣਾ ਵਿੱਚ ਯੋਗਦਾਨ ਪਾਉਣ ਵਾਲੇ ਬਿਆਨ ਜਾਣਬੁੱਝ ਕੇ
ਅਤੇ ਸੋਚੀ ਸਮਝੀ ਸਾਜਿਸ਼ ਨਾਲ ਕੀਤੇ ਗਏ ਸਨ।
(8) We have previously upheld a complaint against Radio Virsa in
relation to similar issues.
ਸਾਡੇ ਕੋਲ ਪਹਿਲਾਂ ਵੀ ਇਸੇ ਤਰ੍ਹਾਂ ਦੇ ਮੁੱਦਿਆਂ ਦੇ ਸਬੰਧ ਵਿੱਚ ਰੇਡੀਓ ਵਿਰਸਾ
ਖ਼ਿਲਾਫ਼ ਸ਼ਿਕਾਇਤ ਬਰਕਰਾਰ ਹੈ।
ਅਖੀਰ ਵਿੱਚ ਰੇਡੀਉ ਵਿਰਸਾ ਅਤੇ ਹਰਨੇਕ ਦੇ ਵਿਰੋਧੀਆਂ ਨੂੰ ਵੀ ਬੇਨਤੀ ਹੈ ਕੇ ਜੇ ਤੁਸੀਂ
ਖ਼ੁਦ ਨਾਨਕ ਦੇ ਯਾਰ ਬਣਨਾ ਚਾਹੁੰਦੇ ਹੋ ਤਾਂ ਆਪਣੀ ਵਿਰੋਧੀ ਧਿਰ ਦੇ ਕਿਸੇ ਪਿਛਲੱਗ ਬੰਦੇ
ਦੀ ਕਿਸੇ ਵੀ ਮਾਂ, ਭੈਣ, ਧੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਬੇਇੱਜਤ ਅਤੇ
ਬੇਪਤ ਨਾ ਕਰੋ ਅਤੇ ਖਾਸ ਕਰਕੇ ਹਰਨੇਕ ਦੀ ਘਰਵਾਲੀ ਭੈਣ ਪ੍ਰਭਜੀਤ ਕੌਰ ਨੂੰ।
ਜੇ ਤੁਸੀਂ ਵੀ ਉਹਨਾਂ ਦੇ ਮਿਆਰ ਤੱਕ ਡਿੱਗ ਗਏ ਤਾਂ ਤੁਹਾਡੇ ਵਿੱਚ ਅਤੇ ਹਰਨੇਕ ਤੇ ਉਸ
ਦੀ ਪਿਛਲੱਗ, ਗੁਮਰਾਹ ਹੋਈ ਅਖੌਤੀ ਪੈਰੋਕਾਰਾਂ ਦੀ ਜੁੰਡਲੀ ਵਿੱਚ ਕੋਈ ਅੰਤਰ ਨਹੀਂ ਰਹਿ
ਜਾਣਾ।
ਜੇ ਨਾਨਕ ਦੇ ਯਾਰ ਹੋ ਤਾਂ ਯਾਦ ਰਖਿਉ ਉਸ ਯਾਰ ਦੇ ਕਹੇ ਇਹ ਬੋਲ;
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ
ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ
ਪਾਣਾ ਲਹੈ ਸਜਾਇ ॥੧॥
ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ,
ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ
ਉੱਡ ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ
ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ। ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ)
ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ
ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ। (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ
ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ
ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ)