Khalsa News homepage

 

 Share on Facebook

Main News Page

ਬਾਦਲ ਵੱਡੇ ਕਾਰਪੋਰੇਟ ਹਨ, ਪੰਜਾਬੀਆਂ ਨੂੰ ਮੂਰਖ ਬਣਾਉਣ ਵਿੱਚ ਮਾਹਿਰ ਹਨ
-: ਪ੍ਰੋ. ਬਲਵਿੰਦਰਪਾਲ ਸਿੰਘ
02.10.2020
#KhalsaNews #ProfBalvinderpalSingh #Badal #Ambani

ਹੁਣੇ ਜਿਹੇ ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਦਲਕੇ ਮੋਦੀ ਦੇ ਖਾਸ ਚਹੇਤੇ ਹਨ। ਇਹ ਖਾਸ ਏਜੰਡੇ ਤੇ ਭਾਜਪਾ ਨੂੰ ਕੁਝ ਚਿਰ ਲਈ ਛਡਕੇ ਆਏ ਹਨ ਤਾਂ ਜੋ ਭਾਜਪਾ ਨੂੰ ਛਡਕੇ ਆਪਣਾ ਆਧਾਰ ਪੰਜਾਬ ਵਿੱਚ ਜਮਾ ਸਕਣ। ਬਾਅਦ ਵਿੱਚ ਚੋਣ ਜਿੱਤਣ ਬਾਅਦ ਭਾਜਪਾ ਨਾਲ ਫਿਰ ਗੱਠਜੋੜ ਕਰ ਸਕਣ। ਇਹੀ ਚਾਲਾਂ ਖੇਡਕੇ ਸਿੱਖਾਂ 'ਤੇ ਪੰਜਾਬ ਨੂੰ ਮੂਰਖ ਬਣਾਉਂਦੇ ਰਹੇ ਹਨ। ਇਹ ਅਕਾਲੀਆਂ ਦਾ ਇਤਿਹਾਸ ਹੈ।

ਸ੍ਰੋਮਣੀ ਕਮੇਟੀ ਸਤਿਕਾਰ ਕਮੇਟੀ ਬਾਰੇ ਕਿੰਤੂ ਕਰਦੀ ਹੈ ਤੇ ਪੀ.ਐਚ.ਡੀ ਜਥੇਦਾਰ ਦੇ ਭਗਤ ਵੀ ਕਿੰਤੂ ਕਰਦੇ ਹਨ ਕਿ ਮੋਰਚਾ ਦਰਬਾਰ ਸਾਹਿਬ ਕਿਉਂ ਲਗਾਇਆ? ਪਰ ਜਦੋਂ ਬਾਦਲ ਦਲ ਦਰਬਾਰ ਸਾਹਿਬ ਨੂੰ ਆਪਣੀ ਜਾਇਦਾਦ ਸਮਝ ਕੇ ਮੋਰਚਾ ਲਗਾਉਂਦਾ ਹੈ, ਸਾਰੇ ਗਰੰਥੀ ਤੇ ਸ੍ਰੋਮਣੀ ਕਮੇਟੀ ਅੱਖਾਂ ਮੀਟ ਲੈਂਦੀ ਹੈ। ਸੁਖਬੀਰ ਬਾਦਲ ਆਖਦਾ ਹੈ ਕਿ ਸਾਡੀ ਟੱਕਰ ਕੇਂਦਰ ਨਾਲ ਹੈ। ਅਗੇ ਵੀ ਇਹੀ ਸਲੋਗਨ ਉਚਾਰਕੇ ਪੰਜਾਬ ਨੂੰ ਮਰਵਾਉਂਦੇ ਰਹੇ। ਪੰਜਾਬ ਸੰਤਾਪ ਲਈ ਕੇਂਦਰ ਨਾਲ ਬਾਦਲਕੇ ਜਿੰਮੇਵਾਰ ਹਨ। ਬਾਦਲਕੇ ਕੇਂਦਰ ਦੀਆਂ ਹਦਾਇਤਾਂ 'ਤੇ ਕਿਸਾਨੀ ਮੋਰਚਾ ਫੇਲ ਕਰਨ ਆਏ ਹਨ। ਆਨੰਦਪੁਰ ਮਤੇ ਤੋਂ ਭਜਣ ਵਾਲੈ ਕਾਰਪੋਰੇਟ ਬਾਦਲਾਂ ਉਪਰ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ? ਕਿਸਾਨਾਂ ਨੂੰ ਸੂਝ ਬੂਝ ਨਾਲ ਚਲਣ ਦੀ ਲੋੜ ਹੈ। ਇਹ ਆਪ ਵੱਡੇ ਕਾਰਪੋਰੇਟ ਹਨ ਕਿਸਾਨੀ ਦੇ ਹੱਕ ਵਿੱਚ ਕਿਵੇਂ ਖੜ ਸਕਦੇ ਹਨ? ਪੰਜਾਬੀਆਂ ਨੂੰ ਮੂਰਖ ਬਣਾਉਣ ਵਿੱਚ ਮਾਹਿਰ ਹਨ।

ਸੁਖਬੀਰ ਬਾਦਲ ਆਖਦਾ ਹੈ ਕਿ ਅਸੀਂ ਗਵਰਨਰ ਨੂੰ ਮੈਮੋਰੰਡਮ ਦੇਣ ਗਏ ਸਾਡੇ ਉਪਰ ਲਾਠੀਚਾਰਜ ਕੀਤਾ। ਭਲਾ ਪੁਛੋ ਤੁਸੀਂ ਆਪਣੇ ਰਾਜ ਦੌਰਾਨ ਨਿੰਰਕਾਰੀ ਕਾਂਡ ਬਹਿਬਲ ਕਾਡ ਨਹੀਂ ਦੁਹਰਾਇਆ? ਸਿੱਖਾਂ ਦੇ ਹਿੱਕਾਂ ਵਿੱਚ ਗੋਲ਼ੀਆਂ ਮਾਰੀਆਂ। ਇਹ ਵੀ ਸਮਝਣ ਵਾਲੀ ਗਲ ਹੈ ਕਿ ਗੋਦੀ ਮੀਡੀਆ ਬਾਦਲਕਿਆਂ ਨੂੰ ਹੀਰੋ ਕਿਉਂ ਬਣਾ ਰਿਹਾ ਹੈ। ਬਾਦਲਾਂ ਦੇ ਮੋਰਚੇ ਉਪਰ ਲਾਠੀਚਾਰਜ ਬਾਰੇ ਨੋਟਿਸ ਲੈਣ ਦੀ ਲੋੜ ਨਹੀਂ ਕਿਉਂਕਿ ਇਹ ਲਾਠੀਚਾਰਜ ਅਣਪਛਾਤੀ ਪੁਲੀਸ ਨੇ ਕੀਤਾ। ਇਹ ਗਲ ਬਾਦਲਕੇ ਭਲੀ ਭਾਂਤ ਜਾਣਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top