Khalsa News homepage

 

 Share on Facebook

Main News Page

ਅਖੌਤੀ ਦਸਮ ਗ੍ਰੰਥ ਅਤੇ ਮਰਯਾਦਾ ਬਾਰੇ ਕੁੱਝ ਸਵਾਲ ਜੋ ਗੰਭੀਰ ਧਿਆਨ ਮੰਗਦੇ ਹਨ
13.07.2020
#KhalsaNews #DasamGranth #Maryada

- ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੇ ਕਿਸੇ ਗ੍ਰੰਥ ਦੀ ਬਾਣੀ ਨੂੰ ਗੁਰਤਾ ਪ੍ਰਾਪਤ ਬਾਣੀ ਕਿਹਾ ਜਾ ਸਕਦਾ ਹੈ?
-
ਗੁਰੂ ਗ੍ਰੰਥ ਜੀ ਦੀ ਮਹਾਂਨਤਾ ਘਟਾਉਣ ਲਈ ਤਾਂ ਹੋਰ ਗ੍ਰੰਥ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਤਾਂ ਨਹੀਂ ਕੀਤੇ ਜਾ ਰਹੇ?
- ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਜੀ ਹਨ ਜਾਂ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ?
- ਜੇ ਬਾਕੀ ਗੁਰੂ ਸਾਹਿਬਾਨਾਂ ਨੇ ਬਾਣੀ ਰਚਣ ਸਮੇਂ ਨਾਨਕ ਨਾਮ ਦੀ ਮੋਹਰ ਲਾਈ ਹੈ ਭਾਵ ਆਪਣਾ ਨਾਂ ਨਹੀਂ ਵਰਤਿਆ ਸਗੋਂ ਜਗਤ ਗੁਰੂ ਨਾਨਕ ਦਾ ਨਾਮ ਹੀ ਵਰਤਿਆ ਹੈ, ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ ਤਾਂ ਉਨ੍ਹਾਂ ਵੀ ਨਾਨਕ ਸ਼ਬਦ ਹੀ ਵਰਤਣਾ ਸੀ, ਪਰ ਦਸਮ ਗ੍ਰੰਥ ਵਿਖੇ ਐਸਾ ਕਿਉਂ ਨਹੀਂ?
- ਕੀ ਦਸਵੇਂ ਗੁਰੂ ਦਾ ਪੰਥ ਬਾਕੀ ਗੁਰੂਆਂ ਤੋਂ ਵੱਖਰਾ ਸੀ?
- ਕੰਮਪੈਰੇਟਿਵ ਸਟੱਡੀ ਵਾਸਤੇ ਤੁਸੀਂ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹ ਸਕਦੇ ਹੋ ਕੀ ਐਸੇ ਕਿਸੇ ਲਿਖਾਰੀ ਦੇ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਜਾ ਸਕਦਾ ਹੈ?
- ਜੇ ਮੰਨ ਲਿਆ ਜਾਵੇ ਕਿ ਦਸਮ ਗ੍ਰੰਥ ਬਾਕੀ ਹੋਰ ਹਿੰਦੂ ਗ੍ਰੰਥਾਂ ਦਾ ਉਲੱਥਾ ਹੈ ਤਾਂ ਉਹ ਬਾਕੀ ਗ੍ਰੰਥਾਂ ਦੇ ਉਲੱਥੇ ਦੀ ਇੱਕ ਪੋਥੀ ਜਾਂ ਕਿਤਾਬ ਮੰਨੀ ਜਾ ਸਕਦੀ ਹੈ ਨਾਂ ਕਿ ਗੁਰੂ ਦੀ ਬਾਣੀ?
- ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂਆਂ ਤੋਂ ਬਿਨਾਂ ਜਿੰਨੇ ਵੀ ਹੋਰ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਆਈ ਹੈ ਸਭ ਦੇ ਨਾਂਮ ਲਿਖੇ ਹੋਏ ਹਨ ਜੇ ਦਸਵੇਂ ਗੁਰੂ ਜੀ ਨੇ ਕੋਈ ਬਾਣੀ ਰਚੀ ਤਾਂ ਆਪਣਾ ਨਾਂ ਕਿਉਂ ਨਹੀਂ ਲਿਖਿਆ ਜਾਂ ਨਾਨਕ ਨਾਮ ਦੀ ਮੋਹਰ ਕਿਉਂ ਨਹੀਂ ਲਾਈ?
- ਜੇ ਦਸਮ ਗ੍ਰੰਥ ਹੈ, ਤਾਂ ਫਿਰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸਤਵਾਂ, ਅਠਵਾਂ ਅਤੇ ਨੌਵਾਂ ਗ੍ਰੰਥ ਕਿੱਥੇ ਹਨ?
- ਕੀ ਗੁਰੂ ਗ੍ਰੰਥ ਸਾਹਿਬ ਪਹਿਲਾ ਗ੍ਰੰਥ ਹੈ?
- ਕੀ ਗੁਰੂ ਜੀ ਗਿਣਤੀ ਮਿਣਤੀ ਦੇ ਗ੍ਰੰਥ ਲਿਖਣੇ ਚਾਹੁੰਦੇ ਸਨ?
- ਕੀ ਗੁਰੂ ਜੀ ਨੇ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾਂ ਗ੍ਰੰਥਾਂ ਨਾਲ?
- ਜੇ ਬਾਕੀ ਗੁਰੂਆਂ ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂ ਨਹੀਂ? ਜਦ ਕਿ ਦਸਾਂ ਗੁਰਾਂ ਦੀ ਇੱਕ ਜੋਤਿ ਹੈ...
- ਕੀ ਗੁਰੂ ਵਲੋਂ ਬਾਣੀ ਰਚਨੀ ਜਰੂਰੀ ਸੀ?
- ਤਾਂ ਫਿਰ 6ਵੇਂ, 7ਵੇਂ ਅਤੇ 8ਵੇਂ ਗੁਰੂ ਨੇ ਕਿਉਂ ਨਾਂ ਰਚੀ?
- ਸਗੋਂ ਬਾਕੀ ਗੁਰੂਆਂ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ ਹੈ ਕੀ ਉਹ ਗੁਰੂ ਨਹੀਂ ਸਨ?

ਇਤਿਹਾਸਕਾਰ ਮੰਨਦੇ ਹਨ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਾਫੀ ਚਿਰ ਬਾਅਦ ਹੋਂਦ ਵਿੱਚ ਆਇਆ ਪਹਿਲਾਂ ਇਸ ਦਾ ਨਾਂ ਵੀ ਦਸਮ ਗ੍ਰੰਥ ਨਹੀਂ ਸੀ। ਇਧਰੋਂ ਓਧਰੋਂ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ ਹੋਈਆਂ ਹਨ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ?

ਗੁਰੂ ਗ੍ਰੰਥ ਸਾਹਿਬ ਵਿਖੇ ਅਕਾਲ ਪੁਰਖ ਦੀ ਉਸਤਤਿ ਹੈ ਅਤੇ ਦਸਮ ਗ੍ਰੰਥ ਵਿਖੇ ਦੁਨੀਆਂ ਭਰ ਦੇ ਅਖੌਤੀ ਦੇਵੀ ਦੇਵਤਿਆਂ ਦੀ ਹੱਦੋਂ ਵੱਧ ਉਪਮਾਂ ਕੀਤੀ ਗਈ ਹੈ। ਕੀ ਗੁਰੂ ਜੀ ਐਸਾ ਕਰ ਸਕਦੇ ਸਨ?

ਗੁਰੂ ਗ੍ਰੰਥ ਸਾਹਿਬ ਸੰਸਾਰ ਦੀ ਰਚਨਾਂ ਸੱਚੇ ਕਰਤਾਰ ਤੋਂ ਮੰਨਦੇ ਹਨ, ਪਰ ਦਸਮ ਗ੍ਰੰਥ ਕਿਸੇ ਦੇ ਕੰਨਾਂ ਦੀ ਮੈਲ ਤੋਂ ਸ੍ਰਿਸ਼ਟੀ ਰਚਨਾਂ ਮੰਨਦਾ ਦਾ ਹੈ। ਕੀ ਗੁਰੂ ਜੀ ਆਪਾ ਵਿਰੋਧੀ ਅਣਹੋਣੀਆਂ ਗੱਲਾਂ ਲਿਖ ਸਕਦੇ ਸਨ?

ਗੁਰੂ ਗ੍ਰੰਥ ਸਾਹਿਬ ਵਿਖੇ ਇਸਤ੍ਰੀ ਨੂੰ ਮਰਦ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ ਪਰ ਦਸਮ ਗ੍ਰੰਥ ਇਸਤ੍ਰੀਆਂ ਦੀ ਨਿੰਦਿਆ ਕਰਦਾ ਹੋਇਆ ਕਹਿੰਦਾ ਹੈ ਕਿ ਇਸਤ੍ਰੀ ਪੈਦਾ ਕਰਕੇ ਰੱਬ ਨੇ ਬਹੁਤ ਵੱਡੀ ਭੁੱਲ ਕੀਤੀ ਹੈ ਕੀ ਐਸਾ ਗ੍ਰੰਥ ਗੁਰੂ ਦਾ ਹੋ ਸਕਦਾ ਹੈ?

ਦੁਨੀਆਂ ਭਰ ਦਾ ਲੁੱਚਪੁਣਾ ਜੋ ਤ੍ਰਿਆ ਚਰਿਤ੍ਰਾਂ ਤੇ ਹਕਾਇਤਾਂ ਵਿਖੇ ਚਿਤਰਿਆ ਗਿਆ ਹੈ ਜਿਸ ਨੂੰ ਪੜ੍ਹਦੇ-ਸੁਣਦੇ ਵੀ ਸ਼ਰਮ ਆਉਂਦੀ ਹੈ ਜਿਵੇਂ ਭਰਾ ਭੈਣ ਨਾਲ, ਪਿਉ ਧੀ ਨਾਲ ਅਤੇ ਪਤੀ ਬੇਗਾਨੀਆਂ ਔਰਤਾਂ ਨਾਲ ਵਿਸ਼ੇ ਭੋਗਦਾ ਦਰਸਾਇਆ ਗਿਆ ਹੈ ਕੀ ਐਸੀ ਗੰਦੀ ਰਚਨਾਂ ਗੁਰੂਆਂ ਦੇ ਨਾਂ ਨਾਲ ਜੋੜੀ ਜਾ ਸਕਦੀ ਹੈ ਜੇ ਨਹੀਂ ਤਾਂ ਐਸਾ ਕਿਉਂ? ਫਿਰ ਇਸ ਦੀ ਕਥਾ ਸੰਗਤ ਵਿੱਚ ਕਿਉਂ ਨਹੀਂ ਹੁੰਦੀ?

ਗੁਰੂ ਗ੍ਰੰਥ ਸਾਹਿਬ ਵਿਖੇ ਦੁਨੀਆਂ ਦੇ ਮਾਰੂ ਨਸ਼ਿਆਂ ਨੂੰ ਤਿਆਗਣ ਦਾ ਉਪਦੇਸ਼ ਹੈ ਪਰ ਦਸਮ ਗ੍ਰੰਥ ਸ਼ਰਾਬ, ਭੰਗ, ਪੋਸਤ, ਅਫੀਮ ਧਤੂਰਾ ਆਦਿ ਨਸ਼ਿਆਂ ਦੀ ਖੁਲ੍ਹੀ ਵਰਤੋਂ ਕਰਕੇ ਔਰਤਾਂ ਕੋਲ ਜਾਣ ਦਾ ਉਪਦੇਸ਼ ਦਿੰਦਾ ਹੈ ਕੀ ਗੁਰੂ ਜੀ ਨਸ਼ੇ ਸੇਵਨ ਕਰਕੇ ਪਰਾਈਆਂ ਔਰਤਾਂ ਕੋਲ ਜਾਣ ਬਾਰੇ ਲਿਖ ਸਕਦੇ ਸਨ?

ਅਖੌਤੀ ਦਸਮ ਗ੍ਰੰਥ ਵਿਖੇ ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦਾ ਤਾਂ ਵਰਨਣ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਅਤੇ ਚੋਟੀ ਦੇ ਸ਼ਹੀਦ ਸਿੱਖਾਂ ਦਾ ਜਿਕਰ ਕਿਉਂ ਨਹੀਂ?

- ਕੀ ਗੁਰੂ ਤੇਗ ਬਹਾਦਰ ਜੀ ਨੇ ਮਜਲੂਮ ਹਿੰਦੂਆਂ ਦੀ ਖਾਤਰ ਕੁਰਬਾਨੀ ਦਿੱਤੀ ਜਾਂ ਤਿਲਕ ਜੰਝੂ ਦੀ ਖਾਤਰ?
- ਕੀ ਐਸੇ ਸਮਾਜ ਵਿਰੋਧੀ ਗ੍ਰੰਥ ਤੋਂ ਬਿਨਾਂ ਸਿੱਖਾਂ ਦਾ ਪਾਰਉਤਾਰਾ ਨਹੀਂ ਹੋ ਸਕਦਾ?
- ਕੀ ਦਸਵੇਂ ਗੁਰੂ ਨੇ ਗੁਰਤਾ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਕਿ ਦਸਮ ਗ੍ਰੰਥ ਨੂੰ?
- ਕੀ ਅੰਮ੍ਰਿਤ ਸੰਚਾਰ ਦੀ ਰਸਮ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਨਹੀਂ? ਜੇ ਹੈ ਤਾਂ ਹੋਰ ਬਾਹਰੋਂ ਮੰਗਣ ਦੀ ਲੋੜ ਕੀ ਹੈ?

ਭਾਵ ਕਿਸੇ ਦਸਮ ਗ੍ਰੰਥ ਦੀ ਰਚਨਾਂ ਵਿੱਚ ਰਲਾਉਣ ਦੀ ਕੀ ਜਰੂਰਤ ਹੈ? ਗੁਰੂ ਤਾਂ ਫੁਰਮਾਂਦੇ ਹਨ ਕਿ ਜੇ ਘਰਿ ਹੋਂਦੇ ਮੰਗਣ ਜਾਈਏ ਫਿਰਿ ਉਲਾਮਾ ਮਿਲੇ ਤਹੀ॥"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top