Khalsa News homepage

 

 Share on Facebook

Main News Page

ਕੀ ਸਿੱਖ ਕੌਮ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਜਾਂ ਨਹੀਂ ?
-: ਸਰਵਜੀਤ ਸਿੰਘ ਸੈਕਰਾਮੈਂਟੋ
18.06.2020
#KhalsaNews #Sacramento #NanakShahi #Calendar

ਸਤਿਕਾਰ ਯੋਗ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਪਿਛਲੇ ਇਕ ਦਹਾਕੇ ਤੋਂ ਕੈਲੰਡਰ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਸਲੇ ਦੇ ਹਲ ੱਚ ਆ ਚੁੱਕੀ ਖੜੋਤ ਨੂੰ ਤੋੜਨ ਲਈ ਆਪ ਜੀ ਦੀ ਰਾਏ ਜਾਨਣ ਲਈ ਹੇਠ ਲਿਖੀ ਜਾਣੀ ਇਕੱਤਰ ਕਰ ਰਿਹਾ ਹਾਂ। ਆਸ ਹੈ ਕਿ ਆਪ ਜੀ ਆਪਣੀ ਕੀਮਤੀ ਰਾਏ ਦੇ ਕਿ ਧੰਨਵਾਦੀ ਬਣਾਓਗੇ।

(1) ਕੀ ਸਿੱਖ ਕੌਮ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਜਾਂ ਨਹੀਂ?

ਮੈਂ ਆਸ ਕਰਦਾ ਹਾਂ ਕਿ ਇਥੇ ਆਪ ਜੀ ਦਾ ਜਵਾਬ ਨਾਂ ਵਿੱਚ ਨਹੀਂ ਹੋਵੇਗਾ। ਫੇਰ ਵੀ ਜੇ ਆਪ ਦਾ ਜਵਾਬ “ਨਹੀਂ” ਹੈ ਤਾਂ ਉਸ ਦਾ ਕਾਰਨ ਸਪੱਸ਼ਟ ਕਰਨ ਦੀ ਖੇਚਲ ਕਰਨੀ ਜੀ। ਜੇ ਜਵਾਬ “ਹਾਂ” ਹੈ ਤਾਂ;

(2) ਕਿਹੜਾ ਕੈਲੰਡਰ ਚਾਹੀਦਾ ਹੈ?

(ੳ) ਸੂਰਜੀ (Solar)
(ਅ) ਚੰਦ ਅਧਾਰਿਤ (Lunar)
(ੲ) ਚੰਦਰ-ਸੂਰਜੀ (Lunisolar)

(3) ਜੇ ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ, ਸੂਰਜੀ ਕਿਹੜਾ ਹੋਣਾ ਚਾਹੀਦਾ ਹੈ?

(ੳ) ਸੂਰਜੀ ਸਿਧਾਂਤ
(ਅ) ਦ੍ਰਿਕਗਿਣਤ ਸਿਧਾਂਤ
(ੲ) ਰੁੱਤੀ ਸਾਲ (Tropical year)

(4) ਜੇ ਚੰਦਰ-ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਸੂਰਜੀ ਕਿਹੜਾ ਹੋਣਾ ਚਾਹੀਦਾ ਹੈ?

(ੳ) ਸੂਰਜੀ ਸਿਧਾਂਤ
(ਅ) ਦ੍ਰਿਕਗਿਣਤ ਸਿਧਾਂਤ
(ੲ) ਰੁੱਤੀ ਸਾਲ (Tropical year)

ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਉਪ੍ਰੋਕਤ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ।

ਧੰਨਵਾਦ

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top