Khalsa News homepage

 

 Share on Facebook

Main News Page

ਖਾਲਸੇ ਦਾ ਸੁਭਾਅ
-:
ਇਛਪਾਲ ਸਿੰਘ “ਰਤਨ” (ਕਸ਼ਮੀਰ)
29.03.2020

ਕਹਿੰਦੇ ਨੇ ਇਕ ਸਮੇਂ ਇਕ ਬਜ਼ੁਰਗ ਨੱਦੀ ਦੇ ਕਿਨਾਰੇ ਡੁੱਬ ਰਹੇ ਬਿੱਛੂ ਨੂੰ ਬਚਾਉਣ ਲਈ ਜਿਵੇਂ ਹੀ ਆਪਣੇ ਹੱਥ 'ਤੇ ਚੁਕਣ ਦੀ ਕੋਸ਼ਿਸ਼ ਕਰਦੇ ਤਾਂ ਬਿਛੂ ਡੰਗ ਮਾਰ ਦੇਂਦਾ। ਪਰ ਬਜ਼ੁਰਗ ਫਿਰ ਉਸ ਨੂੰ ਡੁਬਣ ਤੋਂ ਬਚਾਉਣ ਲਈ ਆਪਣਾ ਹੱਥ ਅੱਗੇ ਕਰ ਲੈਦੇ। ਨਾਲ ਖਲੋਤੇ ਕਿਸੇ ਸੇਵਕ ਨੇ ਪੁੱਛ ਹੀ ਲਿਆ ਕਿ ਬਜ਼ੁਰਗੋ ਆਪ ਜੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਇਹ ਹਰ ਵਾਰੀ ਆਪ ਜੀ ਨੂੰ ਡੰਗ ਮਾਰੀ ਜਾਂਦਾ ਹੈ। ਇਸ ਨੂੰ ਤਾਂ ਡੁਬਣ ਹੀ ਦੇਓ। ਸੇਵਕ ਦੀ ਗਲ ਸੁਣ ਕੇ ਬਜ਼ੁਰਗ ਨੇ ਪੁਛਿਆ ਕਿ ਭਲਾ ਇਹ ਡੰਗ ਕਿਉਂ ਮਾਰ ਰਿਹਾ ਹੈ? ਤਾਂ ਜੁਆਬ ਆਇਆ ਕਿ ਇਸ ਦਾ ਸੁਭਾਅ ਹੀ ਡੰਗ ਮਾਰਨ ਦਾ ਹੈ। ਇਹ ਗਲ ਸੁਣ ਕੇ ਬਜ਼ੁਰਗ ਕਹਿਣ ਲਗੇ ਕਿ ਭਲਾ ਇਕ ਛੋਟਾ ਜਿਹਾ ਕੀੜਾ ਜੀਵ ਮਰਨ ਲਗਿਆਂ ਵੀ ਆਪਣਾਂ ਸੁਭਾਅ ਨਹੀਂ ਤਿਆਗਦਾ ਤਾਂ ਅਸੀਂ ਜਿਉਂਦੇ ਜੀਅ ਮਾਨਵਤਾ ਨੂੰ ਬਚਾਉਣ ਦਾ ਸੁਭਾਅ ਕਿਵੇਂ ਛੱਡ ਸਕਦੇ ਹਾਂ। ਜੇ ਮਨੁੱਖ ਆਪਣਾ “ਦਇਆ” ਵਾਲਾ ਸੁਭਾਅ ਤਿਆਗ ਦੇਵੇ ਤਾਂ ਸਮਝਣਾਂ ਕਿ ਮਨੁੱਖ ਕੀੜਿਆਂ ਤੋਂ ਵੀ ਗਇਆ ਗੁਜ਼ਰਿਆ ਹੈ।

ਅਜ ਦੇ ਸਮੇਂ ਭਾਵੇਂ ਫਰਵਰੀ 2020 ਵਿਚ ਵਾਪਰੇ ਦਿਲੀ ਦੰਗਿਆਂ ਦੀ ਗਲ ਹੋਵੇ ਜਾਂ ਫਿਰ ਹੁਣ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਗਲ ਹੋਵੇ। ਜਿਸ ਨੇ ਸਮੁਚੇ ਸੰਸਾਰ ਦੀ ਲੋਕਾਈ ਉਪਰ ਇਕ ਕਹਿਰ ਬਣ ਕੇ ਬਰਸ ਰਹੀ ਹੈ। ਹਰ ਪਾਸੇ ਮੌਤ ਦਾ ਸਾਇਆ ਛਾਇਆ ਹੋਇਆ ਹੈ। ਇਵੇਂ ਪ੍ਰਤੀਤ ਹੋ ਰਿਹਾ ਹੈਕਿ ਜਿਵੇਂ ਮਾਨਵੀ ਜੀਵਨ ਇਕ ਜਗਾਹ ਤੇ ਥਮ ਗਿਆ ਹੋਵੇ।

ਪਰ ਇਸ ਭਿਆਨਕ ਸਮੇਂ ਵਿਚ ਜਦ ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਤਕਦੇ ਹਾਂ, ਤਾਂ ਇਸ ਮਹਾਂ ਸੰਕਟ ਦੀ ਘੜੀ ਵਿਚ ਗੁਰੂ ਸਾਹਿਬ ਜੀ ਦਾ ਵਰਸੋਇਆ ਖਾਲਸਾ ਪੂਰੇ ਸੰਸਾਰ ਦੀ ਮਾਨਵਤਾ ਦਾ ਰਾਖਾ ਸਾਬਤ ਹੁੰਦਾ ਦਿਸ ਰਿਹਾ ਹੈ। ਵਿਸ਼ਵ ਦੇ ਹਰ ਦੇਸ਼ ਅੰਦਰ ਖਾਲਸਾਈ ਜਥੇਬੰਦੀਆਂ ਅਤੇ ਗੁਰੂ ਘਰ ਮਨੁੱਖਤਾ ਨੂੰ ਸਹਾਰਾ ਦੇਣ ਲਈ ਜਦੋਂ ਜਹਿਦ ਵਿਚ ਦਿਖਾਈ ਦੇ ਰਹੇ ਹਨ। ਵੱਡੇ ਵੱਡੇ ਦੇਸ਼ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਦਾ ਓਟ ਆਸਰਾ ਤਕ ਰਹੇ ਹਨ। ਇਹੋ ਕਾਰਣ ਹੈ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਪੂਰੇ ਸੰਸਾਰ ਅੰਦਰ ਦਿਨ ਰਾਤ ਇਕ ਕਰਕੇ ਮਾਨਵੀ ਜੀਵਨ ਨੂੰ ਬਚਾਉਣ ਦੇ ਸੰਘਰਸ਼ ਵਿਚ ਜੁਟਿਆ ਹੋਇਆ ਹੈ। ਵਿਰਸੇ ਵਿਚ ਮਿਲੇ ਇਸ ਸੇਵਾ ਦੇ ਸੁਭਾਅ ਨੇ ਅੱਜ ਵਿਸ਼ਵ ਪਧਰ 'ਤੇ ਖਾਲਸਾਈ ਨਿਸ਼ਾਨ ਝੁਲਾ ਦਿਤੇ ਹਨ।

ਪਰ ਦੂਜੇ ਪਾਸੇ ਈਰਖਾ ਦਵੈਤ ਅਤੇ ਡੰਗ ਮਾਰਨ ਦੇ ਸੁਭਾਅ ਵਿਚ ਜੀਣ ਵਾਲੇ ਲੋਕ ਆਪਣੇ ਸੁਭਾਅ ਮੁਤਾਬਕ ਡੰਗ ਮਾਰਨ ਤੋਂ ਵੀ ਪਰਹੇਜ਼ ਨਹੀ ਕਰਦੇ। ਇਕ ਪਾਸੇ ਚਿਟੀ ਸਿਉਂਕ ਡੇਰਾਵਾਦ ਚੋਂ ਪੈਦਾ ਹੋਏ ਅਪਗ੍ਰੇਡੀਆਂ ਦੀ ਜ਼ਹਿਨੀਅਤ ਨੂੰ ਤਕੀਏ ਤਾ ਜਿੱਥੇ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਲਈ ਅਪਸ਼ਬਦ ਵਰਤੇ ਜਾ ਰਹੇ ਹਨ ਜਿਸ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿਚੋਂ ਮਾਨਵਤਾ ਲਈ ਇਹ ਅਰਦਾਸ ਦੇ ਬੋਲ ਗੂੰਝਦੇ ਹਨਕਿ:-

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਅਤੇ
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥

ਅਤੇ ਨਾਲ ਹੀ ਸਰਬਤ ਦੇ ਭਲੇ ਵਿਚ ਦਿਨ ਰਾਤ ਇਕ ਕਰ ਰਹੇ ਖਾਲਸੇ ਪ੍ਰਤੀ ਵੀ ਜ਼ਹਿਰੀਲੀ ਭਾਸ਼ਾ ਰਾਹੀਂ ਤੰਜ਼ ਕਸੇ ਜਾ ਰਹੇ ਹਨ। ਉਥੇ ਦੂਜੇ ਪਾਸੇ ਵਖਤ ਦੇ ਹਾਕਮਾਂ ਦੀ ਜ਼ਹਿਨੀਅਤ ਵਿਚ ਵੀ ਖਾਲਸੇ ਪ੍ਰਤੀ ਨਫਰਤ ਅਤੇ ਈਰਖਾ ਦਾ ਰਵਈਆ ਹੀ ਵੇਖਣ ਨੂੰ ਮਿਲ ਰਿਹਾ ਹੈ। ਉਹ ਚਾਹੇ ਗੁਜਰਾਤ ਦੇ ਇਕ ਗੁਰੂ ਘਰ ਅੰਦਰ, ਗੁਰੂ ਘਰ ਦੇ ਰਾਗੀ ਸਿੰਘ ਅਤੇ ਬਜ਼ੁਰਗ ਨਾਲ ਸ਼ਰੇਆਮ ਧਕਾ ਹੁੰਦਾ ਵੇਖ ਰਹੇ ਹਾਂ। ਜਾਂ ਫਿਰ ਕਾਬਲ ਅਫਗਾਨਿਸਤਾਨ ਵਿਚ ਇਕ ਗੁਰੂ ਘਰ ਤੇ ਆਤਮਘਾਤੀ ਹਮਲੇ ਦੇ ਰੂਪ ਚ ਵੇਖਦੇ ਹਾਂ।ਜਿਸ ਵਿਚ 25 ਦੇ ਲਗਭਗ ਨੌਜੁਆਨ, ਬਜ਼ੁਰਗ, ਬੱਚੇ, ਔਰਤਾਂ ਮੌਤ ਦੇ ਮੂੰਹ ਵਿਚ ਧਕੇਲ ਦਿਤੇ ਗਏ ਹਨ।

ਪਰ ਇਸ ਸਭ ਕੁਝ ਦੇ ਬਾਵਜੂਦ ਵੀ ਭਾਵੇਂ ਅਪਗ੍ਰੇਡੀਆਂ ਦੇ ਸ਼ਬਦੀ ਹਮਲੇ ਹੋਣ ਜਾਂ ਫਿਰ ਵਖਤ ਦੇ ਹਾਕਮਾ ਦੇ ਹਥਿਆਰ ਬੰਦ ਹਮਲੇ ਹੋਣ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਵਿਚੋਂ ਪ੍ਰਗਟ ਹੋਏ ਖਾਲਸੇ ਨੂੰ ਵਿਰਾਸਤ ‘ਚ ਮਿਲੇ ਹੋਏ ਦਇਆ ਦੇ ਗੁਣ ਰਾਹੀਂ ਮਾਨਵਤਾ ਦੀ ਸੇਵਾ ਦੇ ਇਸ ਸੁਭਾਅ ਤੋਂ ਕੋਈ ਥਿੜਕਾ ਨਹੀਂ ਸਕਦਾ। ਕਿਉਂਕਿ ਇਹ ਸੁਭਾਅ ਗੁਰੂ ਸਾਹਿਬਾਨ ਜੀ ਦੀ ਮਹਾਨ ਵਿਰਾਸਤ ਵਿਚੋਂ ਖਾਲਸੇ ਨੂੰ ਪ੍ਰਾਪਤ ਹੋਇਆ ਹੈ। ਇਸ ਲਈ ਖਾਲਸਾ ਜਦ ਵੀ ਅਰਦਾਸ ਕਰਦਾ ਹੈ ਤਾਂ ਸਰਬਤ ਦੇ ਭਲੇ ਦੀ ਹੀ ਅਰਦਾਸ ਕਰਦਾ ਹੈ।

ਭੁਲ ਚੁਕ ਦੀ ਖਿਮਾ
ਇਛਪਾਲ ਸਿੰਘ “ਰਤਨ” (ਕਸ਼ਮੀਰ)
9311887100


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top