Khalsa News homepage

 

 Share on Facebook

Main News Page

ਕੋਰੋਨਾ ਤੋਂ ਬਚਾਓ ਦਾ ਇੱਕ ਸੁਝਾਅ... ਹੱਥ ਨਾ ਮਿਲਾਓ, ਫ਼ਤਹਿ ਗਜਾਓ
-: ਗਿ. ਜਗਤਾਰ ਸਿੰਘ ਜਾਚਕ
17.02.2020

ਵਾਹ ਗੁਰੂ ਜੀ ਕਾ ਖ਼ਾਲਸਾ ॥ ਵਾਹ ਗੁਰੂ ਜੀ ਕੀ ਫ਼ਤਹ ॥

ਕੋਟਕਪੂਰਾ, 15 ਮਾਰਚ (ਗੁਰਿੰਦਰ ਸਿੰਘ) ਇੱਕ ਦੂਜੇ ਨੂੰ ਮਿਲਣ ਵੇਲੇ ਹੱਥ ਮਿਲਾਉਣ (ਹੈਂਡ ਸ਼ੇਕ) ਦੀ ਪਰੰਪਰਾ ਲਗਪਗ ਸਾਰੇ ਸੰਸਾਰ ਵਿੱਚ ਪ੍ਰਚਲਿਤ ਹੈ । ਪਰ, ਕਰੋਨਾ ਵਾਇਰਸ ਤੋਂ ਡਰੇ ਹੋਏ ਲੋਕ ਹੁਣ ਹੱਥ ਮਿਲਾਉਣ ਤੋਂ ਸੰਕੋਚ ਕਰ ਰਹੇ ਹਨ, ਕਿਉਂਕਿ ਇਸ ਬੀਮਾਰੀ ਦੇ ਕੀਟਾਣੂ ਇੱਕ ਦੂਜੇ ਦੇ ਹੱਥਾਂ ਨੂੰ ਛੋਹਣ ਨਾਲ ਹੀ ਵਧੇਰੇ ਫੈਲ ਰਹੇ ਹਨ । ਹਿੰਦੂ ਰਾਸ਼ਟਰ ਦੇ ਸੁਚੇਤ ਮੁੱਦਈ ਤੇ ਪ੍ਰਧਾਨ ਮੰਤ੍ਰੀ ਮੋਦੀ ਨੇ ਮੌਕਾ ਸੰਭਾਲਦਿਆਂ ਸਾਰੇ ਸੰਸਾਰ ਨੂੰ ਕਰੋਨਾ ਵਰਗੀਆਂ ਛੂਤ ਦੀਆਂ ਬੀਮਾਰੀਆਂ ਤੋਂ ਬਚਣ ਲਈ ‘ਨਮਸਤੇ’ ਬਲਾਉਣ ਦੀ ਆਦਤ ਪਾਉਣ ਦੀ ਸਲਾਹ ਦਿੱਤੀ ਹੈ, ਕਿਉਂਕਿ ਹਿੰਦੋਸਤਾਨ ਦੇ ਦੂਰਦ੍ਰਿਸ਼ਟ ਬ੍ਰਾਹਮਣ ਰਿਸ਼ੀਆਂ ਨੇ ਸਦੀਆਂ ਪਹਿਲਾਂ ਹੱਥ ਮਿਲਾਉਣ ਦੀ ਥਾਂ ਦੋਵੇਂ ਹੱਥ ਜੋੜ ਕੇ ‘ਨਮਸਤੇ’ ਬਲਾਉਣ ਦੀ ਪ੍ਰੇਰਨਾ ਕੀਤੀ ਹੈ । ਪਰ ਸਿੱਖ ਜਗਤ ਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਖ਼ਾਲਸੇ ਦੇ ਦੂਰਦ੍ਰਿਸ਼ਟ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਨੂੰ ‘ਨਮਸਤੇ’ ਦੀ ਥਾਂ ਦੋਵੇਂ ਹੱਥ ਜੋੜ ਕੇ ‘ਵਾਹ ਗੁਰੂ ਜੀ ਕਾ ਖ਼ਾਲਸਾ । ਵਾਹ ਗੁਰੂ ਜੀ ਕੀ ਫ਼ਤਹ ॥ ਗਜਾਉਣ (ਬਲਾਉਣ) ਦਾ ਹੁਕਮ ਕੀਤਾ ਹੈ, ਜਿਸ ਵਿੱਚ ਬ੍ਰਾਹਮਣ ਰਿਸ਼ੀਆਂ ਤੋਂ ਵੀ ਉੱਚੀ-ਸੁੱਚੀ ਪ੍ਰੇਰਨਾ ਛੁਪੀ ਹੋਈ ਹੈ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨੇ ਆਪਣੇ ਈਮੇਲ ਪ੍ਰੈਸ-ਨੋਟ ਰਾਹੀਂ ਰੋਜ਼ਾਨਾ ਸਪੋਕਸਮੈਨ ਦੇ ਸੁਜਾਨ ਪਾਠਕਾਂ ਨਾਲ ਸਾਂਝੇ ਕੀਤੇ ਹਨ ।

ਉਨ੍ਹਾਂ ਨੇ ‘ਨਮਸਤੇ’ ਤੇ ‘ਗੁਰੂ ਫ਼ਤਹ’ ਦਾ ਫਰਕ ਪ੍ਰਗਟਾਉਂਦਿਆ ਲਿਖਿਆ ਹੈ ਕਿ ‘ਨਮਸਤੇ’ ਦਾ ਅਰਥ ਹੈ : ਮੈਂ ਤੈਨੂੰ ਨਮਸ਼ਕਾਰ ਕਰਦਾ ਹਾਂ । ਇਸ ਪ੍ਰਕਾਰ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਜੁੜਦਾ ਹੋਇਆ ਇੱਕ-ਦੂਜੇ ਅੱਗੇ ਨਿਵਦਾ ਹੈ । ਪ੍ਰੰਤੂ ‘ਗੁਰੂ ਫ਼ਤਹ ਸਾਂਝੀ ਕਰਨ ਨਾਲ ਇੱਕ ਤਾਂ ਹਰੇਕ ਵਿਅਕਤੀ ਨੂੰ ਅਕਾਲਪੁਰਖ ਵਾਹਗੁਰੂ ਜੀ ਦੀ ਯਾਦ ਆਉਂਦੀ ਹੈ ਅਤੇ ਦੂਜੇ, ਉਸ ਨੂੰ ਵਾਹਗੁਰੂ ਜੀ ਦੇ ‘ਖ਼ਾਲਸ’ (ਸਚਿਆਰ) ਮਨੁਖ ਹੋਣ ਦੀ ਚੜ੍ਹਦੀ ਕਲਾ ਵਾਲੀ ਪ੍ਰੇਰਨਾ ਮਿਲਦੀ ਹੈ । ਕਿਉਂਕਿ ਜਗਤ ਦੇ ਗ਼ਮਖਾਰ ਗੁਰੂ ਬਾਬੇ ਨਾਨਕ ਨੇ ਇੱਕ ਤਾਂ ਮਨੁੱਖ ਸਾਹਮਣੇ ਸਭ ਤੋਂ ਪਹਿਲਾ ਸੁਆਲ ਖੜਾ ਕੀਤਾ ‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ? ਅਤੇ ਦੂਜੇ, ‘ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ {ਪੰ. 281} ਦਾ ਉਪਦੇਸ਼ ਵੀ ਕੀਤਾ ਹੈ ।

ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਆਰ.ਐਸ.ਐਸ 2020 ਤਕ ਭਾਰਤ ਨੂੰ ਹਿੰਦੂ-ਰਾਸ਼ਟਰ ਤੇ 2028 ਤਕ ਪੂਰੇ ਸੰਸਾਰ ਨੂੰ ਹੀ ਹਿੰਦੂ ਬਨਾਉਣ ਦੇ ਸੁਪਨੇ ਲੈ ਰਹੀ ਹੈ । ਮੋਦੀ ਦਾ ਉਪਰੋਕਤ ਬਿਆਨ ਜਾਪਦਾ ਤਾਂ ਭਾਵੇਂ ਸਮੁਚੀ ਮਾਨਵਤਾ ਦੇ ਭਲੇ ਲਈ ਹੈ, ਪਰ ਇਸ ਢੰਗ ਨਾਲ ਉਹ ਬ੍ਰਾਹਮਣ ਨੂੰ ਜਗਤ-ਗੁਰੂ ਸਥਾਪਤ ਕਰਨ ਦੀ ਵੀ ਕੁਟਲ ਚਾਲ ਚੱਲ ਰਿਹਾ ਹੈ । ਰਾਮਦੇਵ ਦੇ ‘ਜੋਗਾ’ ਤੇ ‘ਓਮ’ ਦੇ ਜਾਪ ਨੇ ਵੀ ਹਿੰਦੂਤਵੀ ਸਰਕਾਰ ਦੀ ਸਹਾਇਤਾ ਨਾਲ ਬ੍ਰਾਹਮਣੀ (ਹਿੰਦੂ) ਪ੍ਰਚਾਰ ਹੀ ਕੀਤਾ ਹੈ । ਇਸ ਲਈ ਪ੍ਰਧਾਨ ਮੰਤ੍ਰੀ ਮੋਦੀ ਦੀ ਤਰਜ਼ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਵੀ ਉਪਰੋਕਤ ਕਿਸਮ ਦਾ ਆਦੇਸ਼ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਮਨੁਖਤਾ ਨੂੰ ਕਰੋਨਾ ਦੇ ਮਾਰੂ ਵਾਇਰਸ ਤੋਂ ਬਚਾਉਣ ਦੇ ਨਾਲ ਸਿੱਖ ਜਗਤ ਨੂੰ ਬ੍ਰਾਹਮਣੀ ਵਾਇਰਸ ਤੋਂ ਵੀ ਬਚਾਇਆ ਜਾ ਸਕੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ਸਮੁਚੀ ਮਾਨਵਤਾ ਨੂੰ ਇਉਂ ਉੱਚਾ ਹੋਕਾ ਦੇ ਰਹੇ ਹਨ :

ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੇ ਪਚ ਮੂਆ, ਚਾਰਉ ਬੇਦਹੁ ਮਾਹਿ ॥ {ਪੰ. 1377}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top