Khalsa News homepage

 

 Share on Facebook

Main News Page

ਗੁਰਬਾਣੀ ਅਨੁਸਾਰ ਤੀਰਥ ਅਤੇ ਸਰੋਵਰ
17.03.2020

ਗੁਰੂ ਨਾਨਕ ਸਾਹਿਬ ਜੀ ਦੇ ਇਨਕਲਾਬੀ ਬਚਨ ਹਨ :-

ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥
ਤੀਰਥ ਨਾਵਣੁ ਜਾਓ ਤੀਰਥ ਨਾਮ ਹੈ॥

ਗੁਰਬਾਣੀ ਦੇ ਕੁਝ ਫੁਰਮਾਨ ਹਨ :-

ਹਉਮੈ ਮੈਲਾ ਇਹੁ ਸੰਸਾਰਾ ॥ ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥ (ਮ:3)
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥ (ਕਬੀਰ ਜੀ)
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥

ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ (ਮ:3)
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰਾ ਚੋਰ ॥
(ਮ: 1)

ਉੱਪਰ ਲਿਖੇ ਗੁਰਬਾਣੀ ਦੇ ਫੁਰਮਾਨ ਤੀਰਥ ਨਹਾਉਣ ਦਾ ਭਰਪੂਰ ਖੰਡਨ ਕਰ ਰਹੇ ਹਨ ਪਰ ਜੇਕਰ ਅਸੀਂ ਅੱਜ ਵੀ ਸਰੋਵਰਾਂ ਤੇ ਪਾਪ ਧੋਣ ਦੀ ਤੇ ਇੱਛਾ ਪੂਰੀ ਕਰਨ ਦੀ ਆਸ ਨਾਲ ਇਸ਼ਨਾਨ ਕਰ ਰਹੇ ਹਾਂ ਤਾਂ ਜ਼ਰੂਰ ਸੋਚਣ ਦੀ ਲੋੜ ਹੈ ਕਿ ਅਸੀਂ ਸੱਚਮੁਚ ਵਿੱਚ ਸਿੱਖ ਹਾਂ ਜਾਂ ਸਿਰਫ ਸ਼ਕਲ ਕਰਕੇ ।

ਸਾਡੇ ਕੇਂਦਰੀ ਅਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਇਹ ਵਹਿਮ ਵਾੜ ਦਿੱਤਾ ਗਿਆ ਹੈ ਜਾਂ ਵੜ ਗਿਆ ਹੈ । ਸ਼੍ਰੋਮਣੀ ਕਮੇਟੀ ਵਲੋਂ ਇੱਕ ਵਪਾਰਿਕ ਕੇਂਦਰ ਵਾਂਗ ਇਸ ਅਸਥਾਨ ਦੀ ਵਰਤੋਂ ਹੋ ਰਹੀ ਹੈ । ਗੁਰੂਬਾਣੀ ਦੇ ਵਾਕ ਹਨ :-

ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥ (ਗੁਰੂ ਅਰਜਨ ਸਾਹਿਬ)
ਇਹਨਾਂ ਪੰਕਤੀਆ ਵਿੱਚ ਗੁਰੂ ਸਾਹਿਬ ਗੁਰੂ (ਸਾਧ/ਗਿਆਨ) ਦੀ ਸੰਗਤ ਨੂੰ ਹੀ ਤੀਰਥ ਕਹਿ ਰਹੇ ਹਨ । ਸਾਡੇ ਕੇਂਦਰੀ ਅਸਥਾਨ ਤੇ ਇਸ ਗੁਰਵਾਕ ਦੇ ਬਿਲਕੁਲ ਉਲਟ ਹੋ ਰਿਹਾ ਹੈ। ਗੁਰੂ ਦੀ ਸੰਗਤਿ ਕਰਨ ਦੀ ਬਜਾਏ ਅਨੇਕਾਂ ਤੋਤਾ-ਰਟਨ ਅਖੰਡ ਪਾਠ ਕਰਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਮਖੌਲ ਉਡਾਇਆਂ ਜਾ ਰਿਹਾ ਹੈ । ਉਸਦੇ ਉਲਟ ਜੋ ਸਰੋਵਰ ਪਾਣੀ ਦੀ ਲੋੜ ਲਈ ਬਣਾਏ ਗਏ ਸਨ ਉਹਨਾਂ ਵਿੱਚ ਪਾਪ ਉਤਾਰਨ ਹਿੱਤ, ਕੰਮ ਸੰਵਾਰਨ ਹਿੱਤ, ਇੱਛਾ ਪੂਰਨ ਹਿੱਤ ਇਸ਼ਨਾਨ ਕੀਤੇ ਤੇ ਕਰਵਾਏ ਜਾ ਰਹੇ ਹਨ।

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ (ਗੁਰੂ ਨਾਨਕ ਸਾਹਿਬ ਜੀ)
ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥ ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥ ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥ (ਗੁਰੂ ਅਮਰਦਾਸ ਸਾਹਿਬ ਜੀ )

ਉਪਰੋਕਤ ਪੰਕਤੀਆਂ ਗੁਰੂ ਅਮਰਦਾਸ ਸਾਹਿਬ ਦਾ ਉਪਦੇਸ਼ ਹੈ, ਇਕੱਲੇ ਸਿੱਖਾਂ ਲਈ ਹੀ ਨਹੀਂ ਹਰ ਮਨੁੱਖ ਲਈ ਹੈ ਤਾਂ ਕਿ ਉਹ ਭਲੀ, ਜੀਵਨ-ਮੁਕਤ, ਵਹਿਮਾਂ -ਭਰਮਾਂ ਤੋਂ ਰਹਿਤ ਜ਼ਿੰਦਗੀ ਦਾ ਆਨੰਦ ਮਾਣ ਸਕੇ । ਇਕੱਲੇ ਇਹ ਉਪਦੇਸ਼ ਹੀ ਨਹੀਂ ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਪ ਉਤਾਰਨ ਲਈ ਤੀਰਥ ਨਹਾਉਣ ਦਾ ਖੰਡਨ ਕੀਤਾ ਗਿਆ ਹੈ । ਪਰ ਮੁਸ਼ਕਿਲ ਨਾਲ ਕੁਝ ਕੁ ਫੀਸਦੀ ਸਿੱਖ ਅਖਵਾਉਣ ਵਾਲੇ ਇਸ ਉਪਦੇਸ਼ ਨੂੰ ਸਮਝ ਸਕੇ ਹਨ। ਕਈ ਸਮਝਣ ਦੇ ਬਾਵਜੂਦ ਵੀ ਲਾਟਰੀ ਨਿਕਲਣ ਵਾਂਗ ਛੇਤੀ-ਛੇਤੀ ਪਾਪ ਧੋਣ ਦੀ ਇੱਛਾ ਅਨੁਸਾਰ ਜਾਂ ਕਿਸੇ ਹੋਰ ਕੰਮ ਦੀ ਪੂਰਤੀ ਲਈ ਸਰੋਵਰਾਂ ਵਿੱਚ ਚੁੱਭੀਆ ਲਾ ਰਹੇ ਹਨ। ਗੁਰਦੁਵਾਰਿਆਂ ਦੇ ਪ੍ਰਬੰਧ ਤੇ ਕਾਬਜ਼ ਹਾਕਮ ਟੋਲਾ/ਪੁਜਾਰੀ ਜਮਾਤ ਪੂਰੇ ਜ਼ੋਰ- ਸ਼ੋਰ ਨਾਲ ਇਸ ਗੁਰਮਤਿ ਵਿਰੋਧੀ ਵਰਤਾਰੇ ਦੇ ਪ੍ਰਚਾਰਕ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top