Khalsa News homepage

 

 Share on Facebook

Main News Page

ਜਨੇਊ ਅਤੇ ਗਾਤਰਾ ਕਦੋਂ ਖਤਰਨਾਕ ਹਨ ?
-: ਅਵਤਾਰ ਸਿੰਘ ਮਿਸ਼ਨਰੀ
510 432 5827
14 ਮਾਰਚ 2014

ਜਨੇਊ ਅਤੇ ਗਾਤਰੇ ਵਿੱਚ ਕੋਈ ਫਰਕ ਨਹੀਂ, ਜੇ ਕੇਵਲ ਭੇਖ ਧਾਰਨ ਕਰਕੇ, ਲੋਕਾਂ ਨੂੰ ਲੁੱਟਣ ਅਤੇ ਅੰਧਵਿਸ਼ਵਾਸ਼ ਪੈਦਾ ਕਰਨ ਲਈ ਪਾਇਆ ਜਾਵੇ। ਬਾਕੀ ਅਖੌਤੀ ਜਨੇਊ ਤਾਂ ਊਚ-ਨੀਚ ਦੀਆਂ ਵੰਡੀਆਂ ਪਾਉਂਦਾ ਹੈ ਅਤੇ ਭੈਣ ਭਰਾ ਵਿੱਚ ਧਰਮ ਨਾ-ਬਰਾਬਰਤਾ ਪੈਦਾ ਕਰਦਾ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਵਾਲੇ ਬਾਮਣ ਨੂੰ ਕਿਹਾ ਸੀ ਜੇ ਜਨੇਊ ਇਤਨਾਂ ਹੀ ਚੰਗਾ ਹੈ ਤਾਂ ਮੇਰੀ ਭੈਣ ਬੇਬੇ ਨਾਨਕੀ ਦੇ ਗਲ ਪਹਿਲੇ ਪਾਇਆ ਜਾਵੇ, ਜੋ ਮੇਰੇ ਤੋਂ ਪੰਜ ਸਾਲ ਵੱਡੇ ਹਨ, ਪਰ ਬਾਮਣੀ ਮਤਿ ਅਨੁਸਾਰ ਸ਼ੂਦਰ ਅਤੇ ਔਰਤਾਂ ਜਨੇਊ ਨਹੀਂ ਪਾ ਸਕਦੇ ਕਿਉਂਕਿ ਉਹ ਨੀਚ ਜਾਤਿ ਹਨ। ਇਹ ਗੱਲ ਭਰੀ ਸਭਾ, ਵੱਡੇ ਇਕੱਠ ਵਿੱਚ ਕਹੀ ਜਦ ਬਾਬਾ ਨਾਨਾਕ ਜੀ 9 ਸਾਲ ਦੇ ਸਨ ਅਤੇ ਕੁਲ ਦੀ ਮਰਯਾਦਾ ਅਨੁਸਾਰ ਉਨ੍ਹਾਂ ਨੂੰ ਜਨੇਊ ਪਾਇਆ ਜਾਣਾ ਸੀ।

ਬਾਬੇ ਨੇ ਬਲੰਦਬਾਂਗ ਕਿਹਾ ਮੈਂ ਅਹਿਜੇ ਤਿਹਰੇ ਧਾਗੇ ਦੇ ਜਨੇਊ ਨੂੰ ਅੱਗ ਲਾ ਕੇ ਸਾੜਦਾ ਹਾਂ ਜੋ ਮਨੁੱਖਤਾ ਅਤੇ ਭੈਣ ਭਰਾਵਾਂ ਵਿੱਚ ਊਚ-ਨੀਚ ਦੀਆਂ ਵੰਡੀਆਂ ਪਾ ਕੇ, ਬਾਮਣ ਪੁਜਾਰੀ ਦਾ ਮੁਥਾਜ ਬਣਾਉਂਦਾ ਹੈ। ਬਾਬੇ ਨੇ ਸ਼ੁਭ ਗੁਣ ਧਾਰਨ ਕਰਨ ਦਾ ਜਨੇਊ ਪਾਉਣ ਦੀ ਸਿਖਿਆ ਦਿੱਤੀ ਹੈ ਜੋ ਨਾਂ ਕਦੇ ਟੁੱਟਦਾ, ਗਲਦਾ ਅਤੇ ਸੜਦਾ ਹੈ- ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ (ਗੁਰੂ ਗ੍ਰੰਥ ਸਾਹਿਬ) ਜਿਵੇਂ ਜਨੇਊ ਭੈਣ ਭਰਾ ਵਿੱਚ ਵਿਤਕਰਾ ਖੜਾ ਕਰਦਾ ਹੈ ਉਸੇ ਤਰ੍ਹਾਂ ਅੱਜ ਗਾਤਰਾ ਵੀ ਕਰ ਰਿਹਾ ਹੈ, ਕਿਉਂਕਿ ਬਹੁਤੇ ਗਾਤਰੇ ਵਾਲੇ ਲੋਕ ਆਪਣੀਆਂ ਭੈਣਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦੇ ਰਹੇ ਹਨ, ਭੈਣ ਨੂੰ ਨਾਂ ਤਾਂ ਪੰਜਾਂ ਪਿਆਰਿਆਂ ਵਿੱਚ ਸੇਵਾ ਕਰਨ ਦਿੱਤੀ ਜਾਂਦੀ ਹੈ ਅਤੇ ਨਾਂ ਹੀ ਉਹ ਗ੍ਰੰਥੀ, ਹੈੱਡ ਗ੍ਰੰਥੀ ਜਾਂ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰ ਬਣ ਸਕਦੀ ਹੈ।

ਗੁਰੂ ਨਾਨਕ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਬਰਾਬਰਤਾ ਦਿੰਦੇ ਹੋਏ ਸਭ ਨੂੰ ਖਾਲਸੇ ਕਿਹਾ ਸੀ ਨਾਂ ਕਿ ਔਰਤਾਂ ਨੂੰ ਖਾਲਸੀਆਂ ਪਰ ਅਜੋਕੇ ਡੇਰੇਦਾਰ, ਸੰਪਰਾਈ ਟਕਸਾਲੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੋਂ ਭੜਕੇ ਸਿੱਖਾਂ ਨੇ ਬੀਬੀਆਂ ਨੂੰ ਖਾਲਸੇ ਤੋਂ ਖਾਲਸੀਆਂ ਭਾਵ ਦੂਜੇ ਦਰਜੇ ਦੀਆਂ ਬਣਾ ਦਿੱਤਾ ਹੈ। ਸ. ਮਹਿੰਦਰ ਸਿੰਘ ਘੱਗ ਦਾ ਜਨੇਊ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਬਾਰੇ ਧੰਨਵਾਦ!

ਅੱਜ ਇਸਤਰੀ ਦਿਵਸ ਮਨਾਏ ਜਾ ਰਹੇ ਤਾਂ ਹੀ ਸਾਰਥਕ ਹਨ, ਜੇ ਉਨ੍ਹਾਂ ਨੂੰ ਧਰਮ ਅਤੇ ਸਮਾਜ ਵਿੱਚ ਬਰਾਬਰਤਾ ਦਿੱਤੀ ਜਾਵੇ। ਇਸਤਰੀ ਮਾਂ ਵੀ ਹੈ, ਸੋਚਣਵਾਲੀ ਗੱਲ ਹੈ ਕਿ ਜਿਸ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਉਹ ਵੱਡੀ ਅਤੇ ਸਤਿਕਾਰਯੋਗ ਹੈ ਜਾਂ ਬੱਚਾ ਉਸ ਤੋਂ ਵੱਡਾ ਅਤੇ ਸਤਿਕਾਰਯੋਗ ਹੈ? ਕੀ ਮਰਦ ਪ੍ਰਧਾਨ ਸਮਾਜ ਅੱਜ ਬੀਬੀਆਂ ਨੂੰ ਬਰਾਬਰ ਦੇ ਅਧਿਕਾਰ ਨਾਂ ਦੇ ਕੇ ਮਾਵਾਂ, ਭੈਣਾਂ ਅਤੇ ਧੀਆਂ ਦੀ ਤੌਹੀਨ ਨਹੀਂ ਕਰ ਰਿਹਾ? ਜੇ ਸਿੱਖ ਸਮਾਜ ਵੀ ਕਰ ਰਿਹਾ ਹੈ ਤਾਂ ਜਨੇਊ ਅਤੇ ਗਾਤਰੇ ਦੇ ਸਿਧਾਂਤਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ।

ਕੀ ਕਦੇ ਸਿੱਖ ਠੰਡੇ ਦਿਲ-ਦਿਮਾਗ ਨਾਲ ਸੋਚਣਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲਣਾਂ ਹੈ ਜਾਂ ਡੇਰੇਦਾਰ ਸੰਪ੍ਰਦਾਈ ਆਪੋ ਆਪਣੇ ਬਾਬਿਆਂ ਦੀਆਂ ਆਪੂੰ ਘੜੀਆਂ ਗੁਰੂ ਸਿਧਾਂਤਾਂ ਵਿਰੋਧੀ ਕਥਾ-ਕਹਾਣੀਆਂ ਨੂੰ ਹੀ ਪ੍ਰਮੁੱਖਤਾ ਦੇਈ ਜਾਣੀ ਹੈ? ਕੀ ਇਹ ਡੇਰੇਦਾਰ ਬਾਬੇ ਅਤੇ ਟਕਸਾਲੀ ਸਾਡੇ ਗੁਰੂ ਹਨ ਜਾਂ “ਗੁਰੂ ਗ੍ਰੰਥ ਸਾਹਿਬ” ਜਿਸ ਅੱਗੇ ਹਰ ਵੇਲੇ ਅਰਦਾਸਿ ਕਰਦੇ ਹਾਂ ਕਿ- ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top