Khalsa News homepage

 

 Share on Facebook

Main News Page

ਸਿੱਖੀ ਭੇਖ ਵਿਚ ਬ੍ਰਾਹਮਣਵਾਦ ਦਾ ਹਮਲਾ
-: ਇਛਪਾਲ ਸਿੰਘ ਰਤਨ (ਕਸ਼ਮੀਰ)
9311887100

ਉਰਦੂ ਦਾ ਇਕ ਸ਼ੇਅਰ ਹੈ :
ਏਕ ਹੀ ਉਲੂ ਕਾਫੀ ਥਾ ਬਰਬਾਦਿ ਗੁਲਿਸਤਾਂ ਕਰਨੇ ਕੋ।
ਜਬ ਹਰ ਸ਼ਾਖ ਪੇ ਉਲੂ ਬੈਠਾ ਹੋ ਅੰਜਾਮ-ਏ-ਗੁਲਿਸਤਾਂ ਕਿਆ ਹੋਗਾ।

ਸੱਚਮੁੱਚ ਇਹੋ ਹੀ ਹਾਲਤ ਅੱਜ ਸਿੱਖ ਕੌਮ ਦੀ ਬਣੀ ਪਈ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ, ਸੱਚ ਰੂਪੀ ਬਗੀਚੀ ਨੂੰ ਬਰਬਾਦ ਕਰਣ ਲਈ, ਸਿੱਖੀ ਸਰੂਪ ਵਿਚ ਬੈਠੇ ਹਜ਼ਾਰਾਂ ਹੀ ਸਾਧ, ਡੇਰੇਦਾਰ, ਟਕਸਾਲਾਂ, ਜਥੇਦਾਰ ਅਤੇ ਬ੍ਰਾਹਮਣੀ ਰੰਗ ਵਿਚ ਰੰਗੀਆਂ ਵੱਖ ਵੱਖ ਸੰਪਰਦਾਵਾਂ ਦੀ ਭਰਮਾਰ ਵੇਖਣ ਨੂੰ ਮਿਲ ਜਾਂਦੀ ਹੈ।

ਦੂਜੇ ਬੰਨੇ ਸਿੱਖ ਰਾਜਨੀਤੀ ਨੇ ਵੀ, ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸਿਧਾਂਤਾਂ ਦਾ, ਆਪਣੇ ਮੁਫਾਦ ਲਈ, ਆਪਣੀਆਂ ਕੁਰਸੀਆਂ ਪੱਕੀਆਂ ਕਰਣ ਲਈ ਰਜਕੇ ਨਿਰਾਦਰ ਕਰਦੀ ਆਰਹੀ ਹੈ।

ਦਰਅਸਲ ਭਾਵੇਂ ਸੰਪਰਦਾਵਾਂ ਹੋਣ ਜਾਂ ਫਿਰ ਰਾਜਨੀਤਕ ਲੋਕ ਇਨ੍ਹਾਂ ਦਾ ਮੁੱਖ ਮਕਸਦ, ਸਿੱਖੀ ਦੇ ਨਿਆਰੇਪਨ ਨੂੰ ਖਤਮ ਕਰਕੇ, ਸਿੱਖ ਕੌਮ ਨੂੰ ਬ੍ਰਾਹਮਣਵਾਦ ਦੀ ਝੋਲੀ ਵਿਚ ਪਾਉਣਾ ਹੀ ਹੈ ।

ਇਹੋ ਕਾਰਣ ਹੈ ਕਿ ਜਦ, ਸਿੱਖੀ ਦੀ ਆਜ਼ਾਦ ਹਸਤੀ ਨੂੰ ਪ੍ਰਗਟ ਕਰਦਾ ਨਾਨਕਸ਼ਾਹੀ ਕੈਲੰਡਰ ਸੰਨ 2003 ਵਿਚ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ, ਕੌਮ ਨੂੰ ਸਮਰਪਤ ਕੀਤਾ ਗਿਆ ।ਤਾਂ ਭਗਵੇ ਰੰਗ ਵਿਚ ਰੰਗੀਆਂ ਹੋਈਆਂ, ਵਖੋ ਵਖਰੀਆਂ ਸੰਪਰਦਾਵਾਂ, ਟਕਸਾਲਾਂ, ਡੇਰੇਦਾਰਾਂ ਨੇ ਰਾਜਨੀਤਕ ਲੋਕਾਂ ਨਾਲ ਮਿਲਕੇ, ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਇਆ।

ਇਥੇ ਹੀ ਬਸ ਨਹੀਂ ਇਨ੍ਹਾਂ ਡੇਰੇਦਾਰਾਂ ਵਲੋਂ ਗੁਰਬਾਣੀ ਦੇ ਮੂਲ ਸਿਧਾਂਤਾਂ ਤੇ ਵੀ ਹਮਲੇ ਜਾਰੀ ਹਨ।ਗੁਰਮਤਿ ਮਰਯਾਦਾ ਤੋਂ ਉਲਟ ਇਨ੍ਹਾਂ ਨੇ ਆਪੋ ਆਪਣੀਆਂ ਬ੍ਰਾਹਮਣੀ ਸੋਚ ਵਾਲੀਆਂ ਮਰਯਾਦਾਵਾਂ ਤਿਆਰ ਕੀਤੀਆਂ ਹੋਈਆਂ ਹਨ। ਮਨੂੰਵਾਦੀ ਸੋਚ ਦੇ ਧਾਰਣੀ ਇਨ੍ਹਾਂ ਸਾਧਾਂ, ਸੰਤਾਂ ਨੂੰ, ਗੁਰੂ ਅਰਜਨ ਸਾਹਿਬ ਜੀ ਦੁਆਰਾ ਤਿਆਰ ਕੀਤਾ, ਸੋ ਦਰੁ ਬਾਣੀ ਦਾ ਸਰੂਪ ਵੀ ਪ੍ਰਵਾਨ ਨਹੀਂ। ਇਸੇ ਲਈ ਇਨ੍ਹਾਂ ਨੇ ਆਪੋ ਆਪਣੀਆਂ ਤਿਆਰ ਕੀਤੀਆਂ ਪੋਥੀਆਂ ਅੰਦਰ ਸੋ ਦਰੁ ਬਾਣੀ ਦਾ ਸਰੂਪ ਵਿਗਾੜ ਕੇ ਇਸ ਵਿਚ ਬਚਿਤ੍ਰ ਨਾਟਕ ਰੂਪੀ ਰਚਨਾ ਵੀ ਮਿਲਾ ਦਿਤੀ ਗਈ ਹੈ ਅਤੇ ਇਸ ਨੂੰ ਵੱਡੀ ਰਹਿਰਾਸ ਕਰਕੇ ਪ੍ਰਚਾਰਿਆ ਜਾ ਰਿਹਾ ਹੈ।

ਸਿੱਖੀ ਦੇ ਮੁਢਲੇ ਸਿਧਾਂਤ, ੴ ਉਪਰ ਵੀ ਕਈ ਪ੍ਰਸ਼ਨ ਚਿੰਨ ਖੜੇ ਕਰ ਦਿਤੇ ਗਏ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਣ ਕੀਤਾ ਮੰਗਲਾ ਚਰਣ,ਜੋਕਿ ੴ ਤੋਂ ਗੁਰਪ੍ਰਸਾਦਿ ਤਕ ਸੰਪੂਰਣ ਮੰਗਲਾ ਚਰਣ ਹੈ, ਇਹ ਵੀ ਇਨ੍ਹਾਂ ਨੂੰ ਪ੍ਰਵਾਨ ਨਹੀਂ। ਸਾਧ ਯੂਨੀਅਨ ਦਾ ਕਾਫੀ ਜ਼ੋਰ ਲਗਾ ਹੋਇਆ ਹੈ ਕਿ ਕਿਸੇ ਨਾ ਕਿਸੇ ਤਕੀਕੇ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਸ਼ ਕੀਤੇ ਰਬੀ ਹੋਂਦ ਨੂੰ ਪ੍ਰਗਟ ਕਰਣ ਵਾਲੇ ਇਸ ਮੰਗਲਾ ਚਰਣ ਦੇ ਸਰੂਪ ਨੂੰ ਵਿਗਾੜਿਆ ਜਾਏ।

ਹੁਣ ਜੱਦ ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਕੀਰਤਨ ਦੀ ਸੇਵਾ ਕਰਣ ਦਾ ਮੁੱਦਾ ਇਕ ਵਾਰ ਫਿਰ ਉਠ ਰਿਹਾ ਹੈ। ਤਾਂ ਹਰ ਇੱਕ ਪੰਥ ਦਰਦੀ ਦੀ ਆਵਾਜ਼ ਸਿੱਖ ਬੀਬੀਆਂ ਦੇ ਹੱਕ ਵਿਚ ਆ ਰਹੀ ਹੈ। ਪਰ ਭਗਵੇ ਰੰਗ ਵਿਚ ਰੰਗੇ ਇਹ ਸਾਧ, ਟਕਸਾਲਾਂ, ਅਖੌਤੀ ਡੇਰੇਦਾਰ ਜਿਥੇ ਬਾਬੇ ਨਾਨਕ ਜੀ ਦੇ ਬਰਾਬਰੀ ਦੇ ਸਿਧਾਂਤ ਖਿਲਾਫ ਹੀ ਡਾਂਗ ਸੋਟਾ ਚੁਕ ਲਿਆ ਹੈ। ਉਥੇ ਬੀਬੀਆਂ ਪ੍ਰਤੀ ਇਨ੍ਹਾਂ ਦੀ ਘਟੀਆ ਸੋਚ ਦਾ ਪ੍ਰਦਰਸ਼ਨ ਵੀ ਇਨ੍ਹਾ ਦੀ ਬੋਲੀ ਵਿਚੋ ਹੋ ਰਿਹਾ ਹੈ।

ਮਨੂੰਵਾਦੀ ਸੋਚ ਦੇ ਧਾਰਣੀ ਇਹ ਡੇਰੇਦਾਰ, ਹਉਮੈ, ਅਹੰਕਾਰ ਨਾਲ ਇਤਨੇ ਭਰ ਗਏ ਹਨ ਕਿ, ਈਰਖਾ ਵਸ ਹੋਕੇ ਇਕ ਦੂਜੇ ਨੂੰ ਭੰਡਦੇ ਭੰਡਦੇ, ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਉਪਰ ਵੀ ਚਿੱਕੜ ਸੁਟਣ ਤੋਂ ਗੁਰੇਜ਼ ਨਹੀਂ ਕਰਦੇ।

ਅੱਜ ਜਿਥੇ ਸਮੁਚੀ ਸਿੱਖ ਕੌਮ ਧੰਨ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ। ਉਥੇ ਇਹ ਸਾਧ ਲਾਣਾਂ ਗੁਰਮਤਿ ਵਿਚਾਰਧਾਰਾ ਤੋਂ ਕੋਹਾਂ ਦੂਰ ਆਪਣੀ ਬ੍ਰਾਹਮਣਵਾਦੀ ਮਰਯਾਦਾ ਸਮੁਚੇ ਪੰਥ ਦੇ ਠੋਸਣ ਲਈ ਰਾਜਨੀਤਕ ਲੋਕਾਂ ਦੀ ਸਰਪਰਸਤੀ ਹੇਠ ਸਰਗਰਮ ਹੋਈ ਪਈ ਹੈ।

ਗੁਰੂ ਸੁਮਤਿ ਬਖਸ਼ੇ ।

ਭੁੱਲ ਚੁੱਕ ਦੀ ਖਿਮਾ
ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੂਕਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top