ਇੱਕ
ਵਾਰ ਦੀ ਗੱਲ ਹੈ ਇੱਕ ਗਿਰਝ (ਜੋ ਆਪਣੇ ਆਪ ਨੂੰ ਬਾਜ
ਸਮਝਦਾ ਸੀ) ਘਰ ਦੇ ਕੰਮਾਂ ਤੋਂ ਭੱਜ ਕੇ ਰਾੜੇ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਪਹੁੰਚ
ਗਿਆ। ਰਾੜੇ ਵਾਲੇ ਮਹਾਂਪੁਰਸਖਾਂ ਨੇ ਉਸ ਨੂੰ ਹਰ ਤਰਾਂ ਦਾ ਪਾਖੰਡ ਕਰਨਾ ਸਿਖਾਇਆ, ਜਿਵੇਂ
ਬਾਬਿਆਂ ਦੀਆਂ ਬਰਸੀਆਂ 'ਤੇ ਰੋ ਰੋ ਕੇ ਧਾਰਨਾ ਪੜਨੀਆਂ, ਬਾਬਿਆਂ ਦੀਆਂ ਝੂਠੀਆਂ ਕਹਾਣੀਆਂ
ਸੁਨਾਉਣੀਆਂ, ਕਲਗੀਆਂ ਲਾ ਕੇ ਜਨਮ ਦਿਨ ਮਨਾਉਣੇ, ਬਜ਼ੁਰਗਾਂ ਤੋਂ ਮੱਥੇ ਟਿਕਾਉਣੇ,
ਬਿਹੰਗਮ ਰਹਿਣਾ ਆਦਿ । ਜਦੋਂ ਇਹ ਗਿਰਝ ਇਹਨਾਂ ਕੰਮਾਂ ਵਿੱਚ
ਨਿਪੁੰਨ ਹੋ ਗਿਆ, ਤਾਂ ਇਸ ਦਾ ਨਾਮ "ਮਹਾਰਾਜ ਸੰਤ
ਗਿਆਨੀ ਬਾਜ ਸਿੰਘ ਜੀ ਪੂਰਨ ਬ੍ਰਹਮਗਿਆਨੀ" ਮਸ਼ਹੂਰ
ਹੋ ਗਿਆ । ਇਹ ਬੜੀ ਸ਼ਿੱਦਤ ਨਾਲ ਪੰਛੀਆਂ ਨੂੰ ਆਪਣੇ ਕੋਲ ਬਲਾਉਂਦਾ ਅਤੇ ਝੂਠੀਆਂ
ਕਥਾ ਕਹਾਣੀਆਂ ਸੁਣਾ ਕੇ ਉਹਨਾਂ ਦਾ ਮਾਸ ਨੋਚਦਾ ।
ਸਮਾਂ ਆਪਣੀ ਚਾਲ ਚੱਲਦਾ ਰਿਹਾ, ਕੁੱਝ ਹੰਸ ਉਸ ਸ਼ਹਿਰ ਵਿੱਚ ਆ
ਗਏ ਜਿਹਨਾਂ ਨੇ ਪੰਛੀਆਂ ਨੂੰ ਸੱਚ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਦੇਖਦੇ
ਹੀ ਦੇਖਦੇ ਬਹੁਤ ਸਾਰੇ ਪੰਛੀ ਝੂਠੀਆਂ ਕਥਾ ਕਹਾਣੀਆਂ ਛੱਡ ਇਹਨਾਂ ਹੰਸਾਂ ਦੀਆਂ ਸੱਚੀਆਂ
ਗੱਲਾਂ ਸੁਨਣ ਲੱਗ ਪਏ ਅਤੇ ਇਸ ਗਿਰਝ/ਬਾਜ ਦੇ ਸ਼ਿਕਾਰ ਘੱਟਣ ਲੱਗੇ ।
ਬਹੁਤ ਦੁੱਖੀ ਹੋਇਆ ਇਹ ਸੰਤ ਬਾਜ ਸਿੰਘ ਪੂਰਨ ਬ੍ਰਹਮਗਿਆਨੀ
ਪਹਾੜਾਂ ਵਿੱਚ ਚਲਾ ਗਿਆ ਅਤੇ ਸਭ ਤੋਂ ਪਹਿਲਾਂ ਇਹਨੇ ਆਪਣੀ
ਚੁੰਝ ਭੰਨੀ (ਭਾਵ ਨਾਮ ਬਦਲ ਕੇ ਸੰਤ ਬਾਜ ਸਿੰਘ ਪੂਰਨ
ਬ੍ਰਹਮਗਿਆਨੀ ਤੋਂ ਭਾਈ ਬਾਜ ਸਿੰਘ ਰੱਖ ਲਿਆ), ਫਿਰ
ਇਸ ਨੇ ਆਪਣੇ ਨਹੁੰ ਪੱਟੇ (ਭਾਵ ਸਭ ਪਾਖੰਡ ਛੱਡ ਕੇ
ਕੁਦਰਤਿ ਦੇ ਨਿਯਮ ਅਤੇ ਛੱਚ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਤੇ ਅਖੀਰ ਵਿੱਚ ਇਸ ਨੇ
ਆਪਣੇ ਪਰ (ਪੰਖ) ਨੋਚ ਲਏ (ਭਾਵ ਗੋਲ ਪੱਗ ਲਾ ਕੇ
ਤਿੱਖੀ ਨੋਕ ਵਾਲੀ ਪੱਗ ਬੰਨ ਲਈ ) ।
ਇਸ ਨਵੇਂ ਅਵਤਾਰ ਵਿੱਚ ਇਹ ਬਾਜ ਹੰਸ ਦਾ
ਰੂਪ ਧਾਰਨ ਕਰਕੇ ਦੋਬਾਰਾ ਉਸ ਸ਼ਹਿਰ ਵਿੱਚ ਆ ਗਿਆ । ਪੰਛੀਆਂ ਨੇ ਜੋ ਸੱਚ ਸੁਨਣ
ਦੇ ਆਦੀ ਹੋ ਚੁੱਕੇ ਸਨ ਉਸ ਦਾ ਡੱਟ ਕੇ ਸਾਥ ਦਿੱਤਾ । ਦੇਖਦੇ ਹੀ ਦੇਖਦੇ ਇਸ ਕੋਲ ਪਹਿਲਾਂ
ਨਾਲ਼ੋਂ ਵੀ ਵੱਧ ਭੀੜ ਲੱਗਣ ਲੱਗੀ । ਦੂਸਰੇ ਹੰਸਾਂ ਨੇ ਵੀ ਇਸ ਨੂੰ ਬੜੇ ਪਿਆਰ ਨਾਲ ਗੱਲ
ਨਾਲ ਲਾਇਆ ।
ਇੱਕ ਗਿਰਝ ਜੋ ਇੱਕ ਛੋਟੇ ਮੁਲਕ ਵਿੱਚ ਰਹਿੰਦਾ ਸੀ ਅਤੇ ਹੰਸਾਂ
ਦਾ ਪੁਰਾਣਾ ਵਾਕਿਫ ਸੀ, ਪਰ ਉਸ ਦੀ ਅਸਲੀਅਤ ਜਾਨਣ ਤੋਂ ਬਾਅਦ ਹੰਸ ਉਸ ਨੂੰ ਛੱਡ
ਚੁੱਕੇ ਸਨ ਨੇ ਇਸ ਬਾਜ ਤੱਕ ਪਹੁੰਚ ਕੀਤੀ ਅਤੇ ਉਸ ਨੂੰ ਹੰਸਾਂ ਦਾ ਗਰੁੱਪ ਛੱਡ ਕੇ ਇੱਕ
ਨਵੀਂ ਪਰਿਜਾਤੀ ਦੀ ਸ਼ੁਰੂਆਤ ਕਰਨ ਵਾਸਤੇ ਉਕਸਾਇਆ । ਪੰਛੀਆਂ ਦੇ ਬਹੁਤ ਸਮਝਾਉਣ 'ਤੇ ਵੀ
ਇਹ ਬਾਜ ਨਾ ਸਮਝਿਆ ਤੇ ਇਸ ਗਿਰਝ ਦੀਆਂ ਗੱਲਾਂ ਵਿੱਚ ਆ ਗਿਆ ਤੇ ਇੱਕ ਨਵੀਂ ਪਰਿਜਾਤੀ ਦੀ
ਸ਼ੁਰੂਆਤ ਹੋ ਗਈ ਹੋ ਨਾਂ ਹੰਸ ਸੀ, ਨਾ ਬਾਜ ਤੇ ਨਾ ਕੁਝ ਹੋਰ ਸਗੋਂ ਬਹੁਤ ਸਾਰਿਆਂ ਦਾ
ਮਿਲਗੋਭਾ ਸੀ । ਗਾਲਾਂ ਕਾਵਾਂ (ਟਕਸਾਲੀਆਂ) ਵਾਂਗ ਕੱਢਦੇ, ਦੇਖਣ ਨੂੰ ਹੰਸ (ਮਿਸ਼ਨਰੀ)
ਲੱਗਦੇ ਤੇ ਗੱਲਾਂ ਗਿਰਝਾਂ (ਕਾਮਰੇਡਾਂ) ਵਾਲ਼ੀਆਂ ਕਰਦੇ । ਇਹ
ਪਰਿਜਾਤੀ "ਅਪਗ੍ਰੇਡ" ਨਾਮ ਨਾਲ ਮਸ਼ਹੂਰ (ਬਦਨਾਮ) ਹੋਈ ।
ਇਹਨਾਂ ਦੀ ਖ਼ਾਸੀਅਤ ਇਹ ਸੀ ਕਿ ਤਰਕ ਕਰਨ ਦੇ, ਗਾਲਾਂ ਕੱਢਣ
ਦੇ, ਗੱਪਾਂ ਮਾਰਨ ਦੇ ਸਾਰੇ ਹੱਕ ਇਹਨਾਂ ਦੇ ਰਾਖਵੇਂ ਸਨ । ਇਹ ਕਿਸੇ ਨੂੰ ਵੀ
ਸਵਾਲ ਕਰ ਸਕਦੇ ਸਨ, ਪਰ ਇਹਨਾਂ ਨੂੰ ਕੋਈ ਨਹੀਂ ਕਰ ਸਕਦਾ, ਇਹ ਕੋਈ ਵੀ ਗੱਪ ਮਾਰਨ ਪਰ
ਦੂਜਾ ਨਹੀਂ ਮਾਰ ਸਕਦਾ, ਇਹ ਕਿਸੇ ਨੂੰ ਵੀ ਮਾੜਾ ਬੋਲਣ ਪਰ ਦੂਜਾ ਨਹੀਂ ਬੋਲ ਸਕਦਾ ।
ਕਹਾਣੀ ਲਿਖਣ ਤੱਕ ਇਹ ਪਰਿਜਾਤੀ ਆਪਣੇ ਬਾਜ ਦੀ ਹਰ ਗੱਲ ਨੂੰ ਸਹੀ ਠਹਿਰਾ ਕੇ ਭੇਡ ਬਣੀ
ਹੋਈ ਹੈ, ਬਹੁਤ ਸਾਰੇ ਪੰਛੀ ਇਸ ਬਾਜ ਅਤੇ ਗਿਰਝ ਦੀ ਰੱਲ ਕੇ ਖੇਡੀ ਜਾ ਰਹੀ ਖੇਡ ਨੂੰ ਸਮਝ
ਕੇ ਪਿੱਛੇ ਹੱਟ ਚੁੱਕੇ ਹਨ, ਪਰ ਕੁੱਝ ਇਸ ਨਵੀਂ ਨਸਲ ਦੇ ਪੰਛੀ ਕਿਸੇ ਨਵੇਂ ਅਖੌਤੀ
ਇੰਕਲਾਬ ਦੀ ਉਮੀਦ ਵਿੱਚ ਨਵੀਂਆਂ ਪਿਰਤਾਂ ਪਾ ਰਹੇ ਹਨ ।
👉 ਇਸ ਕਹਾਣੀ ਦਾ ਕਿਸੇ ਜੀਵਤ ਜਾਂ ਮੁਰਦਾ (ਆਤਮਿਕ) ਵਿਅਕਤੀ ਨਾਲ ਪੂਰਾ ਸੰਬੰਧ ਹੈ ।
ਤੁਹਾਡੀਆਂ ਗਾਲਾਂ ਦੀ ਉਡੀਕ ਵਿੱਚ : ਵਰਿੰਦਰ ਸਿੰਘ (ਗੋਲਡੀ)