Share on Facebook

Main News Page

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਆਪਣੀ ਨਿਜੀ ਅਫੀਮ ਦੀ ਡੱਬੀ ਵਿੱਚੋਂ ਪੰਜ ਮਾਸਾ ਅਫੀਮ ਦੇਕੇ ਮਸਤ ਹਾਥੀ ਨੂੰ ਮਾਰਨ ਭੇਜਿਆ
** ਭਾਈ ਮਹਿੰਦਰ ਸਿੰਘ ਖ਼ਾਲਸਾ ਦੇ ਲੇਖ ਵਿੱਚੋਂ

ਸਾਡੇ 'ਤੇ ਗੁੱਸਾ ਕਰਣ ਦੀ ਬਜਾਏ ਸਿਰਫਿਰੇ ਟਕਸਾਲੀਆਂ ਦੇ ਅਸਥਾਨਾਂ 'ਤੇ ਹੁੰਦੀ ਪਾਪੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਦੇ ਦੁਆਲੇ ਹੋਵੋ ਜਿਸਦੀ (ਰੁਤਿ ੪) ੧੯੦ ਵਿੱਚ ਇਹ ਲਿਖਿਆ ਹੈ ਕਿ

ਦਸ਼ਮੇਸ ਪਿਤਾ ਜੀ ਭਾਈ ਬਚਿੱਤਰ ਨੂੰ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਪੰਜ ਮਾਸੇ ਤੋਂ ਵੱਧ ਆਪਣੀ ਸੁਨਿਹਰੀ ਹੀਰੇ ਜੜਤ ਡੱਬੀ 'ਚੋਂ ਵਲਾਇਤੀ ਅਫੀਮ ਦੇ ਕੇ ਇੰਝ ਤਿਆਰ ਕਰ ਰਹੇ ਹਨ, ਜਿਵੇਂ ਕਦੇ ਦੁੱਲੇ ਭੱਟੀ ਦੀ ਮਾਂ ਨੇ ਮੇਹਰੂ ਪੋਸਤੀ ਨੂੰ ਨਸ਼ਾ ਦੇ ਕੇ ਲੜਨ ਲਈ ਤਿਆਰ ਕੀਤਾ ਸੀ ;---

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੯੦

ਤਥਾ ਕ੍ਰਿਪਾ ਕਰਿ ਮੁਝ ਤੇ ਕਾਰਜ ਆਪ ਬਨਾਵਨ ਚਾਹੋ।
ਦੀਜਹਿ ਮਾਦਕ ਰਹੁ ਮਤ ਮੁਹਿ ਮਤ, ਆਪ ਦੁਰਦ ਕੋ ਗਾਹੋ॥
੨੪॥

ਸੁਨਿ ਪ੍ਰਸੰਨ ਕਲੀਧਰ ਹੈ ਕੈ ਨਿਜ ਅਫੀਮ ਮੰਗਵਾਈ।
ਡਜ਼ਬਾ ਚਾਮੀਕਰ ਕੋ ਸੁੰਦਰ ਜਟੇ ਰਤਨ ਸਮੁਦਾਈ ॥
੨੫॥

* ਮਾਸੇ ਪੰਚ ਭਖਤਿ ਸੋ ਪੂਰਬ ਤਿਸ ਤੇ ਦਈ ਸਵਾਈ।
ਦੂਰ ਵਲਾਇਤ ਤੇ ਜੋ ਆਵਤਿ ਅਤਿ ਮਾਦਕ ਬਡਿਆਈ੨ ॥
੨੬॥ * ਪੰਜ ਮਾਸੇ ਅਫੀਮ

ਨਿਜ ਕਰ ਤੇ ਕਲੀਧਰ ਦੀਨੀ ਜੁਗ ਹਾਥਨਿ ਪਰ ਲੀਨੀ।
ਸਿਮਰਿ ਨਾਮ ਗੁਰੁ ਕੋ ਤਬਿ ਖਾਈ ਬਡਿ ਕੀਮਤਿ ਕੀ ਚੀਨੀ ॥
੨੭॥

ਪੁਨ ਬਿਜੀਆਣ ਘੁਟਵਾਇ ਮੰਗਾਈ ਸਿੰਘਨ ਪਾਨ ਕਰਾਈ।
ਪੀਵਤ ਚਢਯੋਂ ਬਿਸਾਲ ਅਮਲ ਤਬ ਲਾਲੀ ਲੋਚਨ ਛਾਈ ॥
੨੮॥

✔ ਉਸ ਤਰ੍ਹਾਂ ਸੰਤੋਖ ਸਿੰਘ ਅਨੁਸਾਰ ਜਦੋਂ ਭਾਈ ਬਚਿੱਤਰ ਸਿੰਘ ਨਸ਼ੇ 'ਚ ਹੋ ਗਿਆ, ਉਸਦੀਆਂ ਅੱਖਾਂ ਲਾਲ ਤੇ ਭੌਹਾਂ ਕਮਾਨ ਵਾਂਗ ਉਤਾਂਹ ਚੜ੍ਹ ਗਈਆ ਤੇ, ਚੇਹਰੇ 'ਤੇ ਲਾਲੀ ਛਾ ਗਈ , ਮੁੱਛਾ 'ਤੇ ਹੱਥ ਫੇਰਿਆ ;---

ਭੋਹੈ ਚਢੀ ਕਮਾਨ ਮਨਿੰਦੈ ਮੂਛਨ ਪਰ ਕਰ ਫੇਰਾ ।
ਖੜਗ ਸਿਪਰ ਤੇ ਕਮਰ ਕਸੀ ਦਿਢ ਬਰਛਾ ਕਰ ਮਹਿ ਫੇਰਾ।


ਜੇ ਕੋਈ ਮਾੜੀ ਮੋਟੀ ਗੁਰਮਤਿ ਦੀ ਚਿੰਗਾੜੀ ਤੁਹਾਡੇ ਅੰਦਰ ਹੈ, ਤਾਂ ਜਾਗੋ ਤੇ ਇਸ ਗੁਰਮਤਿ ਸਿਧਾਂਤ ਵਿਰੋਧੀ ਗ੍ਰੰਥ ਬਾਰੇ ਕੁਝ ਸੋਚੋ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top