Share on Facebook

Main News Page

ਸ਼ੋਸ਼ਲ ਮੀਡੀਏ 'ਤੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵਿਰੁੱਧ ਭੌਂਕਣ ਦੀਆਂ Day & Night ਸੇਵਾਵਾਂ ਨਿਭਾਉਣ ਵਾਲਿਓ ਕੀ ਤੁਸੀਂ ਇਹ ਸਿੱਧ ਨਹੀਂ ਕਰ ਰਹੇ ਕਿ
ਧੂਤਿਓ ਤੁਹਾਡੀ ਦਾੜ੍ਹੀ ਵਿੱਚ ਤਿਣਕਾ ਨਹੀਂ, ਸਗੋਂ ਸ਼ਤੀਰ ਹੈ !!!
-: 💥 ਭਾਈ ਮਹਿੰਦਰ ਸਿੰਘ ਖਾਲਸਾ

✔ ਭਾਈ ਸਾਹਿਬ ਨੇ ਨਾ ਹੀ ਕਦੇ ਤੁਹਾਡੀ ਕਿਸੇ ਸੰਸਥਾ ਦਾ ਤੇ ਨਾ ਹੀ ਤੁਹਾਡੇ ਕਿਸੇ ਰਾਜਯੋਗੀ ਤੱਤਵੇਤਾ 1008 ਜਾ 1111 ਬ੍ਰਹਮਗਿਆਨੀ ਬਾਬੇ ਦਾ ਨਾਮ ਲਿਆ ਹੈ। ਪਰ ਜਦੋਂ ਵੀ ਭਾਈ ਸਾਹਿਬ ਨੇ ਆਮ ਇਸ਼ਾਰੇ ਮਾਤਰ ਦੋਸ਼ ਲਾਏ ਹਨ ਤਾਂ ਤੁਹਾਡਾ ਅੰਦਰਲਾ ਡਰ ਆਪਣੇ ਆਪ ਹੀ ਪ੍ਰਗਟ ਕਿਉਂ ਹੋ ਜਾਦਾ ਹੈ ?

✔ ਕੀ ਤੁਸੀਂ ਖੁਦ ਹੀ ਬੇਨਾਮੀ ਦੋਸ਼ਾਂ ਨੂੰ ਸਵੀਕਾਰ ਕਰਕੇ ਇਹ ਸਿੱਧ ਨਹੀਂ ਕਰ ਰਹੇ ਕਿ ਤੁਹਾਡੀ ਦਾੜ੍ਹੀ ਵਿੱਚ ਤਿਣਕਾਂ ਹੀ ਨਹੀਂ, ਸਗੋਂ ਸ਼ਤੀਰ ਹੈ ?

✔ ਭਾਈ ਸਾਹਿਬ ਜੀ ਨੇ ਕੁੱਝ ਸਮਾਂ ਪਹਿਲਾਂ ਪੰਜਾਬ ਦੀ ਨੌਜਵਾਨੀ ਦੇ ਕਾਤਲ ਕੇ.ਪੀ.ਐਸ ਗਿੱਲ ਨੂੰ ਇਕ ਸਿਰਮੌਰ ਪੰਥਕ ਜਥੇਬੰਦੀ ਵਲੋਂ ਸਨਮਾਣਨ ਦਾ ਦੋਸ਼ ਬਿਨਾਂ ਕਿਸੇ ਦਾ ਨਾਮ ਲਏ ਲਾਇਆ ਸੀ। ਪਰ ਤੁਸੀਂ ਫਟਾਫਟ ਆਪਣੇ ਆਪ ਨੂੰ ਦੋਸ਼ੀ ਸਵੀਕਾਰ ਕਰਕੇ ਸ਼ਪਸਟੀ ਕਰਨ ਦੇਣੇ ਸ਼ੁਰੂ ਕਰ ਦਿੱਤੇ ਸਨ ਕਿ ਸਾਡੇ ਵਲੋਂ ਸਿਰੋਪਾ ਨਹੀਂ, ਸਗੋਂ ਅਸੀਂ ਤਾਂ ਸਿਰਫ ਕੇਸਰੀ ਕਪੜੇ 'ਚ ਲਪੇਟ ਕੇ ਪੁਸਤਕਾਂ ਹੀ ਦਿੱਤੀਆ ਸਨ ।

✔ ਕੀ ਤੁਹਾਡੀ ਜਥੇਬੰਦੀ ਵਾਸਤੇ ਅਜਿਹਾ ਕਰਨਾ ਸ਼ੋਭਨੀਕ ਸੀ ? ਜਾਂ ਸ਼ਰਮਨਾਕ ? ਦਿਉ ਜਵਾਬ ਜੇ ਤੁਹਾਡੀ ਜ਼ਮੀਰ ਜਿੰਦਾ ਹੈ।

✔ ਹੁਣ ਭਾਈ ਸਾਹਿਬ ਜੀ ਨੇ ਸ਼ੋਸਲ ਮੀਡੀਏ 'ਚ ਤੁਹਾਡੇ ਵਲੋਂ ਐਡਿਟ ਕਰ ਕਰਕੇ ਪਾਈਆਂ ਜਾ ਰਹੀਆਂ ਅਸ਼ਲੀਲ ਪੋਸਟਾਂ ਪਾਉਣ ਦੀਆਂ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਜਵਾਬ ਦੇਣ ਲਈ 5 ਅਗਸਤ 2017 ਦੇ ਸਮਾਗਮ 'ਚ ਐਲਾਨ ਕੀਤਾ ਸੀ ਕਿ ਜੇਕਰ ਤੁਸੀਂ ਆਪਣੀਆ ਕਰਤੂਤਾਂ ਤੋਂ ਬਾਜ਼ ਨਾ ਆਏ, ਤਾਂ ਅਸੀਂ ਤੁਹਾਡੇ ਅਖੌਤੀ ਬੂਝੜ ਬ੍ਰਹਮਗਿਆਨੀਆਂ ਦੀਆਂ ਗੱਪ ਕਹਾਣੀਆਂ ਸੰਗਤਾਂ ਨੂੰ ਸਪੀਕਰ 'ਚ ਸੁਣਾ ਸੁਣਾਕੇ ਵਿਚਾਰ ਕਰਕੇ ਪਾਖੰਡ ਦੇ ਬਖੀਏ ਉਧੇੜਿਆ ਕਰਾਂਗੇ । ਭਾਈ ਸਾਹਿਬ ਜੀ ਦੇ ਮੂੰਹੋਂ ਇਹ ਸ਼ਬਦ ਨਿਕਲਣ ਸਾਰ ਹੀ ਤੁਸੀਂ ਆਪਣੇ ਬ੍ਰਹਮਗਿਆਨੀਆਂ ਦੀ ਇਕ ਲੰਮੀ ਲਿਸਟ ਸ਼ੋਸਲ ਮੀਡੀਏ 'ਤੇ ਚਾੜ੍ਹ ਦਿੱਤੀ ਗਈ, ਕਿ ਹੁਣ ਢੱਡਰੀਆਂ ਵਾਲੇ ਇਹਨਾਂ ਮਹਾਂਪੁਰਸ਼ਾਂ ਦੇ ਵਿਰੁੱਧ ਬੋਲਣਗੇ ?

ਮੇਰਾ ਤੁਹਾਨੂੰ ਸਵਾਲ ਹੈ ਕਿ ਜਿਹੜੇ ਆਪਣੇ ਬਾਬਿਆਂ ਦੀ ਲੰਮੀ ਲਿਸਟ ਤੁਸੀਂ ਹੁਣ ਜਾਰੀ ਕੀਤੀ ਹੈ, ਕੀ ਤੁਸੀਂ ਇਹਨਾਂ ਸਾਰਿਆਂ ਨੂੰ ਹੀ ਪਾਖੰਡੀ ਤੇ ਬੂਝੜ ਮੰਨਦੇ ਹੋ ?

ਕੀ ਤੁਹਾਨੂੰ ਇਹਨਾਂ ਵਲੋਂ ਨਿਭਾਈਆ ਗਈਆਂ ਸੇਵਾਵਾਂ ਦੀ ਯੋਗਤਾ 'ਤੇ ਭਰੋਸਾ ਨਹੀਂ ਹੈ ? ਜੇ ਤੁਹਾਨੂੰ ਇਹਨਾਂ ਦੀ ਯੋਗਤਾ 'ਤੇ ਭਰੋਸਾ ਹੈ, ਫੇਰ ਤੁਸੀਂ ਇਹਨਾਂ ਦੇ ਨਾਮ ਨੂੰ ਬਦਨਾਮ ਕਰਨ ਦਾ ਗੁਨਾਹ ਕਿਉਂ ਕਰ ਰਹੇ ਹੋ ? ਹੁਣ ਜ਼ਰਾ ਤੁਸੀਂ ਆਪ ਹੀ ਸੋਚ ਕੇ ਦਸੋ ਕਿ ਤੁਹਾਡੀ ਦਾੜ੍ਹੀ 'ਚ ਤਿਣਕਾ ਹੈ ਜਾਂ ਨਹੀਂ ?

✔ ਕੀ ਤੁਹਾਡਾ ਸਿਰਫ ਇੱਕੋ ਇੱਕ ਮਕਸਦ ਇਹ ਨਹੀਂ ਹੈ ਕਿ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੂੰ ਜਿਵੇਂ ਕਿਵੇਂ ਵੀ ਹੋ ਸਕੇ ਬਦਨਾਮ ਕੀਤਾ ਜਾਵੇ ਇਸ ਬਦਲੇ ਭਾਵੇ ਸਾਡੇ ਮਹਾਂਪੁਰਸ਼ਾ ਦਾ ਕੱਖ ਨਾ ਰਹੇ ?

🚫 ਬੇਵਕੂਫੋ ਜ਼ਰਾ ਦੱਸੋ ਤਾਂ ਸਹੀ ਕਿ ਸਾਨੂੰ ਕੀ ਲੋੜ ਹੈ ਕਿ ਅਸੀਂ ਇਸ ਧਰਤੀ ਤੋਂ ਵਿਦਾ ਹੋ ਚੁੱਕਿਆ ਦੀਆਂ ਮੜ੍ਹੀਆ ਫੋਲੀਏ ? ਕੀ ਅੱਜ ਜੀਉਂਦੇ ਜਾਗਦੇ ਥੋਕ ਦੇ ਗਪੌੜੀ ਬਾਬਿਆਂ ਦੀ ਇਸ ਧਰਤੀ 'ਤੇ ਘਾਟ ਹੈ ?

ਬੇਸ਼ਰਮੋਂ ਇਸ ਧਰਤੀ ਦਾ ਭਾਰ ਹੌਲਾ ਕਰਕੇ ਜਾ ਚੁੱਕੇ ਆਪਣੇ ਬਾਬਿਆਂ ਦੇ ਮਾਨ ਸਨਮਾਨ ਬਾਰੇ ਭੋਰਾ ਕੁ ਤਾਂ ਸੋਚ ਲਿਆ ਕਰੋ ?

ਯਾਰ ! ਜੇ ਹੋਰ ਕਿਸੇ ਬਾਰੇ ਤੁਸੀਂ ਨਹੀਂ ਸੋਚਣਾ ਨਾ ਸੋਚੋ, ਪਰ ਵਾਸਤਾ ਹੈ ਰੱਬ ਦਾ ਕਿ ਘੱਟੋਂ ਘੱਟ ✡ ਕੌਮ ਦੇ ਮਹਾਨ ਸ਼ਹੀਦਾਂ ਦੇ ਨਾਮ ਨੂੰ ਤਾਂ ਬਖਸ਼ ਦਿਆ ਕਰੋ। ਅਸੀਂ ਆਪਣਾ ਅਪਮਾਨ ਤੁਹਾਡੇ ਵਰਗੇ ਮੂਰਖਾ ਤੋਂ ਕਰਵਾਕੇ ਸਹਿਣ ਕਰ ਸਕਣ ਦੀ ਸਮਰੱਥਾ ਰੱਖਦੇ ਹਾਂ, ਪਰ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਦਾ ਅਪਮਾਨ ਜਿਸ ਤਰ੍ਹਾਂ ਤੁਸੀਂ ਸ਼ੋਸਲ ਮੀਡੀਏ 'ਚ ਨਾਮ ਲੈ 2 ਕੇ ਕਰ ਰਹੇ ਹੋ, ਅਸੀਂ ਉਸ ਅਪਮਾਨ ਨੂੰ ਸਹਿਣ ਕਰਨ ਦੀ ਸਮਰੱਥਾ ਨਹੀਂ ਰੱਖਦੇ ।

ਸੰਭਲੋ ! ਈਰਖਾ ਦੀ ਅੱਗ 'ਚ ਤੱਪ ਕੇ ਆਪਣੀਆਂ ਆਚਰਣਕ ਸਭਿਅਕ ਜੁੰਮੇਵਾਰੀਆਂ ਨੂੰ ਨਾ ਭੁੱਲੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top