Share on Facebook

Main News Page

ਗੁਰੂ ਫਤਹਿ ਅਖੌਤੀ ਦਸਮ ਗ੍ਰੰਥ ਵਿੱਚ ਕਿਤੇ ਵੀ ਨਹੀਂ
-: ਕਵਲਪਾਲ ਸਿੰਘ, ਕਾਨਪੁਰ

ਤੁਸੀਂ ਧਿਆਨ ਦਿਉ ਕਿ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਮੂਲ ਮੰਤਰ ਦੇ ਸਰੂਪ ਨੂੰ ਮਨੰਣ ਤੋਂ ਇਨਕਾਰੀ ਹੈ ਅਤੇ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਦੀ ਥਾਂ ਮੰਗਲਾਚਰਣ ਵਿਚ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੀ ਲਿਖਦਾ ਹੈ ।

ਇਸ ਲਿਖਾਰੀ ਨੂੰ ਗੁਰੂ ਗੋਬਿੰਦ ਸਿੰਘ ਸਿਧ ਕਰਨ ਦੀ ਕੋਸ਼ਿਸ਼ ਕਰਨ ਵਾਲੇ ਚਲਾਕੀ ਨਾਲ ਦਲੀਲਾਂ ਦਿਂਦੇ ਹਨ ਕਿ ਦੇਖੋ ਫਤਹਿ ਇਸੇ ਗ੍ਰੰਥ ਵਿਚੋਂ ਆਈ, ਜਿਸਨੂੰ ਜਜ਼ਬਾਤ ਵਿਚ ਬਿਨਾਂ ਪੜੇ, ਵਿਚਾਰੇ ਸਾਡੇ ਵੀਰ ਵੀ ਪਰਵਾਨ ਕਰ ਲੈਂਦੇ ਹਨ, ਜਦਕਿ ਸੱਚ ਇਹ ਹੈ ਕਿ ਇਸ ਗ੍ਰੰਥ ਵਿਚ ਕਿਤੇ ਵੀ ਨਾ ਮੂਲਮੰਤਰ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਲਿਖਿਆ ਮਿਲਦਾ ਅਤੇ ਨਾ ਹੀ ਗੁਰੂ ਫਤਹਿ ਦਾ ਸੰਪੂਰਨ ਸਰੂਪ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਫਤਿਹ ਵਾਹਿਗੁਰੂ ਜੀ ਦੀ ਜਾਂ ਆਪਣੀ ?

ਕਵਿ ਸ਼ਿਆਮ ਦੀ ਲਿਖਤ ਬਚਿੱਤਰ ਨਾਟਕ ਗ੍ਰੰਥ ਵਿਚੋਂ ਉਪਰ ਲਿਖੀਆਂ ਇਹ ਸਤਰਾਂ, ਇਸ ਗ੍ਰੰਥ ਦੇ ਇਕ ਪ੍ਰਸੰਗ ਚੰਡੀ ਚਰਿਤ੍ਰ ੳਕਤਿ ਬਿਲਾਸ ਵਿਚੋਂ ਲਈਆਂ ਗਈਆਂ ਹਨ । ਸਿੱਖ ਘਰਾਂ ਵਿੱਚ ਪ੍ਰਚਲਿਤ ਹੋਣ ਦੇ ਕਾਰਣ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਸਤਰਾਂ ਦੇ ਬਾਬਤ ਵਾਧੂ ਜਾਨਕਾਰੀ ਪ੍ਰਾਪਤ ਕਰੀਏ

ਚੰਡੀ ਚਰੀਤ੍ਰ ਉਕਤਿ ਬਿਲਾਸ ਬਾਰੇ

ਇਸ ਗ੍ਰੰਥ ਵਿਚ ਪੰਨਾ ਸ. 74 ਤੋਂ ਸ਼ੁਰੂ ਹੋ ਰਹੇ, 233 ਬੰਦਾਂ ਦੇ ਇਸ ਵੱਡੇ ਪ੍ਰਸੰਗ ਦੇ 8 ਅਧਿਆਇ ਹਨ, ਅਤੇ ਇਸ ਪ੍ਰੰਗ ਦੀ ਸ਼ੁਰੂਆਤ ਤੋਂ 224ਵੀਂ ਪਉੜੀ ਤਕ, ਲਿਖਾਰੀ, ਦੁਰਗਾ ਦੇਵੀ ਦੀ ਉਸਤਤਿ ਕਰਦਿਆਂ ਦੁਰਗਾ ਦੇ ਜੁਧਾਂ ਦਾ ਵਰਣਨ ਕਰਦਾ ਹੈ ਅਤੇ ਸਮਾਪਤੀ ਵਿਚ ਸੰਕੇਤ ਇਉਂ ਲਿਖਦਾ ਹੈ :

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰੇ ਸੁੰਭ ਬਧਿਹ ਨਾਮ ਸਪਤਮੋ ਧਿਆਇ ਸਮਾਤਮ ॥

(ਭਾਵ : ਇੱਥੇ ਮੈਂ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਵਿਚੋਂ ਸ਼ੁੰਭ ਦੇ ਵਧ ਨਾਮ ਦਾ ਸਤਵਾਂ ਅਧਿਆਇ ਸਮਾਪਤ ਕਰ ਰਿਹਾ ਹਾਂ)

224ਵੀਂ ਪਉੜੀ ਤੋਂ ਅੱਗੇ ਦੀ 6 ਪਉੜੀਆਂ ਵਿੱਚ ਫਿਰ ਉਹ ਆਪਣੀ ਇਸ਼ਟ (ਚੰਡੀ, ਕਾਲੀ, ਸ਼ਿਵਾ, ਦੁਰਗਾ ਇਤਿਆਦਿ) ਦੇ ਦੇਵਤਿਆਂ ਵਲੋਂ ਗੁਣਗਾਨ ਦਾ ਜ਼ਿਕਰ ਕਰਦਾ ਹੈ ਅਤੇ 231ਵੀਂ ਪਉੜੀ ਰਾਹੀਂ ਆਪਣੀ ਇਸ਼ਟ ਭਵਾਨੀ (ਸ਼ਿਵਾ) ਪਾਸੋਂ ਵਰ ਮੰਗਦਾ ਹੈ।

ਅਸੀਂ ਉਤੇ ਦੇਖਿਆ ਕਿ ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਫਤਹਿ ਨੂੰ ਵੀ ਤੋੜ-ਮਰੋੜ* ਕੇ ਲਿਖ ਰਿਹਾ ਹੈ, ਹੁਣ ਇਸ ਲਿਖਾਰੀ ਦੇ ਇਸ ਸ਼ਬਦ (ਨਿਸ਼ਚੈ ਕਰ ਅਪਨੀ ਜੀਤ ਕਰੋਂ) ਨੂੰ ਪੜੋ ਕਿ ਇਹੋ ਲਿਖਾਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਵੀ ਮੁਨਕਰ ਹੋ ਗਿਆ ਅਤੇ ਅਪਨੀ ਜਿਤ ਲਈ ਹੀ ਚੰਡੀ ਦੇਵੀ ਦੇ ਤਰਲੇ ਪਾਉਂਦਾ ਹੈ, ਮਿਲਾਵਟ ਕਰਨ ਵਾਲੇ ਸ਼ਿਆਮ ਜਾਂ ਕੋਈ ਹੋਰ ਆਪ ਹੀ ਦੁਬਿਧਾ ਵਿਚ ਹੈ ? ਨਹੀਂ ਹੈ

ਚਲਦਾ

* ਮੇਰੇ ਬਚਪਨ ਵਿਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਕਾਨਪੁਰ ਵਿੰਗ ਦੇ ਵੀਰ ਮੈਨੂੰ ਸਮਝਾਂਦੇ ਹੁੰਦੇ ਸਨ ਕਿ ਵਾਹਿਗੁਰੂ ਦੇ ਨਾਲ ਸ੍ਰੀ ਅੱਖਰ ਨਹੀਂ ਲਾਇਆ ਜਾਂਦਾ, ਪਰ ਅੱਜ ਪਤਾ ਨਹੀਂ ਕੀ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਫਤਹਿ ਨੂੰ ਤੋੜ-ਮਰੋੜ ਕਰਨ ਵਾਲੇ ਇਸ ਗ੍ਰੰਥ ਵਿਚ ਉਹਨਾਂ ਨੂੰ ਸ਼੍ਰੀਵਾਹਿਗੁਰੂ ਨਹੀਂ ਦਿਸਦਾ, ਰੱਬ ਜਾਣੇ ਕਿ ਬਚਪਨ ਵਿਚ ਸਮਝਾਉਣ ਵਾਲੇ ਵੀਰ ਏਤੁ ਰਾਹਿ ਛੱਡ ਕਿਉਂ ਗਏ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top