Share on Facebook

Main News Page

👿 ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 2
👨 ਜਿਹੜਾ (ਪੁਰਖ) ਨਸ਼ਾ ਕਰਦਾ ਹੈ ਉਹ ਕਦੀ ਧੋਖਾ ਨਹੀਂ ਖਾਂਦਾ, ਤੇ ਭਾਂਤਿ ਭਾਂਤਿ ਦੀਆਂ ਇਸਤਰੀਆਂ ਨੂੰ ਮੰਨ ਭਾਂਉਦੇ ਤਰੀਕੇ ਨਾਲ ਭੋਗਦਾ ਹੈ
-: ਇੰਦਰਜੀਤ ਸਿੰਘ ਕਾਨਪੁਰ
30.08.2023
#KhalsaNews #ISKanpur #DG #BachittarNatak #BantaSingh

🤡ਬੰਤਾ ਸਿੰਘਾ ! ਜੇ ਇਹ ਤੇਰੇ ਗੁਰੂ ਦੀ ਬਾਣੀ ਹੈ ਤਾਂ, ਚੱਲ ਆਪਣੇ ਗੁਰੂ ਦੇ ਲਿਖੇ ਇਸ ਚਰਿਤ੍ਰ ਦੀ ਕਥਾ ਕਰ !

👉ਜੇ ਅਖੌਤੀ ਦਸਮ ਗ੍ਰੰਥ, ਦਸਮ ਪਿਤਾ ਦੀ ਰਚਨਾਂ ਹੈ ਤਾਂ 404 ਚਰਿਤੱਰਾਂ ਦੀ ਕਥਾ ਕਰਣ ਵੇਲੇ ਤੈਨੂੰ ਦੰਦਲ਼ ਕਿਉਂ ਪੈ ਜਾਂਦੀ ਹੈ? ਚੱਲ ਆਪਣੇ ਗੁਰੂ ਦੇ ਲਿਖੇ ਇਸ ਚਰਿਤ੍ਰ ਦੀ ਕਥਾ ਸੰਗਤ ਵਿਚ ਕਰ !

💚ਖੰਭਾਵਤਿ ਨਗਰ ਵਿਚ ਰਸ ਤਿਲਕ ਮੰਜਰੀ ਨਾਮ ਦੀ ਇਕ ਬਹੁਤ ਹੀ ਕਾਮੁਕ ਅਤੇ ਸੁੰਦਰ ਇਸਤਰੀ ਰਹਿੰਦੀ ਸੀ। ਉਸ ਦਾ ਪਤੀ ਇਕ ਬਹੁਤ ਹੀ ਸ਼ਰੀਫ ਬੰਦਾ ਹੁੰਦਾ ਹੈ । ਉਹ ਇਕ ਬਾਣੀਆ ਹੁੰਦਾ ਹੈ । ਉਸਨੇ ਕਦੀ ਵੀ ਭੰਗ, ਅਫੀਮ ਅਤੇ ਸ਼ਰਾਬ ਆਦਿਕ ਨਸ਼ਾ ਨਹੀਂ ਸੀ ਕੀਤਾ। ਉਥੇ ਦਾ ਰਾਜਾ ਬੜਾ ਵਿਭਚਾਰੀ, ਕਾਮੁਕ ਅਤੇ ਨਸ਼ੇਬਾਜ ਵਿਅਕਤੀ ਹੂੰਦਾ ਹੈ। ਇਸ ਇਸਤਰੀ ਦੀ ਨਜ਼ਰ ਰਾਜੇ ਵਲ ਸੀ। ਇਸ ਲਈ ਇਹ ਇਸਤਰੀ ਆਪਣੇ ਪਤੀ ਨੂੰ ਨਸ਼ਾ ਕਰਣ ਲਈ ਪ੍ਰੇਰਿਤ ਕਰਦੀ ਹੈ ਅਤੇ ਉਸਦੇ ਸੂਫੀ ਹੋਣ ਲਈ ਤਾਨੇ ਮਾਰਦੀ ਸੀ। ਇਹ ਆਪਣੇ ਪਤੀ ਨੂੰ ਸਿਖਿਆ ਦੇਂਦੀ ਹੋਈ ਕਹਿੰਦੀ ਹੈ ਕਿ-

💖 ਤ੍ਰਯੋ ਬਾਚ॥ਛੰਦ॥
ਜੇ ਅਮਲਨ ਕਹ ਖਾਇ ਖਤਾ ਕਬਹੂੰ ਨਹਿ ਖਾਵੈਂ॥
ਮੂੰਡਿ ਅਵਰਨਹਿ ਜਾਹਿ ਆਪ ਕਬਹੂੰ ਨ ਮੁੰਡਾਵੈਂ॥
ਚੰਚਲਾਨ ਕੋ ਚਿੱਤ ਚੋਰ ਛਿਨ ਇਕ ਮਹਿਂ ਲੇਂਹੀ॥
ਭਾਂਤਿ ਭਾਂਤਿ ਭਾਮਿਨਨਿ ਭੋਗ ਭਾਵਤ ਮਨ ਦੇਂਹੀ॥23॥

💋ਅੜਿ੍ਲ॥
ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ॥
ਹਰਿਣਾ ਜਿਮਿ ੳਛਲਹਿ ਨਾਰਿ ਨਾਗਰਿਨ ਰਿਝਾਵਹਿ॥
ਸੌਫੀ ਚੜਤਹਿ ਕਾਂਪਿ ਧਰਨਿ ਊਪਰ ਪਰੈਂ॥
ਹੋ ਬੀਰਜ ਖਲਤ ਹਵੈ ਜਾਹਿ ਕਹਾਂ ਜੜ ਰਤਿ ਕਰੈਂ ॥24॥
ਬੀਰਜ ਭੂਮਿ ਗਿਰਿ ਪਰੈ ਤਕੈ ਮੂਖ ਬਾਇਕੈ॥
ਨਿਰਖਿ ਨਾਰ ਕੀ ਉਰ ਰਹੈ ਸਿਰ ਨਯਾਂਇ ਕੇ॥
ਪੰਨਾ ਨੰ 1161, ਚਰਿਤ੍ਰ ਨੰ 245

🔹ਅਰਥ: ਜੇੜ੍ਹਾ (ਪੁਰਖ) ਨਸ਼ਾ ਖਾਂਦਾ (ਕਰਦਾ) ਹੈ ਉਹ ਕਦੀ ਧੋਖਾ ਨਹੀਂ ਖਾਂਦਾ॥ (ਐਸਾ ਪੁਰਖ) ਦੂਜਿਆਂ ਨੂੰ ਮੁੱਸਦਾ (ਠਗਦਾ ਹੈ) ਆਪ ਕਦੀ ਵੀ ਠਗਿਆ ਨਹੀ ਜਾਂਦਾ॥ ਸੁੰਦਰ ਇਸਤਰੀਆਂ ਦਾ ਚਿੱਤ ਇੱਕ ਛਿੱਨ ਵਿੱਚ ਚੁਰਾ ਲੈਂਦਾ ਹੈ॥ ਭਾਂਤਿ ਭਾਂਤਿ ਦੀਆਂ ਇਸਤਰੀਆਂ ਨੂੰ ਮੰਨ ਭਾਂਉਦੇ ਤਰੀਕੇ ਨਾਲ ਭੋਗਦਾ ਹੈ ॥23॥

🔹ਅੜਿੱਲ॥ ਐਸਾ (ਨਸ਼ਾ ਕਰਣ ਵਾਲਾ) ਪੁਰਖ ਜਨਾਨੀਆਂ ਨਾਲ ਬਹੁਤ ਕਾਮ ਕ੍ਰੀੜਾ ਕਰਦਾ ਹੈ॥ ਹਿਰਣਾਂ ਵਾਂਗ ਉੱਛਲ ਉਛੱਲ ਕੇ ਨਾਗਿਨ ਰੂਪੀ (ਕਾਮੁਕ) ਇਸਤਰੀਆਂ ਨੂੰ ਰਿਝਾਂਉਦਾ ਹੈ॥ ਸੂਫੀ (ਨਸ਼ਾ ਨਾਂ ਕਰਣ ਵਾਲਾ ਪੁਰਖ) (ਇਸਤਰੀ 'ਤੇ) ਚੜ੍ਹਦੇ ਹੀ ਕੰਬਦਾ ਹੋਇਆ ਜ਼ਮੀਨ 'ਤੇ ਡਿੱਗ ਪੈਂਦਾ ਹੈ॥ ਉਸ (ਪੁਰਖ) ਦਾ ਵੀਰਜ (ਫੌਰਨ) ਸੰਖਲਿਤ ਹੋ ਜਾਂਦਾ ਹੈ, ਉਸਨੇ ਕਾਮ (ਸੈਕਸ) ਸਵਾਹ ਕਰਨਾ ਹੁੰਦਾ ਹੈ॥ ਜ਼ਮੀਨ 'ਤੇ ਡਿਗਿਆ (ਆਪਣਾਂ) ਬੀਰਜ, ਮੂੰਹ ਅੱਡ ਕੇ (ਸ਼ਰਮਿੰਦਾ ਹੋ ਕੇ) ਵੇਖਦਾ ਹੈ॥ ਉਹ ਇਸਤਰੀ ਵਲ ਸਿਰ ਨੀਵਾਂ ਕਰਕੇ (ਲੱਜਾ ਨਾਲ) ਵੇਖਦਾ ਰਹਿ ਜਾਂਦਾ ਹੈ॥ ਪੰਨਾ ਨੰ 1161, ਚਰਿਤ੍ਰ ਨੰ 245

⚠️ਆ ਭਾਈ ਬੰਤਾ ਸਿੰਘਾ ! ਵਲੈਤ ਦੀ ਠੰਡੀ ਹਵਾ ਅਸੀਂ ਤੈਨੂੰ ਚੈਨ ਨਾਲ ਨਹੀਂ ਖਾਂਣ ਦੇਣੀ। ਤੂੰ ਸਾਡੇ ਦਸਮ ਪਿਆ ਨੂੰ ਬਦਨਾਮ ਕਰੇਂ, ਤੇ ਅਸੀਂ ਚੁੱਪ ਚਾਪ ਵੇਖਦੇ ਰਹੀਏ। ਜਿਸ ਦਿਨ ਇਸ ਚਰਿਤ੍ਰ ਦੀ ਕਥਾ ਸੰਗਤ ਵਿਚ ਕਰੇਂਗਾ, ਉਸ ਦਿਨ ਅਸੀ ਤੇਰੇ ਸਾਰੇ ਚੈਲੰਜ ਸਵੀਕਾਰ ਕਰ ਲਵਾਂਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top