| 💋ਇਸਤਰੀਆਂ ਨਾਲ ਦੋਸਤੀ ਭੁਲ ਕੇ ਵੀ ਨਾ ਕਰਿਉ💔 👿ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 8
 -: ਇੰਦਰਜੀਤ ਸਿੰਘ ਕਾਨਪੁਰ 
	23.09.2023
 #KhalsaNews #ISKanpur #DG #Charitropakhyan #Sex #Husband #Boyfriend #DoNotTrustLadies 
	#BantaSingh
 
		
		 ⚠️ਚੌਪਈ॥ ਸ੍ਰੀ ਛਲ ਛਿਦ੍ਰ ਕੁਅਰਿ ਤਿਹ ਨਾਮਾ॥ ਦੂਜੇ ਰਹਤ ਮੁਗਲ ਕੀ ਬਾਮਾ॥
 ਤਿਨ ਜੁ ਕੀਯਾ ਸੁ ਚਰਿਤ੍ਰ ਸੁਨਾਊਂ॥ ਤਾਤੇ ਤੁਮਰੌ ਹ੍ਰਿਦੈ ਰਿਝਾਂਊਂ॥3॥
 
 ਅੜਿਲ॥
 ਏਕ ਦਿਵਸ ਤਿਨ ਮਿਹਂਦੀ ਲਈ ਮੰਗਾਇਕੈ॥ ਲੀਪਿ ਆਪਨੇ ਹਾਥ ਪਤਿਹਿ ਦਿਖਰਾਇਕੈ॥
 ਜਾਰਿ ਦੂਸਰੇ ਸੰਗ ਯੌਂ ਕਹਯੋ ਸੁਧਾਰਿਕੈ॥ ਹੋ ਐਹੋ ਤੁਮਰੇ ਤੀਰ ਤਿਹਾਰੇ ਪਯਾਰਕੈ॥4॥
 
 ⚠️ਚੌਪਈ॥
 ਪਿਯ ਪਯਾਰੋ ਆਯੋ ਜਬ ਜਾਨਯੋ॥ ਜਾਰ ਦੂਸਰੇ ਸੰਗ ਬਖਾਨਯੋ॥
 ਮੈ ਅਬ ਹੀ ਲਘੁ ਕੇ ਹਿਤ ਜੈਹੋ॥ ਆਨਿ ਨਾਰ ਤਵ ਪਾਸ ਬਧੈ ਹੋ॥5॥
 
 ਦੋਹਰਾ॥
 ਨਾਰ ਖੁਲਾਯੋ ਜਾਰ ਤੇ ਗਈ ਜਾਰ ਕੇ ਪਾਸਿ॥
 ਜਾਣਿ ਨ੍ਰਿਪਤਿ ਕੋ ਸੰਗ ਰਮੀ ਰੰਚਕ ਕਿਯਾ ਨ ਤ੍ਰਾਸ॥6॥
 ਅੜਿ੍ਲ॥
 ਮੁਹਰ ਪਰਾਪਤਿ ਹੋਇ ਟਕਾ ਕੋ ਲੇਵਈ॥ ਬਿਨ ਦੀਨੇ ਧਨ ਸਰੈ ਤ ਕੋ ਧਨ ਦੇਵਈ॥
 ਧਨੀ ਤਯਾਗਿ ਨਿਰਧਨ ਕੈ ਕੋ ਗ੍ਰਹਿ ਜਾਵਈ॥ ਹੋ ਰਾਵ ਤਯਾਗਿ ਕਰਿ ਰੰਕ ਕਵਨ ਚਿਤ ਲਯਾਵਈ॥7॥
 
 ਦੋਹਰਾ॥
 ਨੇਹ ਠਾਨਿ ਰਤਿ ਮਾਨਿ ਕਰਿ ਰਾਜਾ ਦਿਯਾ ਉਠਾਇ॥ ਲਗੀ ਮਿਹੰਦੀਆ ਕਰ ਰਹੀ ਨਾਰ ਬਧਾਯੋ ਆਇ॥8॥
 ਬੈਨ ਸੁਨਤ ਮੂਰਖ ਉਠਯੋ ਭੇਦ ਨ ਸਕਯੋ ਪਛਾਨਿ॥ ਬਾਂਧਯੋ ਬੰਦਇਜਾਰ ਕੌ ਅਧਿਕ ਪ੍ਰੀਤ ਮਨ ਮਾਨਿ॥9॥
 ਪ੍ਰੀਤਿ ਕੈਸਿਯੈ ਤਨ ਬਢੇ ਕਸ਼ਟ ਕੈਸਹੂ ਹੋਇ॥ ਤਉ ਤਰਨਿ ਸੋ ਦੋਸਤੀ ਭੂਲਿ ਨ ਕਰਿਯਹੁ ਕੋਇ॥10॥1॥
 
 ☢️ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਦਸਮੋ 
		(18), ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮॥੩੫੨॥ਅਫਜੂੰ॥
 ਪੰਨਾਂ 835-836
 
 👭ਇਥੇ ਦੋ ਇਸਤਰੀਆਂ ਵਿਚ ਲੱਗੀ ਸ਼ਰਤ ਮੁਤਾਬਿਕ ਇਨ੍ਹਾਂ ਵਿਚੋ ਇਕ ਇਸਤਰੀ ਅਪਣੇ ਪਤੀ ਕੋਲੋਂ 
		ਅਪਣਾ ਨਾਲਾ ਖੁਲਾ ਕੇ ਆਪਣੇ ਯਾਰ ਨਾਲ ਸੰਭੋਗ ਕਰਦੀ ਹੈ, ਜੋ ਉਥੇ ਦਾ ਰਾਜਾ ਹੈ। ਫਿਰ 
		ਸੰਭੋਗ ਕਰਕੇ ਅਪਣਾਂ ਨਾਲਾ ਆਪਣੇ ਪਤੀ ਕੋਲੋਂ ਬੰਧਵਾਂਉਦੀ ਹੈ। ਉਸਦਾ ਮੂਰਖ ਪਤੀ ਆਪਣੀ 
		ਇਸਤਰੀ ਦਾ ਇਹ ਭੇਦ ਨਹੀਂ ਜਾਣ ਪਾਉਂਦਾ। ਇਸ ਤਰ੍ਹਾਂ ਉਹ ਸ਼ਰਤ ਜਿੱਤ ਲੈਂਦੀ ਹੈ। ਆਉ ਵੇਖਦੇ 
		ਹਾਂ, ਅਖੌਤੀ ਦਸਮ ਗ੍ਰੰਥ ਦਾ ਗੁਰੂ ਅਪਣੇ ਬਚਿੱਤਰੀ ਸਿੱਖਾਂ ਨੂੰ ਕੀ ਸਿੱਖਿਆ ਦੇ ਰਿਹਾ 
		ਹੈ।
 
 ਚੌਪਈ॥
 (ਇਨ੍ਹਾਂ ਦੋਹਾਂ ਵਿਚ) ਸ੍ਰੀ ਛਲ ਛਿਦ੍ਰ ਨਾਮ ਦੀ ਇਕ ਇਸਤਰੀ ਸੀ॥ ਦੂਜੀ ਇਕ ਮੁਗਲ ਦੀ ਪਤਨੀ 
		ਸੀ॥ ਇਸ (ਵਿਚੋਂ ਇਕ) ਨੇ ਜੋ ਚਰਿਤ੍ਰ ਕੀਤਾ ਉਹ ਮੈਂ ਤੁਹਾਨੂੰ ਸੁਨਾਉਣਾਂ ਕਰਦਾ ਹਾਂ॥ 
		ਜਿਦੇ ਨਾਲ ਤੁਹਾਡਾ ਦਿਲ ਰਜ ਜਾਏਗਾ॥3॥
 
 ਅੜਿਲ॥
 ਇਕ ਦਿਨ ਉਸ ਇਸਤਰੀ ਨੇ ਮਹਿੰਦੀ ਮੰਗਾ ਲਈ॥ ਆਪਣੇ ਹਥ ਤੇ ਉਸਨੂੰ ਲਾਅ ਕੇ ਆਪਣੇ ਪਤੀ ਨੂੰ 
		ਵਖਾਈ॥ਆਪਣੇ ਦੂਜੇ ਯਾਰ (ਜੋ ਇਕ ਰਾਜਾ ਸੀ) ਨੂੰ ਜੁਗਤ ਕਰਕੇ ਸਮਝਾ ਦਿੱਤਾ॥ ਮੈ ਤੇਰੇ ਕੋਲ 
		ਪਿਆਰ ਨਾਲ (ਸੰਭੋਗ ਕਰਣ ਲਈ) ਆਵਾਂਗੀ॥
 
 ਚੌਪਈ॥
 ਉਸ ਦਾ ਪ੍ਰੀਤਮ ਪਿਆਰਾ ਆ ਗਿਆ ਹੈ, ਜਦੋਂ ਉਸਨੇ ਜਾਣ ਲਿਆ॥ ਆਪਣੇ ਦੂਜੇ ਜਾਰ (ਪਤੀ) ਕੋਲ 
		ਜਾ ਕੇ ਕਹਿਆ॥ ਮੈਂ ਹੁਣੇ ਪੇਸ਼ਾਬ ਕਰਣ ਜਾ ਰਹੀ ਹਾਂ॥ ਆਕੇ ਤੇਰੇ ਕੋਲੋਂ ਨਾਲਾ ਬੰਧਵਾਵਾਂ 
		ਗੀ॥
 
 ਦੋਹਰਾ॥ ਅਪਣੇ ਪਤੀ ਕੋਲੋਂ ਨਾਲਾ ਖੁਲਾਕੇ ਅਪਣੇ ਯਾਰ (ਰਾਜੇ) ਕੋਲ ਗਈ॥ ਜਾਕੇ ਉਹ ਰਾਜੇ 
		ਨਾਲ ਸੰਭੋਗ ਕਰਨ ਵਿਚ ਜੁਟ ਗਈ ਤੇ ਜਰਾ ਵੀ ਆਪਣੇ ਮੰਨ ਵਿਚ ਡਰ ਨਹੀ ਕੀਤਾ॥
 
 ਅੜਿਲ॥ ਜਿਸਨੂੰ (ਸੋਨੇ ਦੀ) ਮੁਹਰ ਮਿਲਦੀ ਹੋਵੇ ਉਹ ਭਲਾ (ਇਕ) ਟਕਾ ਕਿਉ ਲਵੇਗਾ॥ਬਿਨਾਂ 
		ਧੰਨ ਦਿਤਿਆਂ ਜੇ ਕਮ ਸਰਦਾ ਹੋਵੇ ਤੇ ਤਾਂ ਕੋਈ ਧੰਨ ਕਿਉ ਦੇਵੇਗਾ॥
 ਧੰਨੀ ਨੂੰ ਤਿਹਾਗ ਕੇ ਭਿਖਾਰੀ ਦੇ ਘਰ ਕੋਈ ਕਿਉ ਜਾਵੇਗਾ॥ ਰਾਜੇ ਨੂੰ ਤਿਆਗ ਕੇ ਰੰਕ ਨਾਲ 
		ਕੋਈ ਦਿਲ ਕਿਉ ਲਾਵੇਗਾ॥7॥
 
 ਦੋਹਰਾ॥ ਉਸ (ਇਸਤਰੀ) ਨੇ ਪਿਆਰ ਨਾਲ ਕਾਮ ਭੋਗ ਕਰਕੇ ਰਾਜੇ ਨੂੰ ਉਥੋਂ ਉਠਾ ਦਿੱਤਾ॥ ਹੱਥਾਂ 
		ਨੂੰ ਲੱਗੀ ਮੇਹਦੀ ਆਕੇ ਆਪਣੇ ਪਤੀ ਕੋਲੋ ਆਪਣਾ ਨਾਲਾ ਬੰਧਵਾਉਣ ਲਈ ਆਈ ॥8॥ (ਅਪਣੀ ਪਤਨੀ 
		ਦੀ ) ਗਲ ਸੁਣ ਕੇ ਮੂਰਖ ਉਠ ਕੇ ਆਇਆ ਅਤੇ ਭੇਦ ਨਾਂ ਜਾਣ ਸਕਿਆ॥ ਅਪਣੇ ਮੰਨ ਵਿਚ ਬਹੁਤ 
		ਪਿਆਰ ਲੈ ਕੇ ਉਸਨੇ (ਅਪਣੀ ਪਤਨੀ ਦਾ ) ਨਾਲਾ ਬੰਨ੍ਹ ਦਿੱਤਾ॥9॥ ਜਦੋ ਮਨ ਵਿਚ ਪਿਆਰ ਹੋਵੇ 
		ਫਿਰ ਕਸਟ ਕਿਸ ਗਲ ਦਾ ॥ ਇਸ ਲਈ ਇਸਤਰੀਆਂ ਨਾਲ ਦੋਸਤੀ ਭੁਲ ਕੇ ਵੀ ਨਾ ਕਰਿਉ ਜੀ॥
 
 ਬੰਦਇਜਾਰ=ਨਾਲਾ, ਲਘੁ=ਪੇਸ਼ਾਬ ਬਾਮਾ =ਪਤਨੀ, ਤੀਰ= ਪਾਸ , ਨ੍ਰਿਪਤਿ=ਰਾਜਾ, ਰੰਕ = ਭੇਖਾਰੀ/ਗਰੀਬ, 
		ਰਮੀ= ਜੁਟ ਜਾਨਾਂ, ਟਕਾ= ਦੋ ਪੈਸੇ ਦਾ ਸਿੱਕਾ , ਤਰਨਿ- ਇਸਤਰੀ
 
 👿ਉਏ ਲਾਨਹਤੀ ਬਚਿੱਤਰੀਉ । ਇਹੋ ਜਹੇ ਗੰਦ ਨੂੰ ਤੁਸੀਂ ਦਸਮ ਪਿਤਾ ਦੇ ਨਾਮ ਨਾਲ ਜੋੜ ਰਹੇ 
		ਹੋ! ਤੁਹਾਡਾ ਬੇੜਾ ਤਾਂ ਡੁਬਿਆ ਹੀ ਡੁਬਿਆ ਹੈ, ਤੁਸੀਂ ਸਾਰੀ ਕੌਮ ਦਾ ਬੇੜਾ ਵੀ ਡੋਬ ਰਹੇ 
		ਹੋ!
 
 
  
	
    | 
		
	
				
	
			| 
 |  
	
				
	
			| 
	
				
	
			
			 | 
			 ਜੇ 
			ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |  
	
				
			| 
 |  
	
				
			| 
			 | ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 
			ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ 
			ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, 
			ਸੰਤ, ਬਾਬੇ, 
			ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ 
			ਅਤੇ ਕਰਦੇ ਰਹਾਂਗੇ।  
			ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ 
			ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ 
			ਅਤੇ ਸੱਚ 'ਤੇ ਪਹਿਰਾ ਦੇਣ ਦੀ 
			ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ 
			ਹਿੰਮਤ ਰੱਖਦਾ ਹੋਵੇ।
 |  |  
    | 
				
				
				Disclaimer: Khalsanews.org 
				does not necessarily endorse the views and opinions voiced in 
				the news / articles / audios / videos or any other contents 
				published on www.khalsanews.org and 
				cannot be held responsible for their views. 
				Read full 
				details.... |  |  |