Share on Facebook

Main News Page

🐴 ਘੋੜੀ ਦੀ ਮੂਤਨੀ ਵਿੱਚ ਸੌ ਵਾਰ ਜੀਭ👅ਵਾੜਨ ਨਾਲ ਹਰ ਰੋਗ ਦੂਰ ਹੋ ਜਾਂਦਾ ਹੈ
👉ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 4
-: ਇੰਦਰਜੀਤ ਸਿੰਘ ਕਾਨਪੁਰ
03 Sep 2023
#KhalsaNews #ISKanpur #DG #Horse #Tongue

❎ਚਰਿਤ੍ਰ ਨੰਬਰ 68 ਪੰਨਾਂ ਨੰਬਰ 899 ਵਿੱਚ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਅਤੇ ਬਚਿੱਤ੍ਰੀਆਂ ਦਾ ਗੁਰੂ ਇਕ ਅਨੋਖਾ ਇਲਾਜ ਦਸ ਰਿਹਾ ਹੈ । ਕੋਈ ਵੀ ਰੋਗ ਹੋਵੇ ਘੋੜੀ ਦੀ ਮੂਤਨੀ ਵਿੱਚ ਸੌ ਵਾਰ ਆਪਣੀ ਜੀਭ ਵਾੜਨ ਨਾਲ ਹਰ ਰੋਗ ਦੂਰ ਹੋ ਜਾਂਦਾ ਹੈ। ਆਉ ਇਸ ਚਰਿਤ੍ਰ ਦੀ ਕਥਾ ਸੰਖੇਪ 'ਚ ਸਮਝਦੇ ਹਾਂ।

⚠️ਇਸ ਚਰਿਤ੍ਰ ਵਿੱਚ ਇੱਕ ਨੌਕਰ ਆਪਣੇ ਮਾਲਕ ਨੂੰ ਧੋਖਾ ਦੇ ਕੇ, ਉਸਦੀ ਪੋਸ਼ਾਕ ਪਾਕੇ ਆਪ ਮਾਲਿਕ ਦਾ ਰੂਪ ਬਣਾਂ ਕੇ, ਉਸਦੇ ਸੌਹਰੇ ਘਰ ਵਿੱਚ ਜਵਾਈ ਵਾਲਾ ਸਤਿਕਾਰ ਹਾਸਿਲ ਕਰ ਲੈਂਦਾ ਹੈ। ਅਪਣੇ ਮਾਲਿਕ ਤੋਂ ਬਕਰੀਆਂ ਚਰਵਾਉਂਦਾ ਹੈ। ਇੱਕ ਦਿਨ ਸ਼ਿਵ ਅਤੇ ਪਾਰਵਤੀ ਵਲੋ ਮਿਲੇ ਵਰ "ਚੰਬੜ ਜਾ" ਅਨੁਸਾਰ ਉਹ ਸੌਹਰੇ ਪਿੰਡ ਦੇ ਲੋਕਾਂ ਨੂੰ, ਇਸ ਵਰ ਨਾਲ ਬਹੁਤਾ ਤੰਗ ਕਰਦਾ ਹੈ।

☝️ਇਕ ਦਿਨ ਪਿੰਡ ਦੇ ਲੋਕਾਂ ਦਾ ਇਲਾਜ ਕਰਣ ਆਏ ਵੈਦ ਦੀ ਗੁਦਾ ਵਿੱਚ "ਚੰਬੜ ਜਾ" ਕਹਿ ਕੇ ਮਿੱਟੀ ਦਾ ਢੇਲਾ ਚੰਬੋੜ ਦਿੰਦਾ ਹੈ ਅਤੇ ਝੂਠ ਬੋਲਦਾ ਹੈ ਕਿ ਘੋੜੀ ਦੀ ਮੂਤਨੀ ਵਿੱਚ ਸੌ ਵਾਰ ਅਪਣੀ ਜੀਭ ਵਾੜਨ ਨਾਲ ਤੇਰਾ ਇਹ ਰੋਗ ਦੂਰ ਹੋ ਜਾਏਗਾ। ਜਦੋ ਵੈਦ ਇੰਜ ਕਰਦਾ ਹੈ ਤਾਂ ਉਹ "ਚੰਬੜ ਜਾ" ਕਹਿ ਕੇ ਉਸ ਦੀ ਜੀਭ ਘੋੜੀ ਦੀ ਮੂਤਨੀ ਨਾਲ ਜੋੜ ਦਿੰਦਾ ਹੈ। ਪੂਰੇ ਪਿੰਡ ਵਿਚ ਘੁੰਮਾ ਘੁੰਮਾ ਕੇ ਉਸ ਮੂਰਖ ਦਾ ਮਜ਼ਾਕ ਉਡਾਂਉਦਾ ਹੈ।

🔸ਦੋਹਰਾ॥
ਜਾਇ ਬੁਟੈ ਤਬ ਬੈਠਿਯੋ ਲਈ ਕੁਪੀਨ ਉਠਾਇ॥
ਡਲਾ ਭਏ ਪੋਛਨ ਲਗਯੋ ਕਹਯੋ ਚਮਰੁ ਤੂੰ ਜਾਹਿ॥
ਹਾਥਿ ਲੰਗੋਟੀ ਰਹਿ ਗਈ ਡਲਾ ਫਸਯੋ ਬੁਰਿ ਮਾਹਿ॥
ਚਰਨ ਝਾਰ ਕੇ ਸੰਗ ਰਸੇ ਤਾਹਿ ਰਹੀ ਸੁਧਿ ਨਾਹਿ॥26॥
-------------------------
ਯਾ ਘੋਰੀ ਕੇ ਭਗ ਬਿਖੈ ਜੀਭ ਦਈ ਸੌ ਬਾਰ॥
ਤੁਰਤੁ ਰੋਗ ਹਮਰੋ ਕਟਯੋ ਸੁਨਹੁ ਬੈਦ ਉਪਚਾਰ॥29॥

🔹ਚੌਪਈ॥ ਤਬੈ ਬੈਦ ਸੋਊ ਕ੍ਰਿਆ ਕਮਾਈ ॥
ਤਾਂਕੇ ਭਗ ਮੇਂ ਜੀਭ ਧਸਾਈ॥
ਕਹਯੋ ਚਮਰੁ ਤੂੰ ਸੋ ਲਗਹਿ ਗਈ॥
ਅਤਿ ਹਾਸੀ ਗਦਹਾ ਕੋ ਭਈ॥30॥
ਪੰਨਾ ਨੰਬਰ 899 ਚਰਿਤ੍ਰ ਨੰਬਰ 68

ਸ਼ਬਦ ਅਰਥ: ਬੂਟੈ =ਝਾੜੀਆਂ, ਡਲਾ = ਢੇਲਾ, ਬੁਰ ਮਾਹਿ = ਗੁਦਾ ਵਿੱਚ,
ਚਮਰੁ ਤੂੰ ਜਾ = ਤੂੰ ਚੰਬੜ ਜਾ, ਕੁਪੀਨ= ਧੋਤੀ, ਭਗ=ਯੋਨੀ, ਹਾਸੀ= ਮਜਾਕ,
ਗਦਹਾ= ਖੋਤਾ/ਮੂਰਖ

🐷ਤੁਹਾਡਾ ਬੇੜਾ ਗਰਕ ਜਾਏ, ਇਸ ਨੂੰ ਦਸਮ ਗ੍ਰੰਥ ਕਹਿਣ ਵਾਲਿਉ ! ਇਹੋ ਜਹੀਆਂ ਫੂਹੜ ਸਿੱਖਿਆ ਨਾਲ ਇਹ ਕੂੜ ਅਤੇ ਅਸ਼ਲੀਲ ਪੋਥਾ ਭਰਿਆ ਹੋਇਆ ਹੈ, ਜਿਸਦੇ ਦਰਸ਼ਨ ਅਸੀਂ ਆਪ ਜੀ ਨੂੰ ਲੜੀਵਾਰ ਕਰਾ ਰਹੇ ਹਾਂ।

💥ਇਹ ਸਭ ਪੜ ਕੇ ਤੁਸੀਂ ਆਪ ਅਹਿਸਾਸ ਕਰ ਲਵੋ ਕਿ, ਕੀ ਤੁਸੀਂ ਇਸ ਗ੍ਰੰਥ ਦੀਆਂ ਤਿੰਨ ਬਾਣੀਆਂ ਦਾ ਨਿਤਨੇਮ ਕਰਣਾਂ ਹੈ ਕਿ ਨਹੀਂ ! 🙏ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪਹਿਲੇ 13 ਪੰਨਿਆਂ 'ਤੇ ਅੰਕਿਤ ਬਾਣੀਆਂ ਜਪੁ, ਸੋਦਰੁ, ਸੋ ਪੁਰਖੁ, ਸੋਹਿਲਾ ਦਾ ਹੀ ਨਿਤਨੇਮ ਕਰਦੇ ਹਾਂ। 👈


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top