Share on Facebook

Main News Page

💥 ਕਿੱਥੇ ਗਿਆ ਅਪਣੇ ਆਕਾ ਦਾ ਵਫਾਦਾਰ ਵਫਾਦਾਰ ਮੁਲਾਜ਼ਮ ਗੁਰਬਚਨ ਸਿੰਘ ?
-: ਇੰਦਰਜੀਤ ਸਿੰਘ ਕਾਨਪੁਰ
31.01.2023
#KhalsaNews #ISKanpur #Questions #GurbachanSingh

👉 ਬੰਦਾ ਜਦੋਂ ਅਹੁਦੇ ਅਤੇ ਕੁਰਸੀ ਦੇ ਨਸ਼ੇ ਵਿਚ ਹੁੰਦਾ ਹੈ ਤਾਂ ਉਹ ਚੰਮ ਦੀਆਂ ਚਲ਼ਾਉਦਾ ਹੈ। ਜਦੋਂ ਬੰਦੇ ਦੀ ਕੁਰਸੀ ਖੁਸ ਜਾੰਦੀ ਹੈ ਤਾਂ ਕਈਂ ਵਾਰ ਲੋਕ ਗੁਮਨਾਮੀ ਦੇ ਹਨੇਰੇ ਵਿੱਚ ਛੁੱਪ ਕੇ ਸਕੂਨ ਦੀ ਨਿੱਘ ਭਾਲਦੇ ਹਨ।

☝️ ਇਹੀ ਹਾਲ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਨੂੰ ਅਖੌਤੀ ਤੌਰ 'ਤੇ ਪੰਥ ਤੋਂ ਛੇਕਣ ਦਾ ਨਾਟਕ ਕਰਨ ਵਾਲੇ, ਅਕਾਲ ਤਖਤ ਦੇ ਸਾਬਕਾ ਮੁਲਾਜ਼ਮ ਗੁਰਬਚਨ ਸਿੰਘ ਦਾ ਹੈ, ਜੋ ਅੱਜ ਗੁੰਮਨਾਮੀ ਦਾ ਜੀਵਨ ਲੱਭ ਰਿਹਾ ਹੈ। ਲੇਕਿਨ ਇੱਕ ਗਲ ਇਸਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਭਾਂਵੇ ਜਿਹੜੀ ਮਰਜ਼ੀ ਖੁੱਡ ਵਿੱਚ ਵੜ ਜਾਵੇ, ਉਸ ਦੀਆਂ ਕੀਤੀਆਂ ਕਾਰਗੁਜਾਰੀਆਂ ਉਸ ਦਾ ਪਿੱਛਾ ਛੱਡਣ ਵਾਲੀਆਂ ਨਹੀਂ ਹਨ।

✍️ਉਸ ਦੇ ਅਹੁਦੇ 'ਤੇ ਰਹਿੰਦਿਆਂ 10 May 2013 ਨੂੰ ਕੌਮ ਨੇ ਉਸ ਕੋਲੋ 45 ਸਵਾਲ ਪੁੱਛੇ ਸਨ ਜੋ ਅੱਜ ਵੀ ਖ਼ਾਲਸਾ ਨਿਊਜ ਵੈਬ ਸਾਈਟ 'ਤੇ ਹੇਠ ਦਿੱਤੇ ਲਿੰਕ 'ਤੇ ਛੱਪੇ ਹੋਏ ਹਨ। ਇਹ ਸਵਾਲ ਉਸ ਦਾ ਹਮੇਸ਼ਾਂ ਪਿੱਛਾ ਕਰਦੇ ਰਹਿਣਗੇ। ਕੁੱਝ ਸਵਾਲ ਰੋਜ਼ਾਨਾ ਸਪੋਕਸਮੈਨ ਅਖਬਾਰ ਨੇ ਵੀ ਖਬਰ ਦੇ ਰੂਪ ਵਿੱਚ ਛਾਪੇ ਸਨ।

http://www.khalsanews.org/newspics/2013/05 May 2013/10 May 13/10 May 13 Questions to AKT Jathedar.htm



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top