Khalsa News homepage

 

 Share on Facebook

Main News Page

ਇਹ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਦੁਰਗਾ ਦੇਵੀ ਅਤੇ ਕਾਲ ਦੇਵਤੇ ਦਾ ਅਟੁੱਟ ਪੁਜਾਰੀ ਹੈ (ਭਾਗ- ਪਹਿਲਾ)
- ਇੰਦਰਜੀਤ ਸਿੰਘ ਕਾਨਪੁਰ
 15.11.2020
#KhalsaNews #ISKanpur #BachittarNatak #DasamGranth #Durga #Mahakaal

ਇਸ ਲੇਖ ਲੜੀ ਵਿੱਚ ਇਸ ਗ੍ਰੰਥ ਨੂੰ ਖੰਗਾਲ ਕੇ ਇਹ ਸਾਬਿਤ ਕਰਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਿਵਾਦਿਤ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਰਗਿਜ ਨਹੀਂ ਹੋ ਸਕਦੇ, ਕਿਉਂਕਿ ਇਸ ਗ੍ਰੰਥ ਦਾ ਲਿਖਾਰੀ ਤਾਂ ਦੁਰਗਾ ਦੇਵੀ ਅਤੇ ਕਾਲ / ਮਹਾਕਾਲ ਦਾ ਪੱਕਾ ਉਪਾਸਕ ਹੈ। ਇਕ ਨਿਰੰਕਾਰ ਦੇ ਉਪਾਸਕ ਗੁਰੂ ਸਾਹਿਬ, ਦੁਰਗਾ ਦੇਵੀ ਅਤੇ ਕਾਲ ਦੇਵਤੇ ਦੇ ਉਪਾਸਕ ਕਿਸ ਤਰ੍ਹਾਂ ਹੋ ਸਕਦੇ ਹਨ ?

ਸ਼ੁਰੂਆਤ ਕਰਦੇ ਹਾਂ ਇਸ ਨਕਲੀ ਪੋਥੇ ਦੇ ਪੰਨਾ ਨੰਬਰ 3 ਤੇ "ਜਾਪੁ" ਰਚਨਾ ਤੋਂ ਜਿਸ ਦੀ ਪੌੜ੍ਹੀ ਨੰਬਰ 45 ਵਿੱਚ ਕਾਲ ਦੇਵਤੇ ਦੀ ਉਸਤਤਿ ਕਰਦਿਆਂ ਕਵੀ ਲਿਖਦਾ ਹੈ... ਨਮੋ ਕਾਲ ਕਾਲੇ॥ ਨਮੋ ਸਰਬ ਪਾਲੇ॥

ਪਾਠਕਾਂ ਦਾ ਇਹ ਮੁਗਾਲਤਾ ਦੂਰ ਕਰ ਦਿੰਦੇ ਹਾਂ ਕਿ ਇਹ ਕਾਲ ਵਾਹਿਗੁਰੂ ਲਈ ਵਰਤਿਆ ਸ਼ਬਦ ਹੈ। ਜਾਪੁ ਤੋਂ ਅਗਲੀ ਰਚਨਾਂ "ਬਚਿਤ੍ਰ ਨਾਟਕ ਗੰਥ ਲਿਖਯਤੇ॥ ਤਵਪ੍ਰਸਾਦ॥" ਪੰਨਾ ਨੰਬਰ 39 ਤੋਂ ਕਾਲ ਦੇਵਤੇ ਦੀ ਉਸਤਤਿ ਨਾਲ ਹੀ ਸ਼ੁਰੂ ਹੂੰਦੀ ਹੈ। ਲਿਖਾਰੀ ਲਿਖਦਾ ਹੈ:

ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤ ਚਿਤ ਲਾਇ॥ ਪੂਰਨ ਕਰੌ ਗਿਰੰਥ ਇਹ ਤੁਮ ਮੁਹਿ ਕਰਹੁ ਸਹਾਇ॥1॥ ਤ੍ਰਿਭੰਗੀ ਛੰਦ॥ ਸ਼੍ਰੀ ਕਾਲ ਜੀ ਕੀ ਉਸਤਤਿ॥

ਇਥੇ ਵੀ ਕਾਲ ਜੀ ਕੀ ਉਸਤਤਿ ਹੈ ਅਕਲਾਪੁਰਖ ਦੀ ਨਹੀਂ। ਕਾਲ ਦਾ ਪੁਜਾਰੀ ਲੇਖਕ ਇਥੇ ਇਸ ਗ੍ਰੰਥ ਦਾ ਅਸਲ ਨਾਮ ਵੀ ਲਿਖ ਰਿਹਾ ਹੈ "ਬਚਿਤ੍ਰ ਨਾਟਕ ਗ੍ਰੰਥ" ਤੇ ਨਾਲ ਇਹ ਵੀ ਮੁਹਰ ਲਾ ਰਿਹਾ ਹੈ ਕਿ ਜੇ ਕਾਲ ਦੇਵਤੇ ਦੀ ਮੇਹਰ ਹੋਵੇ ਤਾਂ ਇਹ ਗ੍ਰੰਥ ਪੂਰਨ ਹੋ ਸਕਦਾ ਹੈ । ਅੰਨ੍ਹੀ ਸ਼ਰਧਾ ਦੇ ਵਸ਼ ਪਏ ਕਿਸੇ ਵੀਰ ਨੂੰ ਕੋਈ ਸ਼ੰਕਾ ਨਾਂ ਰਹਿ ਜਾਵੇ ਕਿ ਇਹ ਕਾਲ ਦੇਵਤਾ ਨਹੀਂ ਅਕਾਲਪੁਰਖ ਹੈ, ਲਿਖਾਰੀ ਇਸ ਦੇ ਕਾਲ ਦੇਵਤੇ ਹੋਣ ਦਾ ਪੱਕਾ ਸਬੂਤ ਇਸ ਦੇ ਹੁਲੀਏ ਨੂੰ ਬਿਆਨ ਕਰਦਿਆਂ ਸਾਬਿਤ ਕਰ ਦਿੰਦਾ ਹੈ ਕਿ ਇਹ ਸਿੱਖਾਂ ਦਾ ਅਕਾਲ ਪੁਰਖ ਨਹੀਂ, ਬਲਕਿ ਬਹੁਤ ਹੀ ਭਿਆਨਕ ਰੂਪ ਵਾਲਾ ਕਾਲ ਦੇਵਤਾ ਹੀ ਹੈ।

ਕਰੰ ਬਾਮ ਚਾਪਯੰ ਕ੍ਰਿਪਾਣੰ ਕਰਾਲੰ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ॥
ਮਹਾ ਦਾੜ ਦਾੜੰ ਸੁ ਸੋਹੰ ਅਪਾਰੰ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥18॥
ਡਮਾ ਡਮ ਡਉਰੂ ਸਿਤਾ ਸੇਤ ਛੱਤ੍ਰੰ ॥ ਹਾਹਾ ਹੂਹ ਹਾਸੰ ਝਮਾ ਝੱਮ ਅੱਤ੍ਰੰ॥
ਮਹਾ ਘੋਰ ਸਬਦੰ ਬਜੇ ਸੰਖ ਐਸੰ॥ ਪ੍ਰਲੈ ਕਾਲ ਕੇ ਕਾਲ ਕੀ ਜੜਾਲ ਜੈਸੰ॥19॥


ਇਸ ਲੇਖ ਦੇ ਲਿਖਾਰੀ ਦਾ ਅਰਾਧ ਨਾ ਤਾਂ ੴ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਅਤੇ ਨਾ ਹੀ ਨਿਰੰਕਾਰ ਹੈ, ਇਹ ਤਾਂ ਭਿਆਨਕ ਰੂਪ ਵਾਲਾ ਦੇਹਧਾਰੀ ਹੈ। ਇਸ ਨੇ ਹੱਥ ਵਿਚ ਕਿਰਪਾਨ ਫੜੀ ਹੋਈ ਹੈ । ਉਸਦੇ ਮੱਥੇ 'ਤੇ ਮਹਾ ਤੇਜ ਝਲਕ ਰਿਹਾ ਹੈ। ਉਸਦੀਆਂ ਵੱਡੀਆਂ ਵਡੀਆਂ ਦਾੜ੍ਹਾਂ ਹਨ। ਜਿਸ ਨਾਲ ਉਸਨੇ ਹਜ਼ਾਰਾਂ ਜੀਵਾਂ ਨੂੰ ਚੱਬ ਚੱਬ ਕੇ ਖਾ ਛੱਡਿਆ ਹੈ । ਉਸਦੇ ਸਿਰ 'ਤੇ ਕਾਲੀ ਸਫੇਦ ਛੱਤਰੀ ਹੈ ਅਤੇ ਹੱਥ ਵਿੱਚ ਡਮਾ ਡਮ ਡਮਰੂ ਵੱਜ ਰਿਹਾ ਹੈ। ਹਾ ਹਾ ਕਰਕੇ ਹੜ ਹੜਾ ਕੇ ਹੱਸਦਾ ਹੈ ।

ਹੱਲੀ ਵੀ ਅਸੀਂ ਕਹੀ ਜਾਈਏ ਕਿ ਇਹ ਕਾਲ/ ਮਹਾਕਾਲ ਨਹੀਂ, ਸਾਡਾ ਨਿਰੰਕਾਰ ਅਕਲਾਪੁਰਖ ਹੈ, ਤਾਂ ਸਾਨੂੰ ਕੋਈ ਪਾਗਲ ਹੀ ਕਹੇਗਾ ਕੁੱਝ ਹੋਰ ਨਹੀਂ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top