Share on Facebook

Main News Page

ਕੌਮ ਦੇ ਰਾਹ ਵਿੱਚ ਕੰਡੇ ਹੀ ਕੰਡੇ !
-: ਇੰਦਰਜੀਤ ਸਿੰਘ ਕਾਨਪੁਰ
110319

ਅਸੀਂ ਇਸ ਖੁਸ਼ਫਹਮੀ ਵਿਚ ਰਹੇ ਕਿ, ਕੌਮ ਦੇ ਅੰਦਰ ਬਹੁਤ ਜਾਗਰੂਕਤਾ ਵਧ ਰਹੀ ਹੈ । ਦੂਜੇ ਪਾਸੇ ਸਾਡਾ ਦੁਸ਼ਮਨ ਗੁਰੂ ਨਾਨਕ ਦੇ ਪੰਥ ਵਿਚ ਕੰਡੇ ਹੀ ਕੰਡੇ ਬੋਂਦਾ ਰਿਹਾ । ਅਸੀਂ ਇਸ ਖੁਸ਼ੀ ਵਿਚ ਰਹੇ ਕਿ ਬਾਦਲ ਪਰਿਵਾਰ ਸੱਤਾ ਤੋਂ ਬਾਹਰ ਹੋ ਗਿਆ । ਲੇਕਿਨ ਉਸਨੇ ਸੱਤਾ ਤੋਂ ਬਾਹਰ ਰਹਿ ਕੇ ਵੀ ਪੰਥ ਦਾ ਉਹ ਨੁਕਸਾਨ ਕੀਤਾ ਹੈ ਜਿਸਦਾ ਸਾਨੂੰ ਇਹਸਾਸ ਵੀ ਨਹੀਂ ਹੈ । ਸਾਡੀ ਗਲਤੀ ਹਮੇਸ਼ਾਂ ਇਹ ਰਹੀ ਹੈ ਕਿ ਅਸੀਂ ਹਰ ਮਾੜੇ ਕਮ ਨੂੰ ਬਾਦਲ ਦੇ ਦਿਮਾਗ ਦੀ ਉਪਜ ਸਮਝਦੇ ਰਹੇ । ਲੇਕਿਨ ਸੱਚਾਈ ਤਾਂ ਇਹ ਹੈ ਕਿ ਬਾਦਲ ਵੀ ਕਿਸੇ ਹੋਰ ਦੇ ਹਥ ਦਾ ਮੋਹਰਾ ਹੈ । ਉਹ ਤਾਂ ਨਾਗਪੁਰ ਵਾਲਿਆਂ ਦੇ ਹੱਥ ਦੀ ਇਕ ਕਠਪੁੱਤਲੀ ਮਾਤਰ ਹੈ । ਉਹ ਤਾਂ ਉਵੇਂ ਹੀ ਨਚਦਾ ਹੈ ਜਿਸ ਤਰ੍ਹਾਂ ਉਸਦੇ ਆਕਾ ਉਸਨੂੰ ਨਚਾਂਉਦੇ ਹਨ । ਬਾਦਲ ਦੀ ਸਿਆਸੀ ਪਾਵਰ ਖੁੱਸ ਜਾਂਣ ਦਾ ਸਿੱਖੀ ਨੂੰ ਇਕ ਫੀ ਸਦੀ ਲਾਭ ਨਹੀਂ ਹੋਇਆ, ਬਲਕਿ ਪਹਿਲਾਂ ਨਾਲੋਂ ਵੀ ਹੋਰ ਖਤਰਨਾਕ ਢੰਗ ਨਾਲ ਸਿੱਖੀ ਦੀਆਂ ਜੜਾਂ ਵਿਚ ਤੇਲ ਪਾਉਣ ਦਾ ਕੰਮ ਚਲ ਰਿਹਾ ਹੈ।

ਪਹਿਲਾ : ਬਾਦਲ ਦੇ ਸੱਤਾ ਤੋਂ ਉਤਰਦਿਆਂ ਹੀ ਸ਼੍ਰੋਮਣੀ ਕਮੇਟੀ ਦਾ ਵਿਵਾਦਿਤ ਪ੍ਰਧਾਨ ਅਵਤਾਰ ਸਿੰਘ ਮੱਕੜ ਬੜੇ ਨਾਟਕੀ ਢੰਗ ਨਾਲ ਕੁਰਸੀ ਤੋਂ ਉਤਰਦਾ ਹੈ ਅਤੇ ਗੋਬਿੰਦ ਸਿੰਘ ਲੋਂਗੋਵਾਲ ਨਾਮ ਦਾ ਇਕ ਅੰਨਜਾਨ ਅਤੇ ਗੁੰਮਨਾਮ ਬੰਦਾ ਬਾਦਲ ਦੇ ਲਿਫਾਫੇ ਵਿਚੋਂ ਬਾਹਰ ਆਕੇ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਂਦਾ ਹੈ । ਲਿਫਾਫਾ ਹਮੇਸ਼ਾਂ ਦੀ ਤਰ੍ਹਾਂ ਬਾਦਲ ਖੋਲਦਾ ਹੈ, ਲੇਕਿਨ ਇਹ ਬੰਦ ਲਿਫਾਫਾ ਆਉਦਾ ਤਾਂ ਨਾਗਪੁਰ ਦੇ ਹੇਡ ਕੁਆਟਰ ਤੋਂ ਹੀ ਹੈ , ਜਿਸਦੇ ਅੰਦਰ ਦਾ ਸਮਾਨ ਵੀ ਆਰ. ਐਸ. ਐਸ ਦਾ ਭੇਜਿਆ ਹੀ ਹੂੰਦਾ ਹੈ । ਦੂਰ ਅੰਦੇਸ਼ੀ ਸਿੱਖਾਂ ਨੂੰ ਤਾਂ ਪਹਿਲਾਂ ਹੀ ਇਸ ਗਲ ਦਾ ਅਹਿਸਾਸ ਹੋ ਗਿਆ ਸੀ ਲੇਕਿਨ ਜਿਨ੍ਹਾਂ ਨੂੰ ਦੂਰ ਦਾ ਸਾਫ ਸਾਫ ਨਜਰ ਨਹੀਂ ਆਉਨਦਾ, ਉਨ੍ਹਾਂ ਨੂੰ ਵੀ ਉਸ ਵੇਲੇ ਇਹ ਅਹਿਸਾਸ ਚੰਗੀ ਤਰ੍ਹਾਂ ਹੋ ਗਿਆ ਸੀ ਕਿ ਦਾਲ ਵਿਚ ਕੁਝ ਕਾਲਾ ਹੈ । ਜਦੋਂ ਡੇਰਾ ਬਾਬਾ ਨਾਨਕ ਕਾਰੀਡੋਰ ਲਈ ਜਮੀਨ ਦੇਣ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਫ ਸਾਫ ਇੰਨਕਾਰ ਕਰ ਦਿੱਤਾ ਅਤੇ ਇਹ ਬਿਆਨ ਵੀ ਇਸ ਨਵੇ ਪ੍ਰਧਾਨ ਦੇ ਮੂਹੋਂ ਹੀ ਨਿਕਲਿਆ । ਇਹ ਇਹਸਾਸ ਵੀ ਹੋ ਗਿਆ ਕਿ ਇਹ ਨਵਾਂ ਪ੍ਰਧਾਨ ਵੀ ਨਾਗਪੁਰ ਵਾਲਿਆਂ ਦਾ ਅਜੇਂਡਾ ਪੂਰਨ ਲਈ ਹੀ ਰਖਿਆ ਗਿਆ ਹੈ ।

ਦੂਜਾ : ਅਕਾਲ ਤਖਤ ਦਾ ਬਦਨਾਮ ਅਤੇ ਰਿਸ਼ਵਤਖੋਰ ਜੱਫੇਮਾਰ ਗੁਰਬਚਨ ਸਿੰਘ ਗੱਦੀ ਤੋਂ ਲੱਥਾ ਤੇ ਇਕ ਇਹੋ ਜਹਿਆ ਅਨਜਾਨ ਅਤੇ ਗੁੰਮਨਾਮ ਬੰਦਾ ਹਰਪ੍ਰੀਤ ਸਿੰਘ ਦੇ ਰੂਪ ਵਿਚ ਬਾਦਲ ਦੇ ਲਿਫਾਫੇ ਵਿਚੋ ਅਚਾਨਕ ਨਿਕਲ ਕੇ ਸਾਮ੍ਹਣੇ ਆਨ ਖਲੋਤਾ ਜਿਸਨੂੰ ਕੌਮ ਜਾਣਦੀ ਪਹਿਚਾਨਦੀ ਤਕ ਨਹੀਂ ਸੀ । ਦਰ ਅਸਲ ਇਹ ਲਿਫਾਫਾ ਵੀ ਬਾਦਲ ਕੋਲ ਨਾਗਪੁਰ ਤੋਂ ਹੀ ਭੇਜਿਆ ਗਿਆ ਸੀ । ਬਾਦਲ ਦਾ ਕਿਰਦਾਰ ਤਾਂ ਸਿਰਫ ਇਹ ਲਿਫਾਫਾ ਖੋਲ ਕੇ ਇਸ ਵਿਚ ਡਕਿਆ ਜਿੰਨ ਪੰਥ ਦੇ ਵੇਹੜੇ ਵਿਚ ਸੁੱਟਣ ਦਾ ਹੀ ਹੂੰਦਾ ਹੈ। ਜਿਸ ਵੇਲੇ ਅਸੀਂ ਇਸਦੇ ਚੇਹਰੇ ਤੇ ਕਾਟਾ ਲਾਇਆ ਤਾਂ ਸਾਨੂੰ ਆਪਣਿਆਂ ਨੇ ਹੀ ਬਹੁਤ ਭੰਡਿਆ ਕਿ ਤੁਹਾਨੂੰ ਤਾਂ ਹਰ ਬੰਦਾ ਗਲਤ ਲਗਦਾ ਹੈ,। ਲੇਕਿਨ ਇਸ ਦੀ ਵੀ ਪੋਲ ਪੱਟੀ ਉਸ ਵੇਲੇ ਖੁਲ ਗਈ ਜਦੋਂ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦਾ ਗੁਰਬਾਣੀ ਕੀਰਤਨ ਕਰਾਉਣ ਵਾਲੇ ਜੱਮੂੰ ਦੇ ਜਾਗਰੂਕ ਵੀਰਾਂ ਨੂੰ ਇਸਨੇ ਅਕਾਲ ਤਖਤ ਦੇ ਲੇਟਰ ਪੇਡ ਤੇ ਪੇਸ਼ ਹੋਣ ਦੀ ਧਮਕੀ ਲਿਖ ਭੇਜੀ ਅਤੇ ਪ੍ਰੋਫੇਸਰ ਸਾਹਿਬ ਦੇ ਗੁਰਬਾਨੀ ਕੀਰਤਨ ਦੇ ਪ੍ਰੋਗ੍ਰਾਮਾਂ ਨੂੰ ਰੁਕਵਾਉਣ ਦੇ ਫੁਰਮਾਨ ਜਾਰੀ ਕਰ ਦਿੱਤੇ ।

ਤੀਜਾ : ਹੁਣ ਅਗਿਆਨੀ ਇਕਬਾਲ ਸਿੰਘ ਦੇ ਇਸਤੀਫਾ ਦੇਣ ਮਗਰੋਂ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਕਿ ਮਗਰੋਂ ਲੱਥਾ ! ਲੇਕਿਨ ਇਸ ਖੁਸ਼ੀ ਦੀ ਆੜ ਵਿੱਚ ਇਕ ਵਾਰ ਫਿਰ ਨਾਗਪੁਰ ਵਾਲਿਆਂ ਨੇ ਇਕ ਅੰਜਾਨ ਅਤੇ ਗੁੰਮਨਾਮ ਚੇਹਰਾ ਰਜਿੰਦਰ ਸਿੰਘ ਲਿਫਾਫੇ ਵਿਚ ਬੰਦ ਕਰਕੇ ਭੇਜਿਆ ਜਿਸਨੂੰ ਬਾਦਲ ਦੇ ਪਿਆਦਿਆਂ ਅਵਤਾਰ ਸਿੰਘ ਹਿੱਤ ਅਤੇ ਗੋਬਿੰਦ ਸਿੰਘ ਲੋਂਗੋਵਾਲ ਨੇ ਖੋਲਿਆ.....ਅਗੇ ਵੇਖੋ ਹੁੰਦਾ ਹੈ ਕੀ ?

ਇਥੇ ਤੁਸੀਂ ਇੱਕ ਗਲ ਆਮ (ਇਕ ਜਹੀ) ਵੇਖੀ ਹੁਣੀ ਹੈ ਕਿ ਇਹ ਤਿੰਨੇ ਚਿਹਰੇ ਅਨਜਾਨ ਅਤੇ ਗੁੰਮਨਾਮ ਹਨ । ਜਿਨ੍ਹਾਂ ਨੂੰ ਕੌਮ ਜਾਣਦੀ ਪਹਿਚਾਣਦੀ ਵੀ ਨਹੀਂ ਲੇਕਿਨ ਇਹ ਸਾਡੇ ਰਹਿਨੁਮਾਂ ਬਣਾਂ ਦਿੱਤੇ ਜਾਂਦੇ ਹਨ । ਇਹੋ ਜਹੇ ਅੰਨਜਾਨ ਅਤੇ ਗੁਮਨਮ ਲੋਕਾਂ ਦੀ ਪੂਰੀ ਫਸਲ ਤੁਹਾਡੀਆਂ ਜੜਾਂ ਪੁੱਟਨ ਲਈ ਦੁਸਮਨ ਨੇ ਤਿਆਰ ਕੀਤੀ ਹੋਈ ਹੈ । ਤੁਸੀ ਇਕ ਨੂੰ ਕਡ੍ਹੋ ਤੇ ਦੂਜਾ ਤਿਆਰ ਹੈ ਸਾਡਾ ਆਗੂ ਬਨਣ ਲਈ । ਸਾਡਾ ਰਹਿਨੁਮਾਂ ਹੋਵੇ ਅਤੇ ਅਸੀ ਉਸਨੂੰ ਜਾਣਦੇ ਤਕ ਨਾਂ ਹੋਈਏ ! ਹੈ ਨਾਂ ਅਜੀਬੋ ਗਰੀਬ ਗਲ ! ਦੂਜੀ ਆਮ (ਇਕ ਜਹੀ) ਗਲ ਇਹ ਹੈ ਕਿ ਤਿੰਨੋ ਹੀ ਬਾਦਲਾਂ ਦੇ ਲਿਫਾਫੇ ਵਿਚੋਂ ਨਿਕਲੇ । ਸਵਾਲ ਇੱਥੇ ਇਹ ਉਠਦਾ ਹੈ ਕਿ ਕੀ ਬਾਦਲ ਅੱਜ ਵੀ ਸਿੱਖੀ ਦੀ ਉਹ ਸਰਵਉੱਚ ਅਥਾਰਟੀ ਹੈ ਕਿ ਜਿਸਨੂੰ ਚਾਹੇ ਸਾਡੇ ਸਿਰ 'ਤੇ ਮੜ ਦੇਵੇ ?

ਮੇਰੇ ਵੀਰੋ ! ਹੋਸ਼ ਵਿਚ ਆਉ ! ਗੁਰੂ ਨਾਨਕ ਦੇ ਪੰਥ ਵਿਚ ਬਿਪਰਵਾਦੀ ਤਾਕਤਾਂ ਨੇ ਇੱਨੇ ਕੰਡੇ ਬੋ ਦਿੱਤੇ ਜੇ, ਕਿ ਆਂਉਣ ਵਾਲੇ ਸਮੇਂ ਅੰਦਰ ਉਸ 'ਤੇ ਤੁਰਨਾਂ ਮੁਸ਼ਕਿਲ ਹੋ ਜਾਣਾ ਹੈ । ਜਿਸਨੇ ਵੀ ਇਸ ਪੰਥ 'ਤੇ ਤੁਰਨਾਂ ਹੈ ਲਹੂ ਲੁਹਾਨ ਹੋ ਕੇ ਹੀ ਤੁਰਨਾਂ ਪੈਣਾਂ ਹੈ । ਇਹੋ ਜਹੇ ਅਨਸਰਾਂ ਨੂੰ ਪਛਾਣੋਂ ! ਛੇਤੀ ਇਨ੍ਹਾਂ ਨੂੰ ਸਵੀਕਾਰ ਨਾਂ ਕਰੋ, ਜਦ ਤਕ ਤੁਸੀ ਇਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਨਾਂ ਹੋਵੋ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top