Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੇਅਦਬੀ ਕਿਉਂ ਹੁੰਦੀ ਹੈ ? ਕਥਿਤ ਦਸਮ ਗ੍ਰੰਥ ਦੀ ਕਿਉਂ ਨਹੀਂ ?
-: ਇੰਦਰਜੀਤ ਸਿੰਘ ਕਾਨਪੁਰ
31 Aug 2018

ਇਸ ਲੇਖ ਦਾ ਸਿਰਲੇਖ ਹੀ ਆਪਣੇ ਕੀਤੇ ਸਵਾਲ ਦਾ ਜਵਾਬ ਦੇ ਰਿਹਾ ਹੈ। ਭਾਵ : ਬੇਅਦਬੀ ਉਸ ਦੀ ਹੁੰਦੀ ਹੈ ਜਿਸ ਦਾ ਆਪਣਾਂ ਕੋਈ ਅਦਬ ਹੋਵੇ । ਬੇਇਜੱਤੀ ਉਸਦੀ ਹੁੰਦੀ ਹੈ ਜਿਸਦੀ ਆਪਣੀ ਕੋਈ ਇਜੱਤ ਹੋਵੇ। ਜੋ ਪਹਿਲਾਂ ਹੀ ਬੇਅਦਬ ਹੈ ਉਸ ਦੀ ਬੇਅਦਬੀ ਕਿਸੇ ਨੇ ਕੀ ਕਰਣੀ ਹੈ ?

ਸ਼ਬਦ ਗੁਰੂ ਤਾਂ ਆਪ ਅੰਮ੍ਰਿਤ ਹੈ, ਸੱਚ ਦਾ ਖਜ਼ਾਨਾ ਹੈ। ਝੂਠੀ ਲੋਕਾਈ ਹਮੇਸ਼ਾਂ ਸੱਚ ਤੋਂ ਡਰਦੀ ਅਤੇ ਉਸਤੋਂ ਈਰਖਾ ਕਰਦੀ ਹੈ । ਇਸ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਆਏ ਦਿਨ ਬੇਅਦਬੀ ਕੀਤੀ ਜਾਂਦੀ ਹੈ। ਇਹ ਗਲ ਲਿਖਾਰੀ ਦੇ ਮਨ ਦਾ ਉਲੇਲ ਮਾਤਰ ਨਹੀਂ, ਇਸ ਦੇ ਪੁਖਤਾ ਸਬੂਤ ਹਨ, ਜਿਨ੍ਹਾਂ ਦੇ ਆਧਾਰ 'ਤੇ ਇਹ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਕਿ ਇਹ ਕੂੜ ਪੋਥਾ ਪਹਿਲਾਂ ਹੀ ਬੇ ਅਦਬ ਹੈ ।

ਇਸ ਬੇਅਦਬ ਪੋਥੇ ਦੀ ਬੇਪਤੀ ਕਿਸ ਨੇ ਕਰਣੀ ਹੈ ? ਜਿਹੜਾ ਕੂੜ ਪੋਥਾ ਪਣੇ ਸਿੱਖਾਂ ਨੂੰ ਇਹ ਸਿਖਿਆ ਦਿੰਦਾ ਹੋਵੇ ਕਿ ਜੋ ਵਿਅਕਤੀ ਭੰਗ ਨਹੀਂ ਪੀਂਦੇ ਉਨਾਂ ਨੂੰ ਕੌਡੀ ਦੀ ਅਕਲ ਨਹੀਂ ਹੁੰਦੀ। ਜੋ ਵਿਅਕਤੀ ਨਸ਼ਾ ਨਹੀਂ ਕਰਦੇ ਉਨ੍ਹਾਂ ਦਾ ਦਾਨ ਦਿਤਾ ਵੀ ਵਿਅਰਥ ਹੈ। ਜੋ ਬਹੁਤੇ ਸਿਆਣੇ ਬਣਦੇ ਨੇ ਉਹ ਕਾਂ ਅਖਵਾਉਂਦੇ ਹਨ । ਇਹੋ ਜਿਹੇ (ਭੰਗ ਦਾ ਅਮਲ ਨਾ ਕਰਨ ਵਾਲੇ) ਕੁੱਤਿਆਂ ਦੀ ਮੌਤ ਮਰਦੇ ਅਤੇ ਅੰਤ ਵੇਲੇ ਦੀਨ ਅਤੇ ਦੁਨੀਆਂ ਗਵਾ ਕੇ ਪਛਤਾਉਂਦੇ ਹਨ। ਐਸੇ ਉਪਦੇਸ਼ ਦੇਣ ਵਾਲੇ ਬੇ ਅਦਬੇ ਪੋਥੇ ਦੀ ਬੇਅਦਬੀ ਕਿਸ ਨੇ ਕਰਨੀ ਹੈ ? ਭੰਗ ਖਾਣ ਵਾਲਿਆਂ ਨੇ, ਜਾਂ ਸ਼ਰਾਬ ਅਤੇ ਅਫੀਮ ਦਾ ਨਸ਼ਾ ਕਰਣ ਵਾਲਿਆ ਨੇ ?

ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ ॥ ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥
ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥ ਅੰਤ ਸ੍ਵਾਨ ਜ੍ਯੋ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥
ਅਖੌਤੀ ਦਸਮ ਗ੍ਰੰਥ ਪੰਨਾ 1161

ਹੁਣ ਭਲਾ ਦਸੋ ! ਐਸੇ ਪੋਥੇ ਦੀ ਬੇਅਦਬੀ ਕੌਣ ਕਰੇਗਾ ? ਇਸ ਪੋਥੇ ਦੀ ਕਿੰਨੀ ਕੁ ਇੱਜ਼ਤ ਪਤ ਹੈ ਤੁਸੀਂ ਆਪ ਹੀ ਵੇਖ ਲਵੋ । ਇਹ ਤਾਂ ਕਹਿੰਦਾ ਹੈ ਕਿ, ਅਮਲ ਪੀਣ ਨਾਲ ਹੀ ਮਨੁੱਖ ਦਾ ਜਸ ਹੁੰਦਾ ਹੈ, ਅਤੇ ਉਸ ਦਾ ਦਿਤਾ ਗਇਆ ਦਾਨ ਵੀ ਨਿਹਫਲ ਨਹੀਂ ਜਾਂਦਾ। ਜੋ ਬੰਦਾ ਨਸ਼ਾ ਨਹੀਂ ਕਰਦਾ ਉਸ ਦੀ ਗੁਦਾ (ਮਲ ਦੁਆਰ) ਰਾਹੀਂ ਉਸਦੀ ਜਾਨ ਨਿਕਲਦੀ ਹੈ। ਇਸ ਪੋਥੇ ਦੀ ਬੇਸ਼ਰਮੀ ਇਨ੍ਹਾਂ ਲਾਈਨਾਂ ਵਿਚ ਹੀ ਵੇਖ ਲਵੋ ,

ਅਮਲ ਪੀਏ ਜਸੁ ਹੋਇ ਦਾਨ ਖਾਂਡੇ ਨਹਿ ਹੀਨੋ ॥ ਅੰਤ ਗੁਦਾ ਕੇ ਪੈਡ ਸੂਮ ਸੋਫੀ ਜਿਯ ਦੀਨੋ ॥੧੨॥
ਅਖੌਤੀ ਦਸਮ ਗ੍ਰੰਥ 1160

ਇਥੇ ਹੀ ਨਹੀ ਖਲੋੰਦਾ ਇਹ ਪੋਥਾ ਤਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ਕਹਿੰਦਾ ਹੈ ।

ਜੋ ਪੁਰਖ ਭੰਗ ਪੀਂਦੇ ਨੇ ਉਹ ਇਸਤ੍ਰੀਆਂ ਦਾ ਦਿਲ ਇਕ ਪਲ ਵਿੱਚ ਜਿਤ ਲੈਂਦੇ ਹਨ। ਉਹ ਭਾਂਤਿ ਭਾਂਤਿ ਦੀਆਂ ਇਸਤ੍ਰੀਆਂ ਨੂੰ ਆਪਣੇ ਮਨ ਮੁਤਾਬਿਕ ਭੋਗਦੇ ਹਨ। ਜੋ ਪੁਰਖ ਨਸ਼ਿਆਂ ਤੋਂ ਭਜਦੇ ਹਨ, ਉਨਾਂ ਨੂੰ ਜਮਕਾਲ ਡਰਾਉਂਦਾ ਹੈ। ਜੋ ਪੁਰਖ ਅਮਲ ਕਰਦੇ ਨੇ, ਉਹ ਨਾਗਿਨ ਵਰਗੀਆਂ ਇਸਤ੍ਰੀਆਂ ਨੂੰ ਹਿਰਣਾਂ ਵਾਂਗ ਉਛੱਲ ਉਛੱਲ ਕੇ ਭੋਗ ਕਰਕੇ ਰਿਝਾਂਦੇ ਨੇ। ਸੂਫੀ ਪੁਰਖ (ਇਨਾਂ ਇਸਤ੍ਰੀਆਂ 'ਤੇ ਚੜ੍ਹਦਿਆਂ ਸਾਰ ਹੀ ਕੰਬਦਾ ਹੋਇਆ ਜ਼ਮੀਨ 'ਤੇ ਆ ਜਾਂਦਾ ਹੈ । ਉਸ ਦਾ ਵੀਰਜ ਫੌਰਨ ਨਿਕਲ ਜਾਂਦਾ ਹੈ, ਉਸਨੇ ਸੰਭੋਗ ਸਵਾਹ ਕਰਨਾ ਹੈ ? ਭਾਵ ਇਸਤ੍ਰੀਆਂ ਨੂੰ ਸੁਖ ਸਵਾਹ ਦੇਣਾ ਹੈ ?

ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ ॥ ਭਾਤਿ ਭਾਤਿ ਭਾਮਿਨਨਿ ਭੋਗ ਭਾਵਤ ਮਨ ਦੇਹੀ ॥੨੩॥
ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ ॥ ਹਰਿਣਾ ਜਿਮਿ ਉਛਲਹਿ ਨਾਰਿ ਨਾਗਰਿਨ ਰਿਝਾਵਹਿ ॥
ਸੌਫੀ ਚੜਤਹਿ ਕਾਂਪਿ ਧਰਨਿ ਊਪਰਿ ਪਰੈ ॥ ਹੋ ਬੀਰਜ ਖਲਤ ਹ੍ਵੈ ਜਾਹਿ ਕਹਾ ਜੜ ਰਤਿ ਕਰੈ ॥੨੪॥
ਅਖੌਤੀ ਦਸਮ ਗ੍ਰੰਥ 1161

ਹੁਣ ਤੁਸੀਂ ਆਪ ਹੀ ਫੈਸਲਾ ਕਰ ਲਵੋ ਕਿ ਇਸ ਬੇਸ਼ਰਮੀ ਨਾਲ ਭਰੇ ਇਸ ਅਸ਼ਲੀਲ ਪੋਥੇ ਦਾ ਕਿਸੇ ਨੇ ਕੀ ਅਦਬ ਕਰਨਾ ਹੈ ? ਜਿਸਦੇ ਅੰਦਰ ਇਹੋ ਜਿਹੀਆਂ ਫੂਹੜ ਅਤੇ ਬੇਸ਼ਰਮੀ ਨਾਲ ਭਰੀਆਂ ਗੱਲਾਂ ਲਿਖੀਆਂ ਹੋਣ ਉਸਦੀ ਬੇਅਦਬੀ ਕਰਕੇ ਕਿਸੇ ਕੀ ਲੈਣਾ ਹੈ ? ਨਾਲ ਹੀ ਨਾਲ ਇਹ ਗਲ ਵੀ ਸਾਬਤ ਹੋ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਉਹ ਹੀ ਲੋਕ ਕਰ ਰਹੇ ਨੇ, ਜੋ ਇਸ ਅਸ਼ਲੀਲ ਅਤੇ ਵਿਵਾਦਿਤ ਗ੍ਰੰਥ ਨੂੰ ਆਪਣੇ ਗੁਰੂ ਦੀ ਬਾਣੀ ਮੰਣਦੇ ਹਨ । ਉਨ੍ਹਾਂ ਕੁੜਿਆਰਿਆਂ ਨੂੰ ਕੂੜ ਹੀ ਭਾਉਂਦਾ ਹੈ । ਸ਼ਬਦ ਗੁਰੂ ਵਿੱਚ ਲਿਖਿਆ ਸੱਚ ਇਨ੍ਹਾਂ ਨੂੰ ਰਾਸ ਨਹੀਂ ਆਉਂਦਾ । ਇਨ੍ਹਾਂ ਕੂੜ ਦੇ ਵਪਾਰੀਆਂ ਨੂੰ ਸੱਚ ਤੋਂ ਡਰ ਲਗਦਾ ਹੈ। ਇਸੇ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਆਏ ਦਿਨ ਬੇਪਤੀ ਕਰਦੇ ਅਤੇ ਇਸ ਕੂੜ ਪੋਥੇ ਨੂੰ ਗੁਰੂ ਦੀ ਬਾਣੀ ਕਹਿ ਕੇ ਉਸਨੂੰ ਪ੍ਰਮੋਟ ਕਰਦੇ ਹਨ । ਇਨ੍ਹਾਂ ਕੂੜਿਆਰਾਂ ਨੂੰ ਇਹ ਪੋਥਾ ਹੀ ਚੰਗਾ ਲਗਦਾ ਹੈ, ਸੱਚ ਰਾਸ ਨਹੀਂ ਆਉਂਦਾ। ਸ਼ਬਦ ਗੁਰੂ ਦਾ ਹੁਕਮ ਵੀ ਹੈ :

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ॥
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ॥
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥੨੬॥
(ਅੰਕ ੩੧੪)

ਹੁਣ ਤਾਂ ਸਾਫ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ ਕੂੜਿਆਰ ਕੌਣ ਹਨ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top