Share on Facebook

Main News Page

ਕੌਮ ਦੇ ਪ੍ਰਚਾਰਕੋ ! ਹੁਣ ਤਾਂ ਕੌਮ ਨੂੰ ਗੁਮਰਾਹ ਕਰਕੇ, ਆਪਣਾ ਢਿੱਡ ਭਰਨਾਂ ਛੱਡ ਦਿਉ,
ਸ਼ਬਦ ਗੁਰੂ ਤੁਹਾਨੂੰ ਆਵਾਜ਼ਾਂ ਮਾਰ ਮਾਰ ਕੇ ਵਾਸਤਾ ਪਾ ਰਿਹਾ ਹੈ
!

-: ਇੰਦਰਜੀਤ ਸਿੰਘ ਕਾਨਪੁਰ
21 Jun 2018

ਕਦੀ ਕਦੀ ਸੋਚਦਾ ਹਾਂ ਕਿ ਗੁਰੂ ਨਾਨਕ ਸਾਹਿਬ ਵੇਲੇ ਸ਼ਾਇਦ ਇਹ ਪ੍ਰਚਾਰਕ ਵਰਗ "ਰੋਟੀਆਂ ਕਾਰਣ ਤਾਲ ਪੂਰਦਾ" ਅਤੇ ਅਪਣੇ ਢਿੱਡ ਦੀ ਅੱਗ ਨੂੰ ਸ਼ਾਂਤ ਕਰਣ ਤਕ ਹੀ ਸੀਮਿਤ ਰਿਹਾ ਹੋਣਾ ਹੈ, ਜੈਸਾ ਕਿ ਗੁਰਾਂ ਨੇ ਹੁਕਮ ਵੀ ਕੀਤਾ ਹੈ। ਲੇਕਿਨ ਹੁਣ ਤਾਂ ਗਲ ਰੋਟੀਆਂ ਤੋਂ ਬਹੁਤ ਅੱਗੇ ਜਾ ਪੁੱਜੀ ਹੈ। ਰੋਟੀਆਂ ਦੇ ਨਾਲ ਨਾਲ, ਨਸ਼ੇ ਕਰਣ ਵਾਲੇ ਕਈ ਰਾਗੀਆਂ ਦੇ ਪ੍ਰਤੱਖ ਪ੍ਰਮਾਣ ਸੋਸ਼ਲ ਮੀਡੀਏ 'ਤੇ ਮੌਜੂਦ ਹਨ। ਹੁਣ ਤਾਂ ਇਹ ਪ੍ਰਚਾਰਕ ਰੋਟੀਆਂ ਤਕ ਸੀਮਿਤ ਨਹੀਂ ਹਨ। ਹੁਣ ਤਾਂ ਡੌਲਰਾਂ ਦੇ ਗੱਫਿਆਂ ਨਾਲ ਵੀ ਇਨ੍ਹਾਂ ਦਾ ਦਿਲ ਨਹੀਂ ਭਰਦਾ। ਵੱਡੀਆਂ ਕਾਰਾਂ, ਕੋਠੀਆਂ ਅਤੇ ਇਕ ਵੱਡਾ ਬੈਂਕ ਬੈਲੰਸ ਇਕੱਠਾ ਕਰਣਾ ਹੀ ਇਨ੍ਹਾਂ ਦਾ ਮਕਸਦ ਰਹਿ ਗਿਆ ਹੈ । ਕੌਮ ਡੁਬਦੀ ਹੈ ਤਾਂ ਡੁਬ ਜਾਏ, ਇਨ੍ਹਾਂ ਨੂੰ ਕੋਈ ਢਰਕ ਨਹੀਂ ਪੈਂਦਾ। ਜੇੜ੍ਹੇ ਪੰਥ ਦਰਦੀ ਅਖਵਾਉਂਦੇ ਸਨ, ਉਹ ਵੀ ਬੇ ਦਰਦੀ ਬਣ ਚੁਕੇ ਹਨ ?

ਜੇ ਇਸ ਘਟੀਆ ਦਰਜੇ ਦੇ ਰਾਗੀ ਅਤੇ ਪ੍ਰਚਾਰਕਾਂ ਦੀ ਗਲ ਛੱਡ ਦਈਏ, ਤਾਂ ਸਾਨੂੰ ਦੋ ਚਾਰ ਰਾਗੀਆਂ ਤੋਂ ਅਲਾਵਾ ਇੱਕ ਵੀ ਰਾਗੀ ਐਸਾ ਨਹੀਂ ਦਿਸਦਾ ਜਿਹੜਾ ਕੌਮ ਨੂੰ ਚੜ੍ਹਦੀਕਲਾ ਵੱਲ ਲੈ ਜਾਣ ਲਈ ਸੱਚ ਦੇ ਪ੍ਰਚਾਰ ਅਤੇ ਕੀਰਤਨ ਦੀ ਸੇਵਾ ਕਰ ਰਿਹਾ ਹੋਵੇ। ਜਿਨ੍ਹਾਂ ਰਾਗੀਆਂ ਅਤੇ ਪ੍ਰਚਾਰਕਾਂ ਦੇ ਲੱਖਾਂ ਮੁਰੀਦ ਹਨ । ਜਿਨ੍ਹਾਂ ਲਈ ਕੌਮ ਦਾ ਇਕ ਬਹੁਤ ਵੱਡਾ ਹਿੱਸਾ ਉਨ੍ਹਾਂ ਲਈ ਕਮਲਾ ਹੋਈ ਫਿਰਦਾ ਹੈ, ਉਨ੍ਹਾਂ ਦਾ ਵੀ ਕਰੀਬ ਕਰੀਬ ਇਹ ਹੀ ਹਾਲ ਹੈ। ਕੁਝ ਪ੍ਰਚਾਰਕਾਂ ਦੀ ਪੱਗ ਉਤਰਦੀ ਹੈ ਤਾਂ ਰੌਲਾ ਪੈ ਜਾਂਦਾ ਹੈ। ਕੁਝ ਤਾਂ ਆਪਣੀ ਪੱਗ ਆਪ ਹੀ ਰੋਲ ਲੈਂਦੇ ਹਨ।

"ਸ਼੍ਰੋਮਣੀ ਰਾਗੀ" ਦਾ ਖਿਤਾਬ ਹਾਸਿਲ ਕਰਣ ਵਾਲਾ ਇਕ ਬਜ਼ੁਰਗ ਹਜੂਰੀ ਰਾਗੀ, ਆਸ਼ੂਤੋਸ਼ ਦੇ ਦਰਬਾਰ ਵਿੱਚ, ਉਸਦੇ ਚਰਣਾਂ ਵਿੱਚ ਬਹਿ ਕੇ ਗੁਰਬਾਣੀ ਦੇ ਅਦਬ ਨੂੰ ਰੋਲ਼ ਆਉਂਦਾ ਹੈ ।

"ਭਾਈ ਸਾਹਿਬ" ਦੀ ਉਪਾਧੀ ਲੈਣ ਵਾਲ ਇਕ ਮਿਸ਼ਨਰੀ ਕਥਾਕਾਰ ਅਤੇ ਇਕ ਰਾਗੀ ਬਾਦਲਕਿਆਂ ਅਤੇ ਟਕਸਾਲੀਆਂ ਦਾ ਖੁਸ਼ਾਮਦ ਗੀਰ ਬਣ ਕੇ ਬਿਪਰਵਾਦੀਆਂ ਦਾ ਪੱਖ ਪੂਰਦਾ ਹੈ।

ਇਕ ਬਹੁਤ ਹੀ ਮਾਸੂਮ ਚੇਹਰੇ ਵਾਲਾ ਰਾਗੀ ਤਾਂ ਸਾਰੇ ਰਿਕਾਰਡ ਹੀ ਤੋੜ ਦਿੰਦਾ ਹੈ। ਪਹਿਲਾਂ ਦਰਬਾਰ ਸਾਹਿਬ ਤੋਂ ਕੱਢੇ ਜਾਣ ਦਾ ਨਾਟਕ ਕਰਕੇ ਭੇਡੂਆਂ ਦਾ ਹੀਰੋ ਬਣ ਗਿਆ, ਫਿਰ ਦਿੱਲੀ ਦੇ ਇਲੇਕਸ਼ਨ ਵਿੱਚ ਬਾਦਲਕਿਆਂ ਨੂੰ ਜਿਤਵਾ ਕੇ ਦੂਜੇ ਦਿਨ ਹੀ ਦਰਬਾਰ ਸਾਹਿਬ ਤੋਂ ਕੀਰਤਨ ਕਰਦਿਆਂ ਵੇਖਿਆ ਗਿਆ। ਇਹ ਬਚਿੱਤਰੀ ਧੂਤਾ, ਇਲੇਕਸ਼ਨ ਵਿੱਚ ਖੜਾ ਹੋਣ ਤੋ ਬਾਦ ਲਗਦਾ ਹੈ ਹੁਣ ਕਿਸੇ ਠੰਡੀ ਗੁਫਾ ਵਿੱਚ ਜਾ ਵਸਿਆ ਹੈ।

ਅਜੋਕੇ ਪ੍ਰਚਾਰਕਾਂ ਪ੍ਰਤੀ ਮੇਰਾ ਇਹ ਰੋਸ਼ ਮੇਰੇ ਮਨ ਦਾ ਉਲੇਲ ਮਾਤਰ ਨਹੀਂ ਹੈ । ਇਸ ਦਾ ਬਹੁਤ ਵੱਡਾ ਕਾਰਣ ਹੈ, ਜਿਸਦਾ ਗਵਾਹ ਮੈਂ ਆਪ ਜੀ ਨੂੰ ਵੀ ਆਪਣੇ ਨਾਲ ਨਾਲ ਬਨਾਉਣਾ ਚਾਹੁੰਦਾ ਹਾਂ । ਕੱਲ ਦਾਸ ਯੂ ਟਿਉਬ 'ਤੇ ਕਿਸੇ ਵੀ ਰਾਗੀ ਦਾ ਗਾਇਆ ਇਹ ਸ਼ਬਦ ਲੱਭ ਰਿਹਾ ਸੀ

ਸਿਵ ਸਿਵ ਕਰਤੇ ਜੋ ਨਰੁ ਧਿਆਵੈ। । ਬਰਦ ਚਢੇ ਡਉਰੂ ਢਮਕਾਵੈ। । 2।।
ਮਹਾ ਮਾਈ ਕੀ ਪੂਜਾ ਕਰੈ। । ਨਰ ਸੈ ਨਾਰਿ ਹੋਇ ਅਉਤਰੈ। । 3।।
ਤੂ ਕਹੀਅਤ ਹੀ ਆਦਿ ਭਵਾਨੀ। । ਮੁਕਤਿ ਕੀ ਬਰੀਆ ਕਹਾ ਛਪਾਨੀ। । 4।।
ਗੁਰਮਤਿ ਰਾਮ ਨਾਮ ਗਹੁ ਮੀਤਾ। । ਪ੍ਰਣਵੈ ਨਾਮਾ ਇਉ ਕਹੈ ਗੀਤਾ। । 5।।


ਮੈਨੂੰ ਕਿਸੇ ਰਾਗੀ ਦਾ ਗਾਇਆ ਇੱਕ ਵੀ ਵੀਡੀਉ ਨਹੀਂ ਮਿਲਿਆ !
ਇਸ ਤੋਂ ਬਾਅਦ ਦਾਸ ਨੇ ਥੱਲੇ ਦਿੱਤਾ ਇਹ ਸ਼ਬਦ ਸਰਚ ਕਰਣ ਦੀ ਬਹੁਤ ਕੋਸ਼ਿਸ਼ ਕੀਤੀ...

ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ॥
ਰਾਵਣ ਸੇਤੀ ਸਰਬਰ ਹੋਈ ਘਰ ਕੀ ਜਇ ਗਵਾਈ ਥੀ ॥
ਗਰੂ ਗ੍ਰੰਥ ਸਾਹਿਬ, ਸਫ਼ਾ 875

ਮੈਨੂੰ ਕਿਸੇ ਰਾਗੀ ਦਾ ਗਾਇਆ ਇੱਕ ਵੀ ਵੀਡੀਉ ਨਹੀਂ ਮਿਲਿਆ !
ਇਸ ਤੋਂ ਬਾਅਦ ਦਾਸ ਨੇ ਥੱਲੇ ਦਿੱਤਾ ਇਹ ਸ਼ਬਦ ਸਰਚ ਕਰਣ ਦੀ ਬਹੁਤ ਕੋਸ਼ਿਸ਼ ਕੀਤੀ...

ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ ਗਰੂ ਗ੍ਰੰਥ ਸਾਹਿਬ, ਸਫ਼ਾ 953

ਮੈਨੂੰ ਕਿਸੇ ਰਾਗੀ ਦਾ ਗਾਇਆ ਇੱਕ ਵੀ ਵੀਡੀਉ ਨਹੀਂ ਮਿਲਿਆ !
ਇਸ ਤੋਂ ਬਾਅਦ ਦਾਸ ਨੇ ਥੱਲੇ ਦਿੱਤਾ ਇਹ ਸ਼ਬਦ ਸਰਚ ਕਰਣ ਦੀ ਬਹੁਤ ਕੋਸ਼ਿਸ਼ ਕੀਤੀ...

ਰਾਮ ਝੁਰੈ ਦਲ ਮੇਲਵੈ ਅੰਤਰੀ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰ ॥
ਗਰੂ ਗ੍ਰੰਥ ਸਾਹਿਬ, ਸਫ਼ਾ 1412

ਮੈਨੂੰ ਕਿਸੇ ਰਾਗੀ ਦਾ ਗਾਇਆ ਇੱਕ ਵੀ ਵੀਡੀਉ ਨਹੀਂ ਮਿਲਿਆ !
ਇਸ ਤੋਂ ਬਾਅਦ ਦਾਸ ਨੇ ਥੱਲੇ ਦਿੱਤਾ ਇਹ ਸ਼ਬਦ ਸਰਚ ਕਰਣ ਦੀ ਬਹੁਤ ਕੋਸ਼ਿਸ਼ ਕੀਤੀ...

ਕਬੀਰ ਰਾਮ ਕਹਿਨ ਮਹਿ ਭੇਦੁ ਹੈ ਤਾ ਮਹਿ ਏਕੁ ਬੀਚਾਰੁ ॥
ਸੋਈ ਰਾਮ ਸਭੈ ਕਹਿਹ ਸੋਈ ਕਉਕਤਹਾਰ ॥
ਗਰੂ ਗ੍ਰੰਥ ਸਾਹਿਬ, ਸਫ਼ਾ 1374

ਮੈਨੂੰ ਕਿਸੇ ਰਾਗੀ ਦਾ ਗਾਇਆ ਇੱਕ ਵੀ ਵੀਡੀਉ ਨਹੀਂ ਮਿਲਿਆ !
ਇਸ ਤੋਂ ਬਾਅਦ ਦਾਸ ਨੇ ਥੱਲੇ ਦਿੱਤਾ ਇਹ ਸ਼ਬਦ ਸਰਚ ਕਰਣ ਦੀ ਬਹੁਤ ਕੋਸ਼ਿਸ਼ ਕੀਤੀ...

ਕਿੰਨੇ ਕੁ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂ ? ਇਹ ਸ਼ਬਦ ਨਾਂ ਤਾਂ ਕੋਈ ਰਾਗੀ ਪੜ੍ਹਦਾ ਹੈ, ਅਤੇ ਨਾਂ ਹੀ ਇਨ੍ਹਾਂ ਦੀ ਜ਼ਰੂਰਤ ਸਮਝਦਾ ਹੈ । ਕੀ ਇਹ ਗੁਰਬਾਣੀ ਨਹੀਂ ? ਜਾਂ ਇਸਨੂੰ ਗਾਉਣ ਵਾਲਿਆਂ ਅੰਦਰ ਹਿੰਮਤ ਨਹੀਂ ? ਇਸ ਗੁਰਬਾਣੀ ਨੂੰ ਸੰਗਤਾਂ ਤੋਂ ਚੁਰਾਉਣ ਵਾਲੇ ਰਾਗੀ, ਕੌਮ ਦਾ ਕੋਈ ਭਲਾ ਨਹੀਂ ਕਰ ਸਕਦੇ । ਕਈ ਵਾਰ ਕਹਿੰਦਾ ਹਾਂ ਕਿ ਜਿਹੜੀ ਬਿਮਾਰੀ ਫੈਲੀ ਹੋਵੇ, ਦਵਾਈ ਉਸਦੀ ਦੇਣ ਨਾਲ ਬੰਦਿਆਂ ਦੀ ਜਾਨ ਬਚਦੀ ਹੈ । ਗੁਰਬਾਣੀ ਇੱਕ ਦਵਾਈ ਵਾਂਗ ਵੀ ਹੈ, ਜਿਸ ਨਾਲ ਬੀਮਾਰ ਕੌਮ ਦਾ ਇਲਾਜ ਹੋ ਸਕਦਾ ਹੈ । ਲੇਕਿਨ ਮਹਾ ਮਾਰੀ ਕੋਈ ਹੋਰ ਫੈਲੀ ਹੋਵੇ, ਤੇ ਦਵਾਈ ਕਿਸੇ ਹੋਰ ਬਿਮਾਰੀ ਦੀ ਦਈ ਜਾਉ ! ਬੰਦਾ ਬਚਣ ਦੀ ਥਾਂਵੇ ਮਰ ਜਾਏਗਾ । ਰਹਿਤ ਮਰਿਆਦਾ ਦੇ ਖਰੜੇ ਦੀ ਦੁਹਾਈ ਪਾਕੇ ਲੋਕਾਂ ਨੂੰ ਕੱਚੀਆਂ ਰਚਨਾਵਾਂ ਨਾਲ ਹਮੇਸ਼ਾਂ ਲਈ ਜੋੜ ਕੇ ਉਨ੍ਹਾਂ ਨੂੰ ਕੁਰਾਹੇ ਪਾਉਣ ਵਾਲੇ ਪ੍ਰਚਾਰਕੋ ਅਤੇ ਗੁਰੂ ਦੇ ਕੀਰਤਨੀਉ ! ਪੈਸਾ, ਧੰਨ ਦੌਲਤ ਕਮਾਉਣ ਨੂੰ ਅਸੀਂ ਬੁਰਾ ਨਹੀਂ ਕਹਿੰਦੇ ! ਕਿਸੇ ਕੋਲ ਧੰਨ ਦੌਲਤ ਦਾ ਹੋਣਾ ਚੰਗੀ ਗੱਲ ਹੈ, ਬੁਰੀ ਨਹੀਂ। ਲੇਕਿਨ ਇਸ ਧੰਨ ਦੌਲਤ ਨੂੰ ਇਕੱਠਾ ਕਰਣ ਲਈ ਇੰਨੇ ਡਰਪੋਕ ਅਤੇ ਕਾਇਰ ਬਣ ਜਾਉ ਕਿ ਸਭ ਕੁਝ ਜਾਣਦੇ ਬੂਝਦੇ ਵੀ ਤੁਸੀ ਅਪਣਾਂ ਢਰਜ ਹੀ ਭੁਲ ਜਾਉ । ਗੁਰੂ ਸਾਹਿਬ ਵੀ ਹੁਕਮ ਕਰਦੇ ਹਨ

ਮੋਤੀ ਤ ਮੰਦਰ ਊਸਰਹਿ; ਰਤਨੀ ਤ ਹੋਹਿ ਜੜਾਉ ॥
ਕਸਤੂਰਿ ਕੁੰਗੂ ਅਗਰਿ ਚੰਦਨਿ; ਲੀਪਿ ਆਵੈ ਚਾਉ ॥

ਨਾਲ ਹੀ ਸ਼ਰਤ ਲਾ ਦਿੰਦੇ ਹਨ

ਮਤੁ ਦੇਖਿ ਭੂਲਾ ਵੀਸਰੈ ਤੇਰਾ; ਚਿਤਿ ਨ ਆਵੈ ਨਾਉ ॥੧॥

ਕੌਮ ਦੇ ਪ੍ਰਚਾਰਕੋ, ਵਿਦਵਾਨੋ, ਲਿਖਾਰੀਉ ਅਤੇ ਕੀਰਤਨੀਉ ! ਲਗਦਾ ਹੈ ਤੁਸੀਂ ਗੁਰੂ ਸਾਹਿਬ ਜੀ ਦੀ ਇਸ ਸ਼ਰਤ ਨੂੰ ਤਾਂ ਭੁੱਲ ਹੀ ਗਏ ਹੋ, ਬਸ ਧੰਨ ਦੌਲਤ ਦੇ ਹੀ ਮਗਰ ਤੁਰ ਪਏ ਹੋ! ਪ੍ਰਚਾਰਕ ਅਤੇ ਵਿਦਵਾਨ ਵਰਗ ਹੀ ਕੌਮ ਦੀ ਮਾਂ ਅਖਵਾਂਉਦੀ ਹੈ। ਕੌਮ ਨੂੰ ਉਸ ਦੇ ਬੁਰੇ ਵਕਤ ਤੋਂ ਬਾਹਰ ਕਡ੍ਹ ਕੇ ਲਿਆ ਸਕਦੀ ਹੈ । ਕੌਮ ਦੇ ਵਿਦਵਾਨੋ ! ਪ੍ਰਚਾਰਕੋ ਅਤੇ ਕੀਰਤਨੀਉ ! ਜੇ ਤੁਸਾਂ ਕੌਮ ਤਕ ਹਾਲੀ ਵੀ ਇਹ ਸ਼ਬਦ ਨਾ ਪਹੂੰਚਾਏ, ਤਾਂ ਤੁਸੀਂ ਤਾਂ ਧੰਨਵਾਨ ਜ਼ਰੂਰ ਹੋ ਜਾਉਗੇ, ਲੇਕਿਨ ਸਿੱਖੀ ਅਨਮਤਿ ਦਾ ਹਿੱਸਾ ਬਣ ਕੇ ਜਰੂਰ ਮੁੱਕ ਜਾਏਗੀ । ਬਿਪਰਵਾਦੀ ਤਾਕਤਾਂ ਨੇ ਤਾਂ ਇਸ ਪ੍ਰਚਾਰ ਤੇ ਜ਼ੋਰ ਲਾਇਆ ਹੋਇਆ ਹੈ ਕਿ ਸਿੱਖ ਹਿੰਦੂ ਹਨ। ਸਾਡੇ ਸਰਬੰਸ ਦਾਨੀ ਗੁਰੂ ਨੇ ਕਾਲਕਾ ਨੂੰ ਅਰਾਧਿਆ ਸੀ। ਸਾਡਾ ਗੁਰੂ ਮਹਾਕਾਲ ਦਾ ਉਪਾਸਕ ਸੀ। ਗੁਰੂ ਗ੍ਰੰਥ ਸਾਹਿਬ ਵਿਚ ਹਜ਼ਾਰਾਂ ਵਾਰ ਰਾਮ ਚੰਦਰ ਦਾ ਨਾਮ ਆਉਂਦਾ ਹੈ ਇਤਿਆਦਿਕ । ਜੇ ਹੱਲੀ ਵੀ ਤੁਸੀ ਨਾਂ ਚੇਤੇ ਅਤੇ ਕੌਮ ਨੂੰ ਇਨ੍ਹਾਂ ਸ਼ਬਦਾਂ ਰਾਹੀ ਨਾਂ ਜਗਾਇਆ, ਤਾਂ ਇਤਿਹਾਸ ਤੁਹਾਨੂੰ ਕਦੀ ਵੀ ਮੁਆਫ ਨਹੀਂ ਕਰੇਗਾ ! ਗੁਰੂ ਸਾਹਿਬ ਨੇ ਇਨ੍ਹਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਦਰਜ ਨਹੀਂ ਸੀ ਕੀਤਾ ਕਿ ਇਨ੍ਹਾਂ ਨੂੰ ਰੁਮਾਲੇ ਪਾ ਪਾ ਕੇ ਢਕਿਆ ਜਾਂਦਾ ਰਹੇ ਅਤੇ ਬਿਪਰ, ਭੋਲੀ ਭਾਲੀ ਕੌਮ ਨੂੰ ਅਪਣੇ ਮਤਿ ਵਿਚ ਜਜ਼ਬ ਕਰ ਕੇ ਸਿੱਖੀ ਦੀ ਹੋਂਦ ਨੂੰ ਹੀ ਢਾਹ ਦੇਵੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top