Share on Facebook

Main News Page

ਇਹ ਫਿਲਮਾਂ ਨਹੀਂ ! ਅਸਲੀ ਪੁਆੜੇ ਦੀ ਜੜ੍ਹ ਤਾਂ ਤਖਤਾਂ ਅਤੇ ਸ਼੍ਰੋਮਣੀ ਕਮੇਟੀ 'ਤੇ ਕਾਬਿਜ ਇਹ ਨਾਗਪੁਰੀ ਗੱਫੇਮਾਰਾਂ ਦੀ ਜੁੰਡਲੀ ਹੈ
-: ਇੰਦਰਜੀਤ ਸਿੰਘ, ਕਾਨਪੁਰ
14 Apr 2018

ਫਿਲਮਾਂ ਤਾਂ ਬਣਦੀਆਂ ਰਹਿਣਗੀਆਂ, ਵਖਾਈਆਂ ਵੀ ਜਾਂਦੀਆਂ ਰਹਿਣਗੀਆਂ। ਇਹ ਗੱਫੇਮਾਰ ਵੱਡੀਆਂ ਵੱਡੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਕਲੀਨ ਚਿੱਟਾਂ ਵੀ ਦਿੰਦੇ ਰਹਿਣਗੇ। ਕੌਮ ਕਲਪ ਕਲਪ ਕੇ ਥੱਕ ਜਾਵੇਗੀ, ਲੇਕਿਨ ਇਹ ਧਰਮ ਮਾਫੀਏ ਆਪਣੀਆਂ ਤਿਜੋਰੀਆਂ ਭਰਦੇ ਰਹਿਣਗੇ।

ਇਹ ਗੱਲ ਮਨਘੜਤ ਨਹੀਂ ! ਬਲਕਿ ਬੰਗਲੌਰ ਦੇ ਵੀਰ ਹਰਮਿੰਦਰ ਸਿੰਘ ਜੀ ਨੇ ਤਾਂ ਅਕਾਲ ਤਖਤ ਤੇ ਗੁਰੂ ਬਣ ਬੈਠੇ ਗੁਰਬਚਨ ਸਿੰਘ 'ਤੇ ਰਿਸ਼ਵਤ ਲੈਣ ਦੇ ਸੰਗੀਨ ਇਲਜਾਮ ਪੁਖਤਾ ਸਬੂਤਾਂ ਨਾਲ ਜਨਤਕ ਤੌਰ 'ਤੇ ਲਾਏ ਸਨ । ਗੁਰਬਚਨ ਸਿੰਘ ਅੱਜ ਤਕ ਉਨ੍ਹਾਂ ਇਲਜਾਮਾਂ ਦਾ ਖੰਡਨ ਨਹੀਂ ਕਰ ਸਕਿਆ ! ਪਟਨੇ ਵਾਲੇ ਨੇ ਤਾਂ ਆਪ ਇਕ ਬਿਆਨ ਵਿਚ ਕਹਿਆ ਕਿ ਨੋਟਬੰਦੀ ਦੇ ਦੌਰਾਨ ਪਿਪਲੀ ਵਾਲੇ ਨੀਲਧਾਰੀਏ ਨੇ ਸਾਨੂੰ ਪੰਜਾਹ ਲੱਖ ਦਾ ਚੈਕ ਭੇਜ ਦਿੱਤਾ ਸੀ। ਇਕ ਨਿਹੰਗ ਸਿੰਘ ਕੋਲੋ ਪਟਨੇ ਵਾਲੇ ਗੱਫੇਮਾਰ ਨੂੰ ਭੇਜੇ ਗਏ ਦਸਵੰਦ ਦਾ ਮਾਮਲਾ ਵੀ ਉਠਿਆ ਜੋ ਉਸਨੇ ਆਪਣੇ ਅਕਾਉਂਟ ਵਿੱਚ ਪਵਾ ਕੇ ਹੜਪ ਕਰ ਗਿਆ ਸੀ ।

ਮੇਰੇ ਵੀਰੋ ! ਇਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰ ਕੇ, ਇਨੀ ਵੱਡੀ ਵੱਡੀ ਕਾਲੀ ਕਮਾਈ ਕਰਦੇ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ ! ਲੇਕਿਨ ਕੇੜ੍ਹੀ ਐਸੀ ਅਥਾਰਟੀ ਹੈ, ਜਿਸ ਅੱਗੇ ਇਨ੍ਹਾ ਦੀ ਸ਼ਿਕਾਇਅਤ ਕੀਤੀ ਜਾਏ ? ਭੇਡੂ ਲੋਕ ਤਾਂ ਇਨ੍ਹਾਂ ਨੂੰ "ਸਿੰਘ ਸਾਹਿਬਾਨ" ਅਤੇ ਇਨ੍ਹਾਂ ਵਲੋਂ ਜਾਰੀ ਕੀਤੀਆਂ ਨਾਜਾਇਜ ਅਤੇ ਗੈਰ ਕਾਨੂੰਨੀ ਚਿੱਠੀਆਂ ਨੂੰ "ਅਕਾਲ ਤਖਤ ਦਾ ਹੁਕਮਨਾਮਾ" ਹੀ ਕਹੀ ਜਾਂਦੇ ਹਨ !

ਇਸ ਸਾਰੇ ਸਬੂਤ ਹਨ ਜੋ ਇਸ ਗਲ ਵਲ ਸਿੱਧਾ ਸੰਕੇਤ ਕਰਦੇ ਹਨ ਕਿ ਸਿੱਖੀ ਪੂਰੀ ਤਰ੍ਹਾਂ "ਧਰਮ ਮਾਫੀਏ" ਦੇ ਗਲਬੇ ਵਿਚ ਜਕੜੀ ਜਾ ਚੁਕੀ ਹੈ । ਇਹ ਜਥੇਦਾਰ ਨਹੀਂ, ਇਹ ਪੰਥ ਦਰਦੀ ਪ੍ਰਚਾਰਕਾਂ ਨੂੰ ਟਾਰਚਰ ਕਰਣ ਲਈ ਫਤਵੇ ਜਾਰੀ ਕਰਣ ਵਾਲੇ "ਫਤਵਾ ਵਿਭਾਗ" ਦੇ ਵੱਡੇ ਅਹੁਦੇਦਾਰ ਹਨ । ਇਹ ਪੰਥ ਦਰਦੀ ਪ੍ਰਚਾਰਕਾ ਨੂੰ ਮਾਨਸਿਕ ਰੂਪ ਵਿੱਚ ਟਾਰਚਰ ਕਰਣ ਅਤੇ ਲੋਕਾਂ ਨੂੰ ਫਤਵਿਆਂ ਰਾਹੀ ਡਰਾ ਧਮਕਾ ਕੇ ਬਦਮਾਸ਼ਾਂ ਵਾੰਗ ਵਸੂਲੀ ਕਰਦੇ ਨੇ । ਗਿਆਨੀ ਜਰਨੈਲ ਸਿੰਘ ਇਸਦਾ ਨਵਾਂ ਉਦਾਹਰਣ ਹਨ । ਜਿਨ੍ਹਾਂ ਦੇ ਖਿਲਾਫ ਪਟਨੇ ਵਾਲੇ ਨੇ ਇਕ ਆਪ ਹੁਦਰਾ ਫਤਵਾ ਜਾਰੀ ਕਰਕੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਣ ਤਨਖਾਹੀਆ ਕਰਾਰ ਦੇ ਦਿੱਤਾ ਹੈ । ਇਹੋ ਜਹੇ ਫਤਵੇ ਗੈਰ ਕਾਨੂਨੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਉਲੰਘਨ ਹੈ। ਲੇਕਿਨ ਇਨ੍ਹਾਂ ਦੇ ਖਿਲਾਫ ਕੋਈ ਨਹੀਂ ਬੋਲਦਾ ! ਜਦਕਿ ਸਾਰੇ ਪੁਆੜਿਆਂ ਦੀ ਜੜ ਇਹ ਧਰਮ ਮਾਫੀਆ ਹੀ ਹਨ ।

ਇਕ ਫਿਲਮ ਬੰਦ ਕਰਾ ਲਵੋਗੇ, ਦੂਜੀ ਬਣ ਜਾਏਗੀ। ਇਹ ਮੋਟੇ ਲਿਫਾਫੇ ਲੈ ਕੇ, ਅਕਾਲ ਤਖਤ ਦੇ ਮੁਕੱਦਸ ਅਦਾਰੇ ਦਾ ਨਾਂ ਬਦਨਾਮ ਕਰਦਿਆਂ, ਉਨ੍ਹਾਂ ਨੂੰ ਕਲੀਨ ਚਿੱਟਾਂ ਵੰਡਦੇ ਰਹਿਣਗੇ । ਇਨ੍ਹਾਂ ਬੇਸ਼ਰਮਾਂ ਦੀ ਜ਼ਮੀਰ ਮਰ ਚੁਕੀ ਹੈ, ਇਨ੍ਹਾਂ ਨੂੰ ਕੋਈ ਫਰਕ ਨਹੀਂ ਜੇ ਪੈਣਾ ! ਸਾਡੇ ਤੁਹਾਡੇ ਵਰਗਿਆਂ ਦੇ ਤਿੰਨ ਤਾਰਾ ਹੋਟਲ ਕਿਉਂ ਨਹੀਂ ਬਣ ਜਾਂਦੇ, ਜਦਕਿ ਖੂਨ ਪਸੀਨਾ ਇੱਕ ਕਰਕੇ ਕਿਰਤ ਕਮਾਈ ਕਰਦੇ ਹਾਂ । 30,000 ਤਨਖਾਹ ਲੈਣ ਵਾਲੇ ਗਫੇਮਾਰ ਕੋਲ ਇੰਨੀਆਂ ਜ਼ਮੀਨਾਂ ਜਾਇਦਾਦ, ਤੇ ਹੋਟਲ ਲਿਫਾਫਿਆਂ ਅਤੇ ਇਹੋ ਜਿਹੇ ਕੰਮਾਂ ਤੋਂ ਨਹੀਂ ਆਉਦੇ ਤਾਂ ਕਿੱਥੋ ਆਉਂਦੇ ਹਨ ? ਇਹ ਵਿਹਲੜ ਬੁਰਛਾ ਗਰਦ ਕੇੜ੍ਹਾ ਵਿਆਪਾਰ ਕਰਦੇ ਹਨ, ਜਿਸਤੋਂ ਇਹ ਅਤੇ ਇਨ੍ਹਾਂ ਦਾ ਪਰਿਵਾਰ ਅਰਬਾਂਪਤੀ ਹੋ ਜਾਂਦੇ ਹਨ ?

ਭਲਿਉ ! ਸਿੱਖੀ ਵਿੱਚ ਰੋਜ਼ ਇੱਕ ਮਸਲਾ ਖੜਾ ਹੁੰਦਾ ਰਹੇਗਾ। ਕਿਸ ਕਿਸ ਦਾ ਵਿਰੋਧ ਕਰੋਗੇ ? ਨਤੀਜਾ ਸਿਫਰ ਹੀ ਰਹੇਗਾ । ਕਿਉਂਕਿ ਇਸ ਦੀ ਜੱੜ ਇਹ ਗਫੇਮਾਰ ਹੀ ਹਨ ਜਾਂ ਸਾਡੇ ਅਖੌਤੀ ਆਗੂ । ਜੇ ਸਿੱਖੀ ਨੂੰ ਇਨ੍ਹਾਂ ਮਸਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ਦੁਆਣਾ ਚਾਉਦੇ ਹੋ, ਤਾਂ ਜਿੰਨਾਂ ਵਧੀਆ ਵਿਰੋਧ ਤੁਸਾਂ ਇਸ ਫਿਲਮ ਦਾ ਕੀਤਾ ਹੈ ਉਸ ਤੋਂ ਅੱਧਾ ਵਿਰੋਧ ਵੀ ਤੁਸੀਂ ਇਨ੍ਹਾਂ ਗੱਫੇਮਾਰਾਂ ਦੇ ਨਾਜਾਇਜ ਅਹੁਦੇ ਦਾ ਕਰ ਕੇ, ਇਹ ਅਹੁਦਾ ਹੀ ਰੱਦ ਕਰ ਦਿਉ ਤਾਂ ਸਿੱਖੀ ਦੇ ਅੱਧੇ ਮਸਲੇ ਆਪੇ ਹੀ ਹਲ ਹੋ ਜਾਣਗੇ । ਅਸੀਂ ਖੜ ਪਤਵਾਰ ਹੀ ਪੁੱਟਣ ਵਿੱਚ ਲਗੇ ਰਹਾਂਗੇ । ਇਹ ਤਾਂ ਉਸ ਖੜਪਤਵਾਰ ਦੀਆਂ ਜਹਰੀਲੀਆਂ ਜੜਾਂ ਹਨ, ਜੋ ਮੁੜ ਨਵੇਂ ਨਵੇਂ ਬੂਟ ਬਣ ਕੇ ਸਿੱਖੀ ਦੀ ਫਸਲ ਨੂੰ ਜ਼ਹਰੀਲਾ ਬਣਾਉਦੀਆਂ ਰਹਿੰਦੀਆਂ ਹਨ । ਵੇਲਾ ਹੈ, ਇਨ੍ਹਾਂ ਨੂੰ ਦੁਤਕਾਰਨ ਅਤੇ ਇਸ ਜਥੇਦਾਰੀ ਪ੍ਰਥਾ ਨੂੰ ਸਿਰੇ ਤੋਂ ਰੱਦ ਕਰਣ ਦਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top