ਇਸ ਸੁੱਤੀ ਹੋਈ ਅਤੇ ਬੇਹੋਸ਼ ਕੌਮ ਨੂੰ ਕਈ ਲੇਖ ਲਿੱਖ ਲਿੱਖ ਕੇ
ਸਮਝਾਇਆ ਕਿ ਭਲਿਉ ! ਤੁਹਾਡੇ ਨਿਤਨੇਮ
ਅਤੇ ਪਾਹੁਲ ਵਿੱਚ, ਤੁਹਾਡੇ ਮੱਥੇ ਮੜ੍ਹ ਦਿੱਤੀ ਗਈ ਇਹ ਚੌਪਈ ਗੁਰਬਾਣੀ ਨਹੀਂ ।
ਨਾ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਸਿਧਾਂਤਾਂ 'ਤੇ ਹੀ ਖਰੀ ਉਤਰਦੀ ਹੈ। ਲੇਕਿਨ
ਤੁਹਾਡੀ ਬੇਹੋਸ਼ੀ ਹੈ ਕਿ ਟੁੱਟਣ ਦਾ ਨਾਂ ਹੀ ਨਹੀਂ ਲੈਂਦੀ ।
ਫਿਰ
ਕਹਿੰਦੇ ਹੋ ਕਿ ਲਿਖਦੇ ਤੇ ਸਹੀ ਹੋ, ਲੇਕਿਨ ਸ਼ਬਦਾਵਲੀ ਬਹੁਤ ਕੌੜੀ ਹੁੰਦੀ ਹੈ !
ਤੁਸੀਂ ਹੀ ਦਸੋ! ਕਿ ਜਿਸਦੇ ਮਹਾਨ, ਸਰਬੰਸਦਾਨੀ ਗੁਰੂ ਨੂੰ ,ਕਵੀਆਂ
ਦੀ ਕਹੀ ਇਸ ਚੌਪਈ ਰਾਹੀ ਮਹਾਕਾਲ, ਜਗਮਾਤਾ, ਅਸਿਧੁਜ, ਖੜਗਕੇਤੁ ਅਤੇ ਸ਼੍ਰੀ ਅਸਕੇਤੁ ਵਰਗੇ
ਅਨਗਿਨਤ ਦੇਵੀ ਦੇਵਤਿਆਂ ਦਾ ਉਪਾਸਕ ਬਣਾ ਕੇ ਰਥ ਦਿੱਤਾ ਗਿਆ ਹੋਵੇ, ਉਹ ਕੌੜਾ ਨਾ ਬੋਲੇਗਾ,
ਤਾਂ ਕੀ ਇਨ੍ਹਾਂ ਅਖੌਤੀ ਧਰਮੀਆਂ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਵੇਗਾ ?
ਅਤਿ ਦੀ ਅਸ਼ਲੀਲ ਅਤੇ ਇਸਤਰੀ ਅਤੇ ਪੁਰਖ ਦੇ ਗੁਪਤ ਅੰਗਾਂ ਦੇ ਫੁਹੜ ਅਤੇ ਨਿਰਲੱਜ ਢੰਗ ਨਾਲ
ਨਾਂ ਲੈ ਲੈ ਕੇ ਲਿੱਖੀ "ਪਖਯਾਨ ਚਰਿਤ੍ਰ"
ਨਾਮ ਦੀ ਅਸ਼ਲੀਲ ਰਚਨਾਂ ਦੇ 404 ਵੇਂ ਚਰਿੱਤਰ ਦੀ 377 ਵੀ
ਪੌੜ੍ਹੀ ਤੋਂ ਤੁਹਾਡੀ ਇਹ ਚੌਪਈ ਚੁੱਕੀ ਗਈ ਹੈ। ਕਵੀ ਦੀ ਬਾਚੀ (ਕਹੀ) ਚੌਪਈ,
ਸਾਡੇ ਨਿਤਨੇਮ ਅਤੇ ਪਾਹੁਲ ਦਾ ਹਿੱਸਾ ਕਿਵੇ ਬਣਾਂ ਦਿੱਤੀ ਗਈ ? ਜਿਸਦੇ ਸਿਰਫ ਇਕ ਚਰਿਤ੍ਰ
ਪਹਿਲਾ, 402 ਵੇਂ ਚਰਿਤੱਰ ਵਿੱਚ ਇਹ ਲਿਖਿਆ ਹੋਵੇ-
ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥
ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨੪॥
ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥
ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪ ਕੇ ਭਈ ॥੨੫॥
ਧਰਮ ਦੇ ਠੇਕੇਦਾਰੋ ! ਤੁਹਾਨੂੰ ਪਤਾ ਹੈ ਕਿ 90 ਫੀ ਸਦੀ ਕੌਮ
ਹੀ ਤੁਹਾਡਾ ਟਾਰਗੇਟ ਹੈ । ਜੋ ਗੁਰੂ ਦੇ ਨਾਂ ਤੇ ਇਸ ਅਸ਼ਲੀਲ ਰਚਨਾਂ ਨੂੰ ਕਦੀ ਵੀ
ਨਹੀਂ ਪੜ੍ਹੇਗੀ ! ਕਿਉਂਕਿ ਤੁਸਾਂ ਰੁਮਾਲੇ ਪਾ ਪਾ ਕੇ ਇਸ ਬੂ ਮਾਰਦੇ ਗੰਦ ਨੂੰ, ਗੁਰੂ
ਗ੍ਰੰਥ ਸਾਹਿਬ ਦੇ ਬਰਾਬਰ ਉਨ੍ਹਾਂ ਦਾ ਸ਼ਰੀਕ ਬਣਾਂ ਕੇ ਰਖਿਆ ਹੋਇਆ ਹੈ । ਇਹ ਭੋਲੇ ਵੀ
ਕੋਲਹੂ ਦੇ ਬੈਲ ਵਾੰਗ, ਆਪਣੀਆਂ ਅੱਖਾਂ 'ਤੇ ਅੰਨ੍ਹੀ ਸ਼ਰਧਾ ਦੇ ਖੋਪੇ ਲਾ ਕੇ ਇਸਨੂੰ ਪੜ੍ਹੀ
ਜਾ ਰਹੇ ਨੇ । ਇਨ੍ਹਾਂ ਵਿੱਚੋਂ 99 ਫੀ ਸਦੀ ਨੇ ਤਾਂ ਇਹ ਕੂੜ ਪੋਥਾ ਕਦੀ ਵੇਖਿਆ ਵੀ ਨਹੀਂ
ਹੋਣਾ, ਜਿਸ ਵਿੱਚੋਂ ਇਹ ਲਈ ਗਈ ਹੈ ।
ਧਰਮ ਦੇ ਠੇਕੇਦਾਰੋ ! ਇਨ੍ਹਾਂ ਵਿਚਾਰਿਆਂ ਕੋਲ ਤਾਂ ਗਿਆਨ ਦੀਆਂ ਅੱਖਾਂ ਹੀ ਨਹੀਂ ਹਨ !
ਤੁਸੀਂ ਤਾਂ ਗਿਆਨੀ, ਜਥੇਦਾਰ ,ਵੱਡੇ ਪ੍ਰਚਾਰਕ, ਕੀਰਤਨੀਏ, ਕਥਾਕਾਰ ਅਤੇ ਬ੍ਰਹਮਗਿਆਨੀ
ਅਖਵਾਉਂਦੇ ਹੋ । ਕੀ ਤੁਹਾਡੀ ਜ਼ਮੀਰ ਪੂਰੀ ਤਰ੍ਹਾਂ ਮਰ ਚੁਕੀ ਹੈ ਜਾਂ ਜਾਨਬੁੱਝ ਕੇ ਇਹ
ਕੌੜਾ ਸਚ ਕੌਮ ਤੋਂ ਡਰਦੇ ਮਾਰੇ ਛੁਪਾ ਰਹੇ ਹੋ ? ਜਾਣਦੇ ਬੁੱਝਦੇ ਕੌਮ ਨੂੰ ਤੁਸੀਂ
ਅੰਮ੍ਰਿਤ ਕਹਿ ਕੇ ਜ਼ਹਿਰ ਪਿਆ ਰਹੇ ਹੋ ? ਪੰਜ ਪਿਆਰੇ ਬੰਣ ਕੇ ਤਾਂ ਤੁਸੀਂ ਗੁਰੂ ਦਾ ਰੂਪ
ਬਣ ਜਾਂਦੇ ਹੋ ! ਕੀ ਗੁਰੂ ਆਪਣੇ ਸਿੱਖ ਨੂੰ, ਅੰਮ੍ਰਿਤ ਦੇ
ਨਾਂ 'ਤੇ ਜ਼ਹਿਰ ਪਿਆ ਸਕਦਾ ਹੈ ?
ਜੇ ਨਹੀਂ ! ਤਾਂ ਫਿਰ ਤੁਸਾਂ ਕਵੀਆਂ ਦੀ ਬਾਚੀ ਇਸ ਚੌਪਈ ਨੂੰ
ਗੁਰੂ ਦੀ ਬਾਣੀ ਕਿਸ ਤਰ੍ਹਾਂ ਬਣਾ ਕੇ ਸੋਦਰ ਦੀ ਅੰਮ੍ਰਿਤ ਬਾਣੀ ਵਿੱਚ ਰਲ ਗਡ ਕਰ ਕੇ
ਸਿੱਖਾਂ ਦਾ ਨਿਤਨੇਮ ਬਣਾ ਦਿੱਤਾ? ਐਨਾ ਹੀ ਨਹੀਂ, ਤੁਸਾਂ ਬਹੁਤ ਹੀ ਸ਼ਾਤਿਰਾਨਾ
ਢੰਗ ਨਾਲ, ਗੁਟਕਿਆਂ ਵਿੱਚ ਇਸ ਉਤੇ "ਪਾਤਸ਼ਾਹੀ 10" ਦਾ ਠੱਪਾ ਲਾ ਕੇ ਇਸ ਨੂੰ ਗੁਰਬਾਣੀ
ਬਨਾਉਣ ਦਾ ਬਹੁਤ ਹੀ ਕੋਝਾ ਕੰਮ ਕੀਤਾ।
ਪੰਥ ਦੋਖੀਉ ! ਤੁਸਾਂ ਇੱਥੇ ਹੀ ਬਸ ਨਹੀਂ ਕੀਤੀ ! ਤੁਸਾਂ ਇਸ
ਚੌਪਈ ਦੇ ਨੰਬਰ ਵੀ ਗੁਟਕਿਆਂ ਵਿੱਚ ਬਦਲ ਕੇ 1,2,3,4.......25 ਕਰ ਦਿਤੇ । ਇਸ
'ਤੇ ਵੀ ਤੁਹਾਨੂੰ ਇਸਦਾ ਭੇਦ ਖੁੱਲਣ ਦਾ ਡਰ ਲਗਦਾ ਰਿਹਾ ! ਤੁਸਾਂ ਇਸ ਦੀਆਂ ਚਾਰ ਪਉੜੀਆਂ
ਪਹਿਲੀਆਂ ਅਤੇ ਚਾਰ ਪਉੜੀਆਂ ਅਖੀਰਲੀਆਂ ਵੀ ਗੁਟਕਿਆਂ ਵਿੱਚੋਂ ਬੜੀ ਚਾਲਾਕੀ ਨਾਲ ਹਟਾ
ਦਿਤੀਆਂ, ਕਿ ਬੇਹੋਸ਼ ਕੌਮ, ਕਵੀਆਂ ਦੀ ਲਿੱਖੀ ਇਸ ਚੌਪਈ ਦੀ ਇਹ ਅਸਲੀਅਤ ਨਾ ਸਮਝ ਸਕੇ ਕਿ
ਇਹ ਗੁਰਬਾਣੀ ਨਹੀਂ, ਹਿੰਦੂ ਮਿਥਿਹਾਸ ਦੇ ਦੇਵੀ ਦੇਵਤਿਆਂ ਦੀ ਉਸਤਤਿ ਹੈ ।
ਜੇ ਮੇਰੀਆਂ ਇਹ ਗਲਾਂ ਝੂਠੀਆਂ ਹਨ, ਤਾਂ ਫਿਰ ਧਰਮ ਦੇ ਠੇਕੇਦਾਰੋ ! ਚਾਰ ਬੰਦ ਪਹਿਲੇ ਅਤੇ
ਚਾਰ ਬੰਦ ਅਖੀਰਲੇ, ਇਸ ਚੌਪਈ ਵਿੱਚ ਹੋਰ ਜੋੜ ਦਿਉ ! ਤੁਹਾਡੀ "ਚੌਪਈ" ਦਾ ਭੋਗ ਆਪਣੇ ਆਪ
ਹੀ ਪੈ ਜਾਏਗਾ ! ਜਦੋਂ ਲੋਗ ਤੁਹਾਡੇ ਕੋਲੋ ਇਹ ਸਵਾਲ ਕਰਣਗੇ ਕਿ :
- ਇਹ ਕਿਹੜਾ ਰਾਖਸ਼ ਹੈ ਅਤੇ ਉਹ
ਖੜਗਕੇਤੁ ਕੌਣ ਹੈ, ਜਿਸਨੇ ਉਸ ਰਾਖਸ਼ ਦਾ ਸੀਸ ਕੱਟ ਦਿਤਾ ?
- ਇਹ ਜਗਮਾਤਾ ਕੌਣ ਹੈ, ਜਿਸਦੀ ਕਿਰਪਾ ਸਾਡਾ
ਗੁਰੂ ਮੰਗ ਰਿਹਾ ਹੈ ?
- ਇਹ ਸ਼੍ਰੀ ਅਸਕੇਤੁ ਕੌਣ ਹੈ, ਜੋ ਪੂਰੇ ਜਗਤ ਦਾ
ਈਸ਼ (ਮਾਲਿਕ) ਹੈ ?
- ਇਹ ਖੜਗਕੇਤੁ ਕੌਣ ਹੈ ਜਿਸ ਦੀ ਸ਼ਰਣ ਸਾਡਾ
ਸਰਬੰਸ ਦਾਨੀ ਗੁਰੂ ਮੰਗ ਰਿਹਾ ਹੈ।
- ਇਹ ਸ੍ਰੀ ਅਸਧੁਜ ਕੌਣ ਹੈ ? ਜਿਸ ਦੀ ਕਿਰਪਾ
ਨਾਲ ਕਿਸੇ ਸ਼ੁਭ ਰਾਤ ਨੂੰ ਸਾਡੇ ਗੁਰੂ ਨੇ ਇਹ ਗ੍ਰੰਥ ਸ਼ੰਪੂਰਣ ਕੀਤਾ ?
ਧਰਮ ਦੇ ਠੇਕੇਦਾਰੋ ! ਹੁਣ ਤਾਂ ਤੁਹਾਡੀਆਂ ਇਹ ਯਬਲੀਆਂ ਵੀ ਕਿਸੇ
ਕੰਮ ਨਹੀਂ ਜੇ ਆਉਣੀਆਂ ਕਿ ਇਹ ਸਾਰੇ ਨਾਮ ਦਸਮ ਪਿਤਾ ਨੇ, ਅਕਾਲ ਪੁਰਖ ਲਈ ਵਰਤੇ ਹਨ ! ਇਸ
ਕੂੜ ਪੋਥੇ ਵਿੱਚ 1836 ਦੇਵੀ ਦੇਵਤਿਆਂ ਦੇ ਨਾਂ ਲਿਖੇ ਹਣ !
ਕਿਸ ਕਿਸ ਨੂੰ ਅਕਾਲਪੁਰਖ ਬਣਾਉਗੇ ? ਲਾ ਲਉ ਆਪਣਾਂ ਪੂਰਾ ਜ਼ੋਰ । ਸਟੇਜਾਂ 'ਤੇ
ਹਜ਼ਾਰਾਂ ਭੌਂਕੜ, ਬੰਤੇ, ਕੰਤੇ ਅਤੇ ਸੰਤੇ ਬਿਠਾ ਦਿਉ ਝਗ ਸੁੱਟਣ ਲਈ ! ਇਸ ਪੋਥੇ ਦੀ
ਅਸ਼ਲੀਲਤਾ ਅਤੇ ਫੂਹੜਤਾ ਤਾ ਆਪ ਚੀਖ ਚੀਖ ਕੇ ਕਹਿ ਰਹੀ ਹੈ ਕਿ ਮੈਂ ਤੁਹਾਡੇ ਗੁਰੂ ਦੀ
ਲਿਖਤ ਨਹੀਂ ! ਮੈਂ ਤਾਂ ਪੰਥ ਦੋਖੀਆਂ ਦਾ ਲਿਖਿਆ ਉਹ ਗੰਦ ਹਾਂ, ਜੋ ਸਿੱਖੀ ਨੂੰ ਬਰਬਾਦ
ਕਰਣ ਲਈ ਸਿੱਖੀ ਦੇ ਵਿਹੜੇ ਵਿੱਚ ਸੁੱਟਿਆ ਗਿਆ ਸੀ । ਭੋਲੇ ਸਿੱਖਾਂ ਨੇ ਮੈਨੂੰ ਬਿਨਾ
ਪੜ੍ਹੇ ਸਮਝੇ ਹੀ ਆਪਣੇ ਨਿਤਨੇਮ ਅਤੇ ਪਾਹੁਲ ਦਾ ਹਿੱਸਾ ਬਣਾ ਲਿਆ !
ਅੱਜ ਸਿੱਖ ਮਰਨ ਮਾਰਣ ਨੂੰ ਤਿਆਰ ਹੈ, ਲੇਕਿਨ ਇਸ ਨੂੰ ਇਕ ਵਾਰ
ਪੜ੍ਹਨ ਨੂੰ ਤਿਆਰ ਨਹੀਂ !