Share on Facebook

Main News Page

ਹਰ ਡਰਿਆ ਹੋਇਆ ਪ੍ਰਚਾਰਕ, ਇੱਕ ਮੋਇਆ ਹੋਇਆ ਸਿੱਖ ਪੈਦਾ ਕਰ ਰਿਹਾ ਹੈ
-: ਇੰਦਰਜੀਤ ਸਿੰਘ, ਕਾਨਪੁਰ
11 Feb 2018

ਅੱਜ ਰਵੀਸ਼ ਕੁਮਾਰ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਆਪਣੀ ਤਕਰੀਰ ਦਿੱਤੀ । ਉਸ ਦੀ ਤਕਰੀਰ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਸੀ, ਕਿਉਕਿ ਮੈਂ ਉਸ ਦੇ ਵੇਲੇ ਸਿਰ ਸੱਚ ਬੋਲਣ ਦਾ ਫੈਨ ਹਾਂ। ਇਕ ਥਾਂ 'ਤੇ ਜਿਵੇਂ ਵਕਤ ਹੀ ਠਹਿਰ ਜਿਹਾ ਗਇਆ । ਜਦੋਂ ਉਸ ਨੇ ਕਹਿਆ ਕਿ

"ਇੱਕ ਡਰਿਆ ਹੋਇਆ ਪੱਤਰਕਾਰ, ਇੱਕ ਮਰਿਆ ਹੋਇਆ ਨਾਗਰਿਕ ਪੈਦਾ ਕਰਦਾ ਹੈ ।"

ਅਗੇ ਉਸਨੇ ਕੀ ਕਹਿਆ ਉਸ ਵੇਲੇ ਸੁਣ ਹੀ ਨਹੀਂ ਸਕਿਆ, ਕਿਉਂਕਿ ਦਿਮਾਗ ਉਸ ਵੇਲੇ ਕੁਝ ਹੋਰ ਹੀ ਸੋਚ ਰਿਹਾ ਸੀ ਕਿ ਰਵੀਸ਼ ਦੀ ਕਹੀ ਇਹ ਲਾਈਨ ਸਿੱਖੀ ਦੇ ਮੌਜੂਦਾ ਹਾਲਾਤਾਂ ਵਿੱਚ ਵੀ ਤਾਂ ਖਰੀ ਉਤਰ ਰਹੀ ਹੈ।

ਪਤਰਕਾਰ ਹੀ ਕਿਉਂ ? "ਇਕ ਡਰਿਆ ਹੋਇਆ ਪ੍ਰਚਾਰਕ ਵੀ ਤਾਂ ਇਕ ਮਰਿਆ ਹੋਇਆ ਸਿੱਖ ਪੈਦਾ ਕਰ ਰਿਹਾ ਹੈ ।" ਅੱਜ ਹਜ਼ਾਰਾਂ ਪ੍ਰਾਣੀ, ਕਹੇ ਜਾਣ ਵਾਲੇ ਅੰਮ੍ਰਿਤ ਨੂੰ ਛੱਕ ਕੇ ਵੀ ਗੁਰਮਤਿ ਤੋਂ ਵੀਹੂਣੇ ਕਿਉਂ ਹਨ ? ਦੁਮਾਲੇ, ਗਾਤਰੇ ਅਤੇ ਕਿਰਪਾਨਾਂ ਪਾਕੇ ਵੀ ਇਕ ਸਿੱਖ ਅੰਦਰੋਂ ਇੰਨਾ ਕਮਜ਼ੋਰ ਕਿਉਂ ਹੈ। "ਹੋਇ ਇਕਤ੍ਰ ਮਿਲਹੁ ਮੇਰੇ ਭਾਈ..." ਦੇ ਰੱਬੀ ਸੰਦੇਸ਼ ਨੂੰ ਭੁਲਾ ਕੇ ਇੰਨਾ ਅਹੰਕਾਰੀ ਕਿਉਂ ਹੈ ਕਿ ਇਕ ਦੂਜੇ ਨਾਲ ਗਲ ਕਰਨੋਂ ਵੀ ਕਤਰਾਉਂਦਾ ਹੈ ? ਇਸ ਦਾ ਇੱਕੋ ਇੱਕ ਕਾਰਣ ਇਹ ਹੈ ਕਿ ਸਾਡਾ ਪ੍ਰਚਾਰਕ ਵਰਗ ਹੀ ਡਰਿਆ ਹੋਇਆ ਹੈ । ਇਹ ਭਾਵੇਂ ਮਾਇਆ ਖੁੱਸਣ ਤੋਂ ਡਰਦਾ ਹੋਵੇ । ਇਹ ਭਾਵੇਂ ਆਪਣੀ ਸ਼ੁਹਰਤ ਖੁੱਸਣ ਤੋਂ ਡਰਦਾ ਹੋਵੇ ਭਾਵੇਂ ਕਿਸੇ ਦਬਾਅ ਹੇਠ ਡਰਦਾ ਹੋਵੇ । ਗਲ ਇਕ ਹੀ ਹੈ । ਐਸੇ ਡਰੇ ਹੋਏ ਪ੍ਰਚਾਰਕ ਸਿੱਖ ਨਹੀਂ, ਮਰੀਆਂ ਹੋਈਆਂ ਲਾਸ਼ਾਂ ਤਾਂ ਪੈਦਾ ਕਰ ਸਕਦੇ ਹਨ, ਗੁਰੂ ਗ੍ਰੰਥ ਦੇ ਪੰਥ 'ਤੇ ਤੁਰਣ ਵਾਲੇ ਸਿੱਖ ਨਹੀਂ।

ਇਹ ਸਭ ਕੁੱਝ ਜਾਣ ਕੇ ਵੀ ਅਨਜਾਣ ਬਣੇ ਹੋਏ ਹਨ। ਕੀ ਇਹ ਨਹੀਂ ਜਾਣਦੇ ਕਿ ਨਾਂ ਤਾਂ ਸਾਡਾ ਗੁਰੂ ਅਸ਼ਲੀਲ ਕਹਾਣੀਆਂ ਲਿੱਖ ਸਕਦਾ ਹੈ ਤੇ ਨਾ ਹੀ ਦੁਰਗਾ ਦੇਵੀ ਦਾ ਉਪਾਸਕ ਹੋ ਸਕਦਾ ਹੈ। ਫਿਰ ਇਹ ਕਿਸ ਡਰ ਤੋਂ ਬਚਿਤੱਰੀ ਪੋਥੇ ਦੀ ਅਸਲੀਅਤ ਕੌਮ ਕੋਲੋਂ ਛੁਪਾ ਰਹੇ ਨੇ ? ਮੱਤ ਸਮਝਿਉ ! ਕਿ ਤਹਾਡੇ ਲੱਖ ਅੰਮ੍ਰਿਤ ਛਕਾਉਣ ਅਤੇ ਲੰਗਰ ਲਾਉਣ ਨਾਲ ਤੁਸੀਂ ਸਿੱਖ ਬਣਾ ਰਹੇ ਹੋ ! ਬਲਕਿ ਇਹੋ ਜਿਹਾ ਹਰ ਡਰਿਆ ਹੋਇਆ ਪ੍ਰਚਾਰਕ ਮਰੇ ਹੋਏ ਸਿੱਖਾਂ ਦੀ ਫਸਲ ਹੀ ਬੋ ਰਿਹਾ ਹੈ, ਜਿਸਨੂੰ ਕੰਧ 'ਤੇ ਲਿਖਿਆ ਸੱਚ ਪੜ੍ਹਨ ਤੋਂ ਵੀ ਡਰ ਲਗਦਾ ਹੋਵੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top